ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਸਨ । ਅਲਮਸਤ ਜੀ ਇਕ ਆਤਮ ਗਿਆਨੀ ਸਾਧੂ ਸਨ । ਵਾਹਿਗੁਰੂ ਦੇ ਰੰਗ ਵਿਚ ਰੰਗੇ ਰਹਿੰਦੇ ਸਨ ਜਿਸ ਕਰਕੇ ਕੁਝ ਇਨ੍ਹਾਂ ਨੂੰ ਕਮਲੀਆ ਅਤੇ ਗੋਦੜੀਆ ਵੀ ਆਖਦੇ ਸਨ । ਅਲਮਸਤ ਜੀ ਦਾ ਜਨਮ ਕਸ਼ਮੀਰ ਦੇ ਇਲਾਕੇ ਗੋੜ ਬ੍ਰਾਹਮਣ ਦੇ ਘਰ ਸੰਮਤ 1610 ਵਿਚ ਹੋਇਆ । ਬਾਲੂ ਹਸਨਾ ਇਸ ਦਾ ਛੋਟਾ ਭਰਾ ਸੀ । ਇਹ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋ ਕੇ ਉਦਾਸੀਆਂ ਦੇ ਇਕ ਧੂੰਣੈ ਦਾ ਮੁਖੀਆ ਬਣਿਆ । ਸ੍ਰੀ ਗੁਰੂ ਹਰਿਗੋਬਿੰਦ ਜੀ ਨਾਨਕ ਮਤੇ ਇਸ ਦੀ ਪੁਕਾਰ ‘ ਤੇ ਪਹੁੰਚੇ ਸਨ ਤੇ ਉਸ ਪਿੱਪਲ ਦੇ ਸਿਧਾਂ ਵੱਲੋਂ ਸਾੜੇ ਨਾਨਕ ਦਰਖ਼ਤਾਂ ਨੂੰ ਛੱਟੇ ਮਾਰ ਹਰਿਆ ਭਰਿਆ ਕੀਤਾ :
ਪੁਨ ਅਲਮਸਤੇ ਸਾਧੂ ਕੈ ਧੀਰ , ਦੇ ਕਹਿ ਭਲੇ ਗੁਰੂ ਬਰਬੀਰ / ਸਿੱਖ ਕੌਮ ਦਾ ਇਕ ਅੰਗ ਉਦਾਸੀਨ ਵੀ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਤੋਂ ਚਲਿਆ ਸੀ । ਬਾਬਾ ਗੁਰਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ । ਅੱਗੇ ਇਨ੍ਹਾਂ ਦੇ ਚਾਰ ਸੇਵਕ ਬਣੇ ( 1 ) ਬਾਲੂ ਹਸਨਾ ( 2 ) ਅਲਮਸਤ ( 3 ) ਫੁਲਸ਼ਾਹ ( 4 ) ਗੋਂਦਾ ਅਥਵਾ ਗੋਇੰਦ ਜੀ ।
ਇਹ ਸਭ ਕਰਨੀ ਵਾਲੇ ਸਾਧੂ ਸਨ ਜਿਨ੍ਹਾਂ ਦੇ ਨਾਂ ਚਾਰ ਧੂੰਣੈ ਉਦਾਸੀਆਂ ਦੇ ਪ੍ਰਸਿੱਧ ਹਨ
ਬਾਲੂ ਹਸਨਾ ਫੁਲ ਪੂਨ ਗੋਂਦਾ ਅਹੁ ਅਲਮਸਤ
ਮੁਖ ਉਦਾਸੀ ਇਹ ਭਏ ਬਹੁਰੋ ਸਾਧੂ ਸਮਸਤ ।
ਧੂਣੀ ਦਾ ਅਰਥ ਹੈ ਮਸ਼ਾਲ ਜਗਾਉਣਾ ਤੇ ਰੌਸ਼ਨੀ ਕਰਨਾ । ਇਹ ਮੁਖੀ ਤੇ ਉਨ੍ਹਾਂ ਦੇ ਸਾਥੀ ਸਿੱਖੀ ਦੀ ਮਸ਼ਾਲ ਲੈ ਕੇ ਪਿੰਡ – ਪਿੰਡ ਪੁੱਜੇ ਤੇ ਸਿੱਖੀ ਉਸ ਥਾਂ ਥਾਂ ਪੁਜਾਈ ਜਿੱਥੇ ਕਿਸੇ ਦੇ ਪੁੱਜਣ ਦੀ ਸ਼ਕਤੀ ਨਹੀਂ ਸੀ ਹੁੰਦੀ । ਇਨ੍ਹਾਂ ਦੇ ਪ੍ਰਚਾਰ ਸਦਕਾ ਸਿੱਖੀ ਚਾਰੇ ਪਾਸੇ ਫੈਲੀ । ਇਨ੍ਹਾਂ ਚਾਰ ਧੂਨੀਆਂ ਨਾਲ ਛੇ ਬਖ਼ਸ਼ਿਸ਼ਾਂ ਮਿਲਾ ਕੇ ਦੁਮਨਾਮੀ ਸਾਧੂ ਕਹੇ ਜਾਂਦੇ ਹਨ ।
ਛੇ ਬਖ਼ਸ਼ਿਸ਼ਾਂ ਹਨ
1. ਸੁਥਰੇ ਸ਼ਾਹੀ ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ
2. ਸੰਗਤ ਸਾਹਿਬੀਏ ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ
3. ਜੀਤਮਲੀਏ ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ
4. ਬਖ਼ਤਮਲੀਏ – ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ
5. ਭਗਤ ਭਗਵਾਨੀਏ – ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ 6. ਮੀਹਾਂ ਸ਼ਾਹੀਏ – ਬਖ਼ਸ਼ਿਸ਼ ਗੁਰੂ ਤੇਗ ਬਹਾਦਰ ਜੀ ।
ਇਨ੍ਹਾਂ ਉਦਾਸੀਆਂ ਦਾ ਲਿਬਾਸ ਮਜੀਠੀ ਚੋਲਾ , ਗਲ ਕਾਲੀ ਥੈਲੀ , ਹੱਥ ਤੂੰਬਾ ਅਤੇ ਸਿਰ ਉੱਚੀ ਨੋਕਦਾਰ ਟੋਪੀ ਨੁਮਾ ਦਸਤਾਰ ਹੁੰਦੀ ਸੀ । ਇਸ ਮੱਤ ਦੇ ਸਾਧੂ ਕੇਸ ਦਾੜ੍ਹੀ ਨਹੀਂ ਮਨਾਉਂਦੇ ਸਨ ਪਰ ਹੁਣ ਬਹੁਤ ਜਟਾਧਾਰੀ , ਮੁੰਡਿਤ ਭਸਮਧਾਰੀ , ਨਾਂਗੇ ਅਤੇ ਗੇਰੂ ਰੰਗੇ ਵਸਤਰ ਹੀ ਪਾਏ ਦੇਖੋ ਜਾਂਦੇ ਹਨ । ਅਲਮਸਤ ਜੀ ਨੇ ਨਾਨਕ ਮਤੇ ਆਪਣਾ ਸਥਾਨ ਬਣਾਇਆ ਹੋਇਆ ਸੀ । ਇਹ ਸਥਾਨ ਨੇਪਾਲ ਦੀ ਤਰਾਈ ਵਿਚ ਗੋਰਖਪੁਰ ਤੋਂ ਅੱਗੇ ਹੈ । ਇਹ ਉਹ ਸਥਾਨ ਹੈ ਜਿੱਥੇ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਉਥੋਂ ਗੁਜ਼ਰ ਰਹੇ ਸਨ ਤਾਂ ਮਰਦਾਨੇ ਨੂੰ ਭੁੱਖ ਨੇ ਸਤਾਇਆ । ਉਨ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਕੁਝ ਚਿਰ ਰੁਕ ਕੇ ਰੋਟੀ ਖਾਣ ਬਾਰੇ ਆਖਿਆ । ਗੁਰੂ ਨਾਨਕ ਦੇਵ ਜੀ ਨੇ ਚਾਰੇ ਪਾਸੇ ਨਜ਼ਰ ਮਾਰੀ ਤੇ ਰੀਠੇ ਦੇ ਰੁੱਖ ਹੀ ਸਨ । ਗੁਰੂ ਜੀ ਨੇ ਉਨ੍ਹਾਂ ਵੱਲ ਤੱਕ ਆਖਿਆ ਜਾ ਖਾ ਲੈ । ਮਰਦਾਨਾ ਬੜਾ ਹੈਰਾਨ ਹੋਇਆ ਕਿਉਂਕਿ ਰੀਠੇ ਦਾ ਫਲ ਅਤਿ ਕੌੜਾ ਹੁੰਦਾ ਹੈ । ਜਦ ਗੁਰੂ ਨਾਨਕ ਦਾ ਕਿਹਾ ਮੰਨ ਉਸ ਫਲ ਤੋੜਿਆ ਤਾਂ ਫਲ ਅਤਿ ਦਾ ਮਿੱਠਾ ਸੀ । ਉਸ ਆਪ ਵੀ ਖਾਧੇ ਤੋਂ ਗੁਰੂ ਜੀ ਨੂੰ ਵੀ ਦਿੱਤੇ । ਜਿਸ ਰੁੱਖ ਤੋਂ ਫਲ ਤੋੜਿਆ ਉਸ ਦਾ ਫਲ ਅੱਜ ਵੀ ਮਿੱਠਾ ਅਤੇ ਸੁਆਦਲਾ ਹੁੰਦਾ ਹੈ । ਉਸੇ ਥਾਂ ‘ ਤੇ ਹੀ ਅਲਮਸਤ ਜੀ ਨੇ ਆਪਣਾ ਡੇਰਾ ਬਣਾ ਲਿਆ ਸੀ । ਅਲਮਸਤ ਜੀ ਪਹਿਲਾਂ ਰਾਵੀ ਦੇ ਕੰਢੇ ਬੱਕਰੀਆਂ ਚਾਰਦੇ ਸਨ । ਉਸ ਦੇ ਦਿਲ ਵਿਚ ਬਹੁਤ ਚਿਰ ਬਾਅਦ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛਾ ਜਾਗੀ । ਜਦ ਗੁਰੂ ਜੀ ਦੇ ਦਰਸ਼ਨ ਹੋਏ ਤਾਂ ਪ੍ਰੇਮ ਭਗਤੀ ਜਾਗ ਪਈ । ਇਕ ਬੱਕਰੀ ਦਾ ਦੁੱਧ ਚੋ ਕੇ ਗੁਰੂ ਜੀ ਅੱਗੇ ਰੱਖਿਆ । ਗੁਰੂ ਜੀ ਦੇ ਕਹਿਣ ਤੇ ਕਿ ਕੁਝ ਮੰਗ ਤਾਂ ਅਲਮਸਤ ਜੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ