ਕਨੇਡਾ ਅੱਪੜ ਇਹਨਾਂ ਕਾਫੀ ਜ਼ੋਰ ਲਾਇਆ..ਪਰ ਆਪਣੇ ਫੀਲਡ ਵਿੱਚ ਨੌਕਰੀ ਨਾ ਮਿਲ਼ੀ..!
ਅਖੀਰ ਫੈਕਟਰੀ ਵਿੱਚ ਮਿਲਿਆ ਕੰਮ ਥੋੜਾ ਸਖਤ ਸੀ..ਓਥੇ ਪਾਲੀਟਿਕਸ ਵੀ ਬਹੁਤ ਚੱਲਿਆ ਕਰਦੀ..ਇਹ ਖਪੇ-ਤਪੇ ਘਰੇ ਆਉਂਦੇ..ਪੂਰਾਣੀ ਜੋਬ ਨੂੰ ਯਾਦ ਕਰ ਉਦਾਸ ਹੋ ਜਾਇਆ ਕਰਦੇ..ਆਖਿਆ ਕਰਦੇ ਛੇਤੀ ਹੀ ਨੌਕਰੀ ਬਦਲ ਲੈਣੀ ਏ..!
ਏਨੇ ਨੂੰ ਮੇਰੀ ਬੇਟੀ ਥੋੜੀ ਵੱਡੀ ਹੋ ਗਈ..!
ਇਸਨੂੰ ਡੇ ਕੇਅਰ ਵਿਚ ਛੱਡ ਪਾਰਟ ਟਾਈਮ ਨੌਕਰੀ ਕਰ ਲਈ..ਕਾਨਵੈਂਟ ਦੀ ਪੜਾਈ ਅਤੇ ਵਧੀਆ ਅੰਗਰੇਜੀ ਕਰਕੇ ਛੇਤੀ ਫੁਲ ਟਾਈਮ ਹੋ ਗਈ..ਮਗਰੋਂ ਅੱਸੀਸਟੇਂਟ ਮੈਨੇਜਰ ਬਣਾ ਦਿੱਤੀ ਗਈ..!
ਪੈਸਿਆਂ ਪੱਖੋਂ ਥੋੜਾ ਸਾਹ ਸੌਖਾ ਹੋ ਗਿਆ..!
ਸ਼ੁਰੂ ਸ਼ੁਰੂ ਵਿੱਚ ਇਹ ਕਾਫੀ ਖੁਸ਼ ਹੋਇਆ ਕਰਦੇ..ਮਾਣ ਵੀ ਕਰਦੇ ਪਰ ਮਗਰੋਂ ਹੋਲੀ ਹੌਲੀ ਸੁਭਾ ਵਿੱਚ ਥੋੜਾ ਫਰਕ ਜਿਹਾ ਪੈ ਗਿਆ..!
ਮੇਰਾ ਮੈਨੇਜਰ ਇੱਕ ਪੰਜਾਬੀ ਭਾਈ ਸੀ..!
ਅਕਸਰ ਪੁੱਛਿਆ ਜਾਂਦਾ ਕੇ ਕੰਮ ਤੇ ਹੋਰ ਗੋਰੀਆਂ ਵੀ ਤੇ ਹੈਨ..ਹੈ ਵੀ ਤੈਥੋਂ ਕਾਫੀ ਪੂਰਾਣੀਆਂ..ਪਰ ਤੇਰੀ ਤਰੱਕੀ ਕਿੱਦਾਂ ਹੋਈ ਜਾਂਦੀ?
ਇਹ ਕਈ ਵਾਰ ਅਚਨਚੇਤ ਹੀ ਮੇਰੇ ਕੰਮ ਤੇ ਆ ਜਾਇਆ ਕਰਦੇ..!
ਸਰਵਿਸ ਏਰੀਆ ਵੱਲ ਕੰਮ ਕਰਦੀ ਨੂੰ ਬੈਠੇ ਵੇਖਦੇ ਰਹਿੰਦੇ..ਜਿਹਨਾਂ ਨੂੰ ਇਹਨਾਂ ਬਾਰੇ ਪਤਾ ਸੀ..ਅਕਸਰ ਹੈਰਾਨ ਹੁੰਦੀਆਂ..ਦੱਬੀ ਜੁਬਾਨ ਵਿਚ ਕਿੰਨੇ ਸਵਾਲ ਪੁੱਛਦੀਆਂ..ਕਈਆਂ ਦੇ ਜੁਆਬ ਮੇਰੇ ਕੋਲ ਨਹੀਂ ਸਨ ਹੁੰਦੇ..!
ਫੇਰ ਘੁਟਣ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ..!
ਕਲੇਸ਼ ਵੀ ਰਹਿਣ ਲੱਗ ਪਿਆ..ਪਤਾ ਨਹੀਂ ਇਹਨਾ ਨੂੰ ਕੰਮ ਦੀ ਟੈਨਸ਼ਨ ਸੀ..ਜਾਂ ਈਰਖਾ ਜਾਂ ਫੇਰ ਹੀਣ ਭਾਵਨਾ..ਯਾ ਦਿਲ ਦੇ ਕਿਸੇ ਕੋਨੇ ਵਿਚ ਪਣਪਦਾ ਹੋਇਆ “ਸ਼ੱਕ”..!
ਮੇਰੇ ਦਿਲ ਵਿਚ ਕੋਈ ਮੈਲ ਨਹੀਂ ਸੀ ਸੋ ਮੈਂ ਇਸ ਬਾਬਤ ਕਿਸੇ ਕਿਸਮ ਦਾ ਸਪਸ਼ਟੀਕਰਨ ਦੇਣਾ ਵਾਜਿਬ ਨਾ ਸਮਝਦੀ..!
ਏਨੇ ਨੂੰ ਮੈਨੇਜਰ ਦੀ ਬਦਲੀ ਹੋ ਗਈ..!
ਸੁੱਖ ਦਾ ਸਾਹ ਆਇਆ ਕੇ ਚਲੋ ਹੁਣ ਥੋੜਾ ਪੁੱਛ ਗਿੱਛ ਥੋੜੀ ਘੱਟ ਹੋਊ..ਪਰ ਮਾੜੀ ਕਿਸਮਤ..ਬਦਲ ਕੇ ਨਵਾਂ ਆਇਆ ਵੀ ਪੰਜਾਬੀ ਹੀ ਸੀ..ਹੁਣ ਸ਼ੱਕ ਹੋਰ ਵੀ ਜਿਆਦਾ ਵੱਧ ਗਿਆ!
ਹਾਰ ਕੇ ਇਕ ਐਸੇ ਮੋੜ ਤੇ ਆਣ ਖਲੋਤੀ ਜਿਥੇ ਇੱਕ ਪਾਸੇ ਪਰਿਵਾਰ ਸੀ ਤੇ ਦੂਜੇ ਪਾਸੇ ਨੌਕਰੀ..!
ਏਨੇ ਨੂੰ ਫੇਰ ਪ੍ਰੇਗਨੈਂਟ ਹੋ ਗਈ..ਅਖੀਰ ਨੌਕਰੀ ਛੱਡਣੀ ਬੇਹਤਰ ਸਮਝੀ..ਥੋੜਾ ਚਿਰ ਪੈਸੇ ਮਿਲੇ ਫੇਰ ਖਰਚੇ ਤੋਂ ਲੜਾਈ ਰਹਿਣ ਲੱਗੀ..ਗਰੋਸਰੀ ਦੀ ਲਿਸਟ ਦਿਆ ਕਰਦੀ ਤਾਂ ਅੱਧੀਆਂ ਚੀਜਾਂ ਘੱਟ ਲੈ ਕੇ ਆਉਂਦੇ..!
ਕਲੇਸ਼ ਵੱਧ ਗਿਆ ਤਾਂ ਅਖੀਰ ਨੂੰ ਇੱਕ ਦੋ ਨੇੜੇ ਦੇ ਪਰਿਵਾਰਾਂ ਨਾਲ ਗੱਲ ਸਾਂਝੀ ਕਰਨੀ ਪਈ..ਸਿਵਾਏ ਇੱਕ ਦੋ ਨੂੰ ਛੱਡ ਬਹੁਤੇ ਸਵਾਦ ਲੈਣ ਵਾਲੇ ਹੀ ਨਿੱਕਲੇ..ਇਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ