ਮੋਹਲੇਧਾਰ ਮੀਂਹ..ਗੱਜਦੇ ਬੱਦਲ..ਲਿਸ਼ਕਦੀ ਹੋਈ ਬਿਜਲੀ..ਅਤੇ ਡਿੱਗਦੇ ਹੋਏ ਪਰਨਾਲੇ ਵੱਲ ਵੇਖ ਸੋਚ ਰਹੀ ਸਾਂ ਜੇ ਕੁਦਰਤ ਕਦੀ ਆਪਣੀ ਆਈ ਤੇ ਆ ਜਾਵੇ ਤਾਂ ਕਿਸੇ ਤੋਂ ਨਹੀਂ ਹਾਰਦੀ..!
ਏਨੇ ਨੂੰ ਬਾਹਰ ਘੰਟੀ ਵੱਜੀ..!
ਅਖਬਾਰ ਵਾਲਾ ਸੀ..ਪਾਣੀ ਵਿਚ ਗੜੁੱਚ..ਪਰ ਅਖਬਾਰ ਬਿਲਕੁਲ ਸੁੱਕੇ..ਦੁੱਖੜੇ ਫਰੋਲਣ ਲੱਗਾ..ਅਖ਼ੇ ਅੱਗੇ ਤਾਂ ਬਾਹਰੋਂ ਹੀ ਸੁੱਟ ਦੀਆ ਕਰਦਾ ਸਾਂ..ਪਰ ਅੱਜ ਅੰਦਰ ਆ ਕੇ ਖੁਦ ਫੜਾਉਣਾ ਪੈ ਰਿਹਾ ਏ..ਗਿੱਲਾ ਹੋ ਜਾਵੇ ਤਾਂ ਪੈਸੇ ਕੱਟ ਹੋ ਜਾਂਦੇ..ਉੱਤੋਂ ਸ਼ਿਕਾਇਤ ਵੱਖਰੀ ਕਰਦੇ!
ਉਹ ਲਗਾਤਾਰ ਬੋਲੀ ਜਾ ਰਿਹਾ ਸੀ ਤੇ ਮੈਂ ਉਸਦੇ ਮੂੰਹ ਵੱਲ ਵੇਖੀ ਜਾ ਰਹੀ ਸਾਂ..!
ਮਜਬੂਰੀ,ਚਿੰਤਾ,ਫਿਕਰ ਅਤੇ ਕਾਹਲ ਦੇ ਇਹਸਾਸ ਅਤੇ ਉੱਤੋਂ ਠੰਡ ਨਾਲ ਵੱਜਦੇ ਉਸਦੇ ਦੰਦ..ਉਹ ਲਗਾਤਾਰ ਰੁਮਾਲ ਨਾਲ ਆਪਣਾ ਨੱਕ ਵੀ ਸਾਫ ਕਰੀ ਜਾ ਰਿਹਾ ਸੀ..!
ਮੈਂ ਉਸਨੂੰ ਧੱਕੇ ਨਾਲ ਅੰਦਰ ਸੱਦ ਲਿਆ..ਆਖਿਆ ਪੁੱਤ ਦੋ ਘੜੀਆਂ ਕੋਲ ਬੈਠ ਜਾ..ਮੀਂਹ ਘਟ ਲੈਣ ਦੇ..ਅੱਗੇ ਦੋ ਤਿੰਨ ਐਕਸੀਡੈਂਟ ਵੀ ਹੋਏ ਬੜੇ ਭੈੜੇ..ਧਿਆਨ ਨਾਲ ਚਲਾਵੀਂ..!
ਪਰ ਉਹ ਬੜਾ ਕਾਹਲਾ ਸੀ!
ਗੱਲਾਂ ਕਰਦੀ ਨੇ ਹੀ ਮੈਂ ਅਧਰਕ ਅਤੇ ਸ਼ੱਕਰ ਵਾਲੀ ਚਾਹ ਦਾ ਗਰਮ ਗਰਮ ਕੱਪ ਉਸਨੂੰ ਫੜਾ ਦਿੱਤਾ..ਪਰ ਉਹ ਅਜੇ ਵੀ ਘੜੀ ਵੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ