ਹਾਲ ਬਜਾਰ ਮੇਨ ਬ੍ਰਾਂਚ ਵਿਚ ਗੰਨਮੈਨ ਲੱਗਾ ਹੁੰਦਾ ਸਾਂ..!
ਹਰ ਆਉਂਦੇ ਜਾਂਦੇ ਤੇ ਨਜਰ ਰੱਖਣੀ ਮੇਰੀ ਡਿਊਟੀ ਵੀ ਸੀ ਤੇ ਆਦਤ ਵੀ!
ਕਦੇ ਕਦੇ ਕਿਸੇ ਲੋੜਵੰਦ ਦੀ ਸਿਫਾਰਿਸ਼ ਕਰ ਦਿਆ ਕਰਦਾ ਤਾਂ ਕਾਊਂਟਰ ਨੰਬਰ ਇੱਕ ਤੇ ਬੈਠੇ ਬੱਤਰੇ ਸਾਬ ਨਾਲ ਲੜਾਈ ਹੋ ਜਾਂਦੀ..ਆਖਦਾ ਬੰਤਾ ਸਿਹਾਂ ਕੰਮ ਨਾਲ ਮਤਲਬ ਰੱਖਿਆ ਕਰ..ਕੀਹਦਾ ਕਰਨਾ ਏ ਜਾਂ ਨਹੀਂ ਕਰਨਾ ਸਾਡੇ ਤੇ ਛੱਡ ਦਿਆ ਕਰ!
ਓਹਨੀ ਦਿੰਨੀ ਵੀਹਾਂ ਬਾਈਆਂ ਸਾਲਾਂ ਦੀ ਉਹ ਕੁੜੀ..ਮੈੰ ਰੋਜ ਵੇਖਦਾ..ਕਿੰਨਾ ਚਿਰ ਬੇਂਚ ਤੇ ਬੈਠੀ ਪੇਪਰਾਂ ਦੀ ਫਾਈਲ ਫਰੋਲਦੀ ਰਹਿੰਦੀ ਤੇ ਫੇਰ ਆਥਣੇ ਮੁੜ ਜਾਇਆ ਕਰਦੀ..!
ਮੈੰ ਤੀਜੇ ਦਿਨ ਬੱਤਰਾ ਸਾਬ ਕੋਲ ਲੈ ਗਿਆ..ਸਾਰੀ ਗੱਲ ਦੱਸੀ..ਓਹਨਾ ਪੇਪਰ ਵੇਖੇ..ਫੇਰ ਪੁੱਛਣ ਲੱਗੇ ਬੇਟਾ ਤੇਰੇ ਮਰਹੂਮ ਪਾਪਾ ਦਾ ਖਾਤਾ ਹੀ ਤੇ ਟਰਾਂਸਫਰ ਕਰਨਾ ਸੀ..ਫੇਰ ਰੋਜ ਇਥੇ ਆ ਕੇ ਮੁੜ ਕਿਓਂ ਜਾਇਆ ਕਰਦੀ ਸੈਂ..?
ਆਖਣ ਲੱਗੀ ਅੰਕਲ ਮੈਥੋਂ ਪਾਪਾ ਦਾ ਡੈਥ ਸਰਟੀਫਿਕੇਟ ਨਹੀਂ ਚੁੱਕਿਆਂ ਜਾਂਦਾ..ਹਮੇਸ਼ਾਂ ਘਰੇ ਰਹਿ ਜਾਂਦਾ ਏ..!
ਬੱਤਰਾ ਰੋ ਪਿਆ ਤੇ ਨਾਲ ਹੀ ਮੇਰੇ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ