ਅਨਮੋਲ ਨੂੰ ਕਨੇਡਾ ਆਇਆਂ,ਮਹੀਨੇ ਤੋਂ ਉੱਪਰ ਹੋ ਚੱਲਿਆ ਸੀ।ਇਕੱਲੇ ਪੁੱਤ ਨੂੰ ਬਾਹਰ ਤੋਰ ਮਾਪਿਆਂ ਨੂੰ ਚਿੰਤਾ ਲੱਗੀ ਰਹਿੰਦੀ ਸੀ।ਉੱਥੇ ਕੋਈ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲਾ ਵੀ ਨਹੀਂ ਸੀ।ਅਨਮੋਲ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਬੈਠਾ ਸੀ ਨਹੀਂ ਤਾਂ ਕਿੱਥੇ ਜੀਅ ਕਰਦਾ ਸੀ ਬਿਗਾਨੀ ਥਾਂ ਰੁਲਣ ਨੂੰ।ਉਸ ਨੂੰ ਜਦੋਂ ਵੀ ਮੌਕਾ ਮਿਲਦਾ, ਘਰ ਫੋਨ ਕਰਦਾ।ਮਾਂ ਨੂੰ ਮਿਲਣ ਜਿੰਨੀ ਤਸੱਲੀ ਹੋ ਜਾਂਦੀ।ਬਾਹਰ ਆ ਰਿਹਾਇਸ਼ ਅਤੇ ਕੰਮ ਲੱਭਣ ਵਿੱਚ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਸੀ, ਜਿਸ ਕਰਕੇ ਦੂਜੇ ਤੀਜੇ ਦਿਨ ਹੀ ਫੋਨ ਹੁੰਦਾ।ਮਾਂ ਨੂੰ ਸਦਾ ਫੋਨ ਆਉਣ ਤੇ ਪੁੱਤ ਦਾ ਹਾਲ ਚਾਲ ਜਾਨਣ ਦੀ ਉਡੀਕ ਰਹਿੰਦੀ।ਜਦੋਂ ਫੋਨ ਦੀ ਘੰਟੀ ਵੱਜਦੀ, ਹੱਥਲੇ ਕੰਮ ਛੱਡ ਭੱਜ ਕੇ ਫੋਨ ਚੱਕਦੀ।
ਅੱਜ ਵੀ ਰੋਟੀ ਪਾਣੀ ਦਾ ਕੰਮ ਨਿਬੇੜ ਅਜੇ ਮੰਜੇ ਤੇ ਬੈਠੀ ਹੀ ਸੀ ਕਿ ਫੋਨ ਦੀ ਘੰਟੀ ਸੁਣੀ।ਕਾਫੀ ਸਮਾਂ ਗੱਲ ਕਰਦੇ ਰਹੇ,ਇੱਕ ਦੂਜੇ ਨੂੰ ਹੌਂਸਲਾ ਦਿੰਦੇ ਰਹੇ।ਅਚਾਨਕ ਫਿਕਰਾਂ ਵਿੱਚ ਡੁੱਬੀ ਮਾਂ ਨੇ ਪੁੱਛਿਆ, “ਪੁੱਤ,ਕੋਈ ਸੰਗੀ ਸਾਥੀ ਮਿਲ ਗਿਆ ਜਾਂ ਇਕੱਲਾ ਰਹਿੰਨਾ..?”
“ਹਾਂ ਮੰਮੀ, ਉਸ ਦਿਨ ਜਹਾਜ਼ ਤੋਂ ਉਤਰਦਿਆਂ ਹੀ ਇੱਕ ਅਜਿਹਾ ਇਨਸਾਨ ਮਿਲਿਆ ਜੋ ਸਦਾ ਲਈ ਆਪਣਾ ਬਣ ਗਿਆ।” ਅਨਮੋਲ ਨੇ ਪੂਰੇ ਭਰੋਸੇ ਨਾਲ ਉੱਤਰ ਦਿੱਤਾ।
“ਕੌਣ ਹੈ ਉਹ..?”ਮਾਂ ਦੋਸਤ ਬਾਰੇ ਜਾਨਣਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ