ਗੁਜਰਾਤ ਵਿਚ ਇਕ ਪ੍ਰਸਿੱਧ ਫ਼ਕੀਰ ਸ਼ਾਹ ਦਉਲਾ ਦਾ ਟਿਕਾਣਾ ਸੀ । ਸ਼ਾਹ ਦਉਲਾ ਦਾ ਅਰਥ ਹੀ ਸੰਤਤਾਈ ਦਾ ਤੱਤ ਹੈ । ਜਿੱਥੇ ਉਹ ਖ਼ੁਦਾ ਰਸੀਦਾ ਫ਼ਕੀਰ ਸੀ ਉੱਥੇ ਪਰਉਪਕਾਰ ਲਈ ਵੀ ਉਮਾਹ ਉਠਦਾ ਰਹਿੰਦਾ ਸੀ । ਭਿੰਬਰ ਦਰਿਆ ਦਾ ਬੰਨ੍ਹ ਉਸ ਹੀ ਬੱਧਾ ਸੀ । ਭਿੰਬਰ ਦਰਿਆ ਦਾ ਵੇਗ ਸਦਾ ਹੀ ਸ਼ਹਿਰ ਨੂੰ ਰੋੜ੍ਹ ਕੇ ਲੈ ਜਾਂਦਾ ਸੀ । ਉਸ ਨੇ ਖ਼ਰਚੇ ਦਾ ਪ੍ਰਬੰਧ ਕਰਕੇ ਬੰਨ੍ਹ ਮਾਰਿਆ ਤੇ ਪਾਣੀ ਨੂੰ ਸ਼ਹਿਰ ਵਿਚ ਆਉਣ ਤੋਂ ਰੋਕਿਆ । ਭਿੰਬਰ ਉੱਤੇ ਪੁਲ ਵੀ ਉਸ ਨੇ ਹੀ ਬਣਾਇਆ । ਇਸ ਤੋਂ ਪਹਿਲਾਂ ਇਸ ਦੇ ਸਿਆਲਕੋਟ ਲਾਗੇ ਵੀ ਇਕ ਨਦੀ ਡੇਕ ਉੱਤੇ ਬੰਨ੍ਹ ਮਾਰਿਆ ਸੀ ਤੇ ਅਮੀਨਾਬਾਦ ਉੱਤੇ ਵੀ ਪੁਲ ਉਸ ਨੇ ਹੀ ਬਣਾਇਆ ਸੀ । ਲੋਕੀਂ ਇਹ ਆਖਦੇ ਸਨ ਕਿ ਹਾਤਮਤਾਈ ਨਾਲੋਂ ਵੱਧ ਉਹ ਦਾਨੀ ਸੀ ਤੇ ਬਾਦਸ਼ਾਹਾਂ ਨਾਲੋਂ ਵੱਧ ਭਲਾਈ ਦੇ ਕੰਮ ਕਰਦਾ ਸੀ । ਗੁਰੂ ਹਰਿਗੋਬਿੰਦ ਜੀ ਜਦ ਕਸ਼ਮੀਰ ਮਾਈ ਭਾਗ ਭਰੀ ਦੀ ਆਸ ਪੂਰਨ ਲਈ ਗਏ ਤਾਂ ਉਧਰੋਂ ਉਨ੍ਹਾਂ ਦਾ ਗੁਜ਼ਰ ਹੋਇਆ । ਗੁਰੂ ਜੀ ਦਾ ਆਉਣਾ ਸੁਣ ਕੇ ਸ਼ਾਹ ਦਉਲਾ ਨੇ ਰੱਜ ਕੇ ਸਤਿਕਾਰ ਕੀਤਾ ਤੇ ਉਨ੍ਹਾਂ ਦੀ ਜੁਰੱਅਤ ਦੀ ਦਾਦ ਦਿੱਤੀ । ਗੁਰੂ ਨਾਨਕ ਦੀ ਗੁਰਗੱਦੀ ਦੀ ਬੜੀ ਸ਼ਲਾਘਾ ਕੀਤੀ ਤੇ
“ ਨਾਨਕ ਫ਼ਕੀਰ ਦੀਨ ਦੁਨੀਆਂ ਦੇ ਪੀਰ` ਆਖ ਸਤਿਕਾਰਿਆ । ਮਹਾਰਾਜ ਨੇ ਵੀ
‘ ਸ਼ਾਹੇ ਦਉਲਾ , ਫ਼ਕੀਰ ਮਉਲਾ` ਕਿਹਾ । ਸ਼ਾਹ ਦਉਲਾ ਦਾ ਇਕ ਚੇਲਾ ਜਹਾਂਗੀਰ , ਜੋ ਕਰਾਮਾਤੀ ਪ੍ਰਸਿੱਧ ਸੀ , ਸ਼ੇਰ ਦੀ ਸਵਾਰੀ ਹੱਥ ਧਰਮ ਦੀ ਚਾਬਕ ਰੱਖ ਕੇ ਕਰ ਸਕਦਾ ਸੀ । ਉਸ ਨੇ ਸ਼ਾਹੀ ਠਾਠ , ਸੇਵਕ ਫ਼ੌਜਾਂ , ਜਥੇ , ਘੋੜੇ , ਪੁੱਤਰ , ਧਰਮ ਪਤਨੀ ਦੇਖ ਸ਼ੰਕਾ ਕੀਤਾ ਕਿ ਗੁਰੂ ਰੂਹਾਨੀ ਆਗੂ ਕਿਵੇਂ ਹੋ ਸਕਦਾ ਹੈ । ਦਿਲ ਦੀ ਗੱਲ ਮੂੰਹ ਉੱਤੇ ਆ ‘ ਗਈ ਤੇ ਕਿਹਾ :
ਹਿੰਦੂ ਕਿਆ ਤੇ ਪੀਰ ਕਿਆ ?
ਔਰਤ ਕਿਆਂ ਤੋਂ ਫਕੀਰ ਕਿਆ ?
ਦੌਲਤ ਕਿਆ ਤੇ ਤਿਆਗ ਕਿਆ ?
ਲੜਕੇ ਕਿਆ ਤੇ ਬੈਰਾਗ ਕਿਆ ?
ਆਰਫ ਕਿਆ ਤੇ ਦੁਨੀਆਦਾਰ ਕਿਆ ?
ਮਜ਼ਹਬ ਕਿਆ ਤੇ ਸੱਚ ਕਿਆ ?
ਪੁਜਾਰੀ ਕਿਆ ਤੇ ਸ਼ਵਾਬ ਕਿਆ ?
ਮਾਰੂ ਥਲ ਕਿਆ ਤੇ ਅਬ ਕਿਆ ?
ਗੁਰੂ ਹਰਿਗੋਬਿੰਦ ਜੀ ਇਹ ਸੁਣ ਮੁਸਕਰਾ ਪਏ । ਉਨ੍ਹਾਂ ਸ਼ਾਹ ਦਉਲਾ ਦੇ ਚੇਲੇ ਨੂੰ , ਜਿਸ ਨੂੰ ਕਰਾਮਾਤੀ ਹੋਣ ਦਾ ਹੰਕਾਰ ਸੀ , ਕਿਹਾ ਕਿ “ ਫ਼ਕੀਰਾਂ ਵਿਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਥੋੜਾ ਜਿੰਨਾ ਗਿਆਨ ਹੋ ਜਾਂਦਾ ਹੈ ਤਾਂ ਵੈਰਾਗੀ ਹੋ ਜਾਂਦੇ ਨੇ । ਇਕਾਗਰਤਾ ਮਿਲਦੇ ਸਾਰ ਕਰਾਮਾਤਾਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ । ਗੁਰੂ ਘਰ :
ਮੀਰੀ ਰੱਬ ਦਾ ਦਾਨ ,
ਔਰਤ ਈਮਾਨ ,
ਦੌਲਤ ਗੁਜ਼ਰਾਨ ,
ਪੁੱਤਰ ਨਿਸ਼ਾਨ ,
ਆਰਵ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ