ਹੁਣ ਚੰਗੀ ਤਰਾਂ ਯਾਦ ਨਹੀਂ| ਸ਼ਇਦ ਸਾਡੀ ਗੱਡੀ ਪੁਰਾਣੀ ਦਿੱਲੀ ਸਟੇਸ਼ਨ ਤੇ ਲੱਗੀ ਸੀ ਤੇ ਉਥੋਂ ਹੀ ਅੱਗੇ ਮਦਰਾਸ (ਅੱਜ ਕਲ ਚਿੰਨ੍ਹਈ) ਵਾਲੀ ਗੱਡੀ ਲੱਗਣੀ ਸੀ| ‘ਦੱਖਣ-ਪੂਰਬ’ ਵਲ ਜਾਣ ਵਾਲੀਆਂ ਗੱਡੀਆਂ ਪੁਰਾਣੀ ਦਿੱਲੀ ਤੋਂ ਚਲਦੀਆਂ ਸਨ ਤੇ ‘ਦੱਖਣ-ਪੱਛਮ’ ਵਲ ਜਾਣ ਵਾਲੀਆਂ ਗੱਡੀਆਂ ਨਵੀਂ ਦਿੱਲੀ ਤੋਂ| ਅੱਜਕਲ ਦਾ ਪਤਾ ਨਹੀਂ| ਅਸੀਂ ਦੱਖਣ ਪੂਰਬੀ ਤੱਟ ਉਤੇ ਵਸੇ ਸ਼ਹਿਰ ਮਦਰਾਸ ਜਾਣਾ ਸੀ , ਫਿਰ ਓਥੋਂ ਦੱਖਣ ਪੱਛਮੀ ਤੱਟ ਤੇ ਵਸੇ ਸ਼ਹਿਰ ਕੋਚੀਨ ਦੇ ਸਟੇਸ਼ਨ, ਕੋਚੀਨ HT (ਹਾਰਬਰ ਟਰਮੀਨਸ) ਜਾਣਾ ਸੀ| ਸਾਡੇ ਵੱਡੇ ਭਰਾ ਨਿਰਭੈ ਸਿੰਘ ਸਹੋਤਾ ਅਤੇ ਧਰਮ ਪਾਲ ਪਾਰਾਸ਼ਰ ਸਾਡੀ ਅਗਵਾਈ ਕਰ ਰਹੇ ਸਨ| ਉਹ ਜਮਾਨੇ ਅੱਜ ਵਾਂਗ ਸ਼ੱਕੀ (cunning ) ਸੁਭਾ ਵਾਲੇ ਨਹੀਂ ਸਨ| ਵੱਡੇ ਭਰਾ ਸਾਡੇ ਗਾਈਡ ਹੁੰਦੇ ਸਨ। ਸਾਡੇ ਮਾਸਟਰ ਸਾਡੇ ਆਦਰਸ਼ ਹੁੰਦੇ ਸਨ, ਸਾਡੇ ਮਾਂ ਬਾਪ ਸਾਡਾ ਰੱਬ ਹੁੰਦੇ ਸਨ, ਚਾਚਾ ਨਹਿਰੂ ਦੇਸ਼ ਦਾ ਰੱਖਵਾਲਾ ਸੀ, ਜੋ ਕਦੀ ਵੀ ਦੇਸ਼ ਬਾਰੇ ਜਾਂ ਸਾਡੇ ਬਾਰੇ ਗਲਤ ਸੋਚ ਹੀ ਨਹੀਂ ਸਕਦਾ ਸੀ| ਸਾਡੇ ਹਿਸਟਰੀ ਵਿਚ ਪੜ੍ਹੇ ਦਿੱਲੀ ਦੇ ਸ਼ਾਸਕ ਸਾਡੇ ਰਾਜੇ ਹੁੰਦੇ ਸਨ, ਤੇ ਸਾਡੀ ਸ਼ਰਧਾ ਦੇ ਪਾਤਰ ਹੁੰਦੇ ਸਨ| ਅੱਜ ਕਲ ਪੰਜਵੀਂ ਦਾ ਬਚਾ ਵੀ ਮੁਗ਼ਲ ਸ਼ਾਸਕਾਂ ਦਾ ਨਾਮ ਸੁਣਕੇ ਹੀ ਉਹਨਾਂ ਨੂੰ ਜਾਲਿਮ ਰਾਜੇ, ਹਿੰਦੂ ਵਿਰੋਧੀ, ਜਜ਼ੀਆ ਲਾਉਣ ਵਾਲੇ, ਦੇਸ਼ ਦੇ ਮੰਦਰ ਤੋੜ ਕੇ ਮਸਜਿਦਾਂ ਬਣਾਉਣ ਵਾਲੇ ਨਫਰਤ ਦੇ ਪਾਤਰ ਵਾਲੀ ਧਾਰਨਾ ਲਈ ਬੈਠੇ ਹਨ| ਜਦ ਕਿ ਸਾਡੀ ਸੋਚ ਵਿਚ ਅਕਬਰ ਮਹਾਨ ਸੀ ਕੁਤਬਦੀਨ ਐਬਕ ਨੇ ਕੁਤਬਿਨਾਰ ਬਣਾਈ, ਦਿੱਲੀ ਦਾ ਲਾਲ ਕਿਲਾ ਜਾਮਾ ਮਸਜਦ, ਤਾਜ ਮਹਲ, ਗਜ਼ਬ ਦੀਆਂ ਇਮਾਰਤਾਂ ਦਾ ਨਿਰਮਾਣ ਕੀਤਾ| ਪਰ ਅੱਜ ਦਾ ਬੱਚਾ ਵੀ ਇਹ ਧਾਰਨਾ ਲਈ ਬੈਠਾ ਹੈ ਕਿ ਹਰ ਚੰਗੀ ਬਿਲਡਿੰਗ ਦੇ ਥੱਲੇ ਕੋਈ ਹਿੰਦੂ ਬਿਲਡਿੰਗ ਦੱਬੀ ਹੋਈ ਹੈ| ਐਸੀ ਹਿੰਦੂ-ਮੁਸਲਿਮ ਨਫਰਤ ਦੀ ਭਾਵਨਾ ਫੈਲੀ ਹੋਈ ਹੈ| ਇਹ ਸਾਡੇ ਵੇਲੇ ੬੦-੭੦ ਸਾਲ ਪਹਿਲਾਂ ਨਹੀਂ ਸੀ|
ਅਸੀਂ ਦਿੱਲੀ ਦੇ ਸਟੇਸ਼ਨ ਤੇ ਪੈਰ ਰੱਖਦੇ ਹੀ ਰੋਮਾਂਚਿਤ ਹੋ ਉਠੇ| ਸਾਡੇ ਦੇਸ਼ ਦੀ ਰਾਜਧਾਨੀ | ਚਾਚਾ ਨਹਿਰੂ ਦਾ ਸ਼ਹਿਰ| ਸਾਡੀਆਂ ਅੱਖਾਂ ਚਾਰ ਚੁਫੇਰੇ ਕੁਤਬਮਿਨਾਰ ਲੱਭ ਰਹੀਆਂ ਸਨ ਤੇ ਸਟੇਸ਼ਨ ਤੋਂ ਖੜੇ ਸਾਨੂੰ ਕੁਤਬਮਿਨਾਰ ਦਿਸ ਵੀ ਪਿਆ| ਸਾਡੀਆਂ ਖੁਸ਼ੀਆਂ ਦਾ ਕੋਈ ਅੰਤ ਨਾ ਰਿਹਾ| ਅਸੀਂ ਜਾਣ ਲਿਆ ਕਿ ਸੱਚੀਂ ਇਹ ਦਿੱਲੀ ਹੀ ਹੈ| (ਪਰ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਹੈ ਕਿ ਉਹ ਕੁਤਬ ਮੀਨਾਰ ਨਹੀਂ, ਇਕ ਫੈਕਟਰੀ ਦੀ ਬਹੁਤ ਉੱਚੀ ਚਿਮਨੀ ਸੀ ਜਿਸ ਤੇ ਲਾਲ ਰੰਗ ਕੀਤਾ ਹੋਇਆ ਸੀ, ਨਹੀਂ ਤਾਂ ਮਹਿਰੌਲੀ ਵਿਚ ਬਣਿਆ ਕੁਤਬਮਿਨਾਰ ਓਥੋਂ ਭਲਾ ਕਿਵੇਂ ਦਿਸ ਸਕਦਾ ਸੀ) |
ਦੂਜੇ ਦਿਨ ਜਾਗੇ ਤੇ ਦੇਖਿਆ ਗੱਡੀ ਚਲਦੀ ਜਾ ਰਹੀ ਹੈ| ਫਸਲਾਂ ਦੀ ਕਿਸਮ, ਖੇਤਾਂ ਦੀਆਂ ਸ਼ਕਲਾਂ ਬਦਲ ਗਈਆਂ ਹਨ| ਲੋਕ ਬਾਗ ਬਦਲ ਗਏ ਹਨ, ਬਲਦਾਂ ਦੇ ਵੱਡੇ ਵੱਡੇ ਸਿੰਗ ਹਨ ਤੇ ਉਹਨਾਂ ਤੇ ਲਾਲ ਪੀਲਾ ਜਾਂ ਸਤਰੰਗੀ ਪੀਂਘ ਵਰਗਾ ਪੇਂਟ ਕੀਤਾ ਹੋਇਆ ਹੈ| ਸਾਡਾ ਦਿਲ ਕਰੇ ਕਿ ਉੱਤਰ ਕੇ ਜਰਾ ਇਹਨਾਂ ਨਾਲ ਗੱਲ ਬਾਤ ਕਰੀਏ ਕਿ ਇਹ ਕਿਹੜਾ ਮੁਲਕ ਹੈ | ਕਿਵੇਂ ਕਿਵੇਂ ਦੀਆਂ ਭਾਵਨਾਵਾਂ ਬਣ ਰਹੀਆਂ ਸਨ ਸਾਡੇ ਬਾਲ ਮਨ ਵਿਚ, ਇਹ ਭਾਰਤ ਦੇਸ਼ ਹੈ ਮੇਰਾ, ਕਿੰਨਾ ਵਿਸ਼ਾਲ ਹੈ, ਕਿੰਨਾ ਫੈਲਿਆ ਹੋਇਆ ਹੈ – ਕੱਲ ਸਵੇਰ ਦੇ ਗੱਡੀ ਚ ਬੈਠੇ ਹਾਂ ਤੇ ਅਜੇ ਤੱਕ ਅੱਧ ਵੀ ਨਹੀਂ ਆਇਆ|
ਇੰਨੇ ਵਿਚ ਝਾਂਸੀ ਸਟੇਸ਼ਨ ਆ ਗਿਆ | ਗੱਡੀ ਨੇ ਅੱਧੇ ਘੰਟੇ ਤੋਂ ਜਾਂਦਾ ਰੁਕਣਾ ਸੀ, ਪਾਣੀ ਭਰਨਾ ਸੀ| ਝਾਂਸੀ ਦਾ ਨਾਮ ਸੁਣਕੇ ਮੇਰੇ ਸ਼ਰੀਰ ਵਿਚ ਕੰਬਣੀ ਹੋਈ – ਇਹ ਹੈ ‘ਝਾਂਸੀ ਕੀ ਰਾਣੀ’ ਦਾ ਸ਼ਹਿਰ ? ਦਿਲ ਕਰੇ ਉੱਤਰ ਕੇ ਜਮੀਨ ਚੁੰਮ ਲਵਾਂ, ਉਸ ਮਰਦਾਨੀ ਦੇ ਸ਼ਹਿਰ ਦੀ, ਜਿਸ ਨੇ ਅੰਗਰੇਜਾਂ ਦੇ ਛੱਕੇ ਛੁਡਾ ਦਿੱਤੇ ਸਨ |
–“ਬੁੰਦੇਲੇ ਹਰਬੇਲੋਂ ਕੇ ਮੁਖ, ਹਮਨੇ ਸੁਣੀ ਕਹਾਣੀ ਥੀ, ਖੂਬ ਲੜੀ ਮਰਦਾਨੀ ਵੋ ਤੋਂ ਝਾਂਸੀ ਵਾਲੀ ਰਾਣੀ ਥੀ|”
ਮੈਂ ਸੁਤੇਸਿੱਧ ਗੱਡੀ ਚੋਂ ਉਤਰ ਕੇ ਜਰਾ ਬਾਹਰ ਵੱਲ ਨੂੰ ਵਧਿਆ, ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ