ਹੱਡ ਬੀਤੀ ਫੌਜੀ ਤਰਸੇਮ ਸਿੰਘ ਦੀ ।
ਪਿੰਡ ਵਿੱਚੋ ਉਠਿਆ ਇਕ ਨੌਜਵਾਨ ਤਰਸੇਮ ਸਿੰਘ ਫੌਜ ਵਿੱਚ ਭਰਤੀ ਹੋ ਜਾਦਾ ਹੈ । ਟਰੇਨਿੰਗ ਕਰਕੇ ਵੱਖ ਵੱਖ ਬਾਡਰਾ ਉਤੇ ਆਪਣੀ ਡਿਉਟੀ ਨਿਭਾਉਦਾ ਹੈ , ਸ਼ਰਾਬ ਪੀਣ ਤੇ ਮਾਸ ਖਾਣ ਦੀ ਆਦਤ ਬਣ ਗਈ । ਇਹ ਆਦਤ ਹੌਲੀ ਹੌਲੀ ਵਧਦੀ ਗਈ ਪਿਛੇ ਘਰ ਵਿੱਚ ਸਰੀਕਾਂ ਨਾਲ ਘਰਦਿਆਂ ਦਾ ਝਗੜਾ ਹੋ ਗਿਆ । ਮਾੜੀ ਕਿਸਮਤ ਤਰਸੇਮ ਸਿੰਘ ਘਰ ਆਇਆ ਹੋਇਆ ਸੀ ਝਗੜੇ ਦੇ ਕੇਸ ਵਿੱਚ ਤਰਸੇਮ ਸਿੰਘ ਦਾ ਨਾਮ ਵੀ ਲਿਖ ਦਿੱਤਾ ਤਰੀਕਾ ਪੈਣ ਲਗ ਪਈਆ ਅਦਾਲਤ ਵਿੱਚ । ਤਰੱਕੀ ਰੁਕ ਗਈ ਕਿਉਕਿ ਤਰੱਕੀ ਵਾਸਤੇ ਹੋਰ ਟਰੇਨਿੰਗ ਤੇ ਜਾਣਾ ਪੈਣਾ ਸੀ ਟੈਸਟ ਦੇਣੇ ਪੈਣੇ ਸਨ । ਕੇਸ ਦੇ ਚਲਦਿਆ ਨਾ ਤੇ ਟਰੇਨਿੰਗ ਤੇ ਜਾ ਸਕਦਾ ਸੀ ਕਿਉਕਿ ਪਤਾ ਨਹੀ ਅਦਾਲਤ ਨੇ ਕੀ ਫੈਸਲਾ ਸੁਣਾ ਦੇਣਾ ਹੈ ਤੇ ਕਦੋ ਕਿਹੜੇ ਦਿਨ ਤਰੀਕ ਪਾ ਦੇਣੀ ਹੈ । ਉਧਰ ਸਰਵਿਸ ਵੀ ਲਗਪਗ 20 ਸਾਲ ਦੇ ਨਜ਼ਦੀਕ ਹੋ ਗਈ ਸੀ । ਤੇ ਤਰਸੇਮ ਸਿੰਘ ਦੀ ਬਦਲੀ ਫਾਜਲਿਕਾ ਵਿੱਚ ਨਿਰਮਲ ਚੌਕੀ ਵਿੱਚ ਹੋ ਗਈ। ਨਿਰਮਲ ਚੌਕੀ ਦੇ ਨਜ਼ਦੀਕ ਹੀ ਇਕ ਝੀਲ ਪੈਂਦੀ ਸੀ ਇਕ ਦਿਨ ਅਫਸਰਾਂ ਨੇ ਤਰਸੇਮ ਸਿੰਘ ਨੂੰ ਆਖਿਆ ਲਾਗਲੇ ਪਿੰਡ ਤੋ ਕੁਝ ਮਛੇੜੇ ਲਿਆ ਕੇ ਮੱਛੀਆ ਫੜ ਕੇ ਲਿਆਉਣੀਆਂ ਹਨ । ਤਰਸੇਮ ਸਿੰਘ ਨੇ ਲਾਗਲੇ ਪਿੰਡ ਤੋ ਮਛੇੜੇ ਲਿਆਦੇ ਤੇ ਝੀਲ ਵਿੱਚ ਜਾਲ ਛੁੱਟ ਕੇ ਮੱਛੀਆ ਫੜਨ ਲਈ ਆਖਿਆ ਮਛੇੜਿਆ ਨੇ ਜਾਲ ਵਿਛਾ ਦਿਤਾ । ਤਰਸੇਮ ਸਿੰਘ ਦਸਦਾ ਸੀ ਕਿ ਉਸ ਦਿਨ ਕੁਵਾਟਿਲ ਤੋ ਵੱਧ ਮੱਛੀਆ ਫੜੀਆ ਤੇ ਸਾਰੇ ਅਫਸਰਾ ਨੂੰ ਦਿਤੀਆ ਤੇ ਨਾਲੇ ਆਪ ਕੋਲ ਰੱਖੀਆਂ। ਅਫਸਰ ਮੱਛੀਆ ਦੇਖ ਖੁਸ਼ ਹੋਏ ਤੇ ਰੋਜ ਹੀ ਮੱਛੀਆਂ ਫੜਨ ਲਈ ਮੁਛੇੜਿਆ ਉਤੇ ਮੇਰੀ ਡਿਉਟੀ ਲਾ ਦਿਤੀ । ਸਾਰੇ ਅਫਸਰ ਵੀ ਵਾਕਫ ਹੋ ਗਏ ਤੇ ਇਕ ਦਿਨ ਮਛੇੜੇ ਕਹਿਣ ਲਗੇ ਤਰਸੇਮ ਸਿੰਘ ਕਿਉ ਨਾ ਝੀਲ ਦੇ ਕੰਡੇ ਦਬ ਵਿੱਚ ਇਕ ਡਰੰਮ ਗੁੜ ਦਾ ਪਾ ਲਈਏ ਸ਼ਰਾਬ ਵਾਸਤੇ ਤੇਰੇ ਸਾਰੇ ਅਫਸਰ ਵਾਕਿਫ ਹਨ । ਕਿਸੇ ਨੇ ਕੁਝ ਨਹੀ ਆਖਣਾ ਨਾ ਤੇ ਏਧਰ ਪੁਲਿਸ ਹੀ ਆਉਣਾ ਹੈ ਤਰਸੇਮ ਸਿੰਘ ਕਹਿੰਦਾ ਠੀਕ ਹੈ ਪਾ ਲਿਆ ਕਰੋ । ਮਛੇੜੇ ਪਹਿਲਾ ਇਕ ਡਰੰਮ ਬਾਅਦ ਵਿੱਚ ਤਿਨ ਡਰੰਮ ਫੇਰ ਟਰਾਲੀ ਹੀ ਗੁੜ ਦੀ ਭਰ ਕੇ ਉਥੇ ਕਵਰ ਕਰ ਕੇ ਲੈ ਆਏ ਤੇ ਗੁੜ ਪਾਉਣ ਲਗ ਪਏ। ਤਰਸੇਮ ਸਿੰਘ ਕਹਿੰਦਾ ਮੇਰੇ ਕੋਲ ਸ਼ਰਾਬ ਦੀਆ ਵੱਡੀਆ ਕੈਨੀਆਂ ਭਰੀਆ ਰਹਿਦੀਆਂ ਦੂਜਿਆ ਨੂੰ ਵੀ ਪਿਆਉਣੀ ਤੇ ਆਪ ਵੀ ਰਜ ਕੇ ਪੀਣੀ ਤੇ ਨਾਲ ਮੱਛੀ ਵੀ ਬਹੁਤ ਖਾਣੀ । ਏਧਰ ਜੋ ਪਿੰਡ ਪਰਿਵਾਰ ਵਿੱਚ ਕੇਸ ਚਲਦਾ ਸੀ ਉਸ ਵਿਚ ਇਕ ਸਾਲ ਦੀ ਸਜਾ ਹੋ ਗਈ ਪਰ ਉਸੇ ਸਮੇ ਪੰਜ ਹਜਾਰ ਰੁਪਇਆ ਭਰ ਕੇ ਆਪਣੀ ਤੇ ਪਰਿਵਾਰ ਦੀ ਜਮਾਨਤ ਕਰਵਾ ਲਈ। ਅਫਸਰਾਂ ਨੂੰ ਦਸਿਆ ਏਦਾ ਹੋਇਆ ਅਦਾਲਤ ਵਲੋ , ਉਹ ਕਹਿਣ ਲਗੇ ਜਦੋ ਤਕ ਕੇਸ ਵਿੱਚ ਤੂੰ ਅੰਦਰ ਜੇਲ ਜਾ ਕੇ ਏਥੋ ਗੈਰਹਾਜਰ ਨਹੀ ਹੁੰਦਾ ਉਨਾ ਚਿਰ ਤਕ ਨੌਕਰੀ ਕਰੀ ਜਾ ਕੋਈ ਗਲ ਨਹੀ ਕਿਉਕਿ ਅਫਸਰਾ ਨਾਲ ਚੰਗੀ ਬਣੀ ਹੋਈ ਸੀ । ਸ਼ਰਾਬ ਹੋਰ ਜਿਆਦਾ ਪੀਣੀ ਚਾਲੂ ਕਰ ਦਿਤੀ ਏਥੋ ਤਕ ਨੌਬਤ ਆ ਗਈ ਪਤਾ ਨਹੀ ਕਦੋ ਪੀ ਕੇ ਮਰ ਜਾਣਾ ਇਕ ਦਿਨ ਰਾਤ ਨੂੰ ਤਰਸੇਮ ਸਿੰਘ ਨੇ ਰੋ ਕੇ ਗੁਰੂ ਗੋਬਿੰਦ ਸਿੰਘ ਜੀ ਅਗੇ ਅਰਦਾਸ ਕੀਤੀ ਮੇਰੇ ਸਤਿਗੁਰੂ ਜੀ ਮੈ ਬਹੁਤ ਮਾੜਾ ਇਨਸਾਨ ਹਾ ਨਸ਼ਿਆ ਵਿੱਚ ਫਸਿਆ ਹੋਇਆ ਹਾ ਮੇਰੇ ਕੋਲੋ ਇਹ ਸ਼ਰਾਬ ਨਹੀ ਛੁੱਟਦੀ ਤੂੰ ਹੀ ਮਿਹਰ ਕਰ ਕੇ ਇਹਨਾਂ ਮਾੜੀਆਂ ਆਦਤਾ ਤੋ ਬਚਾ ਲੈ ਵਾਹਿਗੁਰੂ ਜੀ । ਅਰਦਾਸ ਦਿਲ ਤੋ ਨਿਕਲੀ ਗੁਰੂ ਦਿਆਂ ਚਰਨਾਂ ਵਿੱਚ ਅਰਦਾਸ ਪਰਵਾਨ ਹੋ ਗਈ ਹੁਣ ਗੁਰੂ ਦੀ ਮਿਹਰ ਤਰਸੇਮ ਸਿੰਘ ਤੇ ਹੋ ਗਈ। ਸਵੇਰੇ ਉਠਿਆ ਤੇ ਆਪਣੇ ਸੀਨੀਅਰ ਅਫਸਰ ਨੂੰ ਕਹਿਣ ਲਗਾ ਜਨਾਬ ਮੈਨੂੰ ਛੁੱਟੀ ਚਾਹੀਦੀ ਹੈ । ਅਫਸਰ ਕਹਿਣ ਲਗਾ ਕਿਉ ਤਰਸੇਮ ਸਿੰਘ ਕੀ ਕੰਮ ਪੈ ਗਿਆ ਕਹਿਣ ਲਗਾ ਸਾਬ ਜੀ ਮੈ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਨਾ ਚਾਹੁੰਦਾ ਹਾ । ਇਹ ਸ਼ਰਾਬ ਤੇ ਮਾਸ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ