ਸਕੂਲ ਤੋਂ ਵਾਪਸ ਆ ਕੇ ਉਹ ਸਵੇਰ ਦਾ ਅਖਬਾਰ ਪੜਨ ਬੈਠ ਗਿਆ ਸੀ। ਇਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬੂਹੇ ਤੇ ਸਧਾਰਣ ਜਿਹੀ ਦਿੱਖ ਵਾਲਾ ਪੇਂਡੂ ਜਾਪਦਾ ਅੱਧਖੜ ਉਮਰ ਦਾ ਕੋਈ ਬੰਦਾ ਨਵਾਂ ਨਕੋਰ ਪਲੈਟੀਨਾ ਮੋਟਰਸਾਈਕਲ ਲਈ ਖੜਾ ਸੀ। ” ਪਛਾਣਿਆ ਨਹੀਂ ਲੱਗਦਾ ਮਾਸਟਰ ਜੀ, ਮੈਂ ਮੰਗੂ ਦਾ ਡੈਡੀ, ਜੀਹਦਾ ਨਾਂ ਤੁਸੀਂ ਗੈਰ ਹਾਜ਼ਰੀ ਕਾਰਣ ਝੂਠਾ ਮੂਠਾ ਕੱਟ ਦਿੰਦੇ ਸੀ ਤੇ ਫੇਰ ਆਪੇ ਹੀ ਪਿਛਲੀਆਂ ਹਾਜ਼ਰੀਆਂ ਲਾ ਸਾਰਾ ਕੰਮ ਪੂਰਾ ਕਰਾ ਦਿੰਦੇ ਸੀ, ਜੀਹਦਾ ਤੁਸੀਂ ਆਪਣੇ ਕੋਲੋਂ ਦਾਖਲਾ ਭਰਿਆ ਸੀ, ” ਉਹ ਇਕੋ ਸਾਹੇ ਕਿੰਨਾ ਕੁਝ ਹੀ ਕਹਿ ਗਿਆ । ” ਅੱਛਾ ਅੱਛਾ, ਹੁਣ ਕੀ ਕਰਦਾ ਹੁੰਦਾ ਹੈ ਨਲਾਇਕ? ”
” ਤੁਹਾਡੀ ਕਿਰਪਾ ਨਾਲ ਰੋਟੀ ਪੈ ਗਿਆ, ਫੌਜ ਚ ਅੈ ਹੁਣ ਆਸਾਮ ਦੇ ਬਾਡਰ ਤੇ, ਕੈਂਹਦਾ ਡੈਡੀ ਛੱਡ ਸ਼ੈਕਲ ਦਾ ਖੈਹੜਾ, ਓਹਦੇ ਘੱਲੇ ਪੈਸਿਆਂ ਦਾ ਆਹ ਮੋਟਰਸ਼ੈਕਲ ਲਿਆਂਦਾ, ਮਾਸਟਰ ਜੀ, ਨਾਲੇ ਕੈਂਹਦਾ ਸੀ ਪਹਿਲਾਂ ਸਰ ਨੂੰ ਡੱਬਾ ਦੇ ਕੇ ਫੇਰ ਮੋਟਰਸ਼ੈਕਲ ਘਰੇ ਲੈ ਕੇ ਜਾਈਂ ” । ” ਨਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ