“ਨੰਬਰਦਾਰ ਸਾਬ੍ਹ”। ਕਾਲਪਨਿਕ ਕਹਾਣੀ
ਜੈਸਮੀਨ ਨੇ ਇਸੇ ਸਾਲ, ਸਾਡੇ ਸਰਕਾਰੀ ਮਿਡਲ ਸਕੂਲ ਚ ਅੱਠਵੀਂ ਚ ਦਾਖਲਾ ਲਿਆ ਸੀ। ਜੈਸਮੀਨ ਦਾ ਦਾਦਾ ਨੰਬਰਦਾਰ ਗੁਰਦੇਵ ਸਿੰਘ, ਸੱਤਾਧਾਰੀ ਪਾਰਟੀ ਦਾ ਸੀਨੀਅਰ ਲੀਡਰ ਹੋਣ ਦੇ ਨਾਲ-ਨਾਲ,ਬਹੁਤ ਪ੍ਰਭਾਵਸ਼ਾਲੀ ਬੁਲਾਰਾ, ਤੇ ਧਾਰਮਿਕ ਸਮਾਗਮਾਂ ਤੇ ਗੁਰਦੁਆਰੇ ਚ ਪ੍ਰਵਚਨ ਨਾਲ ਸਮਾਂ ਬੰਨਣ ਵਾਲਾ ਜਾਣਿਆ-ਪਛਾਣਿਆ ਨਾਮ ਸੀ।ਮੇਰੇ ਹੀ ਸਕੂਲ ਚ ਸਾਥੀ ਅਧਿਆਪਕ ਸ ‘ਰਵਿੰਦਰ ਸਿੰਘ ਰਸ’,ਜੋ ਬਹੁਤ ਈ ਸੰਵੇਦਨਸ਼ੀਲ ਇਨਸਾਨ ਤੇ ਵਧੀਆ ਲੇਖਕ ਨੇ, ਨੰਬਰਦਾਰ ਸਾਬ੍ਹ ਤੋਂ ਕਾਫੀ ਪ੍ਰਭਾਵਿਤ ਸਨ, ਇਸੇ ਲਈ ਅਕਸਰ ਈ ਨੰਬਰਦਾਰ ਸਾਬ੍ਹ ਆਪਣੀ ਐਕਟਿਵਾ ਤੇ ਰਵਿੰਦਰ ਕੋਲ ਵਿਚਾਰ ਚਰਚਾ ਕਰਨ ਆਉਂਦੇ ਰਹਿੰਦੇ ਸਨ।
ਜਦੋਂ ਜੈਸਮੀਨ ਨੂੰ ਸਕੂਲ ਦਾਖਲ ਕਰਵਾਇਆ ਤਾਂ ਇਸ ਗੱਲ ਦਾ ਪ੍ਰਚਾਰ ਵੀ ਹੋਇਆ,ਜਾਂ ਨੰਬਰਦਾਰ ਸਾਬ੍ਹ ਵਲੋਂ ਕਰਵਾਇਆ ਗਿਆ। ਮੈਨੂੰ ਕਈ ਮਹੀਨਿਆਂ ਬਾਅਦ ਜੈਸਮੀਨ ਦੇ ਸਾਬਕਾ ਪ੍ਰਾਈਵੇਟ ਸਕੂਲ ਦੀ ਮੁੱਖ ਅਧਿਆਪਕਾ ਨੇ ਫੋਨ ਤੇ ਦੱਸਿਆ ਕਿ ਨੰਬਰਦਾਰ ਸਾਬ੍ਹ ਉਹਨਾਂ ਦੀ ਢਾਈ ਕੁ ਸਾਲਾਂ ਦੀ ਫੀਸ ਜੋ ਕੋਈ ਪੰਜਾਹ ਹਜ਼ਾਰ ਬਣਦੀ ਸੀ, ਨੱਪ ਚੁੱਕੇ ਸਨ। ਮੈਂ ਜਦੋਂ ਆਹ ਗੱਲ ਸਟਾਫ ਚ ਕੀਤੀ ਤਾਂ ਰਵਿੰਦਰ ਸਿੰਘ ਦਾ ਦਰਦ ਬਾਹਰ ਆ ਗਿਆ,” ਨੰਬਰਦਾਰ ਸਾਬ੍ਹ, ਮੈਨੂੰ ਵੀ ਵੀਹ ਹਜ਼ਾਰ ਦਾ ਥੁੱਕ ਲਾ ਚੁੱਕੇ ਨੇ”।
ਅਸਲ ਚ ਨੰਬਰਦਾਰ ਸਾਬ੍ਹ ਨੇ ਇਕ ਦਿਨ ਰਵਿੰਦਰ ਨੂੰ ਕਿਹਾ,” ਮਾਸਟਰ ਜੀ ,ਮੈਂ ਪੰਜਾਬ ਚ ਸਮਾਜਿਕ ਚੇਤਨਾ ਦੇ ਵਿਸ਼ੇ ਤੇ ਇਕ ਕਿਤਾਬ ਦਾ ਖਰੜਾ ਤਿਆਰ ਕਰ ਲਿਆ ਏ ਤੇ ਇਸ ਕਿਤਾਬ ਦੀ ਭੂਮਿਕਾ ਲਿਖਣ ਲਈ, ਮੈਂਨੂੰ ਕਈ ਵੱਡੇ-ਵੱਡੇ ਲੇਖਕਾਂ ਨੇ ਭੂਮਿਕਾ ਲਿਖ ਕੇ ਭੇਜੀ ਪਰ ਓ ਗੱਲ੍ਹ ਨੀਂ ਬਣੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਕਿਤਾਬ ਦੀ ਭੂਮਿਕਾ ਲਿਖੋ”। ਲਓ ਜੀ, ਸਾਫ ਦਿੱਲ, ਇਮਾਨਦਾਰ ਮਾਸਟਰ ਜੀ ਨੂੰ ਚਾਅ ਚੜ੍ਹ ਗਿਆ, ਤੇ ਨੰਬਰਦਾਰ ਸਾਬ੍ਹ ਨੇ ਲੋਹਾ ਗਰਮ ਵੇਖ ਹਥੌੜਾ ਠੋਕਦਿਆਂ,ਵੀਹ ਹਜ਼ਾਰ ਰੁਪਈਆ ਦਸ ਕੁ ਦਿਨਾਂ ਲਈ ਉਧਾਰਾ ਮੰਗਿਆਂ ਤੇ ਮਾਸਟਰ ਜੀ ਨੇ ਝੱਟ ਦੇ ਮਾਰਿਆ। ਮੁੜਕੇ ਤਿੰਨ ਮਹੀਨੇ ਤੱਕ ਨਾਂ ਤਾਂ ਨੰਬਰਦਾਰ ਸਾਬ੍ਹ ਬਹੁੜੇ ਤੇ ਨਾਂ ਕੋਈ ਕਿਤਾਬ।ਮਾਸਟਰ ਜੀ, ਗੇੜੇ ਮਾਰਦੇ ਰਹੇ ਤੇ ਨੰਬਰਦਾਰ ਸਾਬ੍ਹ ਤਰੀਕ ਤੇ ਤਰੀਕ ਦਿੰਦੇ ਰਹੇ,ਅਖੀਰ ਲੰਮੇ ਲਾਰੇ-ਲੱਪੇ ਤੋਂ ਬਾਅਦ, ਇਕ ਦਿਨ ਸ਼ਬਦਾਂ ਦੇ ਜਾਦੂਗਰ ਨੰਬਰਦਾਰ ਸਾਬ੍ਹ ਸਾਫ ਈ ਕਹਿੰਦੇ,”ਮੇਰੀ ਜ਼ੁਬਾਨ, ਮੇਰੇ ਲਫਜ਼ਾਂ ਦਾ ਸਾਥ ਨਹੀਂ ਦੇ ਰਹੀ। ਮੈਂ ਲਾਲੇਆਂ-ਲੂਲੇਆਂ ਦੇ ਤਾਂ ਬੜੇ ਮਾਰੇ ਨੇਂ,ਪਰ ਤੁਹਾਡੇ ਜਰੂਰ ਮੋੜੂਂਗਾ, ਗੇੜੇ ਮਾਰਨੇ ਛੱਡ ਦਿਓ”। ਥੋੜਾ ਅੱਗੇ ਆਏ ਤਾਂ ਨੰਬਰਦਾਰ ਸਾਬ੍ਹ ਦਾ ਪੜੋਸੀ ਰਾਜਾ ਅਮਲੀ,ਖੱਚਰਾ ਜਿਹਾ ਹਾਸਾ ਹੱਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ