ਮਾਂ ਦੇ ਤੁਰ ਜਾਣ ਮਗਰੋਂ ‘ਜੀਤ’ ਅਕਸਰ ਸੋਚਦੀ ਕਿ ਕਿਵੇਂ ਪੇਕੇ ਘਰ ਵਿੱਚ ਪੈਰ ਪਾਵੇਗੀ… ਬਾਬਲ ਦਾ ਵਿਹੜਾ, ਜਿਹੜਾ ਉਹਨੂੰ ਸਭ ਕਾਸੇ ਤੋਂ ਵੱਧ ਪਿਆਰਾ ਸੀ। ਬਾਬਲ ਤਾਂ ਪਹਿਲਾਂ ਹੀ ਵਿਛੋੜਾ ਦੇ ਗਿਆ ਸੀ ਤੇ ਮਾਂ… ਬੱਸ ਕੁਝ ਕੁ ਦਿਨ ਪਹਿਲਾਂ। ਉਹਦਾ ਮਨ ਨਹੀਂ ਸੀ ਪੇਕੇ ਜਾਣ ਦਾ। ਮਾਂ ਤੋਂ ਬਿਨਾਂ ਪੇਕਾ ਘਰ ? ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਭਰਜਾਈ ਦੇ ਵਾਰ- ਵਾਰ ਕਹਿਣ ਤੇ ਓਹ ਪੇਕੇ ਗਈ। ਮਾਂ ਬਿਨਾਂ ਵਿਹੜਾ ਸੁੰਨਾ – ਸੁੰਨਾ ਜਾ ਲਗਦਾ ਸੀ। ਵਾਰ-ਵਾਰ ਭੁਲੇਖਾ ਪੈਂਦਾ ਜਾਂਦਾ ਤੇ ਓਹ ਤ੍ਰਭਕ ਜਾਂਦੀ । ਭਰਜਾਈ ਨੇ ਹਰ ਕੋਸ਼ਿਸ਼ ਕੀਤੀ ਪਰ ਸਭ ਬੇਕਾਰ..। ਜੀਤ ਦਾ ਮਨ ਨਾ ਟਿਕਿਆ। ਬੱਸ ਏਹੀ ਸੋਚ ਮਨ ਤੇ ਭਾਰੂ ਸੀ ਕਿ ਮਾਂ ਤੋਂ ਬਿਨਾਂ ਕਾਹਦਾ ਪੇਕਾ ਘਰ..। ਔਖੇ ਸੌਖੇ ਇੱਕ ਦਿਨ ਕੱਢਿਆ। ਅਗਲੇ ਦਿਨ ਤੜਕੇ ਹੀ ਆਪਣਾ ਬੈਗ ਚੁੱਕ ਲਿਆ।
“ਮਾਂ ਮੈਨੂੰ ਬੱਸ ਅੱਡੇ ਤੱਕ ਛੱਡ ਕੇ ਅਾਉਂਦੀ ਹੁੰਦੀ ਸੀ … ਮਾਵਾਂ ਧੀਆਂ ਗੱਲਾਂ ਕਰਦੀਆਂ ਜਾਂਦੀਆਂ ਸੀ।” ਸੋਚ ਕੇ ਫੇਰ ਉਦਾਸ ਹੋ ਗਈ।
“ਭੈਣ ਰੁਕ ਜਾਂਦੀ ਨਾ ਅੱਜ ਦਾ ਦਿਨ ।” ਭਰਜਾਈ ਨੇ ਕਿਹਾ।
” ਨਹੀਂ ਭਾਬੀ.. ਜਾਊਂਗੀ ਮੈਂ ਤਾਂ..।” ਕਹਿ ਕੇ ਜੀਤ ਨੇ ਬੈਗ ਨੂੰ ਹੱਥ ਪਾਇਆ।
“ਨਾ ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ