Gurpreet Kaur
ਕਹਾਣੀ- ਚਰਿੱਤਰਹੀਣ
ਭਾਗ- ਪਹਿਲਾ
ਪਿਆਰ ਦੇ ਮਿੱਠੇ ਅਹਿਸਾਸ
(ਮੈਂ ਇਸ ਸਮਾਜ, ਇਸ ਦੁਨੀਆਂ ਦੀਆਂ ਨਜ਼ਰਾਂ ਚ ਚਰਿੱਤਰਹੀਣ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਹਾਂ।) ( ਕਹਾਣੀ ਤੇ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ।)
_______________________________
25 ਫਰਵਰੀ 2001, ਮੇਰੇ ਵਿਆਹ ਦਾ ਦਿਨ, ਇਹ ਦਿਨ ਬੜਾ ਹੀ ਖਾਸ ਰਿਹਾ ਮੇਰੀ ਜ਼ਿੰਦਗੀ ਚ, ਠੀਕ ਇੱਕ ਦਿਨ ਪਹਿਲਾਂ ਮੈਂ ਬਹੁਤ ਖੁਸ਼ ਸੀ। ਮੈਨੂੰ ਬੜਾ ਹੀ ਚਾਅ ਚੜਿਆ ਸੀ, ਮਹਿੰਦੀ ਵੀ ਬਹੁਤ ਰਚੀ ਸੀ, ਮੇਰਾ ਧਿਆਨ ਵਾਰੋ ਵਾਰੀ ਮੇਰੀਆਂ ਚੂੜੇ ਵਾਲੀਆਂ ਬਾਹਾਂ ਤੇ ਜਾ ਰਿਹਾ ਸੀ, ਕਿ ਕਦੋਂ ਇਹ ਬਾਹਵਾਂ ਦਾ ਹਾਰ ਮੈਂ ਹਰਮਨ ਦੇ ਗਲ ਚ ਪਾਉਂਗੀ ਤੇ ਉਹ ਵੀ ਮੇਰੇ ਨਾਲ ਪਿਆਰ ਭਰੀਆਂ ਅਠਖੇਲੀਆਂ ਕਰਨਗੇ। ਆਖਿਰ ਇੱਕ ਫੋਟੋ ਦੇ ਸਹਾਰੇ ਪੂਰੇ ਦੋ ਸਾਲ ਕੱਟੇ ਸੀ, ਮੰਗਣੀ ਵੇਲੇ ਵੀ ਮੈਂ ਉਨ੍ਹਾਂ ਨੂੰ ਦੇਖ ਨਾ ਸਕੀ ਸੀ, ਸੰਗਾਂ ਸ਼ਰਮਾਂ ਹੀ ਐਨੀਆਂ ਸੀ ਕਿ ਚਾਹ ਕੇ ਵੀ ਨਜ਼ਰਾਂ ਉਤਾਂਹ ਨੀ ਕਰ ਸਕੀ ਸੀ। ਸਾਡੇ ਵੇਲਿਆਂ ਚ ਹੁਣ ਵਾਲੇ ਰਿਵਾਜ਼ ਨਹੀਂ ਸੀ ਹੁੰਦੇ ਕਿ ਮੰਗਣੀ ਤੋਂ ਬਾਅਦ ਫੋਨ ਤੇ ਦਿਨ ਭਰ ਗੱਲਾਂ ਕਰੀ ਜਾਓ ਜਾਂ ਕੌਫ਼ੀ ਪੀਣ ਜਾਓ। ਨਾ ਹੀ ਉਦੋਂ ਐਨੀ ਖੁੱਲ ਹੁੰਦੀ ਸੀ ਤੇ ਨਾ ਹੀ ਐਨੇ ਸਾਧਨ ਹੁੰਦੇ ਸੀ। ਬਸ ਫੋਟੋਆਂ ਹੀ ਸਹਾਰਾ ਹੁੰਦੀਆਂ ਸੀ, ਹਰਮਨ ਦੀ ਫੋਟੋ ਨੂੰ ਬਾਰ ਬਾਰ ਦੇਖੀ ਜਾਣਾ, ਜੇ ਜਿਆਦਾ ਦਿਲ ਕਾਹਲਾ ਪੈਣਾ ਤਾਂ ਫੋਟੋ ਨੂੰ ਘੁੱਟ ਕੇ ਹਿੱਕ ਨਾਲ ਲਾ ਲੈਣਾ ਜਾਂ ਚੁੰਮ ਲੈਣਾ। ਉਦੋਂ ਫੋਟੋ ਨੂੰ ਚੁੰਮਣਾਂ ਵੀ ਐਨਾ ਖਾਸ ਹੁੰਦਾ ਸੀ ਕਿ ਆਪ ਮੁਹਾਰੇ ਗੱਲਾਂ ਚ ਲਾਲੀ ਛਾ ਜਾਂਦੀ ਸੀ, ਤੇ ਇੱਕ ਮਿੱਠਾ ਜਿਹਾ ਅਹਿਸਾਸ ਹੁੰਦਾ ਸੀ ਜਿਵੇਂ ਸ਼ਾਂਤ ਵੱਗ ਰਹੇ ਸਮੁੰਦਰ ਚ ਅਚਾਨਕ ਕੋਈ ਤੁਫਾਨ ਆ ਗਿਆ ਹੋਵੇ। ਹਰਮਨ ਦੀ ਇੱਕ ਫੋਟੋ ਲਗਭਗ ਹਰ ਵੇਲੇ ਮੇਰੇ ਕੋਲ ਹੀ ਰਹਿੰਦੀ ਸੀ। ਜਿੰਨੀ ਵਾਰ ਫੋਟੋ ਦੇਖਦੀ ਸੀ ਓਨੀ ਵਾਰ ਚੰਡੀਗੜ੍ਹ ਵਾਲੀ ਭੂਆ ਨੂੰ ਦੁਆਵਾਂ ਦਿੰਦੀ ਸੀ, ਕਿੰਨਾ ਸੋਹਣਾ ਮਾਹੀ ਮੇਰੇ ਲਈ ਲੱਭਿਆ ਸੀ, ਤੇ ਫੁੱਫੜ ਜੀ ਦੱਸਦੇ ਸੀ ਕਿ ਉਨ੍ਹਾਂ ਦਾ ਪਰਿਵਾਰ ਵੀ ਸਾਡੇ ਪਰਿਵਾਰ ਵਾਂਗ ਪੜਿਆ ਲਿਖਿਆ ਸੀ। ਮੇਰੇ ਸਹੁਰਾ ਸਾਹਿਬ ਸਰਕਾਰੀ ਅਧਿਆਪਕ ਲੱਗੇ ਹੋਏ ਸੀ ਉਹ ਵੀ ਹੈੱਡਮਾਸਟਰ, ਕੋਈ 8 ਸਕੂਲਾਂ ਦੀ ਜ਼ਿੰਮੇਵਾਰੀ ਸੀ ਉਨ੍ਹਾਂ ਸਿਰ। ਮੇਰੇ ਸੱਸ-ਸਹੁਰਾ ਪਿੰਡ ਚ ਰਹਿੰਦੇ ਸੀ ਪਰ ਹਰਮਨ ਚੰਡੀਗੜ੍ਹ ਚ ਨੌਕਰੀ ਕਰਦੇ ਸੀ ਤੇ ਉੱਥੇ ਹੀ ਆਪਣਾ ਫਲੈਟ ਲਿਆ ਹੋਇਆ ਸੀ। #gurkaurpreet ਆਪਣੀ ਕਿਸਮਤ ਤੇ ਬੜਾ ਗਰੂਰ ਹੁੰਦਾ ਸੀ, ਮੈਂ ਵੀ ਚੰਡੀਗੜ੍ਹ ਚ ਤਿੰਨ ਸਾਲ ਬਿਤਾਏ ਸੀ ਪਰ ਕਦੀ ਕੋਈ ਦਿਲ ਚ ਤਾਂ ਕੀ ਨਜ਼ਰਾਂ ਚ ਵੀ ਨਹੀਂ ਸੀ ਆਉਣ ਦਿੱਤਾ, ਇਸ ਲਈ ਮੈਨੂੰ ਹਰਮਨ ਮਿਲਿਆ ਸੀ। ਮੈਂਨੂੰ ਯਾਦ ਹੈ ਮੇਰੇ ਨਾਲ ਪੜਦੀਆਂ ਕੁੜੀਆਂ ਹਰਮਨ ਵਰਗੇ ਸੋਹਣੇ-ਸੁਨੱਖੇ ਮੁੰਡੇ ਨੂੰ ਉਂਝ ਹੀ ਦਿਲ ਦੇਣ ਨੂੰ ਤਿਆਰ ਹੋ ਜਾਂਦੀਆਂ ਸੀ, ਤੇ ਮੈਂਨੂੰ ਹਰਮਨ ਰੱਬ ਨੇ ਹੀ ਲੱਭ ਕੇ ਦੇ ਦਿੱਤਾ ਸੀ। ਕਈ ਵਾਰ ਮੈਂ ਸੋਚਦੀ ਸੀ ਕਿ ਹਰਮਨ ਵੀ ਮੇਰੇ ਬਾਰੇ ਇੰਝ ਹੀ ਸੋਚਦੇ ਹੋਣਗੇ ਜਾਂ ਮੇਰੀ ਫੋਟੋ ਨੂੰ ਦੇਖਦੇ ਹੋਣਗੇ? ਕੀ ਉਹ ਵੀ ਮੇਰੀ ਫੋਟੋ ਨੂੰ ਹਿੱਕ ਨਾਲ ਲਾ ਕੇ ਮਿੱਠੇ ਅਹਿਸਾਸਾਂ ਚ ਖੋ ਜਾਂਦੇ ਹੋਣਗੇ? ਇਹੋ ਸਵਾਲ ਹਮੇਸ਼ਾ ਮੇਰੇ ਦਿਲ ਚ ਰਹਿੰਦੇ ਸੀ। ਤੇ ਇੰਝ ਹੀ ਦੋ ਸਾਲ ਲੰਘ ਗਏ ਸੀ, ਤੇ ਉਹ ਦਿਨ ਵੀ ਆ ਗਿਆ ਸੀ ਜਦੋਂ ਸਾਡੇ ਮਿਲਣ ਵਿਚਾਲੇ ਸਿਰਫ਼ ਇੱਕ ਰਾਤ ਦਾ ਫਾਸਲਾ ਸੀ। ਮੈਂ ਸੋਚ ਰਹੀ ਸਾਂ ਕਦੋਂ ਸਵੇਰ ਹੋਵੇਗੀ, ਕਦੋਂ ਬਰਾਤ ਆਵੇਗੀ, ਕਦ ਲਾਵਾਂ ਹੋਣਗੀਆਂ ਤੇ ਕਦੋਂ ਮੈਂ ਤੇ ਹਰਮਨ ਸਦਾ ਲਈ ਇੱਕ ਹੋ ਜਾਵਾਂਗੇ? ਇਹਨਾਂ ਸੋਚਾਂ ਵਿੱਚ ਡੁੱਬੀ ਦੇ ਬੁੱਲਾਂ ਉਪਰ ਮਿੰਨੀ ਮਿੰਨੀ ਮੁਸਕਾਨ ਫੈਲ ਗਈ, ਪਤਾ ਹੀ ਨਾ ਲੱਗਾ ਕਦੋਂ ਵੱਡੀ ਭਾਬੀ ਨੇ ਅਚਾਨਕ ਵੱਖੀ ਵਿੱਚ ਚੂੰਢੀ ਵੱਢ ਦਿੱਤੀ, ਇਸ ਅਚਾਨਕ ਛੋਹ ਨਾਲ ਮੈਂ ਸੁੰਗੜ ਕੇ ਇਕੱਠੀ ਜਿਹੀ ਹੋ ਗਈ ਤੇ ਦਰਦ ਤੇ ਕਾਬੂ ਪਾਉਣ ਲਈ ਮੈਂ ਬੁੱਲਾਂ ਨੂੰ ਦੰਦਾਂ ਵਿੱਚ ਘੁੱਟ ਲਿਆ। ਭਾਬੀ ਨੇ ਮਜਾਕੀਆ ਅੰਦਾਜ਼ ਚ ਕਿਹਾ, ” ਅੱਜ ਤਾਂ ਐਨਾ ਕੁ ਹੱਥ ਲਾਉਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ