ਹਰਜੋਤ ਸਿੰਘ
ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ ,ਪਰ ਉਸ ਦਿਨ ਉੱਪਰਲੇ ਕਲਾਸ ਰੂਮਾਂ ਨੂੰ ਜਾਂਦੀਆਂ ਪਉੜੀਆਂ ਦੇ ਹਨੇਰੇ ਕੋਨੇ ਚ ਕਿੱਸ ਕਰਦਿਆਂ ਨੂੰ ਪ੍ਰਿੰਸੀਪਲ ਤੇ ਡੀ ਪੀ ਆਈ ਨੇ ਵੇਖ ਲਿਆ । ਐਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕਪੜਿਆਂ ਦੀ ਸੂਰਤ ਸੀ ਨਾ ਹੀ ਉਹਨਾਂ ਦੇ ਆਉਣ ਦਾ ਪਤਾ ਲੱਗਾ ।
ਜਦੋਂ ਪ੍ਰਿੰਸੀਪਲ ਚੀਕੀ ਉਦੋਂ ਪ੍ਰਿੰਸ ਨੇ ਅਮਨ ਨੂੰ ਆਪਣੇ ਤੋਂ ਅਲਗ ਕੀਤਾ ।ਦੋਵੇਂ ਸਰ ਝੁਕਾ ਕੇ ਆਪਣੇ ਕਪੜੇ ਦਰੁਸਤ ਕਰਦੇ ਗਏ ਤੇ ਮਨ ਹੀ ਮਨ ਡਰ ਨਾਲ ਵੀ ਭਰ ਗਏ ।#HarjotDiKalam
ਡੀ ਪੀ ਨੇ ਅੱਗੇ ਹੋਕੇ ਦੋਵਾਂ ਜਣਿਆਂ ਨੂੰ ਵਾਰੀ ਵਾਰੀ ਥੱਪੜਾਂ ਨਾਲ ਝੰਬ ਦਿੱਤਾ। ਕਲਾਸ ਚ ਜਾਣ ਦਾ ਹੁਕਮ ਦਿੱਤਾ ।
ਗੱਲ ਫਟਾਫਟ ਸਾਰੇ ਸਕੂਲ ਚ ਫੈਲ ਗਈ ।ਬੱਚੇ ਕੀ ਅਧਿਆਪਕ ਕੀ ਸਾਰੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਲੱਗੇ ।ਕਿਤੇ ਵੀ ਘੁਸਰ ਮੁਸਰ ਹੁੰਦੀ ਅਮਨ ਨੂੰ ਲਗਦਾ ਉਹਦੀ ਹੀ ਗੱਲ ਹੋ ਰਹੀ ਹੈ ।ਕਿਸੇ ਨਾਲ ਅੱਖ ਮਿਲਾਣ ਦੀ ਹਿਮੰਤ ਨਹੀਂ ਸੀ ਪਰ ਉਸਦਾ ਮਨ ਅੱਗੇ ਆਉਂਦੇ ਕਿਸੇ ਖਤਰੇ ਚ ਧੜਕ ਰਿਹਾ ਸੀ ।
ਘੰਟੇ ਕੁ ਮਗਰੋਂ ਹੀ ਪ੍ਰਿੰਸੀਪਲ ਦੇ ਦਫਤਰੋਂ ਸੁਨੇਹਾ ਆ ਗਿਆ । ਅਮਨ ਤੇ ਪ੍ਰਿੰਸ ਦੋਵਾਂ ਦੇ ਮਾਪੇ ਬੈਠੇ ਸੀ ।ਪ੍ਰਿੰਸੀਪਲ ਨੇ ਤੇ ਬਾਕੀ ਟੀਚਰਾਂ ਨੇ ਮਿਰਚ ਮਸਾਲਾ ਭੁੱਕ ਕੇ ਸਾਰਾ ਕੁਝ ਦੱਸ ਦਿੱਤਾ ਸੀ ।
ਉਸਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਆਪਣੇ ਮਾਂ ਬਾਪ ਨਾਲ ਨਜਰ ਮਿਲਾ ਸਕੇ । ਪ੍ਰਿੰਸ ਦਾ ਵੀ ਇਹੋ ਹਾਲ ਸੀ ।ਖਬਰਾਂ ਅਫਵਾਹਾਂ ਉਹਨਾਂ ਸੀ ਬੱਸ ਦੇ ਸਕੂਲ ਪਿੰਡ ਪਹੁੰਚਣ ਤੋਂ ਪਹਿਲਾਂ ਪਿੰਡ ਪਹੁੰਚ ਚੁੱਕੀਆਂ ਹੋਣਗੀਆਂ ।ਦੋਵੇਂ ਡਰ ਰਹੇ ਸੀ ਪਰ ਅਮਨ ਦਾ ਜ਼ਿਆਦਾ ਬੁਰਾ ਹਾਲ ਸੀ ।
ਦੋਵਾਂ ਦੇ ਪਿੰਡ ਅੱਡ ਅੱਡ ਸੀ ਪਰ ਨੇੜੇ ਨੇੜੇ । ਪ੍ਰਿੰਸ ਇਸੇ ਸਾਲ ਕਿਸੇ ਸਕੂਲੋਂ ਹਟਕੇ ਇਥੇ ਆਇਆ ਸੀ ਪੜ੍ਹਨ ਚ ਭਾਵੇ ਫਿੱਸਡੀ ਸੀ ਪਰ ਕੁੜੀਆਂ ਉਸਤੇ ਐਵੇਂ ਡਿੱਗਦੀਆਂ ਜਿਵੇਂ ਸ਼ਹਿਦ ਤੇ ਮੱਖੀਆਂ । ਪਰ ਉਸਨੂੰ ਪਸੰਦ ਆਈ ਤਾਂ ਅਮਨ ।ਚੰਗੀ ਭਲੀ ਸਮਝਦਾਰ ਤੇ ਪੜਣ ਨੂੰ ਹੁਸ਼ਿਆਰ ।ਮਿੰਨਤਾਂ ਕਰ ਸਿਫਾਰਸ਼ਾਂ ਪਾ ਉਸਨੇ ਅਮਨ ਨੂੰ ਦੋਸਤੀ ਲਈ ਮਨਾ ਹੀ ਲਿਆ । ਕਦੋਂ ਇਹ ਦੋਸਤੀ ਪਿਆਰ ਤੱਕ ਪੁੱਜੀ ਪਤਾ ਨਾ ਲੱਗਾ ।ਦੋਨੋ ਮਿਲਦੇ ਕਦੇ ਕਲਾਸ ਤੋਂ ਪਹਿਲਾਂ ਜਾ ਬਾਅਦ ਚ । ਜਾ ਵੇਹਲੇ ਵੇਲੇ ਕਿਸੇ ਖਾਲੀ ਲੈਬ ਚ ਜਾ ਬੈਠਦੇ ।ਬਾਹਰ ਪਹਿਰੇ ਤੇ ਲਾਕੇ ਅੰਦਰ ਮਨ ਆਈਆਂ ਕਰਦੇ ।
ਅੱਜ ਪੌੜੀਆਂ ਦੇ ਜਿਸ ਕੋਂਨੇ ਦੋਵੇਂ ਇੱਕ ਦੂਜੇ ਚ ਖੋਏ ਹੋਏ ਸੀ ਓਥੇ ਪੈਰਾਂ ਦਾ ਖੜਕਾ ਕਿੰਨੀ ਦੂਰੋਂ ਹੀ ਸੁਣ ਜਾਂਦਾ ।ਪਰ ਐਨਾ ਜ਼ਿਆਦਾ ਰੁੱਝ ਗਏ ਕੇ ਪ੍ਰਿੰਸੀਪਲ ਤੇ ਡੀ ਪੀ ਆਈ ਦੇ ਆਉਣ ਦਾ ਪਤਾ ਹੀ ਨਾ ਲੱਗਾ ।
ਹੁਣ ਦੋਵੇਂ ਦੋਸ਼ੀਆਂ ਵਾਂਗ ਇੱਕ ਦੂਜੇ ਨਾਲ ਅੱਖ ਵੀ ਨਾ ਮਿਲਾ ਸਕਣ ਵਾਲੇ ਡਰ ਨਾਲ ਖੜੇ ਸੀ ।ਪ੍ਰਿੰਸੀਪਲ ਨੇ ਘਰਦਿਆਂ ਨੂੰ ਕਾਫੀ ਕੁਝ ਸੁਣਾ ਦਿੱਤਾ ਸੀ ।
ਦੋਵਾਂ ਨੂੰ ਸਾਹਮਣੇ ਖੜਾ ਕਰਕੇ ਪ੍ਰਿੰਸੀਪਲ ਨੇ ਸਾਫ ਕਹਿ ਦਿੱਤਾ ਕਿ ਅਸੀਂ ਆਪਣੇ ਸਕੂਲ ਦੇ ਬੇਇੱਜਤੀ ਨੀ ਕਰਾ ਸਕਦੇ ਇਹ ਗੱਲਾਂ ਬਾਹਰ ਜਾਣਗੀਆ ਲੋਕੀ ਜੁਆਕ ਭੇਜਨੋ ਹੱਟ ਜਾਣਗੇ । ਇਸ ਲਈ ਅਸੀਂ ਸਕੂਲੋਂ ਕੱਢ ਰਹੇ ਹਾਂ। ਕੱਲ੍ਹ ਤੋਂ ਸਕੂਲ ਨਾ ਭੇਜਣਾ । ਖੇਹਾਂ ਹੀ ਖਾਣੀਆਂ ਤਾਂ ਘਰੇ ਹੀ ਖਾਣ।
ਪ੍ਰਿੰਸੀਪਲ ਦੀ ਖੇਹ ਖਾਣ ਆਲੀ ਗੱਲ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਆਲਿਆ ਦੇ ਮੂੰਹ ਉਤਾਰ ਦਿੱਤੇ ,ਪ੍ਰਿੰਸ ਦੇ ਸੀਨੇ ਚ ਵੀ ਅੱਗ ਲਾ ਦਿੱਤੀ। ਪ੍ਰਿੰਸ ਨੇ ਲੱਗਪੱਗ ਚੀਕਦੇ ਹੋਏ ਕਿਹਾ ,” ਅਸੀਂ ਕੋਈ ਖੇਹ ਨਹੀਂ ਖਾ ਰਹੇ ,ਬਾਲਿਗ ਹਾਂ ਤੇ ਵਿਆਹ ਵੀ ਕਰਵਾਵਾਂਗੇ। ਆਪਣੀ ਪੜਾਈ ਵੀ ਕਰਾਂਗੇ। ਅਮਨ ਨੂੰ ਪ੍ਰਿੰਸ ਦੀ ਗੱਲ ਤੇ ਮਾਣ ਹੋਇਆ। ਉਸਨੂੰ ਲੱਗਾ ਜਿਵੇਂ ਉਸਦੀਆਂ ਸਾਰੀਆਂ ਭੁੱਲਾਂ ਮਾਫ ਹੋ ਗਈਆਂ ਹੋਣ। ਉਸਦੀ ਜਿੰਦਗੀ ਦੀ ਚੁਆਇਸ ਗਲਤ ਨਹੀਂ ਗਈ ਸੀ। ਉਸਨੂੰ ਅਜਿਹਾ ਮੁੰਡਾ ਮਿਲਿਆ ਸੀ ਜੋ ਉਸ ਲਈ ਸਟੈਂਡ ਲੈ ਸਕਦਾ ਸੀ ਭਰੀ ਮਹਿਫਲ ਚ। ਪਹਿਲੀ ਵਾਰ ਉਸਨੇ ਮੂੰਹ ਉੱਪਰ ਚੱਕਿਆ ਆਪਣੀ ਮਾਂ ਨਾਲ ਨਜਰ ਮਿਲਾਈ ਜਿਸਤੇ ਖੁਸ਼ੀ ਗਮੀ ਦਾ ਮਿਕਸ ਜਿਹਾ ਭਾਵ ਸੀ। ਪ੍ਰਿੰਸ ਦੇ ਮਾਂ ਬਾਪ ਦੇ ਚਿਹਰਿਆਂ ਤੇ ਹੈਰਾਨੀ ਦਾ ਭਾਵ ਸੀ। ਮਗਰੋਂ ਫੈਸਲਾ ਹੋਇਆ ਕਿ ਦੋਵੇਂ ਜਣੇ ਸਕੂਲ ਦੇ ਵਿਦਿਆਰਥੀ ਰਹਿਣਗੇ ਸਿਰਫ ਪੇਪਰ ਦੇਣ ਤੱਕ ਬਾਰਵੀਂ ਦਾ ਆਖ਼ਿਰੀ ਸਾਲ ਸੀ। ਇਸ ਲਈ ਪੇਪਰ ਦੇ ਸਕਣਗੇ। ਪਰ ਸਕੂਲ ਨਹੀਂ ਆਉਣਗੇ।
ਅਮਨ ਦੇ ਪਰਿਵਾਰ ਦੀ ਸੋਚ ਐਡੀ ਬੈਕਵਰਡ ਨਹੀਂ ਸੀ। ਖਾਸ ਕਰਕੇ ਉਸਦੀ ਮਾਂ ਦੀ। ਉਸਦੀ ਮਾਂ ਨੇ ਹਮੇਸ਼ਾ ਉਸਨੂੰ ਇੱਕੋ ਗੱਲ ਕਹੀ ਸੀ। ਧੀਏ , ਆਪਣੇ ਹੱਥੀਂ ਕਮਾ ਕੇ ਖਾਏਗੀ ਤਾਂ ਬੇਗਾਨੇ ਘਰ ਰਾਜ ਕਰੇਗੀ ,ਨਹੀਂ ਪੈਸੇ ਪੈਸੇ ਲਈ ਕਿਸੇ ਦੇ ਸਹਾਰੇ ਰਹੇਗੀ। ਜਦੋਂ ਆਪ ਕਮਾਉਣ ਜੋਗੀ ਉਦੋਂ ਪਿਆਰ ਕਰਿ ਵਿਆਹ ਕਰਵਾਈ ਆਪਣੀ ਮਰਜ਼ੀ ਨਾਲ ਭਾਵੇਂ। ਪਰ ਮੁੰਡਾ ਦੇਖ ਪਰਖ ਲਵੀਂ ਕੋਈ ਵੇਹਲੜ ਨਸ਼ਈ ਨਾ ਹੋਵੇ। ਤੇ ਤੇਰੇ ਨਾਲ ਹਰ ਮਾੜੇ ਚੰਗੇ ਸਮੇਂ ਖੜਨ ਵਾਲਾ ਹੋਵੇ। ਮੇਰੀ ਜ਼ਿੰਦਗੀ ਤਾਂ ਦੇਖ ਐਵੇ ਹੀ ਗੁਜਰੀ ਹੈ ਕਦੇ ਜੇਠ ਦੀਆਂ ਸੁਣੀਆਂ ਕਦੇ ਸੱਸ ਸਹੁਰੇ ਦੀਆਂ। ਖਾਣ ਪਹਿਨਣ ਦੀ ਉਮਰ ਚ ਕੁਝ ਨਾ ਹੰਢਾ ਕੇ ਵੇਖਿਆ। ਬੱਸ ਇੱਕੋ ਚੀਜ਼ ਸੀ ਕਿ ਮੇਰੇ ਧੀ ਪੁੱਤ ਪੜ੍ਹ ਕੇ ਆਪਣੇ ਫ਼ੈਸਲੈ ਮਰਜ਼ੀ ਨਾਲ ਕਰਨ ਆਜ਼ਾਦੀ ਨਾਲ ਜੀਣ।
ਇਹ ਗੱਲਾਂ ਭੁੱਲ ਕੇ ਅਮਨ ਨੂੰ ਲੱਗਾ ਕਿ ਪਿਆਰ ਹੀ ਆਜ਼ਾਦੀ ਦਿੰਦਾ। ਜਦੋਂ ਤੋਂ ਉਸਦਾ ਪਿਆਰ ਪ੍ਰਿੰਸ ਨਾਲ ਹੋਇਆ ਸੀ ਉਦੋਂ ਤੋਂ ਲਗਦਾ ਸੀ ਜਿਵੇਂ ਉਹ ਅਜਾਦ ਹੋ ਗਈ ਹੋਵੇ। ਪ੍ਰਿੰਸ ਉਸਦੀ ਹਰ ਗੱਲ ਮੰਨਦਾ ਹਰ ਖੁਸ਼ੀ ਗਮੀ ਦਾ ਖਿਆਲ ਰੱਖਦਾ। ਉਸਨੂੰ ਰੋਂਦੀ ਵੇਖ ਰੋਂ ਲੱਗ ਜਾਂਦਾ। ਅਮਨ ਨੇ ਕਿੰਨੀਆਂ ਹੀ ਆਪਣੇ ਪਾਸ ਮੁੰਡੇ ਕੁੜੀਆਂ ਵੇਖੇ ਸੀ ਜੋ ਪਿਆਰ ਚ ਹੋਕੇ ਵੀ ਲਵ ਮੈਰਿਜ ਨਾ ਕਰਵਾ ਸਕਾ। ਘਰਦਿਆਂ ਅੱਗੇ ਜਿਹਨਾਂ ਦੀ ਬੱਸ ਨਾ ਚੱਲੀ। ਜਿਵੇਂ ਗੁਲਾਮਾਂ ਨੂੰ ਬਣਨ ਦਿੱਤਾ ਜਾਂਦਾ ਇੰਝ ਉਹਨਾਂ ਦੀਆਂ ਸੱਧਰਾਂ ਨੂੰ ਬੰਨ ਕੇ ਤੋਰ ਦਿੱਤਾ ਸੀ।
ਪਰ ਉਸਨੂੰ ਪਤਾ ਸੀ ਕਿ ਉਹ ਲਵ ਮੈਰਿਜ ਕਰਾਏਗੀ। ਜੋ ਉਸਦੇ ਪਰਿਵਾਰ ਚ ਆਸ ਪਾਸ ਅਜੇ ਬਹੁਤ ਦੇਖਣ ਸੁਣਨ ਨੂੰ ਸੀ। ਜਿੰਦਗੀ ਨੂੰ ਆਪਣੀ ਮਰਜ਼ੀ ਨਾਲ ਜੀਣ ਦੇ ਉਸਦੇ ਸੁਪਨੇ ਸਾਕਾਰ ਸਨ। ਤੇ ਅਮਨ ਦੇ ਉਸ ਦੇ ਲਈ ਲੈ ਸਟੈਂਡ ਨਾਲ ਉਸ ਨੂੰ ਸਾਫ ਲੱਗਾ ਕਿ ਉਸਨੇ ਸਹੀ ਬੰਦਾ ਚੁਣਿਆ ਆਪਣੇ ਲਈ।
ਪ੍ਰਿੰਸ ਦੇ ਘਰਦਿਆਂ ਨੂੰ ਵੀ ਜ਼ਿਆਦਾ ਇਤਰਾਜ਼ ਨਹੀਂ ਸੀ। ਦੋਵੇਂ ਪਰਿਵਾਰ ਇੱਕੋ ਜਿਹੇ ਸਨ। ਤੇ ਕੁੜੀ ਵੀ ਸੋਹਣੀ ਸੀ ਪਰਿਵਾਰ ਤਕੜਾ ਸੀ। ਮੁੰਡੇ ਦੀ ਪਸੰਦ ਨੂੰ ਭਲਾ ਉਹ ਕਿਉਂ ਮੋੜਨ ਲੱਗੇ ਸੀ।
ਦੋਵਾਂ ਪਰਿਵਾਰਾਂ ਦੀ ਰਜਾਮੰਦੀ ਹੋਈ. ਦਿਨਾਂ ਚ ਹੀ ਵਿਆਹ ਹੋ ਗਿਆ। ਸਕੂਲੋਂ ਨਿੱਕਲ ਕੇ ਪ੍ਰਿੰਸ ਨੇ ਪੜਾਈ ਆਲੇ ਕੰਮ ਨੂੰ ਜਮਾਂ ਤਿਲਜਾਂਲੀ ਦੇਕੇ ਆਪਣਾ ਖੇਤੀ ਆਲਾ ਕੰਮ ਦੇਖਣ ਲੱਗਾ। ਹੁਣ ਉਸਦਾ ਸਮਾਂ ਖੇਤਾਂ ਚ ਕੱਟਦਾ ਜਾਂ ਅਮਨ ਦੀ ਬੁੱਕਲ ਚ। ਰਾਤ ਰਾਤ ਭਰ ਜਾਗਕੇ ਵੀ ਤੇ ਦੁਪਹਿਰ ਵੀ ਇੱਕ ਦੂਜੇ ਨਾਲ ਕੱਟਕੇ ਵੀ ਦੋਵਾਂ ਦਾ ਇੱਕ ਦੂਜੇ ਤੋਂ ਦਿਲ ਨਹੀਂ ਸੀ ਭਰਦਾ। ਜਿੰਨਾ ਸਮਾਂ ਇੱਕ ਦੂਜੇ ਨਾਲ ਬਿਤਾ ਰਹੇ ਸੀ ਓਨਨੀ ਹੀ ਤਾਂਘ ਵਧਦੀ ਜਾਂਦੀ ਸੀ। ਜਲਦੀ ਹੀ ਮਾਰਚ ਮਹੀਨਾ ਆ ਗਿਆ। ਉਦੋਂ ਸੂਰਤ ਸੰਭਲੀ ਜਦੋਂ ਪੇਪਰਾਂ ਦੀ ਡੇਟਸ਼ੀਟ ਸਾਹਮਣੇ ਆਗੀ।
ਅਮਨ ਨੂੰ ਪਤਾ ਸੀ ਕਿ ਪ੍ਰਿੰਸ ਨੇ ਨਾ ਹੁਣ ਪੜਨਾ ਨਾ ਉਹਨੇ ਉਸਨੂੰ ਪੜਨ ਦੇਣਾ। ਸੋ ਉਸਨੇ ਸਾਹ ਬਣਾਈ ਕਿ ਉਹ ਆਪਣੇ ਪਿੰਡ ਚਲੇ ਜਾਵੇ ਤੇ ਓਥੋਂ ਪੇਪਰ ਦੇਕੇ ਹੀ ਵਾਪਿਸ ਪਰਤੇ। ਪਰ ਪ੍ਰਿੰਸ ਨੂੰ ਇਹ ਕਿਥੇ ਮਨਜੂਰ ਉਹਦਾ ਵੱਸ ਚਲਦਾ ਤਾਂ ਉਹ ਕਦੇ ਖੇਤ ਨਾ ਜਾਂਦਾ ਉਸਨੂੰ ਅਮਨ ਦਾ ਐਸਾ ਨਸ਼ਾ ਲੱਗਾ ਸੀ। ਅਖੀਰ ਫੈਸਲਾ ਦੋਵਾਂ ਨੇ ਕੀਤਾ ਕਿ ਉਹ ਸਿਰਫ ਰਾਤ ਨੂੰ ਹੀ ਇੱਕਲੇ ਹੋਣਗੇ ਰੂਮ ਚ ਦਿਨ ਚ ਅਮਨ ਪੜੇਗੀ। ਤੇ ਉਸਦੀ ਮਦਦ ਲਈ ਇੱਕ ਟਿਯੂਟਰ ਰੱਖ ਦਿੱਤਾ ਜਾਏਗਾ ਤਾਂ ਜੋ ਉਹਨੂੰ ਪਾਸ ਹੋਣ ਚ ਮੁਸ਼ਕਿਲ ਨਾ ਹੋਵੇ।
ਪਿੰਡ ਦੇ ਹੀ ਸਰਕਾਰੀ ਸਕੂਲ ਚ ਪੜਾਉਣ ਵਾਲੇ ਨਾਲਦੇ ਪਿੰਡ ਦੇ ਇੱਕ ਨਵੇਂ ਨਵੇਂ ਮਾਸਟਰ ਬਣੇ ਮੁੰਡੇ ਨੂੰ ਅਮਨ ਨੂੰ ਪੜਾਉਣ ਲਈ ਰੱਖ ਦਿੱਤਾ। ਇੱਕ ਅਲਗ ਕਮਰਾ ਦੇ ਦਿੱਤਾ ਗਿਆ ਤੇ ਮਾਸਟਰ ਜਤਿੰਦਰ ਰੋਜ ਆਉਂਦਾ ਤੇ ਉਸਨੂੰ ਪੜਾ ਜਾਂਦਾ।
ਇਨ੍ਹੀ ਦਿਨੀਂ ਅਮਨ ਨੇ ਸੱਸ ਸਹੁਰੇ ਦਾ ਇੱਕ ਅਜੀਬ ਜਿਹਾ ਰੂਪ ਉਂਝ ਉਸਦੇ ਕੱਲੀ ਪੜਦੀ ਨੂੰ ਕੋਈ ਪੁੱਛਦਾ ਨਹੀਂ ਸੀ ਪਰ ਹੁਣ ਦੋਵਾਂ ਵਿਚੋਂ ਕੋਈ ਨਾ ਕੋਈ ਕਮਰੇ ਚ ਆਇਆ ਹੀ ਰਹਿੰਦਾ। ਕਦੇ ਚਾਹ ਪੁੱਛਣ , ਕਦੇ ਮਾਸਟਰ ਦਾ ਹਾਲ ਲੈਣ ਤੇ ਕਦੇ ਅਮਨ ਦੀ ਪੜਾਈ ਵਾਰੇ। ਬਾਹਰੋਂ ਅਵਾਜ ਨਾ ਆਵੇ ਤਾਂ ਅਮਨ ਦਰਵਾਜ਼ਾ ਕਮਰੇ ਦਾ ਬੰਦ ਕਰ ਦਿੰਦੀ ਤਾਂ ਉਹਨਾਂ ਚੋਂ ਕੋਈ ਵੀ ਆਉਂਦਾ ਤਾਂ ਪੂਰਾ ਦਰਵਾਜਾ ਖੋਲ ਜਾਂਦਾ। ਹੋਰ ਨਹੀਂ ਤਾਂ ਕਿਸੇ ਕਜਨ ਦੇ ਬੱਚੇ ਨੂੰ ਕੋਲ ਬਿਠਾ ਕੇ ਪੜਨ ਲਈ ਭੇਜ ਦਿੰਦੇ। ਅਮਨ ਕੁੜਦੀ ,ਜਤਿੰਦਰ ਸਭ ਸਮਝਦਾ ਪਰ ਚੁੱਪ ਰਹਿੰਦਾ।
ਉਹਨੇ ਸਭ ਕੁਝ ਪ੍ਰਿੰਸ ਨੂੰ ਦੱਸਿਆ ਵੀ। ਪਰ ਪ੍ਰਿੰਸ ਨੇ ਕੋਈ ਗੱਲ ਨੀ ਗੌਲੀ ਉਸਨੂੰ ਲੱਗਿਆ ਬੇਬੇ ਬਾਪੂ ਨੂੰ ਪੜਾਈ ਦੀ ਫਿਕਰ ਹੀ ਹੈ ਅਮਨ ਨੂੰ ਐਵੇਂ ਵਹਿਮ ਹੈ।
ਇੱਕ ਦਿਨ ਤਾਂ ਹੱਦ ਹੀ ਹੋਗੀ ਜਤਿੰਦਰ ਦੀ ਕਿਸੇ ਗੱਲ ਤੇ ਅਮਨ ਹੱਸ ਰਹੀ ਸੀ ਤਾਂ ਸੱਸ ਨੇ ਵੇਖ ਲਿਆ ਉਦੋਂ ਤਾਂ ਕੁਝ ਨੀ ਕਿਹਾ ਪਰ ਮਗਰੋਂ ਜਰੂਰ ਕਹਿ ਦਿੱਤਾ ਕਿ ਐਵੇਂ ਨੀ ਪਰਾਏ ਮਰਦ ਨਾਲ ਹੱਸੀਦਾ ਹੁਣ ਤੂੰ ਵਿਆਹੀ ਵਰੀ ਏ। ਇਹ ਸਭ ਸ਼ੋਭਾ ਨਹੀਂ ਦਿੰਦਾ ਕੋਈ ਦੇਖੁ ਤਾਂ ਕਿ ਕਹੂ।
ਉਸ ਦਿਨ ਅਮਨ ਕਈ ਸਾਲਾਂ ਬਾਅਦ ਰੋਈ। ਰੋਟੀ ਨਾ ਖਾਧੀ। ਪ੍ਰਿੰਸ ਨੇ ਬਥੇਰਾ ਸਮਝਾਇਆ ਕਿ ਸਿਆਣੇ ਕਹਿੰਦੇ ਹੀ ਹੁੰਦੇ ਉਹਨਾਂ ਦੀ ਸੋਚ ਆਪਾਂ ਨਹੀਂ ਬਦਲ ਸਕਦੇ , ਮੈਨੂੰ ਤੇਰੇ ਤੇ ਵਿਸ਼ਵਾਸ ਹੈ ਤੇ ਰਹੇਗਾ। ਤੇ ਮੈਂ ਤੇਰੇ ਨਾਲ ਹਾਂ ਹਮੇਸ਼ਾ ਬੱਸ ਇਹ ਯਕੀਨ ਰੱਖ। ਅੱਜ ਫਿਰ ਅਮਨ ਨੂੰ ਲੱਗਾ ਕਿ ਉਸਨੇ ਜੋ ਜਿੰਦਗੀ ਚ ਖੱਟਿਆ ਉਹ ਪ੍ਰਿੰਸ ਹੀ ਹੈ ਉਸਨੂੰ ਆਪਣੀ ਪਸੰਦ ਤੇ ਮਾਣ ਹੋ ਗਿਆ ਪ੍ਰਿੰਸ ਨੇ ਆਪਣੇ ਹੱਥੀਂ ਉਸ ਰਾਤ ਉਸਨੂੰ ਰੋਟੀ ਖਵਾਈ। ਦੋਵੇਂ ਸਵੇਰ ਹੋਣ ਤੱਕ ਇੱਕ ਦੂਜੇ ਦੀਆਂ ਬਾਹਾਂ ਚ ਸਮਾਏ ਰਹੇ।
ਪੇਪਰ ਚੰਗੇ ਹੋ ਗਏ ਤੇ ਜਤਿੰਦਰ ਦਾ ਪੜਾਉਣਾ ਵੀ ਬੰਦ ਹੋ ਗਿਆ। ਸੱਸ ਸਹੁਰੇ ਨੂੰ ਪ੍ਰਿੰਸ ਨੇ ਕੁਝ ਸਮਝ ਦਿੱਤਾ ਉਹਨਾਂ ਦੀ ਵਿਵਹਾਰ ਵੀ ਬਦਲ ਗਿਆ। ਪਰ ਅਮਨ ਦਾ ਹੁਣ ਘਰ ਕੱਲੇ ਜੀਅ ਨਹੀਂ ਸੀ ਲਗਦਾ। ਪਹਿਲਾਂ ਤਾਂ ਪ੍ਰਿੰਸ ਆਨੀ ਬਹਾਨੀ ਦੁਪਹਿਰੇ ਗੇੜਾ ਮਾਰਦਾ ਸੀ ਹੌਲੀ ਹੌਲੀ ਉਹ ਵੀ ਘਟ ਗਿਆ। ਰਾਤੀ ਵੀ ਕਈ ਵਾਰ ਖੇਤ ਰੁਕ ਜਾਂਦਾ ਤਾਂ ਉਸਨੂੰ ਘਰ ਵੱਡ ਖਾਣ ਨੂੰ ਦੌੜਦਾ।
ਅਮਨ ਨੂੰ ਆਪਣੇ ਪੇਕੇ ਯਾਦ ਆਉਂਦੇ ਜਿਥੇ ਉਹ ਪਲ ਵੀ ਘਰ ਨਹੀਂ ਟਿਕਦੀ ਸੀ ਕਦੇ ਕਿਸੇ ਘਰ ਕਿਸੇ ਕਿਸੇ ਘਰ ਸਾਰਾ ਦਿਨ ਚਾਚੀਆਂ ਤਾਈਆਂ ਤੇ ਭਾਬੀਆਂ ਚ ਰੁਝੀ ਰਹਿੰਦੀ ਸੀ ਜਦੋਂ ਵੀ ਸਕੂਲੋਂ ਵਿਹਲੀ ਹੁੰਦੀ ਸੀ। ਅਖੀਰ ਉਹ ਲਾਇਬ੍ਰੇਰੀ ਚ ਕਿਤਾਬਾਂ ਮੰਗਵਾਣ ਲੱਗੀ ਅਮਨ ਜਤਿੰਦਰ ਤੋਂ ਹੀ ਕਿਤਾਬਾਂ ਲਿਆ ਕਿ ਉਸਨੂੰ ਫੜਾ ਦਿੰਦਾ ਤੇ ਉਹ ਪੜਦੀ ਰਹਿੰਦੀ। ਇੱਕ ਦਿਨ ਕਿਧਰੋਂ ਕੋਈ ਤੋਤਾ ਫੜ ਲਿਆਇਆ ਤੇ ਘਰ ਪਿੰਜਰੇ ਚ ਪਾ ਦਿੱਤਾ। ਜਦੋਂ ਵੀ ਅਮਨ ਦਾ ਦਿਲ ਸਾਰੇ ਕਾਸੇ ਤੋਂ ਊਭ ਜਾਂਦਾ ਤਾਂ ਤੋਤੇ ਨਾਲ ਗੱਲਾਂ ਕਰਦੀ ਰਹਿੰਦੀ ਜਿਵੇਂ ਉਸਦੀ ਕੋਈ ਸਹੇਲੀ ਹੋਵੇ। ਉਹ।
ਦਿਨ ਹਫਤੇ ਤੇ ਮਹੀਨੇ ਲੰਘੇ ਰਿਜਲਟ ਆ ਗਿਆ। ਅਮਨ ਹੁਣ ਕਾਲਜ ਪੜਨਾ ਚਾਹੁੰਦੀ ਸੀ। ਪਰ ਉਸ ਦੇ ਸੱਸ ਸਹੁਰੇ ਨੇ ਸਪਸ਼ਟ ਜਵਾਬ ਦਿੱਤਾ ਕਿ ਚੰਗੇ ਘਰਾਂ ਦੀਆਂ ਬਹੂਆਂ ਵਿਆਹ ਮਗਰੋਂ ਨੀ ਪੜਦੀਆਂ ਹੁੰਦੀਆਂ ਲੋਕ ਕੀ ਕਹਿਣਗੇ। ਅਮਨ ਇਹ ਫੈਸਲਾ ਸੁਣਕੇ ਹੱਕੀ ਬੱਕੀ ਰਹਿ ਗਈ। ਉਸਨੇ ਜਿੱਦ ਫੜ ਲਈ ਉਹ ਪੜੇਗੀ ਹੀ ਪੜੇਗੀ। ਅਮਨ ਨੂੰ ਇਹ ਪਤਾ ਸੀ ਕਿ ਪ੍ਰਿੰਸ ਉਸਦੀ ਗੱਲ ਕਦੀ ਨਹੀਂ ਮੋੜੇਗਾ। ਉਹ ਜਾਣਦਾ ਸੀ ਕਿ ਉਹ ਪੜਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ।
ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜਨ ਨਾਲ ਉਸਦੇ ਐਨਉਲ ਫ਼ੰਕਸ਼ਨ ਚ ਕਾਲਜ ਗਈ ਸੀ ਉਸਦੇ ਮਹੌਲ ਨੇ ਅਚੰਬਿਤ ਕਰ ਦਿੱਤਾ ਸੀ ।ਕੱਲੀ ਹੀ ਉਹ ਖਾਲੀ ਕਲਾਸ ਰੂਮਾਂ ਚ ਘੁੰਮਦੀ ਰਹੀ ਸੀ ।ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ ।
ਅੱਜ ਜਦੋਂ ਮੌਕਾ ਆਇਆ ਤਾਂ ਇਹ ਅੜਚਨ ਨੇ ਰਸਤਾ ਰੋਕ ਲਿਆ ।ਪਰ ਪ੍ਰਿੰਸ ਦੇ ਸਾਥ ਦਾ ਉਹਨੂੰ ਭਰੋਸਾ ਸੀ ।ਪਰ ਉਸਨੂੰ ਪ੍ਰਿੰਸ ਦੇ ਫੈਸਲੇ ਤੇ ਹੈਰਾਨੀ ਹੋਈ । ਜਦੋਂ ਉਸਨੇ ਕਿਹਾ ਕਿ ਤੂੰ ਪੜ੍ਹਨਾ ਹੀ ਹੈ ਨਾ ਪ੍ਰਾਈਵੇਟ ਪੇਪਰ ਦੇ ਲਾ ਤੈਨੂੰ ਪੜ੍ਹਨ ਤੋਂ ਨਹੀਂ ਕੋਈ ਰੋਕੇਗਾ ।ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ