ਹੱਥ ਪੂੰਝਦੀ ਹੋਈ ਨੇ ਜਦੋਂ ਬਾਹਰ ਆ ਕੇ ਇਹ ਦੱਸਿਆ ਕੇ ਗਰਭ ਅੰਦਰ ਪਲਦਾ ਹੋਇਆ “ਮੁੰਡਾ” ਹੀ ਏ..ਪਰ ਸਖਤੀ ਕਾਰਨ ਲਿਖਤੀ ਰਿਪੋਰਟ ਨਹੀਂ ਮਿਲ ਸਕਦੀ..ਤਾਂ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ..ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ ਮਿਠਿਆਈਆਂ ਅਤੇ ਜੱਫੀਆਂ ਦੀ ਸੁਨਾਮੀ ਜਿਹੀ ਵਗ ਤੁਰੀ..!
ਠੀਕ ਛੇ ਮਹੀਨਿਆਂ ਮਗਰੋਂ ਉਸਨੇ ਓਸੇ ਹਸਪਤਾਲ ਵਿਚ ਹੀ ਇੱਕ ਬੇਹੱਦ ਸੁਨੱਖੀ ਧੀ ਨੂੰ ਜਨਮ ਦਿੱਤਾ..!
ਦਾਦੀ ਚੁੱਪ ਸੀ..ਭੂਆ ਮਸੋਸੀ ਹੋਈ ਪਰ ਪਹਿਲੀ ਵੇਰ ਬਾਪ ਬਣਿਆ ਉਸਨੂੰ ਆਪਣੀ ਤਲੀ ਤੇ ਟਿਕਾ ਟਿਕਟਿਕੀ ਲਗਾ ਕੇ ਵੇਖੀ ਜਾ ਰਿਹਾ ਸੀ..!
ਮੰਜੀ ਤੇ ਪਈ ਹੋਈ ਨੇ ਓਹਲੇ ਜਿਹੇ ਨਾਲ ਕੋਲੋਂ ਲੰਘਦੀ ਡਾਕਟਰ ਦਾ ਹੱਥ ਫੜ ਲਿਆ ਤੇ ਆਖਣ ਲੱਗੀ..ਭੈਣ ਜੀ ਸ਼ੁਕਰੀਆ..ਤੁਹਾਡੇ ਕਾਰਨ ਮੇਰੀ ਮਲੂਕੜੀ ਦੀ ਜਾਨ ਬਚ ਗਈ..ਜੇ ਉਸ ਦਿਨ ਟੈਸਟ ਕਰਨ ਲਗਿਆ ਤੁਹਾਨੂੰ ਗਲਤੀ ਨਾ ਲੱਗ ਗਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ