ਅਕਸਰ ਮੁਕਤਸਰ ਵਾਲੀ ਵੱਡੀ ਭੂਆ ਆਉਂਦੀ ਤਾਂ ਨੀਲੇ ਪੀਲੇ ਰੰਗਾਂ ਦੇ ਖੰਡ ਦੇ ਖਿਡੌਣੇ ਜ਼ਰੂਰ ਲਿਆਉਂਦੀ।
ਜਦ ਵੀ ਭੂਆ ਨੇ ਆਉਣਾ ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਣਾ।ਇਕ ਤਾਂ ਖਾਣ ਨੂੰ ਕਿੰਨੇ ਸਾਰੇ ਖੰਡ ਦੇ ਖਿਡੌਣੇ ‘ਤੇ ਦੂਜਾ ਭੂਆ ਤੋਂ ਰਾਤ ਨੂੰ ਵੱਡੇ ਕੱਦ ਵਾਲੇ ਦਾਨਵ ਦੀ ਬਾਤ ਸੁਣਨੀ।
ਭੂਆ ਜਦ ਵੀ ਆਉਂਦੀ ਉਹੀ ਬਾਤ ਸੁਣਾਉਂਦੀ ‘ਤੇ ਮੈਂ ਵੀ ਹਰ ਵਾਰ ਬਾਤ ਇੰਜ ਸੁਣਦਾ ਜਿਵੇਂ ਪਹਿਲੀ ਵਾਰ ਸੁਣੀ ਹੋਵੇ ‘ਤੇ ਬਾਤ ਸੁਣਦੇ ਸੁਣਦੇ ਮੈਂ ਵੀ ਅਜੀਬ ਜਿਹੀ ਦੁਨੀਆਂ ਵਿਚ ਗੁਆਚ ਜਾਣਾ।ਖ਼ੁਦ ਨੂੰ ਬਾਤ ਵਿਚਲਾ ਰਾਜ ਕੁਮਾਰ ਸਮਝ ਦਾਨਵ ਕੋਲੋਂ ਰਾਜਕੁਮਾਰੀ ਨੂੰ ਛੁਡਵਾਉਣਾ।
‘ਤੇ ਬਾਤ ਸੁਣਦੇ ਸੁਣਦੇ ਪਤਾ ਹੀ ਨਾ ਲੱਗਣਾ। ਕਦ ਮੈਂ ਸੌਂ ਜਾਣਾ ‘ਤੇ ਪਿੱਛੋਂ ਮਾਂ ‘ਤੇ ਭੂਆ ਨੇ ਢੇਰ ਸਾਰੀਆਂ ਗੱਲਾਂ ਕਰਦੇ ਰਹਿਣਾ।
ਸਵੇਰ ਹੋਣੀ ਤਾਂ ਜ਼ਿੱਦ ਕਰਕੇ ਸਕੂਲੋਂ ਛੁੱਟੀ ਕਰ ਲੈਣੀ। ਪਤਾ ਹੁੰਦਾ ਸੀ ਕਿ ਭੂਆ ਸਿਰਫ਼ ਇਕ ਰਾਤ ਹੀ ਰਹਿੰਦੀ ਹੈ ‘ਤੇ ਅਗਲੀ ਸਵੇਰ ਚਲੀ ਜਾਂਦੀ ਏ।
ਦਸ ਵਜੇ ਤਕ ਅਸੀਂ ਸਾਰਿਆਂ ਨੇ ਰਲ ਮਿਲ ਕੇ ਰੋਟੀ ਖਾ ਲੈਣੀ ਤੇ ਉਚੇਚੇ ਤੌਰ ਤੇ ਮੈਂ ਤੇ ਮੇਰੀ ਮਾਂ ਨੇ ਭੂਆ ਨੂੰ ਬੱਸ ਸਟੈਂਡ ਤੇ ਛੱਡ ਕੇ ਆਉਣਾ।
ਬੇਸ਼ੱਕ ਰਾਤ ਨੂੰ ਕਿੰਨੀਆਂ ਹੀ ਗੱਲਾਂ ਕਿਉਂ ਨਾ ਕੀਤੀਆਂ ਹੋਣ,ਪਰ ਘਰ ਤੋਂ ਬੱਸ ਸਟੈਂਡ ਦੇ ਪੰਜ ਮਿੰਟ ਦਾ ਸਫ਼ਰ ਵੀ ਭੂਆ ਨਾਲ ਗੱਲਾਂ ਹੀ ਕਰਦੇ ਜਾਣਾ ‘ਤੇ ਮੈਂ ਵਾਰ ਵਾਰ ਭੂਆ ਨੂੰ ਇਹੋ ਕਹੀ ਜਾਣਾ ਕਿ ਭੂਆ ਹੁਣ ਫਿਰ ਕਦ ਆਵੇਗੀ।
‘ਤੇ ਫੇਰ ਭੂਆ ਨੂੰ ਬੱਸ ਚੜ੍ਹਾ ਕੇ ਜਦ ਘਰ ਵਾਪਸ ਆਉਣਾ ਤਾਂ ਤਿੰਨ ਚਾਰ ਦਿਨ ਜੀ ਜਿਹਾ ਨਾ ਲੱਗਣਾ ‘ਤੇ ਮਾਂ ਨੂੰ ਹੀ ਪੁੱਛੀ ਜਾਣਾ ਮਾਂ ਭੂਆ ਕਦ ਆਵੇਗੀ।
ਅਜੋਕੇ ਸਮੇਂ ਦੇ ਨਾਲ ਨਾਲ ਘਰ ਦੇ ਕਮਰਿਆਂ ਵਾਂਗ ਰਿਸ਼ਤੇ ਵੀ ਭੀੜੇ ਜਿਹੇ ਹੁੰਦੇ ਗਏ।
ਅੱਜ ਵੀ ਜਦ ਉਹ ਗੱਲਾਂ ਯਾਦ ਆਉਂਦੀਆਂ ਤਾਂ ਉਹੀ ਨਿੱਘ ਜਿਹਾ ਮਹਿਸੂਸ ਹੁੰਦਾ ,ਪਰ ਜ਼ਿੰਦਗੀ ਨਾਲ ਸੰਘਰਸ਼ ਕਰਦੇ ਕਰਦੇ ਖ਼ੁਦ ਦੇ ਅੰਦਰੋਂ ਉਹ ਚਾਅ ਮਲਾਰ ਜਿਹੇ ਕਿਧਰੇ ਗੁਆਚ ਗਏ।
ਦੁਪਹਿਰ ਤੋਂ ਬਾਅਦ ਘਰੋਂ ਫੋਨ ਆਇਆ ਕਿ ਮੁਕਤਸਰ ਵਾਲੀ ਭੂਆ ਆਈ ਏ,ਪਰ ਫਿਰ ਵੀ ਕੰਮਕਾਰ ਕਰਦੇ ਕਰਦੇ ਸ਼ਾਮ ਦੇ ਸੱਤ ਵੱਜ ਗਏ।
ਘਰ ਆਇਆ ਤਾਂ ਭੂਆ ਨੂੰ ਰਸਮੀ ਤੌਰ ‘ਤੇ ਪੈਰੀਂ ਹੱਥ ਲਾਏ ‘ਤੇ ਹਾਲ ਚਾਲ ਪੁੱਛ ਨਹਾਉਣ ਚਲਾ ਗਿਆ ‘ਤੇ ਫਿਰ ਰੋਟੀ ਖਾ ਪਤਾ ਹੀ ਨਹੀਂ ਲੱਗਾ ਕਦ ਨੀਂਦ ਆ ਗਈ।
ਸਵੇਰ ਹੋਈ ਤਾਂ ਜਲਦੀ ਹੀ ਤਿਆਰ ਹੋ ਫਿਰ ਭੂਆ ਨੂੰ ਇੱਕ ਵਾਰ ਮਿਲ ਕੇ ਕੰਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ