ਬਿੜਕ ਸੁਣ ਉਸਨੇ ਚੱਲਦੇ ਟੀ.ਵੀ ਦੀ ਵਾਜ ਹੌਲੀ ਕੀਤੀ ਅਤੇ ਪਿਓ ਧੀ ਦੀ ਹੁੰਦੀ ਗੱਲਬਾਤ ਸੁਣਨੀ ਸ਼ੁਰੂ ਕਰ ਦਿੱਤੀ!
ਉਹ ਪਹਿਲੇ ਦਿਨ ਕੰਮ ਤੇ ਚੱਲੀ ਧੀ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਿੰਨੀਆਂ ਗੱਲਾਂ ਸਮਝਾ ਰਿਹਾ ਸੀ..!
ਅਖ਼ੇ ਬੇਟਾ ਤੈਨੂੰ ਇਸ ਚਾਰ ਦੀਵਾਰੀ ਦੇ ਬਾਹਰ ਵੱਸੇ ਹੋਏ ਮਰਦਾਨਗੀ ਦੇ ਇੱਕ ਸੰਘਣੇ ਜੰਗਲ ਵਿਚ ਚਟਾਨ ਵਾੰਗ ਮਜਬੂਤ ਹੋ ਕੇ ਵਿਚਰਨਾ ਪਵੇਗਾ..!
ਫੇਰ ਜਦੋਂ ਤੂੰ ਤਰੱਕੀ ਵਾਲੀ ਪੈੜ ਤੇ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਤੇਰਾ ਵਿਰੋਧ ਹੋਊ..ਤੇਰੇ ਬਾਰੇ ਤਰਾਂ ਤਰਾਂ ਦੀਆਂ ਝੂਠੀਆਂ ਅਫਵਾਹਾਂ ਵੀ ਫੈਲਾਈਆਂ ਜਾਣਗੀਆਂ..ਗੱਲ ਗੱਲ ਤੇ ਨੀਵਾਂ ਵੀ ਦਿਖਾਇਆ ਜਾਵੇਗਾ ਤੇ ਤੇਰੇ ਤੇ ਚਰਿੱਤਰਹੀਣਤਾ ਵਾਲਾ ਆਖਰੀ ਬ੍ਰਹਮ-ਅਸਤ੍ਰ ਵੀ ਵਰਤਿਆ ਜਾਵੇਗਾ..!
ਅਖੀਰ ਵਿਚ ਤੇਰੀ ਮਾਨਸਿਕਤਾ ਨੂੰ ਜਖਮੀਂ ਕਰਨ ਖਾਤਿਰ ਈਰਖਾ ਵਾਲੇ ਗਾਰੇ ਨਾਲ ਲਿੱਬੜੇ ਹੋਏ ਘਟੀਆ ਤੋਹਮਤਾਂ ਵਾਲੇ ਕੁਝ ਗੰਦੇ ਛਿੱਟੇ ਵੀ ਮਾਰੇ ਜਾਣਗੇ..!
ਪਰ ਤੂੰ ਉਸ ਵੇਲੇ ਬਿਲਕੁਲ ਨਾ ਘਬਰਾਵੀਂ ਤੇ ਬਸ ਏਦਾਂ ਹੀ ਅੱਗੇ ਨੂੰ ਵਧਦੀ ਜਾਵੀਂ..ਤੇਰਾ ਆਪਣੇ ਵਿਰੋਧੀਆਂ ਨੂੰ ਬੱਸ ਇਹੋ ਹੀ ਢੁਕਦਾ ਜੁਆਬ ਹੋਊ!
ਗੱਲਬਾਤ ਸੁਣ ਉਸਦੀਆਂ ਮੀਚੀਆਂ ਹੋਈਆਂ ਅੱਖੀਆਂ ਵਿਚੋਂ ਖਾਰੇ ਪਾਣੀ ਦੇ ਦੋ ਤਰੁਬਕੇ ਹੇਠਾਂ ਭੋਏਂ ਤੇ ਆਣ ਡਿੱਗੇ ਅਤੇ ਉਹ ਇੱਕ ਵਾਰ ਫੇਰ ਪੰਜੀ ਸਾਲ ਪਹਿਲਾ ਵਾਲੇ ਓਸੇ ਅਜੀਬ ਜਿਹੇ ਮਾਹੌਲ ਵਿਚ ਜਾ ਅੱਪੜੀ ਜਿਥੇ ਹੈਡ ਟੀਚਰ ਵੱਜੋਂ ਕੰਮ ਕਰਦੀ ਨੇ ਇੱਕ ਵੇਰ ਆਪਣੇ ਹੇਠਾਂ ਕੰਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ