ਗੁਰੂ ਹਰਿਗੋਬਿੰਦ ਜੀ ਦਾ ਇਹ ਹੁਕਮ ਚਾਰਾਂ ਦਿਸ਼ਾਵਾਂ ਵਿਚ ਪੁੱਜ ਗਿਆ ਸੀ ਕਿ ਮੈਨੂੰ ਚੰਗਾ ਸ਼ਸਤਰ ਤੇ ਉਭਰਦੀ ਜਵਾਨੀ ਦੀ ਲੋੜ ਹੈ । ਪਵਿੱਤਰ ਹਿਰਦੇ ਤੇ ਸਵੱਛ ਦਿਮਾਗ਼ ਦੀ ਲੋੜ ਹੈ । “ ਪਹਿਲਾਂ ਮਰਨ ਕਬੂਲ ’ ਨੂੰ ਹਿਰਦੇ ਵਿਚ ਵਸਾਉਣ ਦੀ ਜੁਰੱਅਤ ਦੀ ਲੋੜ ਹੈ । ਮੌਤ ਦਾ ਡਰ ਲਾਹੁਣ ਵਾਲਿਆਂ ਦੀ ਜਮਾਤ ਬਣਾਉਣੀ ਹੈ । ਇਤਨਾ ਸੁਨੇਹਾ ਪੁੱਜਣਾ ਸੀ ਕਿ ਲੋਕਾਂ ਵਹੀਰਾਂ ਘੱਤ ਦਿੱਤੀਆਂ । ਗਿਣਤੀ ਵਧ ਜਾਣ ਕਾਰਨ ਗੁਰੂ ਜੀ ਨੇ ਉਸ ਨੂੰ ਪੰਜ ਜਥਿਆਂ ਵਿਚ ਵੰਡ ਦਿੱਤਾ । ਹਰ ਜਥੇ ਦਾ ਇਕ ਜਥੇਦਾਰ ਨਿਯਤ ਕੀਤਾ , ਜੋ ਮਰਯਾਦਾ ਸਹਿਤ ਟਰਨਿੰਗ ਦਿੰਦਾ । ਜਥੇ ਵੀ ਸੁਭਾਉ ਤੇ ਕਰਮ ਅਨੁਸਾਰ ਬਣਾਏ ਗਏ । ਇਕ ਜਥਾ ਅਜਿਹੇ ਲੋਕਾਂ ਦਾ ਸੀ ਜੋ ਅਗਾਂਹ ਵਧ ਕੇ ਲੜਦਾ । ਉਨ੍ਹਾਂ ਦਾ ਜਥੇਦਾਰ ਭਾਈ ਲੰਗਾਹ ਸੀ । ਦੂਸਰਾ ਜਥਾ ਗੁਰੀਲਾ ਤਰਜ਼ ਦਾ ਸੀ ਤੇ ਇਸ ਨੂੰ ਲੁਕਵੀਂ ਲੜਾਈ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ । ਉਸ ਦੇ ਜਥੇਦਾਰ ਭਾਈ ਬਿਧੀ ਚੰਦ ਜੀ ਸਨ । ਭਾਈ ਜੇਠਾ ਜੀ ਨੂੰ ਰਸਾਲੇ ਦਾ ਜਥੇਦਾਰ ਥਾਪਿਆ ਗਿਆ । ਜੰਗ ਵਿਚ ਸਭ ਤੋਂ ਵੱਧ ਲੋੜ ਇਲਾਕੇ ਦੀ ਵਾਕਫ਼ੀ ਦੀ ਹੁੰਦੀ ਹੈ । ਭਾਈ ਪਰਾਨਾ ਜੀ ਪੰਜਾਬ ਦੇ ਪਿੰਡ ਪਿੰਡ ਤੋਂ ਜਾਣੂ ਸਨ । ਸੋ ਇਨ੍ਹਾਂ ਨੂੰ ਇਕ ਵੱਖ ਜਥੇ ਦਾ ਇੰਚਾਰਜ ਲਗਾਇਆ । ਭਾਈ ਪਿਆਰਾ ਨੂੰ ਰਸਦ ਪਾਣੀ , ਬਾਰੂਦ , ਹਥਿਆਰਾਂ ਦਾ ਇੰਚਾਰਜ ਬਣਾਇਆ ! ਪਰਾਨਾ ਜੀ ਤੇ ਭਾਈ ਪਿਆਰਾ ਜੀ ਯੁੱਧ ਦੇ ਸਮੇਂ ਇਕ ਜ਼ਰੂਰੀ ਅੰਗ ਸਨ । ਗੁਰੂ ਹਰਿਗੋਬਿੰਦ ਜੀ ਇਨ੍ਹਾਂ ਦੀ ਉਚੇਚੀ ਸਲਾਹ ਲੈਂਦੇ । ਭਾਈ ਪਿਰਾਨਾ ਜੀ ਜਦੋਂ ਸ਼ਹੀਦ ਹੋਏ ਤਾਂ ਗੁਰੂ ਹਰਿਗੋਬਿੰਦ ਜੀ ਉਨ੍ਹਾਂ ਪਾਸ ਗਏ ਤੇ ਪਿਰਾਨਾ ਵੱਲ ਦ੍ਰਿਸ਼ਟੀ ਭਰ ਕਿਹਾ ਕਿ ਐਸਾ ਵੀਰ ਹੋਰ ਕੋਈ ਨਹੀਂ । ਭਾਈ ਪਿਰਾਨਾ ਸੁ ਬੀਰ ਸੁਹਾਏ ।
ਸ਼ਿੰਗਾਰੂ ਜੀ ਤੇ ਜੈਤ ਜੀ
ਗੁਰੂ ਹਰਿਗੋਬਿੰਦ ਜੀ ਨੇ ਜਦ ਸਿੱਖਾਂ ਨੂੰ ਵੰਗਾਰ ਪਾਈ ਤਾਂ ਲੋਕੀਂ ਆਪਣੀ ਜਾਨ ਗੁਰੂ ਜੀ ਤੋਂ ਨਿਛਾਵਰ ਕਰਨ ਲਈ ਉਠ ਤੁਰੇ । ਕਈਆਂ ਦਾ ਤਾਂ ਪੂਰਾ ਪਰਿਵਾਰ ਹੀ ਗੁਰੂ ਸ਼ਰਨ ਆ ਗਿਆ । ਭਾਈ ਸ਼ਿੰਗਾਰੂ ਜੀ ਤੇ ਜੈਤ ਜੀ ਦੋਵੇਂ ਭਰਾ ਗੁਰੂ ਜੀ ਦਾ ਹੁਕਮ ਪੁੱਜਦੇ ਅੰਮ੍ਰਿਤਸਰ ਘਰ ਬਾਰ , ਖੇਤ , ਵਾਪਾਰ ਛੱਡ ਆਪਾ ਸਮਰਪਣ ਕਰਨ ਲਈ ਪੁੱਜ ਗਏ । ਭਾਈ ਜੈਤ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿਚ ਭਰਤੀ ਹੋ ਕੇ ਬੜੀ ਵੀਰਤਾ ਦਿਖਾਈ । ਭਾਈ ਸ਼ਿੰਗਾਰੂ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਸਿੱਖੀ ਧਾਰਨ ਕਰ ਚੁੱਕੇ ਸਨ । ਛੇਵੇਂ ਪਾਤਸ਼ਾਹ ਜੀ ਦੀ ਸੇਵਾ ਵਿਚ ਰਹਿ ਕੇ ਧਰਮ ਯੁੱਧਾਂ ਵਿਚ ਭਾਗ ਲਿਆ । ਕਿਸੇ ਫ਼ਕੀਰ ਨੇ ਭਾਈ ਸ਼ਿੰਗਾਰੂ ਜੀ ਨੂੰ ਇਕ ਰਸਾਇਣ ਦਿੱਤਾ ਸੀ , ਜਿਸ ਦੀ ਤਾਸੀਰ ਸੀ ਕਿ ਤਾਂਬੇ ਤੇ ਘਸਾਇਆਂ ਸੋਨਾ ਬਣ ਜਾਂਦਾ ਸੀ । ਜਦ ਉਸ ਨੇ ਉਹ ਰਸਾਇਣ ਗੁਰੂ ਜੀ ਨੂੰ ਭੇਟ ਕੀਤਾ ਤਾਂ ਗੁਰੂ ਜੀ ਨੇ ਉਹ ਰਸਾਇਣ ਦੀ ਸਾਰੀ ਪੁੜੀ ਅੰਮ੍ਰਿਤਸਰ ਦੇ ਸਰੋਵਰ ਵਿਚ ਸੁਟਵਾ ਕੇ ਸ਼ਿੰਗਾਰੂ ਨੂੰ ਸੱਚਾ ਰਸਾਇਣ ਕਿਵੇਂ ਤਿਆਰ ਕੀਤਾ ਜਾਂਦਾ ਸੀ , ਦਾ ਢੰਗ ਦੱਸ ਪਰਮ ਪਦਵੀ ਦਾ ਅਧਿਕਾਰੀ ਬਣਾਇਆ । ਸ਼ਿੰਗਾਰੂ ਤਨ ਮਨ ਨਾਲ ਗੁਰੂ ਹਰਿਗੋਬਿੰਦ ਜੀ ਦੀ ਸੇਵਾ ਕਰਨ ਲੱਗ ਪਿਆ । ਇਨ੍ਹਾਂ ਦੋਵਾਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ