ਸਾਂਝੇ ਘਰ ਵਿੱਚ ਕੱਲਾ ਨਿਆਣਾ ਹੋਣ ਕਰਕੇ ਮੈਂ ਹਰਮਨ ਪਿਆਰਾ ਹੋਇਆ ਕਰਦਾ ਸਾਂ..!
ਚਾਚੇ ਮੋਢਿਆਂ ਤੇ ਚੁੱਕੀ ਫਿਰਦੇ..ਪਾਣੀ ਲਾਉਂਦੇ ਹੋਏ..ਨੁੱਕਰਾਂ ਗੋਡਦੇ..ਕਮਾਦ ਦੀ ਛੇਲੀ ਕਰਦਿਆਂ..ਗੁੜ ਕੱਢਦਿਆਂ..ਹਰ ਥਾਂ ਮੇਰੀ ਹਾਜਰੀ ਜਰੂਰੀ ਹੋਇਆ ਕਰਦੀ!
ਕਈ ਵੇਰ ਸਵੇਰੇ ਦੀ ਕਿਰਿਆ ਮਗਰੋਂ ਅਜੇ ਮੇਰੀ ਪਿੱਠ ਵੀ ਧੋਣ ਵਾਲ਼ੀ ਹੁੰਦੀ..ਚਾਚੇ ਚੁੱਕ ਲਿਆਉਂਦੇ..!
ਮਾਂ ਪਿੱਛਿਓਂ ਵਾਜਾਂ ਮਾਰਦੀ ਹੀ ਰਹਿ ਜਾਂਦੀ..ਉਹ ਆਖਦੇ ਕੋਈ ਨੀ ਭਾਬੀ ਆਪੇ ਧੋ ਲਵਾਂਗੇ!
ਮੋਢੇ ਤੇ ਚੜਿਆ ਹੋਇਆ ਕਿੰਨੇ ਸਾਰੇ ਸਵਾਲ ਪੁੱਛੀ ਜਾਂਦਾ..!
“ਇਹ ਸਰੋਂ ਦੇ ਫੁੱਲ ਕਿਓਂ ਹਿੱਲਦੇ ਨੇ..ਵਗਦਾ ਪਾਣੀ ਅਵਾਜ ਕਿਓਂ ਕਰਦਾ..ਸੁੱਕੀ ਪੈਲੀ ਵਿਚੋਂ ਘੱਟਾ ਕਿਓਂ ਉੱਡਦਾ..ਬੱਦਲਾਂ ਵਿਚੋਂ ਪਾਣੀ ਕਿਓਂ ਡਿੱਗਦਾ..”
ਚਾਚੇ ਕੋਲ ਬੱਸ ਇੱਕੋ ਜਵਾਬ ਹੁੰਦਾ..ਆਖਦਾ ਨਿੱਕਿਆ ਇਹ ਸਭ ਕੁਝ ਤਾਂ ਹੁੰਦਾ ਕਿਉਂਕਿ ਮਿੱਟੀ ਹੱਸਦੀ ਰਹਿੰਦੀ ਏ..!
ਮੈਨੂੰ ਸਮਝ ਨਾ ਆਉਂਦੀ..ਮੈਂ ਫੇਰ ਪੁੱਛਦਾ ਚਾਚਾ ਇਹ ਮਿੱਟੀ ਕਦੇ ਰੋਂਦੀ ਵੀ ਏ?
ਉਹ ਛੇਤੀ ਨਾਲ ਮੇਰੇ ਮੂੰਹ ਅੱਗੇ ਹੱਥ ਕਰ ਦਿਆ ਕਰਦਾ..ਨਿੱਕਿਆ ਇੰਝ ਨੀ ਆਖਣਾ ਕਦੇ ਵੀ..ਰੱਬ ਨਾ ਕਰੇ ਇਹ ਮਿੱਟੀ ਕਦੇ ਵੀ ਰੋਵੇ..!
ਮੁੜ ਸਮੇ ਨੇ ਪਾਸਾ ਪਰਤਿਆ..!
ਚਾਚੀਆਂ ਆ ਗਈਆਂ..ਆਪਣੇ ਬਾਲ ਬੱਚੇ ਹੋ ਗਏ..ਮੇਰੀ ਪੁੱਛਗਿੱਛ ਥੋੜੀ ਘਟ ਗਈ..ਅਸੀਂ ਸ਼ਹਿਰ ਆ ਗਏ!
ਕਾਫੀ ਅਰਸੇ ਬਾਅਦ ਖਬਰ ਮਿਲ਼ੀ ਕੇ ਚਾਚਾ ਢਿੱਲਾ ਏ..!
ਅਮਰੀਕਾ ਦੇ ਰੁਝੇਵੇਂ ਪਾਸੇ ਛੱਡ ਦੋ ਸੌ ਕਿਲੋਮੀਟਰ ਗੱਡੀ ਚਲਾ ਕੇ ਅੱਪੜਿਆ..!
ਮੈਨੂੰ ਵੇਖ ਲੰਮੇ ਪਾਏ ਚਾਚੇ ਦੀਆਂ ਅੱਖੀਆਂ ਵਿੱਚ ਬਲਬ ਜਗਣ ਲੱਗੇ..ਮੇਰਾ ਹੱਥ ਫੜ ਲਿਆ..ਪਰ ਲਕਵੇ ਕਾਰਨ ਉਸਤੋਂ ਬੋਲਿਆ ਨਾ ਗਿਆ..!
ਵਿਆਹ ਵਿੱਚ ਰੁਝੀ ਹੋਈ ਚਾਚੀ ਇੱਕ ਦੋ ਵੇਰ ਮਿਲਣ ਆਈ..ਕੋਲ ਵੀ ਬੈਠੀ..ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ