ਜਰੂਰੀ ਮੀਟਿੰਗ ਦੇ ਸਿਲਸਿਲੇ ਵਿਚ ਸਰਦਾਰ ਹੁਰਾਂ ਨੂੰ ਲੈ ਕੇ ਦਿੱਲੀ ਜਾ ਰਿਹਾਂ ਸਾਂ!
ਕਰਨਾਲ ਬਾਈ ਪਾਸ ਤੋਂ ਥੋੜਾ ਪਹਿਲਾਂ “ਫਟਾਕ” ਕਰਦਾ ਇੱਕ ਪੰਛੀ ਅਗਲੇ ਪਾਸੇ ਆਣ ਵੱਜਾ..ਤੇ ਵਾਈਪਰ ਵਿਚ ਫਸ ਤੜਫਣ ਜਿਹਾ ਲੱਗਾ!
ਮੈਂ ਕਾਹਲੀ ਨਾਲ ਬ੍ਰੇਕ ਲਾ ਗੱਡੀ ਸਾਈਡ ਤੇ ਲਾ ਲਈ!
ਉਸਨੂੰ ਫਸੇ ਹੋਏ ਨੂੰ ਲਾਹਿਆ..ਉਹ ਚੁੰਝ ਵਿਚ ਕੁਝ ਤੀਲੇ ਫਸਾਈ ਮੇਰੀ ਤਲੀ ਤੇ ਚੌਫਾਲ ਲੰਮਾ ਪਿਆ ਅਜੇ ਵੀ ਹੌਲੀ ਹੌਲੀ ਸਹਿਕ ਰਿਹਾ ਸੀ..!
ਸ਼ਾਇਦ ਲਾਗੇ ਹੀ ਕਿਧਰੇ ਆਪਣਾ ਆਲ੍ਹਣਾ ਪਾਉਣ ਦੇ ਚੱਕਰ ਵਿਚ ਤੀਲੇ ਕੱਠੇ ਕਰਦਾ ਹੋਇਆ ਗੱਡੀ ਵਿਚ ਆਣ ਵੱਜਾ ਸੀ..!
ਮੈਂ ਛੇਤੀ ਨਾਲ ਜਾ ਸੀਟ ਤੇ ਪਈ ਪਾਣੀ ਦੀ ਬੋਤਲ ਚੁੱਕ ਲਿਆਂਦੀ!
ਸਹਿਕਦੇ ਹੋਏ ਦੀ ਚੁੰਝ ਵਿਚ ਘੁੱਟ ਕੇ ਫੜੇ ਹੋਏ ਥੋੜੇ ਜਿਹੇ ਤੀਲੇ ਪਰਾਂ ਕਰ ਕੁਝ ਕੂ ਤੁਬਕੇ ਪਾਣੀ ਦੇ ਪਾ ਦਿੱਤੇ!
ਇੱਕ ਅੱਧਾ ਹੀ ਅੰਦਰ ਲੰਘਾਇਆ ਹੋਣਾ..ਫੇਰ ਇੱਕ ਦੋ ਲੰਮੇ ਲੰਮੇ ਸਾਹ ਲਏ ਤੇ ਮੁੜ ਸਦਾ ਲਈ ਸ਼ਾਂਤ ਹੋ ਗਿਆ..ਚੁੰਝ ਵਿਚ ਰਹਿ ਗਏ ਕੁਝ ਕੂ ਤੀਲਿਆਂ ਤੇ ਪਕੜ ਵੀ ਢਿੱਲੀ ਪੈ ਗਈ ਸੀ..!
ਮੈਂ ਆਪ ਮੁਹਾਰੇ ਹੀ ਸ਼ਲੋਕ ਮੁਹੱਲਾ ਨੌਵਾਂ ਉਚਾਰਨ ਲੱਗ ਪਿਆ..!
ਏਨੇ ਨੂੰ ਪਿਛਲੀ ਸੀਟ ਤੇ ਘੂਕ ਸੁੱਤੇ ਹੋਏ ਸਰਦਾਰ ਜੀ ਦੀ ਜਾਗ ਖੁੱਲ ਗਈ..ਅੱਖਾਂ ਮਲਦੇ ਹੋਏ ਬਾਹਰ ਆ ਗਏ..ਮੂਹਰਲੇ ਸ਼ੀਸ਼ੇ ਤੇ ਪਈ ਨਿੱਕੀ ਜਿਹੀ ਤਰੇੜ ਵੇਖ ਆਪੇ ਤੋਂ ਬਾਹਰ ਹੋ ਗਏ..ਆਖਣ ਲੱਗੇ..”ਗੁਰਮੁਖ ਸਿਆਂ” ਯਾਰ ਧਿਆਨ ਨਾਲ ਚਲਾਇਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ