ਕੱਲ੍ਹ ਪੇਕੇ ਮਿਲਣ ਗਈ ..ਪੇਕੇ ਘਰ ਆਈ ਨੂੰ ਵੇਖ ਭਾਬੀ ਵੀ ਮਿਲਣ ਆ ਗਈ ਜਿਹੜੀ ਕਈ ਵਰੇ ਘਰ ਗੋਹਾ ਕੂੜਾ ਕਰਦੀ ਰਹੀ ਸੀ । ਅਕਸਰ ਮੇਰਾ ਨਾਮ ਲੈ ਕੇ ਹੀ ਆਵਾਜ਼ ਮਾਰਿਆ ਕਰਦੀ ਸੀ । ਜਦੋਂ ਕੱਲ੍ਹ ਮੇਰਾ ਨਾਮ ਲੈ ਕੇ ਅਵਾਜਾਂ ਮਾਰੀਆਂ ਤਾਂ ਇੱਕ ਬੇਰੂਪੀ ਉਮਰੋਂ ਪਹਿਲਾਂ ਬੁੱਢੀ ਹੋਈ …ਛੋਟੀ ਉਮਰ ਦੀ ਔਰਤ ਗੇਟ ਮੂਹਰੇ ਖੜੀ ਵੇਖੀ ..!!
ਮਾਂ ਨੇ ਆਵਾਜ ਦਿੱਤੀ,” ਲੰਘ ਆਜਾ !
ਮੈਂ ਘਰ ਹੀ ਹਾਂ “
ਜਦੋਂ ਮਾਂ ਨੂੰ ਮੈਂ ਪੁੱਛਿਆ , “ਮੰਮੀ ਇਹ ਔਰਤ ਕੌਣ ਹੈ ??
ਤਾਂ , ਮਾਂ ਨੇ ਦੱਸਿਆ ਤੇਰੀ ਗੁਰਜੀਤ ਭਾਬੀ ਹੈ …!!
ਹੈਅ ! ਇਹ ਭਾਬੀ ਹੈ …ਇਹਨੂੰ ਕੀ ਹੋ ਗਿਆ ਮੰਮੀ ??
ਪੇਕੇ ਘਰ ਆਈ ਨੂੰ ਵੇਖ ਭਾਬੀ ਵੀ ਮਿਲਣ ਆ ਗਈ …ਜਿਹੜੀ ਕਈ ਵਰ੍ਹੇ ਘਰ ਗੋਹਾ ਕੂੜਾ ਕਰਦੀ ਰਹੀ ਸੀ ।
ਅਕਸਰ ਮੇਰਾ ਨਾਮ ਲੈ ਕੇ ਹੀ ਆਵਾਜ਼ ਮਾਰਿਆ ਕਰਦੀ ਸੀ । ਜਦੋਂ ਕੱਲ੍ਹ ਮੇਰਾ ਨਾਮ ਲੈ ਭਾਬੀ ਨੇ ਆਵਾਜ਼ ਮਾਰੀ ਤਾਂ ਬੇਪਛਾਣ ਹੋਈ ਨੂੰ ਵੇਖ ਮੇਰੀ ਹਾਅ ਨਿਕਲ ਗਈ … ਮੰਮੀ ਭਾਬੀ ਦਾ ਹੱਥ ਫੜ ਮੇਰੇ ਕੋਲ ਲੈ ਆਏ ..ਮੈਨੂੰ ਭਾਬੀ ਦੀ ਹਾਲਤ ਵੇਖ ਰੋਣਾ ਆ ਗਿਆ …!!
ਧੁੰਦਲੀ ਨਜ਼ਰ ਮੂੰਹ ਵਿੰਗਾ ਤੇ ਟੋਹ ਟੋਹ ਕੇ ਤੁਰਦੀ ਨੂੰ ਵੇਖ ਮੈਂ ਪੁੱਛਣ ਲੱਗੀ .. ਭਾਬੀ ਤੂੰ ਐਨੀ ਜਵਾਨ ਸੀ …ਤੂੰ ਐਨੀ ਹਿੰਮਤੀ ਸੀ …ਐਨਾ ਕੰਮ ਕਰਦੀ ਸੀ …ਤੈਨੂੰ ਕੀ ਹੋ ਗਿਆ ??
ਭਾਬੀ ਰੋਣ ਲੱਗੀ ਤੇ ਦੱਸਣ ਲੱਗੀ ਨਨਾਣੇ .. ਕੀ ਦੱਸਾਂ ਤੈਨੂੰ …??
“ਮੈਂ ਤਾਂ ਮਸਾਂ ਬਚੀ ਹਾਂ ..ਦੋ ਸਾਲ ਹੋ ਗਏ ਬਿਮਾਰ ਹੋਈ ਨੂੰ ਪਾਣੀ ਤੇ ਹੀ ਸੀ ਬਸ ਸੈਹਕਦੀ …”
ਮੈਂ .. ਹੁਣ ਮਸਾਂ ਤੁਰਦੀ ਹਾਂ …ਅੱਖਾਂ ਦੀ ਰੋਸ਼ਨੀ ਵੀ ਧੁੰਦਲੀ ਹੋ ਗਈ …ਬਸ ਨਨਾਣੇ ਤੇਰੀ ਅਵਾਜ ਦੀ ਪਛਾਣ ਆਉਦੀ ਹੈ …
ਮੈਂ ਫਿਰ ਪੁੱਛ ਲਿਆ ਭਾਬੀ …ਐਨੀ ਹਾਲਤ ਖਰਾਬ ਕਿਵੇਂ ਹੋ ਗਈ ਇੱਕ ਦਮ ??
ਭਾਬੀ ਕਹਿਣ ਲੱਗੀ …ਕੀ ਦੱਸਾਂ ਤੈਨੂੰ ??
ਆਵਦਾ ਝੱਗਾ ਚੁੱਕ ਆਪੇ ਨੰਗੀ ਹੋਣਾਂ ..!!
ਆਵਦਾ ਢਿੱਡ ਹੀ ਮਾੜਾ ਹੋ ਗਿਆ …ਕੀ ਦੋਸ਼ ਦੇਵਾਂ ਕਿਸੇ ਨੂੰ …??
“ਆਹ ਜਿਹੜੀ ਮੇਰੀ ਧੀ ਸੁੱਖੀ ਸੀ …ਛੋਟੀ
ਉਮਰੇ ਮਾੜੀ ਹੋ ਗਈ ਸੀ …ਮੈਂ ਕੰਮਕਾਜ ਕਰਦੀ ਰਹੀ …ਤੇਰਾ ਬਾਈ ਨਸ਼ਾ ਖਾ ਕੇ ਪਿਆ ਰਹਿੰਦਾ ਸੀ ਘਰੇ ਤੇ ਕੁੜੀ ਮਾੜੇ ਕੰਮਾਂ ਚ ਪੈ ਗਈ …!!
ਆਂਢ ਗੁਆਂਢ ਦੇ ਕਹਿਣ ਤੇ ਵਿਆਹ ਦਿੱਤੀ ਤੇ ਚਾਰ ਸਾਲ ਉੱਥੇ ਵੱਸੀ ….ਫਿਰ ਦੋ ਜੁਆਕ ਲੈ ਕੇ ਮੇਰੇ ਬੂਹੇ ਆ ਬੈਠੀ ….
ਮੈਂ ਸੋਚਣਾ ਧੀ ਹੈ ਕਿੱਥੇ ਜਾਵੇ ਹੁਣ…?
ਜੇ ਸਹੁਰੇ ਮਾੜੇ ਹਨ ??
ਕੀ ਪਤਾ ਸੀ …ਚੰਦਰੀ ਧੀ ਦੇ ਲੱਛਣ ਮਾੜੇ ਸਨ...
??
“ਜਿਉ ਘਰੇ ਆਈ ..,ਮੈਂ ਚੰਗੀ ਭਲੀ ਡਿੱਗਣ ਲੱਗ ਪਈ …
ਸੁਰਤ ਨਾ ਰਿਹਾ ਕਰੇ …ਬੇਹੋਸ਼ੀ ਰਿਹਾ ਕਰੇ …ਲੱਤਾਂ ਹੀ ਭਾਰ ਨਾ ਝੱਲਣ ਮੇਰਾ ..”
ਮੈਂ ਆਖਣਾ ਸੁੱਖੀਏ ..!
ਮੇਰੀ ਹੋਸ਼ ਜਿਹੀ ਗੁਆਚਦੀ ਹੈ ਤੇ ਸੁੱਖੀ ਨੇ ਕਹਿਣਾ ,”ਬੀਬੀ ਤੇਰੀ ਉਮਰ ਵੱਡੀ ਹੋ ਚੱਲੀ ਹੈ …ਮੈਂ ਤਾਂ ਮੰਜੇ ਤੇ ਡਿੱਗੀ ਰਹਿਣਾ ਸੁੱਖੀ ਨੇ ਪਿੰਡ ਚ ਕੰਮ ਕਾਜ ਕਰਨੇ ਤਾਂ ਦੋ ਸਾਲ ਲੰਘ ਗਏ …ਇਹੀ ਸਿਲਸਿਲਾ ਚੱਲਦਾ ਰਿਹਾ …ਮੈਂ ਮੰਜੇ ਤੇ ਜੂੜੀ ਗਈ ..,ਸਿਰਫ ਪਾਣੀ ਦੀਆਂ ਘੁੱਟਾਂ ਤੇ ਜ਼ਿੰਦਾ ਰਹੀ …,
ਇੱਕ ਦਿਨ ਰੌਲਾ ਪੈ ਗਿਆ ..ਅਖੇ ਸੁੱਖੀ ਪਿੰਡ ਦੇ ਮੁੰਡੇ ਨਾਲ ਭੱਜ ਗਈ ਤੇ ਜੁਆਕ ਛੱਡ ਗਈ .. “
ਮੈਂ ਅਵਾਜਾਂ ਮਾਰਦੀ ਥੱਕ ਗਈ ਤੇ ਜੁਆਕ ਰੋਂਦੇ ਭੁੱਖੇ ਤਿਹਾਏ ਵਿਲਕਣ ਲੱਗੇ .. ਮੁੜ ਸੁੱਖੀ ਘਰ ਨਾ ਬਹੁੜੀ “
ਸੁੱਖੀ ਦੇ ਜਾਣ ਪਿੱਛੋਂ ਲੋਕਾਂ ਨੇ ਮੂੰਹ ਖੋਲਿਆ ਕੇ ਗੁਰਜੀਤ ਤੈਨੂੰ ਤੇਰੀ ਧੀ ਸੁੱਖੀ ਨਸ਼ੇ ਦੀਆਂ ਗੋਲੀਆਂ ਰੋਟੀ ਸਬਜ਼ੀ ਚ ਖੁਆ ਕੇ ਯਘਰੋਂ ਰਾਤ ਨੂੰ ਭੱਜਦੀ ਰਹੀ .. “ਮੈਂ ਆਂਢ ਗੁਆਂਢ
ਨੂੰ ਕਿਹਾ …ਬਈ ਉਦੋਂ ਵੇਲ੍ਹੇ ਸਿਰ ਕਿਉਂ ਨਾ ਮੂੰਹ ਖੋਲਿਆ ..??
ਅੱਜ ਭੁੱਟ ਭੁੱਟ ਦੱਸੀ ਜਾਨੇ ਔਂ ??
ਫਿਰ ਮੈਨੂੰ ਮੇਰਾ ਭਰਾ ਮਿਲਟਰੀ ਹਸਪਤਾਲ ਲੈ ਗਿਆ ..ਉੱਥੋਂ ਇਲਾਜ ਕਰਵਾਇਆ ਤੇ ਮੈਂ ਜਿੰਨੀ ਕੁ ਬਚੀ ਤੇਰੇ ਸਾਹਮਣੇ ਹਾਂ ਨਣਦੇ ..!!
ਹੁਣ ਅੰਗੋਹੀਣੀ ਧੀ ਕਰ ਗਈ …ਖੇਹ ਸੁਆਹ ਖੁਆ ਕੇ ਤੇ ਉੱਤੋਂ ਨੂੰਹਾਂ ਨੇ ਵੀ ਘਰੋਂ ਕੱਢ ਦਿੱਤਾ , ਅਖੇ ਹੁਣ ਸਾਡੇ ਤੋਂ ਨੀ ਸਾਂਭ ਹੁੰਦੀ , ਜਿਉਂਦੀ ਲੋਥ … ਦੱਸ ਕਿੱਥੇ ਜਾਵਾਂ ਭਲਾ ..??
ਮੈ ਭੋਲੀ ਭਾਲੀ ਧੀ ਧੀ ਕਰਦੀ ਰਹੀ ਤੇ ਉਹ ਮੇਰੀ ਦੁਸ਼ਮਣ ਬਣ ਕੋਈ ਪਿਛਲੇ ਜਨਮ ਦਾ ਵੈਰ ਕੱਢਗੀ .. ਤੇ ਹੁਣ ਮੈਂ ਟੁੱਕ ਨੂੰ ਤਰਸਦੀ ਆ ਐਨਾ ਕਮਾਇਆ ਧਮਾਇਆ …ਉਮਰ ਛੋਟੀ ਹੋਣ ਕਰਕੇ ਪੈਨਸ਼ਨ ਵੀ ਨਹੀਂ ਲੱਗਦੀ .. ਦੱਸੋ ਕਿੱਥੋਂ ਖਾਈਏ ? ਮਾੜੀ ਕਿਸਮਤ ਮੇਰੀ ਤੇ ਜ਼ੁਆਕਾਂ ਦੀ ??
ਭਾਬੀ ਦੇ ਦੁੱਖ ਸੁਣ ਅਨੇਕਾਂ ਸਵਾਲ ਖੜੇ ਹੋ ਗਏ ਮਨ ਵਿੱਚ .. ?? ਅਸੀਂ ਕਿੱਧਰ ਨੂੰ ਜਾ ਰਹੇ ਹਾਂ ? ਕੀ ਬਣੇਗਾ ਹਰ ਬੁਢਾਪੇ ਦਾ ?? ਸਾਡਾ ਪੰਜਾਬ ਅਣਖ ਗੈਰਤ ਨਾਲ ਜਿਉਣ ਵਾਲਾ .. ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਵਾਲਾ .. ਖੁਦ ਬੁਰਾਈਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ .. !!
ਲਕਵੇ ਦੇ ਮਾਰੇ ਐ ਸਹਿਕਦੇ ਪੰਜਾਬ ਤੈਨੂੰ ਲੱਗੀ ਬੁਰੀ ਨਜ਼ਰ ਕਿਵੇਂ ਉਤਾਰੀਏ …🙏🏻🙏🏻
“ਰਾਜਵਿੰਦਰ ਕੌਰ ਵਿੜਿੰਗ “