ਲੇਖਕ_ਅਮਰਜੀਤ_ਚੀਮਾਂ_USA
ਸਿਆਣੇ ਕਹਿੰਦੇ ਨੇ ਔਂਤ ਦੀ ਜਮੀਨ ਜੇ ਕਿਸੇ ਨੂੰ ਟੱਕਰੇ,
ਭਾਈਆਂ ਕੋਲੋਂ ਭਾਈਆਂ ਦੇ ਕਰਾਉਦੀਂ ਡੱਕਰੇ,
ਇਹ ਇੱਕ ਸੱਚੀ ਕਹਾਣੀ ਹੈ ਤੇ ਮੇਰੇ ਬਚਪਨ ਦੇਖਦਿਆਂ ਵਾਪਰੀ ਸੀ ਉਹ ਵੀ ਮੇਰੇ ਵੱਡੇ ਭਰਾ ਦੇ ਸੁਹਰਿਆਂ ਵਿੱਚ। ਮੇਰੇ ਭਰਾ ਦੇ ਸਹੁਰੇ ਦੋ ਸਕੇ ਭਰਾ ਸਨ। ਇੱਕ ਦੇ ਔਲਾਦ ਹੋ ਗਈ ਤਿੰਨ ਕੁੜੀਆਂ ਤੇ ਇੱਕ ਮੁੰਡਾ।ਮੇਰਾ ਭਰਾ ਉੱਥੇ ਵਿਆਹਿਆ ਗਿਆ, ਤੇ ਦੋ ਹੋਰ ਉਹਦੇ ਸਾਢੂ। ਭਰਾ ਦੇ ਸਹੁਰੇ ਦਾ ਵੱਡਾ ਭਰਾ ਛੜਾ ਰਹਿ ਗਿਆ।
ਹੁਣ ਜਮੀਨ ਦੋਹਾਂ ਭਾਈਆਂ ਦੇ ਵਿੱਚ ਅੱਧੀ ਅੱਧੀ ਸੀ। ਭਰਾ ਦਾ ਸਹੁਰਾ ਕਬੀਲਦਾਰ ਸੀ। ਤੇ ਉਹ ਆਪਣੀ ਐਂਵੇ ਧਮਾਤੜਾਂ ਵਰਗੀ ਜਿੰਦਗੀ ਬਤੀਤ ਕਰਦਾ ਸੀ। ਐਵੇਂ ਸਾਦਾ ਜਿਹਾ ਪਰਿਵਾਰ ਪਰ ਉਹਨੇ ਆਪਣੀਆਂ ਕੁੜੀਆਂ ਤੇ ਮੁੰਡਾ ਵਿਆਹ ਲਏ ਸੀ ਤੇ ਕਬੀਲਦਾਰੀ ਤੋਂ ਸੁਰਖੁਰੂ ਹੋ ਗਿਆ ਸੀ। ਮੇਰੀ ਭਰਜਾਈ ਜਿਹਨੂੰ ਤਾਇਆ ਜੀ ਕਹਿੰਦੀ ਹੁੰਦੀ ਸੀ, ਉਹ ਬੜੀ ਟੌਹਰ ਵਿੱਚ ਰਹਿੰਦਾ ਹੁੰਦਾ ਸੀ। ਚਿੱਟਾ ਕੁੜਤਾ ਤੇ ਚਿੱਟਾ ਚਾਦਰਾ। ਜਦੋਂ ਵੀ ਉਹਨੇ ਪਿੰਡ ਆਉਣਾ ਤਾਂ ਦੋ ਦੋ ਹਫਤੇ ਪੂਰੀਆਂ ਰੌਣਕਾਂ ਲੱਗਣੀਆਂ। ਕਦੇ ਇਸ ਜੁਆਈ ਕੋਲ ਤੇ ਕਦੇ ਇਸ ਜੁਆਈ ਕੋਲ। ਭਰਜਾਈ ਦੇ ਤਾਏ ਦਾ ਪੂਰਾ ਟੌਹਰ ਹੁੰਦਾ ਸੀ । ਜਦੋਂ ਉਹਨੇ ਆਉਣਾ ਤੇ ਜਵਾਈ ਨੂੰ ਹੁਕਮ ਕਰ ਦੇਣਾ, ਜਾਹ ਉਏ ਤਿੰਨ ਬੋਤਲਾਂ ਲੈ ਆਂ ਤੇ ਦੋ ਕਿਲੋ ਮੀਟ ਲੈ ਆ। ਸਾਰਿਆ ਨੇ ਮਜ਼ੇ ਨਾਲ ਸਭ ਕੁਝ ਛੱਕਣਾ, ਤੇ ਤਾਏ ਦੇ ਗੁਣ ਗਾਈ ਜਾਣੇ। ਅਚਾਨਕ ਇੱਕ ਦਿਨ ਤਾਇਆ ਬੀਮਾਰ ਹੋ ਗਿਆ,ਕੁਝ ਹੋ ਗਿਆ, ਕੁਝ ਭਰਜਾਈ ਭਰਾ ਤੇ ਭਤੀਜੇ ਨੇ ਰਲ ਕੇ ਕਰ ਦਿੱਤਾ। ਉਹਦਾ ਮੰਜਾ ਰਾਹ ਤੇ ਡਾਹ ਦਿੱਤਾ ਡੰਗਰਾਂ ਦੇ ਕੋਲ।
ਮੈਂ ਛੋਟਾ ਜਿਹਾ ਸੀ,ਕਦੇ ਕਦੇ ਭਰਾ ਦੇ ਸਹੁਰਿਆਂ ਦੇ ਪਿੰਡ ਜਾਂਦਾ ਹੁੰਦਾ ਸੀ।
ਉਸ ਬੁੱਢੇ ਦੀ ਪਹਿਲੀ ਟੌਹਰ ਦੇਖਕੇ ਮੈਨੂੰ ਬੜਾ ਤਰਸ ਆਉਦਾ ਸੀ ਕਿ ਕਿਤੇ ਉਹਦਾ ਹੁਕਮ ਚਲਦਾ ਹੁੰਦਾ ਸੀ ਤੇ ਅੱਜ ਉਹਦੀ ਕੋਈ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ। ਆਖਰ ਪਤਾ ਲੱਗਾ ਕਿ ਉਹਨੂੰ ਅੰਧਰੰਗ ਦੀ ਬੀਮਾਰੀ ਹੋ ਗਈ ਸੀ। ਉਹਦੀ ਸਾਰੀ ਜਮੀਨ ਜਾਇਦਾਦ ਭਰਾ ਨੇ ਆਪਣੇ ਨਾਂ ਕਰਾ ਲਈ ਸੀ। ਔਂਤ ਦੀ ਜਮੀਨ ਆਉਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ