ਸਰਦਾਰ ਹੂਰੀ ਗੁੱਸੇ ਵਿਚ ਬੋਲਦੇ ਜਾ ਰਹੇ ਸਨ ਤੇ ਸਾਮਣੇ ਖਲੋਤਾ ਨਰਾਇਣ ਸਿੰਘ ਸਭ ਕੁਝ ਸੁਣੀ ਜਾ ਰਿਹਾ ਸੀ..!
ਆਖ ਰਹੇ ਸਨ “ਤੇਰੀ ਹਿੰਮਤ ਕਿੱਦਾਂ ਪਈ ਮੇਰੇ ਬੰਦੇ ਤੇ ਹੱਥ ਚੁੱਕਣ ਦੀ..ਜਾਣਦਾ ਨਹੀਂ ਤੁਹਾਡਾ ਘਰ ਬਾਰ ਛੱਤ ਜਮੀਨ ਖਾਣ ਪੀਣ ਸਭ ਕੁਝ ਤੇ ਮੇਰਾ ਹੀ ਦਿੱਤਾ ਹੋਇਆ ਏ..ਫੇਰ ਕੀ ਹੋਇਆ ਜੇ ਤੇਰੀ ਗੈਰਹਾਜਰੀ ਵਿਚ ਤੇਰੇ ਘਰ ਚਲਾ ਗਿਆ..ਜਵਾਨੀ ਵੇਲੇ ਗਲਤੀ ਕਿਸ ਤੋਂ ਨਹੀਂ ਹੁੰਦੀ..ਇਹ ਵੀ ਤਾਂ ਹੋ ਸਕਦਾ ਕੇ ਤੇਰੀ ਕੁੜੀ ਨੇ ਹੀ..”
ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕੇ ਸਰਦਾਰ ਹੁਰਾਂ ਦਾ ਪਹਾੜੋਂ ਲਿਆਂਦਾ ਨਵਾਂ ਕੁੱਤਾ ਆ ਕੇ ਲੱਤਾਂ ਨੂੰ ਚੁੰਬੜ ਗਿਆ..!
ਉਸ ਵੱਲ ਇਸ਼ਾਰਾ ਕਰਦੇ ਹੋਏ ਰੋਹਬ ਨਾਲ ਦੱਸਣ ਲੱਗੇ..”ਨਰਾਇਣ ਸਿਹਾਂ ਆਹ ਵੇਖ ਲੈ ਕਿੱਡੀ ਕੌੜੀ ਪਹਾੜੀ ਨਸਲ ਏ..ਆਪਣੀ ਆਈ ਤੇ ਆ ਜਾਵੇ ਤਾਂ ਕੱਖ ਨੀ ਛੱਡਦੀ ਬੰਦੇ ਦਾ..ਪਰ ਮੇਰੇ ਦਰੋਂ ਖਾਦੀ ਰੋਟੀ ਦਾ ਹੀ ਅਸਰ ਏ..ਮਜਾਲ ਏ ਅੱਖ ਵੀ ਚੁੱਕ ਕੇ ਵੇਖ ਲਵੇ..ਹਰ ਵੇਲੇ ਕੰਨ ਨੀਵੇਂ..ਪੂਛਲ ਨੀਵੀਂ..ਅੱਖਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ