ਨਵੀਂ ਵਿਆਹ ਕੇ ਆਈ ਓਹ ਘਰ ਵਿੱਚ ਬੜਾ ਓਪਰਾ ਕਰੀ ਜਾਂਦੀ ਸੀ। ਆਪਣੇ ਪਤੀ ਨਾਲ ਤਾਂ ਉਸਦੀ ਗੱਲ ਹੁੰਦੀ ਰਹੀ ਸੀ ਫੋਨ ਉਪਰ ਪਰ ਬਾਕੀ ਪਰਿਵਾਰ ਦੇ ਜੀਆਂ ਬਾਰੇ ਉਹ ਬਹੁਤਾ ਨਹੀਂ ਜਾਣਦੀ ਸੀ। ਇਕ ਜਠਾਣੀ ਸੀ ਜੋ ਘਰ ਦੀ ਮੁਖੀ ਸੀ। ਸਹੁਰਾ ਸਾਹਿਬ ਤਾਂ ਆਪਣੇ ਕਮਰੇ ਵਿੱਚ ਹੀ ਪਾਠ-ਭਜਨ ਕਰਦੇ ਰਹਿੰਦੇ ਸਨ। ਜੇਠ ਅਤੇ ਪਤੀਦੇਵ ਦੋਵੇਂ ਦੁਕਾਨ ਤੇ ਚਲੇ ਗਏ। ਸੱਸ ਮਰੀ ਨੂੰ ਕਈ ਸਾਲ ਹੋ ਗਏ ਸਨ।
ਜਠਾਣੀ ਦਾ ਸੁਭਾਅ ਸਖਤ ਲੱਗਦਾ ਸੀ। ਵਿਆਹ ਵੇਲੇ ਵੀ ਇਹ ਬੜੀ ਅੱਗੇ ਲੱਗੀ ਫਿਰਦੀ ਰਹੀ। ਰਾਣੀ ਸੋਚ ਰਹੀ ਸੀ ਕਿ ਪਤਾ ਨਹੀਂ ਦੀਦੀ ਦਾ ਨੇਚਰ ਕਿਸ ਤਰਾਂ ਦਾ ਹੋਵੇਗਾ।
ਪਰਾਚੀ ਨਾਮ ਸੀ ਜਠਾਣੀ ਜੀ ਦਾ ਅਤੇ ਸਵੇਰ ਦੀ ਭਾਂਡੇ ਹੀ ਖੜਕਾਈ ਜਾਂਦੀ ਸੀ ਰਸੋਈ ਵਿੱਚ। ਰਾਣੀ ਤਾਂ ਵੈਸੇ ਸਾਝਰੇ ਉਠ ਗਈ ਸੀ। ਇਸੇ ਡਰ ਦੇ ਮਾਰੇ ਕਿ ਜਠਾਣੀ ਕਿਤੇ ਇਹ ਨਾ ਕਹੇ ਕਿ ਚੌਧਰ ਦੀ ਮਾਰੀ ਨਵੀਂ ਦੁਲਹਨ ਉਠਣ ਵਿੱਚ ਹੀ ਦੁਪਹਿਰ ਕਰੀ ਜਾਂਦੀ ਹੈ!
ਰਾਣੀ ਸਵੇਰੇ ਉਠ ਕੇ ਘਰ ਦੇ ਮੰਦਿਰ ਵਿੱਚ ਬੈਠ ਪੂਜਾ ਕਰਨ ਲੱਗੀ। ਫਿਰ ਉਸਨੇ ਜਾ ਕੇ ਪਰਾਚੀ ਨੂੰ ਨਮਸਤੇ ਕਰੀ ਅਤੇ ਪੈਰੀਂ ਹੱਥ ਲਾਓਣਾ ਚਾਹਿਆ ਤਾਂ ਜਠਾਣੀ ਜੀ ਪਿੱਛੇ ਹੱਟ ਗਏ। ਨਹੀਂ! ਰਹਿਣ ਦੇ ਕੋਈ ਨਾ!! ਕਹਿ ਕੇ ਓਹ ਕੰਮ ਵਿੱਚ ਰੁੱਝੀ ਰਹੀ। ਰਾਣੀ ਵਾਪਸ ਆਪਣੇ ਕਮਰੇ ਵਿੱਚ ਆ ਗਈ।
ਸੂਰਜ ਵੀ ਕਹਿ ਗਿਆ ਸੀ ਕਿ ਰਾਣੀ! ਭਾਬੀ ਮਾਂ ਨੂੰ ਕੋਈ ਸ਼ਿਕਾਇਤ ਨਾ ਹੋਵੇ! ਓਹ ਮੇਰੀ ਭਾਬੀ ਘੱਟ ਤੇ ਮਾਂ ਜਿਆਦਾ ਹੈ।
ਸੱਚ ਹੀ ਸੀ। ਸੂਰਜ ਛੋਟਾ ਜਿਹਾ ਸੀ ਜਦੋਂ ਪਰਾਚੀ ਘਰ ਵਿਆਹ ਕੇ ਆਈ ਸੀ। ਸੂਰਜ ਨੂੰ ਪਰਾਚੀ ਨੇ ਹੀ ਪਾਲਿਆ ਸੀ। ਸੂਰਜ ਆਪਣੇ ਵੱਡੇ ਭਰਾ ਨਰਾਇਣ ਦੀ ਬਹੁਤ ਇੱਜਤ ਕਰਦਾ ਸੀ ਅਤੇ ਰਾਣੀ ਨੇ ਵੀ ਹੁੱਣ ਇਹੀ ਕਰਨਾ ਸੀ।
ਸੋਨੂੰ ਨਾਮ ਦਾ ਪਰਾਚੀ ਦਾ ਇਕ ਬੇਟਾ ਸੀ ਜੋ ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ