‘ਸਵਿਟਜ਼ਰਲੈਂਡ’ ਦਾ ਨਾਂ ਤਾਂ ਤੁਸਾਂ ਸੁਣਿਆ ਈ ਹੋਵੇਗਾ। ਇਕ ਅਜਿਹਾ ਖ਼ੂਬਸੂਰਤ ਮੁਲਕ ਜਿੱਥੇ ਜਾਣ ਦਾ ਸੁਪਨਾ ਦੁਨੀਆਂ ਦਾ ਹਰ ਨਵਾਂ ਵਿਆਹਿਆ ਜੋੜਾ ਇਕ ਵਾਰ ਜਰੂਰ ਲੈਂਦਾ ਹੈ। ਬਰਫ਼ ਨਾਲ਼ ਢੱਕੇ ਮੈਦਾਨਾਂ ਵਾਲ਼ਾ ਇਹ ਦੇਸ਼ ਕੁਦਰਤੀ ਖ਼ੂਬਸੂਰਤੀ ਦਾ ਨਾਯਾਬ ਨਮੂਨਾ ਹੈ। ਹਰਿਆਲੀ ਹੋਵੇ ਜਾਂ ਬਰਫ਼, ਖ਼ੂਬਸੂਰਤੀ ਏਨੀ ਕਿ ਵੇਖਣ ਲੱਗਿਆਂ ਬੰਦਾ ਅੱਖ ਝਮਕਣੀ ਵੀ ਭੁੱਲ ਜਾਂਦਾ ਹੈ।
*ਸਵਿਟਜ਼ਰਲੈਂਡ ਦੁਨੀਆਂ ਦਾ ਸਭ ਤੋਂ ਰੱਜਿਆ ਪੁੱਜਿਆ ਮੁਲਕ ਹੈ! ਹਰ ਕਿਸਮ ਦੀ ਅਮੀਰੀ ਨਾਲ਼ ਲਬਰੇਜ਼ ਇਸ ਮੁਲਕ ਦੀ ਇਕ ਦਿਲਚਸਪ ਪਰ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਂਦਾ ਹਾਂ…*
*ਕਰੀਬ ੫੦ ਸਾਲ ਪਹਿਲਾਂ ਸਵਿਟਜ਼ਰਲੈਂਡ ਵਿਚ ਇਕ ਪ੍ਰਾਈਵੇਟ ਬੈਂਕ ਖੁੱਲ੍ਹਿਆ ਜਿਸਦਾ ਨਾਂ ਰੱਖਿਆ ਗਿਆ ‘ਸਵਿੱਸ ਬੈਂਕ’।*
ਇਸ ਬੈਂਕ ਦੇ ਅਸੂਲ ਦੁਨੀਆਂ ਭਰ ਦੇ ਦੂਜੇ ਬੈਂਕਾਂ ਤੋਂ ਕੁਝ ਵੱਖਰੇ ਸਨ।
ਇਹ ਸਵਿਸ ਬੈਂਕ ਪੈਸਿਆਂ ਦੀ ਸਾਂਭ-ਸੰਭਾਲ਼ ਅਤੇ ਪਰਦਾਪੋਸ਼ੀ ਬਦਲੇ ਆਪਣੇ ਗਾਹਕਾਂ ਤੋਂ ਪੈਸੇ ਵਸੂਲਦਾ ਸੀ।
ਤੇ ਨਾਲ਼ ਹੀ ਖਾਤੇ ਦੀ ਕਿਤੇ ਉੱਘ-ਸੁੱਘ ਨਾ ਕੱਢਣ ਦੀ ਪੱਕੀ ਗਰੰਟੀ ਵੀ ਦੇਂਦਾ ਸੀ।
ਨਾ ਕਿਸੇ ਗਾਹਕ ਨੂੰ ਪੁੱਛਣਾ ਕਿ ਪੈਸੇ ਕਿੱਥੋਂ ਲਿਆਂਦੇ ਆ।
ਨਾ ਕੋਈ ਸਵਾਲ ਤੇ ਨਾ ਕੋਈ ਬੰਦਿਸ਼।
ਇੱਕ ਸਾਲ ਦੇ ਅੰਦਰ-ਅੰਦਰ, ਇਹ ਬੈਂਕ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਸੀ।
ਚੋਰ, ਡਾਕੂ, ਰਿਸ਼ਵਤਖੋਰ ਅਫ਼ਸਰ, ਬੇਈਮਾਨ ਸਿਆਸਤਦਾਨ, ਮਾਫ਼ੀਆ, ਤਸਕਰ ਅਤੇ ਟੈਕਸ ਚੋਰੀ ਕਰਨ ਵਾਲ਼ੇ ਵੱਡੇ ਕਾਰੋਬਾਰੀ- ਸਵਿੱਸ ਬੈਂਕ ਇਨ੍ਹਾਂ ਸਾਰਿਆਂ ਦੀ ਪਹਿਲੀ ਪਸੰਦ ਬਣ ਗਿਆ ਸੀ।
ਬੈਂਕ ਇਕ ਖ਼ਾਸ ਤਰੀਕਾ ਵਰਤਦਾ ਸੀ…
ਅਜੋਕੇ ਰੀਚਾਰਜ ਕਾਰਡ ਵਰਗਾ ਇਕ ਨੰਬਰ ਅਤੇ ਪਾਸਵਰਡ ਖਾਤੇ ਦੇ ਮਾਲਕ ਨੂੰ ਦੇ ਦਿੱਤਾ ਜਾਂਦਾ ਸੀ।
ਜਿਸ ਕੋਲ਼ ਵੀ ਉਹ ਨੰਬਰ ਅਤੇ ਪਾਸਵਰਡ ਹੋਵੇਗਾ ਓਹੀ ਬੈਂਕ ਦਾ ਗਾਹਕ ਮੰਨਿਆ ਜਾਵੇਗਾ, ਪੈਸਾ ਭਾਂਵੇਂ ਕਿਸੇ ਹੋਰ ਨੇ ਹੀ ਕਿਓਂ ਨਾ ਜਮ੍ਹਾਂ ਕਰਵਾਇਆ ਹੋਵੇ।
ਨਾ ਕੋਈ ਵੇਰਵਾ ਦੇਣ ਦੀ ਲੋੜ, ਨਾ ਅੱਗੇ ਪਿੱਛੇ ਦੀ ਕੋਈ ਪੁੱਛ ਪੜਤਾਲ।
ਪਰ…
ਬੈਂਕ ਦਾ ਇਕ ਪੱਕਾ ਅਸੂਲ ਸੀ ਕਿ ਜੇ ਕਿਸੇ ਖਾਤੇ ਵਿਚ ਸੱਤ ਸਾਲਾਂ ਤੱਕ ਕੋਈ ਲੈਣ -ਦੇਣ ਨਹੀਂ ਹੁੰਦਾ ਜਾਂ ਕੋਈ ਹੋਰ ਹਿੱਲਜੁੱਲ ਨਹੀਂ ਹੁੰਦੀ, ਤਾਂ ਇਸਨੂੰ ਫ੍ਰੀਜ਼ ਕਰਕੇ ਸਾਰੀ ਰਕਮ ‘ਤੇ ਕਬਜ਼ਾ ਕਰ ਲਿਆ ਜਾਵੇਗਾ।
*ਭਾਵ ਸੱਤ ਸਾਲਾਂ ਤੱਕ ਲੈਣ ਦੇਣ ਬੰਦ ਰਹਿਣ ਦੀ ਸੂਰਤ ਵਿਚ ਰਕਮ ਬੈਂਕ ਦੀ ਹੋ ਜਾਏਗੀ।*
ਹੁਣ ਪਤਾ ਨਹੀਂ ਪੂਰੀ ਦੁਨੀਆਂ ਵਿਚ ਕਿੰਨੇ ਮਾਫ਼ੀਆ ਤੇ ਹੋਰ ਲੋਕ ਹਰ ਰੋਜ ਮਾਰੇ ਜਾਂਦੇ ਹਨ ਤੇ ਲੀਡਰ ਫੜ੍ਹੇ ਜਾਂਦੇ ਹਨ।
ਕਿੰਨੇ ਤਸਕਰ ਫੜ੍ਹੇ ਜਾਂ ਮਾਰੇ ਜਾਂਦੇ ਹਨ ਤੇ ਕਈਆਂ ਨੂੰ ਉਮਰਕੈਦ ਹੋ ਜਾਂਦੀ ਹੈ।
ਅਜਿਹੇ ਹਾਲਾਤ ‘ਚ ਪਤਾ ਨਹੀਂ ਕਿੰਨੇ ਸਵਿਸ ਬੈਂਕ ਖਾਤੇ ਸਨ ਜੋ ਫ੍ਰੀਜ਼ ਹੋ ਗਏ।
੨੧ਵੀਂ ਸਦੀ ਦੀ ਸ਼ੁਰੂਆਤ ਮੌਕੇ ਸੰਨ ੨੦੦੦ ਵਿਚ ਜਦੋਂ ਬੈਂਕ ਨੇ ਅਜਿਹੇ ਖਾਤਿਆਂ ਦੀ ਘੋਖ ਪੜਤਾਲ ਕੀਤੀ ਤਾਂ ਉਨ੍ਹਾਂ ਵਿਚ ਜਮਾਂ ਕਾਲ਼ਾ ਧਨ ਪੂਰੀ ਦੁਨੀਆਂ ਦੇ ਕਾਲੇ ਧਨ ਦੇ ਚਾਲ਼ੀ ਫ਼ੀਸਦੀ ਦੇ ਬਰਾਬਰ ਨਿਕਲ਼ਿਆ।
*ਬੱਲੇ ਬੱਲੇ! ਪੂਰੀ ਦੁਨੀਆਂ ਦਾ ਤਕਰੀਬਨ ਅੱਧਾ ਕਾਲ਼ਾ ਧਨ ਤਾਂ ਏਥੇ ਜਮ੍ਹਾਂ ਹੋਇਆ ਪਿਆ ਸੀ!*
ਏਨੀ ਵੱਡੀ ਰਕਮ ਦੀ ਕਲਪਨਾ ਕਰਨੀ ਸਾਡੇ ਵੱਸੋਂ ਬਾਹਰ ਦੀ ਗੱਲ ਹੈ।
ਸ਼ਾਇਦ…
*ਬੈਂਕ ਨੂੰ ਕੁਝ ਨਹੀਂ ਅਹੁੜ ਸੁੱਝ ਰਿਹਾ ਸੀ ਕਿ ਇੰਨੀ ਵੱਡੀ ਰਕਮ ਦਾ ਕੀ ਕੀਤਾ ਜਾਵੇ।*
ਕੀ ਕਰੀਏ, ਤੇ ਕੀ ਨਾ ਕਰੀਏ…
ਲੰਮੀ ਸੋਚ ਸੋਚਣ ਤੋਂ ਬਾਅਦ ਬੈਂਕ ਨੇ ਸਵਿਟਜ਼ਰਲੈਂਡ ਦੇ ਲੋਕਾਂ ਦੀ ਰਾਏ ਮੰਗ ਲਈ ਕਿ ਇਸ ਰਕਮ ਦਾ ਕੀ ਕੀਤਾ ਜਾਵੇ।
ਨਾਲ਼ ਹੀ ਬੈਂਕ ਨੇ ਐਲਾਨ ਕੀਤਾ ਕਿ ਜੇ ਦੇਸ਼ ਦੇ ਨਾਗਰਿਕ ਚਾਹੁਣ ਤਾਂ ਇਹ ਰਕਮ ਵੰਡਕੇ ਸਾਰੇ ਨਾਗਰਿਕਾਂ ਦੇ ਖਾਤਿਆਂ ਵਿਚ ਪਾਈ ਜਾ ਸਕਦੀ ਹੈ।
ਹਰ ਇਕ ਨਾਗਰਿਕ ਨੂੰ ਇਕ ਕਰੋੜ ਰੁਪਏ ਦੀ ਰਕਮ ਮਿਲ ਜਾਏਗੀ।
ਸਰਕਾਰ ਵੱਲੋਂ ੧੫ ਦਿਨ ਤੱਕ ਕੀਤੇ ਗਏ ਸਰਵੇ ਵਿਚ ਤਕਰੀਬਨ ੯੯.੨% ਲੋਕਾਂ ਦੀ ਰਾਏ ਸੀ ਕਿ ਇਸ ਰਕਮ ਨੂੰ ਦੇਸ਼ ਦੀ ਖੂਬਸੂਰਤੀ ਵਧਾਉਣ ਲਈ ਅਤੇ ਵਿਦੇਸ਼ੀ ਸੈਲਾਨੀਆਂ ਲਈ ਸੁਖ ਸਹੂਲਤਾਂ ਵਧਾਉਣ ਤੇ ਖਰਚਿਆ ਜਾਵੇ।
ਇਸ ਸਰਵੇ ਦੇ ਨਤੀਜੇ ਸਾਨੂੰ ਭਾਰਤੀਆਂ ਨੂੰ ਹੈਰਾਨ ਕਰਨ ਵਾਲ਼ੇ ਹੋ ਸਕਦੇ ਹਨ ਪਰ ਆਪਣੇ ਮੁਲਕ ਨੂੰ ਬੇਹੱਦ ਪਿਆਰ ਕਰਨ ਵਾਲੇ ਸਵਿਟਜ਼ਰਲੈਂਡ ਦੇ ਲੋਕਾਂ ਲਈ ਇਹ ਆਮ ਜਿਹੀ ਗੱਲ ਸੀ।
ਉਹਨਾਂ ਨੇ ਹਰਾਮ ਦੇ ਪੈਸੇ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਕੁਝ ਵੀ ਮੁਫ਼ਤ ਨਹੀਂ ਚਾਹੀਦਾ, ਸਰਵੇ ਨੇ ਸਪਸ਼ਟ ਖੁਲਾਸਾ ਕਰ ਦਿੱਤਾ।
ਪਰ ਅਗਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ