ਹੌਲੀ ਜਿਹੀ ਉਮਰ ਦੀ ਆਪਣੀ ਕੁੜੀ..
ਡਰੀ-ਡਰੀ ਕਦੀ ਚੋਰ ਅੱਖ ਨਾਲ ਕਾਊਂਟਰ ਤੇ ਲੱਗੀ ਹੋਈ ਗ੍ਰਾਹਕਾਂ ਦੀ ਲੰਮੀਂ ਲਾਈਨ ਵੇਖ ਲਿਆ ਕਰਦੀ ਤੇ ਕਦੀ ਚੀਜਾਂ ਸਕੈਨ ਕਰਦੀ ਦੇ ਹੱਥ ਕੰਬਣ ਜਿਹੇ ਲੱਗਦੇ!
ਮੈਂ ਅਪਣੱਤ ਜਿਹੀ ਨਾਲ ਪੁੱਛ ਹੀ ਲਿਆ ਕੇ ਬੇਟਾ ਨਵੀਂ ਲੱਗਦੀ ਏਂ..?
ਮੇਰੇ ਮੂਹੋਂ ਬੇਟਾ ਸੁਣ ਜਿੱਦਾਂ ਪਾਣੀ ਖੁਣੋਂ ਤੜਪ ਰਹੀ ਮੱਛੀ ਨੂੰ ਸਮੁੰਦਰ ਮਿਲ ਗਿਆ ਹੋਵੇ..ਆਖਣ ਲੱਗੀ ਅੰਕਲ ਜੀ ਅੱਜ ਹੀ ਨਵੀਂ ਨੌਕਰੀ ਸ਼ੁਰੂ ਕੀਤੀ ਏ ਤੇ ਇੱਕ ਆਈਟਮ ਦਾ ਨੰਬਰ ਨਹੀਂ ਲੱਭ ਰਿਹਾ..ਫੇਰ ਉਸਨੇ ਕੋਲ ਪਏ ਕਾਗਜ ਤੋਂ ਨੰਬਰ ਲੱਭਣਾ ਸ਼ੁਰੂ ਕਰ ਦਿੱਤਾ!
ਮੈਨੂੰ ਅਰਸਾ ਪਹਿਲਾਂ ਅਮ੍ਰਿਤਸਰ ਵਾਲੀ ਆਪਣੀ ਪਹਿਲੀ ਨੌਕਰੀ ਦਾ ਪਹਿਲਾ ਦਿਨ ਚੇਤੇ ਆ ਗਿਆ..!
ਨਵਾਂ ਹੋਟਲ..ਨਵੀਂ ਰਸੋਈ..ਟਾਈ ਤੇ ਪੈ ਗਏ ਤੜਕੇ ਦੇ ਛਿੱਟੇ..ਮਸ਼ੀਨ ਵਾਂਙ ਦੌੜੇ ਫਿਰਦੇ ਲੋਕ ਅਤੇ ਫੇਰ ਫਰਸ਼ ਤੋਂ ਤਿਲਕ ਕੇ ਲਿੱਬੜੀ ਹੋਈ ਮੇਰੀ ਨਵੀਂ ਨਕੋਰ ਪੈਂਟ..!
ਸਾਰਾ ਕਿਚਨ ਸਟਾਫ ਮੇਰੇ ਤੇ ਹੱਸਣ ਲੱਗਾ..!
ਮੇਰੀ ਬੜੀ ਬੁਰੀ ਹਾਲਤ..ਰੋਣ ਹਾਕਾ ਹੋਇਆ ਸੋਚੀ ਜਾ ਰਿਹਾ ਸਾਂ ਕੇ ਕਦੋਂ ਛੁੱਟੀ ਹੋਵੇ ਤੇ ਕਦੋਂ ਕਾਦੀਆਂ ਵਾਲੀ ਗੱਡੀ ਫੜ ਬਟਾਲੇ ਭੱਜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..!
ਇਹ ਸਭ ਕੁਝ ਸੋਚ ਹੀ ਰਿਹਾ ਸਾਂ ਕੇ ਕਿਸੇ ਨੇ ਮੋਢਿਆਂ ਤੇ ਆਣ ਹੱਥ ਰੱਖਿਆ..ਹੱਥ ਕਾਹਦਾ ਇੰਝ ਲਗਿਆ ਕਿਸੇ ਨੇ ਤਪਦੀ ਦੁਪਹਿਰ ਸਿਰ ਤੇ ਛਤਰੀ ਤਾਣ ਦਿੱਤੀ ਹੋਵੇ..!
ਉਹ ਲੇਜਲੀ ਨਾਮ ਦਾ ਕਿਚਨ ਸੁਪਰਵਾਈਜ਼ਰ ਸੀ..ਆਖਣ ਲੱਗਾ ਪੁੱਤ ਘਬਰਾਵੀਂ ਨਾ..ਇਹ ਜੋ ਕੁਝ ਤੇਰੇ ਨਾਲ ਹੋ ਰਿਹਾ ਏ ਪਹਿਲੀ ਵਾਰ ਤਕਰੀਬਨ ਹਰੇਕ ਨਾਲ ਹੀ ਹੁੰਦਾ ਏ..ਦਿਲ ਨਾ ਛੱਡੀਂ ਮੈਂ ਤੇਰੇ ਨਾਲ ਹਾਂ..!
ਨਾਲ ਹੀ ਬਾਕੀਆਂ ਨੂੰ ਸੰਬੋਧਨ ਹੁੰਦਾ ਆਖਣ ਲੱਗਾ ਕੇ ਖ਼ਬਰਦਾਰ ਜੇ ਕਿਸੇ ਨੇ ਇਸ ਨੂੰ ਤੰਗ ਕੀਤਾ ਤਾਂ..ਇਹ ਮੇਰਾ ਦੋਸਤ ਵੀ ਏ ਤੇ ਪੁੱਤ ਵੀ..!
ਮੇਰੇ ਮਰਦੇ ਹੋਏ ਵਿਚ ਜਾਨ ਪੈ ਗਈ..ਮੂੰਹ ਅੱਡੀ ਦੈਂਤਾਂ ਦੇ ਐਨ ਵਿਚਕਾਰ ਜੀਵੇਂ ਰੱਬ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Inderjit singh saini
True story. I like very much