ਤੁਹਾਨੂੰ ਇੱਕ ਛੋਟੀ ਜਿਹੀ ਸੱਚੀ ਵਾਰਤਾ ਦੱਸਦੀ ਹਾਂ,
ਮੈਂ ਆਰਮੀ ਸਕੂਲ ਬਠਿੰਡਾ ਵਿਖੇ ਪੜਾ ਰਹੀ ਸੀ। 2014 ਵਿਚ ਜਦੋਂ ਪਾਕਿਸਤਾਨ ਦੇ ਪੇਸ਼ਾਵਰ ਦੇ ਆਰਮੀ ਸਕੂਲ ਵਿਚ ਬੰਬ ਧਮਾਕਾ ਹੋਇਆ ਸੀ, ਉਸ ਤੋਂ ਬਾਅਦ ਸਭ ਜਗ੍ਹਾ ਅਲਰਟ ਕਰ ਦਿੱਤਾ ਗਿਆ। ਅਸੀਂ ਆਪਣੇ ਬੱਚਿਆਂ ਨੂੰ ਮੋਕਡਰਿਲ ਕਰਵਾਉਂਦੇ ਸਾਂ ਕਿ ਜੇਕਰ ਕੋਈ ਵਾਰਦਾਤ ਹੋ ਜਾਵੇ ਤਾਂ ਕਿਵੇਂ ਬਚਣਾ ਹੈ। ਇਕ ਦਿਨ ਅਫਵਾਹ ਉੱਡੀ ਕਿ ਰਾਤ ਨੂੰ ਬਾਹਰੋਂ ਕੋਈ ਵਾੜ ਟੱਪ ਆਇਆ ਹੈ, ਅਸੀਂ ਸਾਰਿਆਂ ਬੱਚਿਆਂ ਦੀਆਂ ਜਮਾਤਾਂ ਨੂੰ ਵਾਰੀ ਵਾਰੀ ਸਿਰ ਲਿਜਾ ਕੇ ਬੱਸਾਂ ਵਿਚ ਬਿਠਾ ਦਿੱਤਾ ਅਤੇ ਬੱਸਾਂ ਘਰਾਂ ਨੂੰ ਤੋਰ ਦਿੱਤੀਆਂ, ਸਾਡੇ ਕੋਲ ਕੁਝ ਛੋਟੇ ਬੱਚੇ ਰਹਿ ਗਏ ਜੋ ਕਿ ਮਾਪਿਆਂ ਨਾਲ ਪੈਦਲ ਜਾਂਦੇ ਸਨ, ਅਸੀਂ ਸਾਰੇ ਅਧਿਆਪਕ ਕੁਝ ਛੋਟੇ ਗਰੁੱਪਾਂ ਵਿਚ ਵੰਡੇ ਗਏ। ਸਾਡੇ ਬਠਿੰਡੇ ਦੇ ਆਰਮੀ ਸਕੂਲ ਵਿੱਚ ਬਹੁਤ ਸਾਰੀਆਂ ਅਧਿਆਪਕਾਵਾਂ ਹਨ ਜਿਨ੍ਹਾਂ ਦੇ ਘਰ ਦਿਆਂ ਦੀਆ ਸ਼ਹਿਰ ਵਿੱਚ ਤਗੜੀਆਂ ਦੁਕਾਨਾਂ ਹਨ। ਕੁਦਰਤੀ ਮੈਂ ਉਨ੍ਹਾਂ ਦੇ ਗਰੁੱਪ ਵਿਚ ਸੀ। ਇਸ ਔਖੇ ਵੇਲੇ ਸਾਂਤ ਰਹਿਣ ਦੀ ਬਜਾਏ ਉਨ੍ਹਾਂ ਵਿਚੋਂ ਕੁਝ ਨੇ ਘਬਰਾਉਣਾ ਅਤੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਇਕ ਤਾਂ ਇਥੋਂ ਤੱਕ ਕਹੀ ਜਾਏ ,ਮੈਂ ਨਹੀਂ ਹੁਣ ਇਥੇ ਨੌਕਰੀ ਕਰਨੀ।ਇੱਕ ਸਿੱਖ ਲਾਈਟ ਇਨਫੈਂਟਰੀ ਦਾ ਫੋਜੀ ਜਵਾਨ ਪੀ.ਟੀ ਡਰੈੱਸ ਵਿਚ ਆਪਣੇ ਦੂਜੀ ਜਮਾਤ ਵਿੱਚ ਪੜ੍ਹਦੇ ਮੁੰਡੇ ਨੂੰ ਲੈਣ ਆਇਆ ਸੀ, ਉਸ ਦੀ ਪਿੱਠ ਉਤੇ ਇੱਕ ਕਾਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ