ਪ੍ਰਾਹੁਣਾ ਸਾਬ੍ਹ,,,,!
ਗੱਲ ਲਗਭਗ ਸੱਚ ਏ ,ਹੈ ਤਾਂ ਕਹਾਣੀ ਹਾਸੇ ਆਲੀ ਪਰ ਬਥੇਰਿਆਂ ਤੇ ਪੂਰੀ ਢੁਕਦੀ ਏ। ਕੱਲ ਨੂੰ ਰੱਖੜੀ ਏ , ਤੁਸੀਂ ਵੀ ਸਹੁਰੇ ਜਾਣਾ ਏ,, ਕੀ ਤੁਹਾਡੇ ਅੰਦਰ ਵੀ ਮੀਤਾ ਲੁਕਿਆ ਬੈਠਾ ਏ??
‘ਮੀਤਾ’, ਓਹ ਹੋ ਮਾਫ ਕਰਨਾ ਪ੍ਰਾਹੁਣਾ ਸਾਬ੍ਹ, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ, ਨਾਮ ਏ। ਅੱਠਵੀਂ ਫੇਲ ਮੀਤੇ ਨੂੰ ਪਿੰਡ ਚ ਭਾਵੇਂ ਕੋਈ ਬੇਰਾਂ ਵੱਟੇ ਨੀਂ ਪੁੱਛਦਾ ਪਰ ਜਦੋਂ ਸਹੁਰੇ ਪਿੰਡ ਬੋਹੜਵਾਲੇ ਆਲੀ ਗੱਡੀ ਚੜਦਾ ਏ ਤਾਂ ਉਹਦੀ ਟੋਹਰ ਤੇ ਤੋਰ ਤਰੀਕੇ ਬਦਲ ਜਾਂਦੇ ਨੇ। ਹਾਲਾਂਕਿ ਉਹਨੇ ਵੀ ਕਈ ਵਾਰ ਕੋਸ਼ਿਸ਼ ਕੀਤੀ ਸਕੂਟਰ ਸਿੱਖਣ ਦੀ, ਪਰ ਸੋਲ਼ਾਂ ਦੂਣੀ ਅੱਠ ਸੀ ਮੀਤਾ, ਤਿੰਨ ਵਾਰ ਗੋਡੇ ਛਿਲਾ, ਦੋ ਵਾਰ ਗਿੱਟੇ ਤੁੜਵਾ ਤੇ ਚਾਰ ਪਜ਼ਾਮੇ ਕੁਰਬਾਨ ਕਰਨ ਤੋਂ ਬਾਅਦ ਵੀ ਨਾਂ ਸਿੱਖ ਸਕਿਆ।ਤਿੰਨ ਭੈਣਾਂ ਚੋ ਸਭ ਤੋਂ ਛੋਟੀ ਸੋਹਣੀ-ਸੁਨੱਖੀ ਜੀਤੋ ਦੀ ਕਿਸਮਤ ਬਾਪੂ ਨੇ,ਨਿਆਈ ਆਲੇ 14 ਕਿਲਿਆਂ ਕਰਕੇ ਮੀਤੇ ਨਾਲ ਲਿਖਤੀ ਸੀ।
ਮੀਤੇ ਦਾ ਸਹੁਰੇ ਜਾ ਕੇ ਰੁੱਸਣ ਚ ਪ੍ਰਦਰਸ਼ਨ, ਸਹਿਵਾਗ ਵਾਂਗੂ ਧੂੰਆਂਧਾਰ ਹੀ ਚੱਲਦਾ ਆ ਰਿਹਾ ਏ ।ਬਿਨਾਂ ਰੁੱਸੇ ਮੀਤਾ ਕਦੇ ਨੀਂ ਆਇਆ ਤੇ ਜੀਤੋ ਨੂੰ ਹਮੇਸ਼ਾ ਬਾਅਦ ਚ ਭਰਾ ਹੀ ਛੱਡ ਕੇ ਜਾਂਦੇ।ਅਸਲ ਚ ਪੁਆੜੇ ਦੀ ਜੜ੍ਹ ਰਾਤ ਆਲੀ ਰੇਲਗੱਡੀ ਵੀ ਸੀ, ਜੋ ਸਿੱਧੀ ਮੀਤੇ ਦੇ ਪਿੰਡ ਜਾਂਦੀ ਸੀ, ਜਿਸ ਕਾਰਨ ਰੁੱਸਣ ਤੋਂ ਬਾਅਦ ਆਪ ਜੀ ਨੂੰ ਕਦੇ ਔਖਾ ਨਹੀਂ ਹੋਣਾ ਪਿਆ।ਕੁੜਤਾ ਪਜ਼ਾਮਾ ਪਾਉਣ ਆਲਾ ਮੀਤਾ, ਅਰਿਸਟੋਕਰੈਟ ਦਾ ਖਾਸ ਸੂਟਕੇਸ ਲੈ , ਵਿੱਚ ਸਸਤੇ ਕੋਬਰਾ ਸੈਂਟ ਦੀ ਸ਼ੀਸ਼ੀ,ਰੁਮਾਲ,ਟਾਈ,ਬੈਲਟ ਰੱਖ ਕੇ, ਸਹੁਰੇ ਕੂਚ ਕਰਦਾ ਤਾਂ ਪਿੰਡ ਬੋਹੜਆਲੇ ਦੀਆਂ ਕੰਧਾਂ ਕੰਬਣ ਲੱਗ ਜਾਂਦੀਆਂ।
ਮੀਤੇ ਦੇ ਰੁਸਣ ਦੇ ਕਿੱਸੇ ਬਹੁਤ ਲੰਬੇ ਹਨ ਪਰ ਕੁਝ ਖਾਸ ਮੌਕਿਆਂ ਦਾ ਹੀ ਜਿਕਰ ਕਰਾਂਗੇ। ਕਦੇ ਸਬਜੀ ਤੋਂ , ਕਦੇ ਸਤਿ ਸ੍ਰੀ ਅਕਾਲ ਤੋਂ,ਕਦੇ ਬਕਰੇ-ਕੁੱਕੜ ਦੇ ਮੀਟ ਤੋਂ,ਕਦੇ ਦਾਰੂ ਤੋਂ, ਕਦੇ ਤੋਲੀਏ ਤੋਂ, ਬਸ ਆਪ ਜੀ ਬਹਾਨਾ ਈ ਭਾਲਦੇ ਸਨ।ਇਕ ਵਾਰ ਤਾਂ, ਆਪ ਜੀ ਇਸ ਕਰਕੇ ਰੁਸਣ ਚ ਕਾਮਯਾਬ ਰਹੇ, ਕਿਉਂਕਿ ਆਪ ਜੀ ਨੂੰ ਸਲਾਦ ਚ ਗੰਢੇ ਚੋਰਸ ਕੱਟ ਕੇ ਦੇ ਦਿੱਤੇ ਗਏ ਪਰ ਆਪ ਜੀ ਦਾ ਮੰਨਣਾ ਸੀ ਕਿ ਪ੍ਰਾਹੁਣਾ ਸਾਬ੍ਹ ਲਈ ਗੋਲ ਪਿਆਜ਼ ਹੀ ਕੱਟਣੇ ਚਾਹੀਦੇ ਹਨ। ਇਕ ਵਾਰੀ ਆਪ ਜੀ ਨੇ ਦੇਸੀ ਦੀ ਥਾਂ ਅੰਗਰੇਜ਼ੀ ਸ਼ਰਾਬ ਦੀ ਮੰਗ ਕੀਤੀ ਤੇ ਸਾਲੇ ਵੱਲੋਂ ਬੋਤਲ ਨਾਂ ਮਿਲਣ ਤੇ ਦੋ ਅਧੀਏ ਲਿਆਉਣ ਤੇ ਆਪ ਜੀ ਰੁੱਸ ਗਏ ਕਿਉਂਕਿ ਆਪ ਦਾ ਮੰਨਣਾ ਸੀ ਕਿ ਪ੍ਰਾਹੁਣਾ ਹਮੇਸ਼ਾਂ ਬੋਤਲ ਚੋਂ ਈ ਪੈਗ ਲਾਉਂਦਾ ਏ। ਕਈ ਵਾਰ ਆਪ ਜੀ ਆਪਣੇ ਨਾਲ ਪਿੰਡੋ ਚਾਰ ਲੰਗੋੜ ਵੀ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ