ਅੱਜ ਬੜੇ ਦਿਨਾਂ ਬਾਅਦ ਸਾਡੇ ਸਕੂਲ ਵਿੱਚ ਜਿਹੜੇ ਅਧਿਆਪਕ ਛੋਟੀਆਂ ਜਮਾਤਾਂ ਨੂੰ ਪੰਜਾਬੀ ਪੜਾਉਂਦੇ ਸਨ, ਉਹ ਛੁੱਟੀ ‘ਤੇ ਸੀ | ਉਹਨਾਂ ਦੇ ਖਾਲੀ ਪੀਰੀਅਡ ਵਿੱਚ ਅੱਜ ਮੈਂ ਜਾਣਾ ਸੀ | ਜਿਉਂ ਹੀ ਪੀਰੀਅਡ ਦੀ ਘੰਟੀ ਵੱਜੀ ਮੈਂ ਚੌਥੀ ਜਮਾਤ ਵਿੱਚ ਚਲੇ ਗਈ | ਮੈਂ ਜਮਾਤ ਵਿੱਚ ਗਈ ਮੈਨੂੰ ਛੋਟੇ ਬੱਚੇ ਵੇਖ ਕੇ ਚਾਅ ਜਿਹਾ ਚੜ੍ਹ ਗਿਆ |ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗੀ | ਬੱਚੇ ਤਾਂ ਸਾਰੇ ਹੀ ਚੰਗੇ ਹੁੰਦੇ ਨੇ ਪਰ ਕਈ ਬੱਚੇ ਬਹੁਤ ਹੀ ਤੀਖਣ ਬੁੱਧੀ ਵਾਲੇ ਹੁੰਦੇ ਨੇ |ਮੈਂ ਬੱਚਿਆਂ ਨੂੰ ਪੁੱਛਿਆ ਤੁਸੀ ਪੜ੍ਹਨਾ ਚਾਹੁੰਦੇ ਹੋ ਜਾਂ ਗੱਲਾਂ ਕਰਨਾ ਮੇਰੇ ਨਾਲ |ਕਈ ਬੱਚੇ ਖੁਸ਼ ਜਿਹੇ ਹੋਏ ਬਈ ਅੱਜ ਪੜ੍ਹਨਾ ਨਹੀਂ ਪੈਣਾ,ਮੈਡਮ ਸਾਡੇ ਨਾਲ ਗੱਲਾਂ ਕਰਨਗੇ | ਮੈਂ ਉਹਨਾਂ ਤੋਂ ਕੁੱਝ ਰੋਜਮਰਾ ਜਿੰਦਗੀ ਦੇ ਸਵਾਲ ਪੁੱਛਣ ਲੱਗੀ |ਬੱਚੇ ਖੁਸ਼ ਹੋ -ਹੋ ਕੇ ਜਵਾਬ ਦਿੰਦੇ ਰਹੇ |ਕਈ ਬੱਚੇ ਉਸ ਜਮਾਤ ਵਿੱਚ ਪਿੰਡਾਂ ਤੋਂ ਆਉਂਦੇ ਸਨ | ਮੈਂ ਬੱਚਿਆਂ ਨੂੰ ਕਿਹਾ, “ਹੱਥ ਖੜੇ ਕਰੋ, ਜਿਹੜੇ ਪਿੰਡਾਂ ਤੋਂ ਆਉਂਦੇ ਨੇ “|ਕਈ ਜਣਿਆ ਨੇ ਹੱਥ ਖੜੇ ਕੀਤੇ | ਮੈਂ ਕਿਹਾ,” ਹੁਣ ਮੈਨੂੰ ਇਹ ਦਸੋ ਬਈ ਤੁਹਾਡੇ ਘਰ ਖੇਤੀ ਕਿਹੜੇ ਕਰਦੇ ਨੇ ਤੇ ਮੱਝਾਂ, ਗਾਵਾਂ ਕਿਸ – ਕਿਸ ਦੇ ਘਰ ਨੇ “? ਕਈ ਬੱਚੇ ਕਹਿਣ ਲੱਗੇ,”ਹਮਾਰੇ ਭੀ ਹੈ, ਹਮਾਰੇ ਭੀ ਹੈ” |ਮੈਂ ਉਹਨਾਂ ਨੂੰ ਕਿਹਾ, “ਤੁਹਾਡਾ ਪੰਜਾਬੀ ਦਾ ਪੀਰੀਅਡ ਆ, ਮੇਰੇ ਨਾਲ ਪੰਜਾਬੀ ਵਿੱਚ ਗੱਲ ਕਰੋ “| ਬੱਚੇ ਖੁਸ਼ ਹੋਗੇ | ਮੈਂ ਬੱਚਿਆਂ ਨੂੰ ਕਿਹਾ ,”ਹੁਣ ਮੈਨੂੰ ਆਪਣੇ – ਆਪਣੇ ਘਰ ਵਿਚ ਦਸੋ ਕਿਹੜਾ – ਕਿਹੜਾ ਖੇਤੀ ਦਾ ਕੰਮ ਤੇ ਡੰਗਰਾਂ ਦਾ ਕੰਮ ਆਪਣੇ ਦਾਦਾ – ਦਾਦੀ ਤੇ ਮੰਮੀ – ਪਾਪਾ ਨਾਲ ਕਰਵਾਉਂਦਾ “|ਕਈ ਬੱਚਿਆਂ ਨੇ ਹੱਥ ਖੜਾ ਕੀਤਾ |ਮੈਂ ਵਾਰੀ ਵਾਰੀ ਪੁੱਛਣ ਲੱਗੀ | ਇੱਕ ਰਣਵੀਰ ਬੱਚਾ ਸੀ ਮੈਂ ਉਸਨੂੰ ਕਿਹਾ,”ਪਹਿਲਾਂ ਤੁਸੀਂ ਦਸੋ ਆਪਣੇ ਘਰ ਵਿੱਚ ਕੀ ਕੰਮ ਕਰਵਾਉਂਦੇ ਹੋ”? ਉਸਨੇ ਜਵਾਬ ਵਿੱਚ ਕਿਹਾ,”ਮੈਡਮ ਜੀ,ਮੈਨੂੰ ਤਾਂ ਜਿਹੜਾ ਵੀ ਕੰਮ ਘਰਦੇ ਕਹਿ ਦਿੰਦੇ ਨੇ ਸਭ ਨਾਲ ਮਿਲ ਕਰਵਾਉਂਦਾ ਹਾਂ ਤੇ ਰਾਤ ਨੂੰ ਪੜਦਾ ਹੁੰਦਾ” | ਮੈਂ ਉਸਨੂੰ ਸਾਬਾਸ਼ ਦਿੱਤੀ ਤੇ ਬੈਠਣ ਲਈ ਕਿਹਾ |ਉਸਤੋਂ ਬਾਅਦ ਇੱਕ ਗੁਰਨੂਰ ਬੱਚਾ ਸੀ, ਮੈਨੂੰ ਕਹਿਣ ਲੱਗਾ ਮੈਡਮ ਜੀਂ ਹੁਣ ਮੈਂ ਦੱਸਾਂ, ਮੈਂ ਕਿਹਾ,” ਹਾਂ!ਦਸੋ “| ਮੇਰੇ ਹਾਂ ਕਹਿਣ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ