ਦਾਦਾ ਜੀ ਕੋਰੇ ਅਨਪੜ ਸਨ..ਫੇਰ ਵੀ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਸੀ..!
ਕਦੇ ਕਦੇ ਨਿੱਤਨੇਮ ਵੇਲੇ ਮੈਨੂੰ ਵੀ ਕੋਲ ਬਿਠਾ ਲਿਆ ਕਰਦੇ!
ਗੁਰੂਘਰ ਮੇਰੇ ਵੱਲ ਇਸ਼ਾਰਾ ਕਰ ਅਰਦਾਸ ਕਰਿਆ ਕਰਦੇ..ਹੇ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਪਣੇ ਚਰਣੀ ਲਾ..ਕਦੀ ਤਾਬਿਆ ਤੇ ਬੈਠੇ ਬਾਬਾ ਜੀ ਅੱਗੇ ਝੋਲੀ ਅੱਡ ਆਖਿਆ ਕਰਦੇ ਗਿਆਨੀ ਜੀ ਇਸਨੂੰ ਵੀ ਗੁਰੂ ਦੇ ਲੜ ਲਾਵੋ..!
ਉਹ ਅੱਗੋਂ ਆਖਿਆ ਕਰਦੇ ਗੁਰਮੁਖ ਸਿਆਂ ਭੁਜੰਗੀ ਅਜੇ ਛੋਟਾ ਏ..ਵੱਡਾ ਹੋਵੇਗਾ ਤਾਂ ਆਪੇ ਗੁਰੂ ਲੜ ਲੱਗ ਜੂ..!
ਪਰ ਮੁੱਛ ਫੁੱਟਦਿਆਂ ਹੀ ਚੰਡੀਗੜ ਦਾ ਅਸਰ ਹੋ ਗਿਆ..ਸਿਰ ਮੁਨਵਾ ਦਿੱਤਾ..ਬਹਾਨਾ ਲਾਇਆ ਕੇ ਹੋਸਟਲ ਪੁਲਸ ਤੰਗ ਕਰਦੀ..!
ਬੇਬੇ ਬਾਪੂ ਹੁਰਾਂ ਦੇ ਆਖਿਆਂ ਮੈਂ ਕਿੰਨੇ ਦਿਨ ਦਾਦੇ ਹੁਰਾਂ ਦੇ ਸਾਮਣੇ ਨਾ ਹੋਇਆ..!
ਇੱਕ ਦਿਨ ਪਤਾ ਲੱਗ ਹੀ ਗਿਆ..ਸਿਰ ਤੇ ਟੋਪੀ ਜਿਹੀ ਵੇਖ ਪੁੱਛਣ ਲੱਗੇ ਓਏ ਜੱਗੀ ਤੇਰੀ ਪੱਗ ਕਿਥੇ ਏ?
ਮੈਂ ਬਿਨਾ ਜੁਆਬ ਦਿੱਤਿਆਂ ਹੀ ਖਿਸਕਣਾ ਬੇਹਤਰ ਸਮਝਿਆ..!
ਦਾਦੇ ਹੁਰਾਂ ਦੋ ਦਿਨ ਗੱਲ ਨਾ ਕੀਤੀ ਅਤੇ ਨਾ ਹੀ ਚੱਜ ਨਾਲ ਰੋਟੀ ਹੀ ਖਾਦੀ..!
ਓਹਨੀ ਦਿੰਨੀ ਪੱਕੇ ਹੋਏ ਝੋਨੇ ਤੇ ਭਾਰੀ ਗੜੇਮਾਰ ਹੋਈ ਸੀ..ਨੁਕਸਾਨ ਕਰਕੇ ਘਰੇ ਸੋਗ ਪਿਆ ਸੀ..ਪਰ ਦਾਦੇ ਹੂਰੀ ਬੱਸ ਏਨੀ ਗੱਲ ਹੀ ਆਖੀ ਗਏ..ਲੋਕਾਂ ਦੀ ਤੇ ਸਿਰਫ ਫਸਲ ਹੀ ਖਰਾਬ ਹੋਈ..ਮੇਰੀ ਤੇ ਨਸਲ ਵੀ ਮਾਰੀ ਗਈ..!
ਫੇਰ ਮਾਹੌਲ ਤੋਂ ਡਰਦਿਆਂ ਘਰਦਿਆਂ ਮੈਨੂੰ ਯੂਰੋਪ ਕੱਢ ਦਿੱਤਾ..ਥੋੜੀ ਦੇਰ ਮਗਰੋਂ ਮੈਂ ਅਮਰੀਕਾ ਆ ਗਿਆ..!
ਜਦੋਂ ਵੀ ਘਰੇ ਫੋਨ ਕਰਦਾ ਤਾਂ ਦਾਦੇ ਹੂਰੀ ਪੁੱਛਦੇ ਉਸਨੇ ਕੇਸ ਰੱਖੇ ਕੇ ਨਹੀਂ..ਸਿੱਧੀ ਗੱਲ ਨਾ ਕਰਦੇ..ਮਨ ਵਿਚ ਅਜੇ ਵੀ ਓਹੀ ਰੋਸਾ ਸੀ..!
ਅਚਾਨਕ ਪਤਾ ਲੱਗਾ ਥੋੜੇ ਢਿੱਲੇ ਨੇ..ਇੱਕ ਵੇਰ ਵਲਵਲਾ ਜਿਹਾ ਉਠਿਆ..ਭਤੀਜੇ ਦੀ ਲੋਹੜੀ ਵੀ ਏ..ਟਿਕਟ ਕਰਵਾਈ ਤੇ ਬਿਨਾ ਦੱਸਿਆ ਪਿੰਡ ਅੱਪੜ ਗਿਆ..!
ਲੋਹੜੀ ਤੇ ਤਾਂ ਨਾ ਅੱਪੜਿਆ ਗਿਆ ਪਰ ਮਾਘੀ ਦੀਆਂ ਰੌਣਕਾਂ ਨਸੀਬ ਹੋ ਗਈਆਂ..!
ਪਿੰਡੋਂ ਬਾਹਰ ਹੀ ਪਤਾ ਲੱਗ ਗਿਆ ਕੇ ਥੋੜਾ ਜਿਆਦਾ ਹੀ ਢਿੱਲੇ ਨੇ ਅਤੇ ਲਗਾਤਾਰ ਗੇਟ ਵੱਲ ਵੇਖੀ ਜਾਂਦੇ ਨੇ..!
ਘਰੇ ਅੱਪੜਿਆ ਤਾਂ ਸਾਰੇ ਹੈਰਾਨ..ਬਿਨਾ ਕਿਸੇ ਚਿੱਠੀ ਪੱਤਰ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
simar
🙏🙏