ਲਿਖਤ ਪੂਰੀ ਪੜਿਉ ਬਹੁਤ ਕੁਝ ਸਿਖਣ ਲਈ ਮਿਲੇਗਾ ਜੀ ।
ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ । ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਤਸਵੀਰਾਂ ਜਾ ਇਤਿਹਾਸ ਵਿੱਚ ਗੰਡੇ ਭੰਨਦੇ ਜਾ ਪੁੱਤਰਾ ਦੇ ਵਰ ਦੇਦੇ ਹੀ ਦਿਖਾਇਆ ਗਿਆ ਹੈ । ਠੀਕ ਹੈ ਗੁਰੂ ਘਰ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇਕ ਹੀ ਪੱਖ ਸਾਹਮਣੇ ਰੱਖਣਾ ਵੀ ਠੀਕ ਨਹੀ ਹੈ । ਬਾਬਾ ਬੁੱਢਾ ਸਾਹਿਬ ਜੀ ਜਿਥੇ ਸੇਵਾ ਸਿਮਰਨ ਦੀ ਮੂਰਤ ਸਨ ਉਥੇ ਉਹ ਮਹਾਨ ਯੋਧੇ ਤਲਵਾਰ ਦੇ ਧਨੀ , ਤੇ ਘੋੜ ਸਵਾਰ ਏਹੋ ਜਹੇ ਕਿ ਕੋਈ ਕੀ ਮੁਕਾਬਲਾ ਕਰ ਸਕਦਾ ਸੀ ਉਹਨਾ ਦਾ । ਤੀਰ ਅੰਦਾਜ ਏਹੋ ਜਹੇ ਸਨ ਕਿ ਪਾਂਡਵ ਅਰਜਨ ਵਰਗੇ ਵੀ ਉਹਨਾ ਦਾ ਸਾਹਮਣੇ ਨਾ ਟਿਕ ਸਕਦੇ । ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਤੇ ਹੋਰ ਕਈ ਸਿੱਖਾ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਸਿਖਾਈ । ਬਾਬਾ ਬੁੱਢਾ ਸਾਹਿਬ ਜੀ ਏਨੇ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਵੀ ਸ਼ਸਤਰ ਹੀਨ ਕਰ ਦੇਦੇ ਸਨ । ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਉਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ ਲੋਕਾ ਦੇ ਕਹਿਣ ਤੇ ਜਦ ਕਿਲਾ ਪੁੱਟਣ ਆਏ ਤਾ ਕੁਝ ਸਰਾਰਤੀ ਮੁੰਡਿਆ ਨੇ ਕਿਲੇ ਦੀ ਥਾ ਤੇ ਇਕ ਰੁੱਖ ਉਤੋ ਵੱਢ ਕੇ ਉਸ ਨੂੰ ਕਿੱਲੇ ਦੇ ਵਰਗਾ ਅਕਾਰ ਦੇ ਕੇ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋ ਅੰਤਰਯਾਮੀ ਸਤਿਗੁਰੂ ਅਰਜਨ ਸਾਹਿਬ ਜੀ ਘੋੜੇ ਤੇ ਚੜ ਕੇ ਹੱਥ ਵਿਚ ਨੇਜਾ ਫੜਕੇ ਕਿੱਲਾ ਪੁਟਣ ਲਈ ਆਏ ਤਾ ਉਸ ਰੁੱਖ ਨੂੰ ਜੜੋ ਪੁਟ ਸੁਟਿਆ ਇਹ ਕੰਮ ਏਨਾ ਔਖਾ ਸੀ ਕਿ ਬਹੁਤਾ ਜੋਰ ਲੱਗਣ ਕਾਰਨ ਗੁਰੂ ਸਾਹਿਬ ਜੀ ਦਾ ਘੋੜਾ ਆਪਣਾ ਸਰੀਰ ਛੱਡ ਗਿਆ। ਪਰ ਗੁਰੂ ਸਾਹਿਬ ਦੀ ਸ਼ਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਤੇ ਗੁਰੂ ਮਹਾਰਾਜ ਜੀ ਕੋਲੋ ਸਾਰਿਆ ਨੇ ਭੁੱਲ ਬਖਸ਼ਾਈ । ਫੇਰ ਜਦੋ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਕੁਝ ਜਵਾਨ ਹੋਏ ਤਾ ਗੁਰੂ ਅਰਜਨ ਸਾਹਿਬ ਜੀ ਨੇ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਸ਼ਸਤਰ ਵਿਦਿਆ ਘੋੜ ਸਵਾਰੀ ਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਸੀ। ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ ਬਾਬਾ ਜੀ ਪਾਸੋ ਲੈ ਕੇ ਆਏ ਤਾ ਕੋਈ ਵੀ ਦੁਸ਼ਮਨ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਾ ਕਰ ਸਕਿਆ । ਜਦੋ ਮੀਰੀ ਪੀਰੀ ਦੀਆ ਦੋ ਤਲਵਾਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਉਣ ਦਾ ਸਮਾ ਆਇਆ ਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀ ਹੀ ਦੋਵੇ ਤਲਵਾਰਾਂ ਗੁਰੂ ਸਾਹਿਬ ਜੀ ਨੂੰ ਪਵਾਈਆਂ ਸਨ । ਫੇਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਜੀ ਕੋਲੋ ਛੇ ਸਾਲ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿਖਿਆ ਕਰਵਾਈ ਸੀ । ਤੇ ਫੇਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਵਿਚ ਐਸੇ ਜੌਹਰ ਦਿਖਾਏ ਕਿ ਗੁਰੂ ਹਰਿਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਦਿੱਤਾ ਸੀ । ਹੋਰ ਵੀ ਗੁਰੂ ਪੁੱਤਰਾ ਤੇ ਸਿੱਖਾ ਨੂੰ ਬਹਾਦਰ ਬਾਬਾ ਬੁੱਢਾ ਸਾਹਿਬ ਜੀ ਨੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦਿੱਤੀ ਐਸੇ ਸਨ ਬਾਬਾ ਬੁੱਢਾ ਸਾਹਿਬ ਜੀ ।
ਆਉ ਅੱਜ ਬ੍ਰਹਮ-ਗਿਆਨੀ ਬਾਬਾ ਬੱਢਾ ਸਾਹਿਬ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਪਰਾਪਤ ਕਰੀਏ ਜੀ ।
ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕਥੂਨੰਗਲ ਜਿਲਾ ਅਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੁਖ ਤੋ ਹੋਇਆ ਸੀ । ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੂੜੇ ਦੀਆ ਬਹੁਤ ਸਿਆਣੀਆ ਗੱਲਾ ਸੁਣੀਆ ਤਾ ਗੁਰੂ ਜੀ ਕਹਿਣ ਲਗੇ ਤੁਹਾਡੀ ਤੇ ਮਤ ਬੁੱਢਿਆਂ ਵਾਗ ਸਿਆਣੀ ਹੈ । ਇਸ ਤੋ ਹੀ ਬਾਬਾ ਬੁੱਢਾ ਜੀ ਕਰਕੇ ਨਾਮ ਮਸਹੂਰ ਹੋਇਆ । ਬਾਬਾ ਜੀ ਦਾ ਵਿਆਹ ਅੱਚਲ ਪਿੰਡ ਦੇ ਜਿੰਮੀਦਾਰ ਦੀ ਧੀ ਬੀਬੀ ਮਿਰੋਆ ਜੀ ਨਾਲ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ । ਵੱਡੇ ਤਿੰਨ ਪੁੱਤਰ ਕੰਮਾਂ ਕਾਰਾ ਵਿੱਚ ਵਿਅਸਤ ਹੋ ਗਏ ਪਰ ਛੋਟੇ ਪੁੱਤਰ ਭਾਈ ਭਾਨਾ ਜੀ ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੋ ਬਾਅਦ ਵੀ ਗੁਰਤਾਗੱਦੀ ਦੀ ਸੇਵਾ ਨਿਭਾਉਦੇ ਰਹੇ । ਭਾਈ ਭਾਨਾ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਤਿਲਕ ਲਾਇਆ ਇੰਝ ਇਹਨਾ ਨੇ ਆਪਣੀ ਖਾਨਦਾਨੀ ਡਿਉਟੀ ਨਿਭਾਹੀ । ਭਾਈ ਭਾਨਾ ਜੀ ਤੇ ਇਹਨਾ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪ੍ਰਲੋਕ ਸਿਧਾਰ ਗਏ। ਤੇ ਇਹਨਾ ਮਗਰੋ ਇਹ ਗੁਰੂ ਘਰ ਦੀ ਸੇਵਾ ਭਾਈ ਭਾਨਾ ਜੀ ਦੇ ਛੋਟੇ ਪੁੱਤਰ ਭਾਈ ਸਰਵਨ ਜੀ ਵੱਧ ਚੜ ਕੇ ਨਿਭਾਉਣ ਲਗੇ 7-8 ਸਾਲ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆ ਸੰਮਤ 1702 ਵਿੱਚ ਪ੍ਰਲੋਕ ਸਿਧਾਰ ਗਏ। ਇਹਨਾ ਤੋ ਬਾਅਦ ਆਪਣੀ ਪ੍ਪੰਰਾਗਤ ਡਿਊਟੀ ਨੂੰ ਸੰਭਾਲਣ ਲਈ ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਮੈਦਾਨ ਵਿੱਚ ਆਣ ਨਿਤਰੇ ਅਤੇ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ । ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ