ਰਾਏਕੋਟ ਦੇ ਕਰੀਬੀ ਪਿੰਡ ਅੱਚਰਵਾਲ ਵਿਖੇ ਇਕ ਵਿਅਕਤੀ ਵਲੋਂ ਆਰਥਿਕ ਮੰਦਹਾਲੀ ਦੇ ਚਲਦਿਆਂ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (45) ਉਰਫ ਮਾਣਾ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਅੱਚਰਵਾਲ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ 2010 ’ਚ ਰੋਜ਼ੀ-ਰੋਟੀ ਦੀ ਖਾਤਰ ਮਨੀਲਾ ਗਿਆ ਸੀ। ਫਿਰ ਉਹ 2019 ਵਿੱਚ ਆਪਣੀ ਪਤਨੀ ਨੂੰ ਵੀ ਉਥੇ ਨਾਲ ਲੈ ਗਿਆ ਸੀ। ਲਾਕਡਾਊਨ ਲੱਗਣ ਕਾਰਨ ਉਸ ਦਾ ਕੰਮ-ਕਾਜ ਠੱਪ ਹੋ ਗਿਆ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਪੰਜਾਬ ਵਾਪਸ ਮੁੜ ਆਇਆ। ਮ੍ਰਿਤਕ ਵਿਅਕਤੀ ਦੇ ਪਿਤਾ ਵੀ ਪਿਛਲੇ 7-8 ਸਾਲਾਂ ਤੋਂ ਬੀਮਾਰੀ ਕਾਰਨ ਮੰਜੇ ’ਤੇ ਪਏ ਹੋਏ ਹਨ, ਜਿਸ ਕਾਰਨ ਆਰਥਿਕ ਤੰਗੀ ਦੇ ਚਲਦੇ ਹੋਏ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ।
ਇਸੇ ਪਰੇਸ਼ਾਨੀ ਕਾਰਨ ਉਹ ਬੀਤੇ ਦਿਨ ਸਵੇਰੇ ਸਾਢੇ ਛੇ ਵਜੇ ਪਿੰਡ ਦੇ...
...
Access our app on your mobile device for a better experience!