ਪਿੰਡ ਦਾ ਮਾਹੌਲ ਏਦਾਂ ਦਾ ਕੇ ਜਾਨ ਬੱਸ ਹਮੇਸ਼ਾਂ ਸੂਲੀ ਤੇ ਹੀ ਟੰਗੀ ਰਹਿੰਦੀ..!
ਬੰਨੇ ਵੱਟਾਂ..ਪਾਣੀ ਦੀ ਵਾਰੀ..ਸ਼ਰੀਕ,ਦੁਸ਼ਮਣ,ਲੜਾਈਆਂ ਝਗੜੇ ਕੋਰਟ ਕਚਹਿਰੀਆਂ ਪੁਲਸ ਠਾਣੇ..ਮੇਰੀ ਨਿੱਕੀ ਹੁੰਦੀ ਦੇ ਬਚਪਨ ਤੇ ਬੱਸ ਇਹੋ ਜਿਹੀਆਂ ਗੱਲਾਂ ਹੀ ਭਾਰੂ ਰਹੀਆਂ..!
ਭਾਪਾ ਜੀ ਹਮੇਸ਼ਾਂ ਆਖਦੇ ਰਹਿੰਦੇ ਕੇ ਦਸਵੀਂ ਤੋਂ ਮਗਰੋਂ ਮੈਂ ਅੱਗਿਓਂ ਨਹੀਂ ਪੜਾਉਣੀ..ਇਸਨੂੰ ਆਖ ਤਿਆਰੀ ਕਰ ਕੇ ਰੱਖੇ ਅਗਲੇ ਘਰ ਦੀ..!
ਫੇਰ ਨਤੀਜਾ ਆਇਆ..ਸਭ ਤੋਂ ਜਿਆਦਾ ਨੰਬਰ ਮੇਰੇ ਹੀ ਸਨ..ਘਰੇ ਤੁਰੀ ਆਉਂਦੀ ਰੋਈ ਜਾਵਾਂ..ਨਾਲਦੀਆਂ ਆਖਣ ਕੀ ਹੋਇਆ..ਪਰ ਅਸਲ ਗੱਲ ਦੱਸਣ ਦਾ ਹੋਂਸਲਾ ਨਾ ਪਵੇ!
ਫੇਰ ਇੱਕ ਦਿਨ ਸਕੂਲ ਵਾਲਿਆਂ ਸੁਨੇਹਾ ਘੱਲਿਆ..ਅਖ਼ੇ ਦਾਖਲ ਕਰਵਾਓ..ਏਡੀ ਹੋਣਹਾਰ ਕੁੜੀ..ਪਰ ਘਰੇ ਕਲੇਸ਼ ਪੈ ਗਿਆ..ਬਾਪ ਆਖੇ ਮੇਰੀ ਪੈਰ-ਪੈਰ ਤੇ ਦੁਸ਼ਮਣੀਂ..ਕੱਲ ਨੂੰ ਸਕੂਲੇ ਜਾਂਦੀ ਨਾਲ ਕੋਈ ਉੱਨੀ ਇੱਕੀ ਹੋ ਗਈ ਤਾਂ ਕੌਣ ਜੁੰਮੇਵਾਰ..ਨਹੀਂ ਪੜਾਉਣੀ ਅੱਗਿਓਂ..!
ਮੈਨੂੰ ਪੜਨ ਲਿਖਣ ਦੀ ਏਨੀ ਚੇਟਕ ਕੇ ਬਹੁਕਰ ਫੇਰਦਿਆਂ ਕਦੇ ਪੂਰਾਣੀ ਅਖਬਾਰ ਦਾ ਟੋਟਾ ਮਿਲ ਜਾਂਦਾ ਤਾਂ ਸਾਰੇ ਕੰਮ ਭੁੱਲ ਜਾਂਦੇ..ਬੱਸ ਓਸੇ ਟੋਟੇ ਨੂੰ ਹੀ ਪੜ੍ਹਦੀ ਰਹਿੰਦੀ..!
ਫੇਰ ਮਾਂ ਕੋਲ ਆ ਕੇ ਆਖਦੀ..ਤੂੰ ਸਾਰੀ ਉਮਰ ਇਹਨਾਂ ਕਾਗਜਾਂ ਦੀ ਖੱਟੀ ਹੀ ਥੋੜਾ ਖਾਣੀ ਏ..ਕੰਮ ਵੱਲ ਵੀ ਧਿਆਨ ਦੇ..!
ਫੇਰ ਨਿੱਕੀ ਜਿਹੀ ਦਾ ਵਿਆਹ ਕਰ ਦਿੱਤਾ..!
ਸਹੁਰੇ ਸ਼ਹਿਰ ਦੇ ਬਿਲਕੁਲ ਨਾਲ ਹੀ..ਮਾਹੌਲ ਤੇ ਅਗਲੇ ਘਰ ਵੀ ਕੁਝ ਏਦਾਂ ਦਾ ਹੀ ਸੀ ਪਰ ਖ਼ਿਆਲਾਤ ਬਿਲਕੁਲ ਹੀ ਵੱਖਰੇ..ਸਹੁਰੇ ਘਰ ਦੇ ਅਗਾਂਹਵਧੂ ਸੋਚ ਨੇ ਮੇਰਾ ਹੁਨਰ ਪਛਾਣ ਲਿਆ..!
ਮੈਨੂੰ ਪ੍ਰਾਈਵੇਟ ਦਾਖਲਾ ਲੈ ਦਿੱਤਾ..ਕਿਤਾਬਾਂ ਕਾਪੀਆਂ ਦਾ ਕਾਫਲਾ ਇੱਕ ਵਾਰ ਫੇਰ ਰਵਾਂ ਰਵੀਂ ਹੋ ਤੁਰਿਆ..!
ਬੀ.ਐੱਡ ਕਦੋਂ ਕਰ ਲਈ ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ