ਭੁਲੇਖਾ।
ਅਜੇ ਅੱਖ ਲੱਗੀ ਈ ਸੀ ਕਿ ਵੱਖੀ ਚ ਹੁੱਝ ਜਹੀ ਵੱਜੀ। ਅੱਭੜਵਾਹੇ ਅੱਖਾਂ ਜਿਹੀਆਂ ਮਲ਼ਕੇ ਦੇਖਿਆ ਤੇ ਯਮਰਾਜ ਜੀ ਝੋਟੇ ਤੇ ਸਵਾਰ ਮੁਸਕਰਾ ਰਹੇ।
“ਚੱਲ ਬਈ, ਹੋ ਗਿਆ ਟੈਮ ਪੂਰਾ ਤੇਰਾ”।
ਡੌਰ ਭੌਰ ਜਿਹੇ ਨੂੰ ਸਮਝ ਜਿਹੀ ਨਾ ਲੱਗੀ। ਕਿਸੇ ਤਰਾਂ ਜੇਰਾ ਜਿਹਾ ਕਰਕੇ ਸੁਰਤ ਸੰਭਾਲੀ। ਸਰੀਰ ਨੂੰ ਝਟਕੇ ਜਿਹੇ ਮਾਰੇ। ਨਾਂਹ ਤਾਂ ਕਰ ਈ ਨੀ ਸਕਦੇ ਸੀ।
“ਅੱਛਾ ਜੀ। ਚੱਲੋ।” ਪਰ ਫਿਰ ਹੌਂਸਲਾ ਜਿਹਾ ਕਰਕੇ ਪੁੱਛ ਈ ਲਿਆ “ਆਹ ਐਨੀ ਦੌਲਤ ਕੱਠੀ ਕੀਤੀ ਸੀ ਜੀ। ਇਹਦਾ ਕੀ ਕਰਾਂ? ਇਹ ਨਾਲ ਲਿਜਾ ਸਕਦਾਂ?”
“ਆਹੋ ਆਹੋ ਕਿਓਂ ਨੀ। ਚੁੱਕ ਲਾ ਸਾਰੀ। ਨੋ ਪ੍ਰਾਬਲਮ।”
ਹੈਰਾਨ ਜਿਹਾ ਹੋ ਕੇ ਪੁੱਛਿਆ “ਪਰ ਜੀ ਸਾਰੇ ਤਾਂ ਕਹਿੰਦੇ ਆ ਕੁੱਝ ਨੀ ਲਿਜਾ ਸਕਦੇ”
“ਐਂਵੇ ਮਾਰਦੇ ਆ। ਕਦੇ ਕਿਸੇ ਨੇ ਸਾਨੂੰ ਪੁੱਛਿਆ ਈ ਨੀ। ਆਪੇ ਈ ਕਹੀ ਜਾਂਦੇ ਆ” ਯਮਰਾਜ ਜੀ ਬੋਲੇ।
ਖੁਸ਼ੀ ਚ ਆਪਾਂ ਪੁੱਠੀ ਛਾਲ ਮਾਰੀ ਤੇ ਰੁਪਈਏ ਪੈਸੇ ਗਹਿਣੇ ਗੱਟੇ ਬੈਗ ਚ ਭਰਕੇ ਤਿਆਰ ਹੋ ਗਏ।
“ਅੱਛਾ ਇਹ ਦੱਸ, ਬਈ ਇਹ ਓਥੇ ਜਾਕੇ ਵਟਾਉਣੇ ਆ ਕਿ ਇਥੇ”
“ਹੈਂ ਜੀ? ਮਤਲਬ?”
“ਓ ਭਾਈ ਉਪਰ ਤਾਂ ਕਰੰਸੀ ਹੋਰ ਚੱਲਦੀ ਆ। ਰੁਪਈਏ ਥੋੜੀ ਚੱਲਣੇ।”
“ਹਾਂਜੀ ਹਾਂਜੀ ਇਹ ਤਾਂ ਸਹੀ ਆ। ਰੁਪਈਏ ਤਾਂ ਗੁਆਂਢੀ ਮੁਲਕ ਨੀ ਚੱਲਦੇ। ਆਂਪਾ ਤਾਂ ਫੇਰ ਦੂਜੀ ਦੁਨੀਆਂ ਜਾਣਾ। ਕੀ ਰੇਟ ਆ ਜੀ?”
“ਬੱਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ