ਸਾਖੀ – *ਸ੍ਰੀ ਗੁਰੂੁ ਰਾਮਦਾਸ ਜੀ* – ਰਸ ਭਿੰਨੀਆਂ ਚਿੱਠੀਆਂ
ਗੁਰੂ ਰਾਮਦਾਸ ਜੀ ਦਾ ਕੋਈ ਸੰਦੇਸ਼ਾ ਅੰਮ੍ਰਿਤਸਰੋਂ ਨਾ ਆਉਣ ਕਰਕੇ (ਗੁਰੂ) ਅਰਜਨ ਦੇਵ ਜੀ ਬੜੇ ਬਿਹਬਲ ਹੋਏ ਅਤੇ ਆਪ ਜੀ ਨੇ ਇਕ ਸਿੱਖ ਦੇ ਹੱਥੀਂ ਗੁਰੂ ਪਿਤਾ ਜੀ ਨੂੰ ਚਿੱਠੀ ਦੇ ਕੇ ਘਲਿਆ ਉਸ ਵਿੱਚ ਆਪ ਜੀ ਨੇ ਮਨ ਦੀ ਦਸ਼ਾ ਨੂੰ ਇਉਂ ਪ੍ਰਗਟਾਇਆ:
ਮਾਝ ਮਹਲਾ ੫॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥੧॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ॥੧॥ ਰਹਾਉ॥
ਇਹ ਚਿੱਠੀ ਪ੍ਰਿਥੀ ਚੰਦ ਦੇ ਹੱਥ ਆ ਗਈ। ਕਿਉਂਕਿ ਬਾਹਰੋਂ ਆਈਆਂ ਸੰਗਤਾਂ ਦੀ ਸਾਂਭ ਸੰਭਾਲ ਉਹ ਕਰਦੇ ਸਨ। ਸਿੱਖ ਨੇ ਉਹ ਚਿੱਠੀ ਪ੍ਰਿਥੀ ਚੰਦ ਨੂੰ ਦੇ ਦਿੱਤੀ ਤੇ ਆਪ ਸੁਰਖਰੂ ਹੋ ਗਿਆ।
ਪ੍ਰਿਥੀ ਚੰਦ ਨੇ ਚਿੱਠੀ ਪੜ੍ਹੀ ਤੇ ਚਿੱਠੀ ਗੁਰੂ ਜੀ ਨੂੰ ਨਾ ਦਿੱਤੀ ਤਾਂ ਕਿ ਗੁਰੂ ਜੀ ਨੂੰ (ਗੁਰੂ) ਅਰਜਨ ਦੇਵ ਜੀ ਦੀ ਬਿਹਬਲਤਾ ਦਾ ਪਤਾ ਨਾ ਲੱਗੇ ਤੇ ਉਸ ਨੂੰ ਇਥੇ ਨਾ ਬੁਲਾਉਣ। ਉਹ ਦੂਰ ਹੀ ਗੁਰੂ ਘਰ ਤੋਂ ਰਹੇ।
ਕਈ ਦਿਨ ਬੀਤ ਗਏ। ਚਿੱਠੀ ਦਾ ਕੋਈ ਉੱਤਰ ਨਾ ਆਇਆ। ਮਨ ਵੈਰਾਗ ਵਿੱਚ ਅਤੀ ਬਿਹਬਲ ਹੋ ਗਿਆ। ਆਪ ਜੀ ਨੇ ਦੂਸਰੀ ਚਿੱਠੀ ਲਿਖੀ ਤੇ ਅੰਕ ਦੋ ਉਪਰ ਲਿਖ ਦਿੱਤਾ। ਇਸ ਚਿੱਠੀ ਵਿੱਚ ਮਨ ਦੀ ਹਾਲਤ ਇਉਂ ਪ੍ਰਗਟਾਈ:
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ॥ ਚਿਰੁ ਹੋਆ ਦੇਖੇ ਸਾਰਿੰਗਪਾਣੀ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥੨॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ॥ ਰਹਾਉ॥
ਇਹ ਚਿੱਠੀ ਵੀ ਪ੍ਰਿਥੀ ਚੰਦ ਦੇ ਕਾਬੂ ਆ ਗਈ। ਇਹ ਚਿੱਠੀ ਪੜ੍ਹ ਕੇ ਵੀ ਪ੍ਰਿਥੀ ਚੰਦ ਨੇ ਕੋਲ ਰੱਖ ਲਈ ਤੇ ਗੁਰੂ ਜੀ ਨੂੰ ਨਾ ਦਿੱਤੀ।
ਕਾਫ਼ੀ ਦਿਨ ਉਡੀਕਣ ਉਪਰੰਤ (ਗੁਰੂ) ਅਰਜਨ ਦੇਵ ਜੀ ਬੜੇ ਵਿਆਕੁਲ ਹੋਏ। ਆਪ ਨੇ ਤੀਜੀ ਪਤ੍ਰਕਾ ਲਿਖੀ:
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ॥ ਹੁਣਿ ਕਦਿ ਮਿਲੀਐ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ