ਅੱਜ ਮੇਰੇ ਪੋਤੇ ਦਾ ਜਨਮ ਦਿਨ ਸੀ, ਉਹ ਸਵੇਰ ਦਾ ਉਠਿਆ ਹੋਇਆ ਸੀ ਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਮਸੋਸਿਆ ਜਿਆ ਮੂੰਹ ਕਰੀ ਫਿਰਦਾ ਸੀ ਪਰ ਉਹਦੀ ਮਾਂ ਆਖ ਰਹੀ ਸੀ ਸ਼ਾਮੀ ਪਾਰਟੀ ਕਰਾਂਗੇ, ਸਾਰੇ ਦੋਸਤ ਆਉਣਗੇ… ਮੇਰੇ ਵੀ ਤੇਰੇ ਵੀ ਤੇ ਤੇਰੇ ਪਾਪਾ ਦੇ ਵੀ …ਉਹ ਖੁਸ਼ ਹੋ ਭੱਜਾ-ਭੱਜਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਕਿ,” ਗਰੈਂਡ ਮਾਂ ! ਤੁਸੀ ਵੀ ਆਪਣਾ ਫਰੈਂਡ ਬੁਲਾਉਣਾ ਤਾਂ ਮੱਮ ਨੂੰ ਦਸ ਦਿਉ।” ਉਹਦੀ ਗੱਲ ਸੁਣ ਮੇਰਾ ਹਿਰਦਾ ਵਲੂੰਧਰਿਆ ਗਿਆ ….ਮੈਂ ਮਸੀਂ ਅੱਖਾਂ ‘ਚੋ ਆਉਦੇ ਹੰਝੂਆਂ ਨੂੰ ਰੋਕਿਆ ਤੇ ਆਖਿਆ,” ਪੁੱਤਰਾਂ ! ਮੇਰੀਆ ਸਾਰੀਆ ਸਹੇਲੀਆਂ ਤਾਂ ਇੰਡੀਆ ਰਹਿ ਗਈਆ ਤੇ ਕਨੇਡਾ ‘ਚ ਮੈਂ ਸਿਰਫ਼ ਤੈਨੂੰ ਤੇ ਤੇਰੇ ਮੰਮੀ ਡੈਡੀ ਨੂੰ ਜਾਣਦੀ ਆ।”
ਪੋਤੇ ਦੀ ਇਹ ਗੱਲ ਮੈਨੂੰ ਮੇਰੇ ਪਿੰਡਾਂ ਤੱਕ ਲੈ ਗਈ ਜਿੱਥੇ ਮੈਂ ਅਮ੍ਰਿਤ ਵੇਲੇ ਗੁਰੂਘਰ ਦੇ ਸਪੀਕਰ ‘ਚੋ ਆਉਦੀ ਗੁਰੂ ਦੀ ਬਾਣੀ ਨਾਲ ਹੀ ਉੱਠ ਖਲੋਂਦੀ ਸੀ, ਸਵੇਰ ਦੇ ਧੰਦੇ ਕਰਦਿਆਂ ਹਾਜ਼ਰੀ ਰੋਟੀ ਦਾ ਟਾਈਮ ਹੋ ਜਾਦਾ ਤੇ ਚੁੱਲ੍ਹੇ ‘ਚੋ ਨਿਕਲਦੇ ਧੂੰਏਂ ਨਾਲ ਲਾਲ ਹੋਈਆਂ ਅੱਖਾ ਜੁਆਕਾ ਦੇ ਚਿਹਰੇ ਦੀ ਖੁਸ਼ੀ ਤੇ ਬਜੁਰਗਾਂ ਦੀਆ ਅਸੀਸਾਂ ਨਾਲ ਕਦ ਸਾਫ਼ ਹੋ ਜਾਦੀਆ ਪਤਾ ਨਾ ਲੱਗਦਾ …ਸਾਰਾ ਦਿਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
HD Singh
Bohut Acha Likheaa mam tuc bohut chnga lga tuhada likheaa hoeaa pdd ke