ਮੀਂਹ ਜਾਵੇ ਜਾਂ ਹਨੇਰੀ..ਨਿੱਕੀ ਜਿਹੀ ਉਹ ਕੁੜੀ..ਆਪਣੇ ਬੂਹੇ ਦੇ ਉੱਪਰ ਬਨੇਰੇ ਤੇ ਚੜ ਸਾਰਾ-ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਹੀ ਤੱਕਦੀ ਰਹਿੰਦੀ..!
ਜਦੋਂ ਵੀ ਰੋਂਦੀਆਂ ਤੇ ਵੈਣ ਪਾਉਂਦੀਆਂ ਔਰਤਾਂ ਦਾ ਕੋਈ ਝੁੰਡ ਆਪਣੇ ਘਰ ਵੱਲ ਨੂੰ ਮੁੜਦਾ ਵੇਖਦੀ ਤਾਂ ਛੇਤੀ ਨਾਲ ਥੱਲੇ ਉੱਤਰ ਬਾਰ ਦੀ ਦੋਹਰੀ ਕੁੰਡੀ ਲਾ ਦਿਆ ਕਰਦੀ..!
ਫੇਰ ਜਦੋਂ ਉਹ ਝੁੰਡ ਬੂਹੇ ਅੱਗੇ ਆ ਕੇ ਖਲੋ ਜਾਂਦਾ ਤਾਂ ਕਿਸੇ ਸਿਆਣੇ ਨੂੰ ਉਸ ਨਿੱਕੀ ਕੁੜੀ ਨੂੰ ਜਬਰਦਸਤੀ ਪਰੇ ਹਟਾ ਕੇ ਬੂਹਾ ਖੋਲ੍ਹਣਾ ਪੈਂਦਾ..!
ਮਗਰੋਂ ਰੋਣ ਧੋਣ ਦਾ ਨਾ ਮੁੱਕਣ ਵਾਲਾ ਲੰਮਾ ਸਿਲਸਿਲਾ ਜਿਹਾ ਸ਼ੁਰੂ ਹੋ ਜਾਂਦਾ..!
ਮੁੜਕੇ ਜਹਾਨੋਂ ਚਲੇ ਗਏ ਉਸਦੇ ਪਿਓ ਨੂੰ ਯਾਦ ਕਰਦੀ ਉਸਦੀ ਮਾਂ ਕਿੰਨਾ ਕਿੰਨਾ ਚਿਰ ਬੇਸੁੱਧ ਪਈ ਰਹਿੰਦੀ..!
ਉਹ ਆਪਣੀ ਮਾਂ ਵਾਸਤੇ ਪਾਣੀ ਦਾ ਗਲਾਸ ਲਿਆਉਂਦੀ..ਹੱਥ ਪੈਰ ਘੁੱਟਦੀ..ਕਦੀ ਮੱਥਾ ਚੁੰਮਦੀ..ਹੋਰ ਵੀ ਕਿੰਨੇ ਸਾਰੇ ਅਹੁੜ-ਪੌੜ ਕਰਦੀ..!
ਫੇਰ ਜਦੋਂ ਥੋੜਾ ਹੋਸ਼ ਕਰਦੀ ਤਾਂ ਇੱਕ ਵਾਰ ਫੇਰ ਬਾਹਰ ਆ ਕੇ ਓਸੇ ਬਨੇਰੇ ਤੇ ਆਣ ਬੈਠਦੀ..!
ਇੱਕ ਦਿਨ ਸਿਖਰ ਦੁਪਹਿਰ ਵੇਲੇ ਥੋੜੀ ਬਹੁਤ ਰੋਟੀ ਖਾ ਕੇ ਮਾਂ ਦੀ ਅਜੇ ਅੱਖ ਲੱਗੀ ਹੀ ਸੀ ਕੇ ਬੂਹੇ ਤੇ ਇੱਕ ਵੇਰ ਦਸਤਕ ਹੋਈ..ਔਰਤਾਂ ਦਾ ਵੱਡਾ ਝੁੰਡ ਸੀ..!
ਅੱਜ ਉਸਨੇ ਸਬ ਤੋਂ ਪਹਿਲੋਂ ਖੁਦ ਹੀ ਕੁੰਡੀ ਖੋਲੀ..ਫੇਰ ਐਨ ਵਿਚਕਾਰ ਰਸਤਾ ਰੋਕ ਕੇ ਖਲੋ ਗਈ ਤੇ ਆਖਣ ਲੱਗੀ..ਤੁਸੀਂ ਬਾਅਦ ਵਿਚ ਆਇਓ..ਮਾਂ ਅਜੇ ਸੁੱਤੀ ਪਈ ਏ..ਉਹ ਹੈ ਵੀ ਬਿਮਾਰ..ਉਸ ਕੋਲੋਂ ਅੱਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ