ਇੱਕ ਦਿਨ ਮੇਰੇ ਵਿਦਵਾਨ ਵਕੀਲ ਮਿੱਤਰ ਨੇ ਮੇਰੇ ਮੁਵੱਕਿਲ ਨੂੰ ਜਿਰਹ ਕਰਨੀ ਸੀ।ਗਵਾਹ ਬੜਾ ਸਿੱਧਾ ਸਾਦਾ ਪੇਂਡੂ ਜਿਹਾ ਬੰਦਾ ਸੀ।ਉਹਦਾ ਹਰ ਜਵਾਬ ਬੜਾ ਸਪਸ਼ਟ ਤੇ ਸਿੱਧਾ ਹੁੰਦਾ ਸੀ।ਵਕੀਲ ਸਾਹਬ ਨੇ ਬੜੇ ਉਲਝਾਉਣ ਵਾਲੇ ਸਵਾਲ ਪੁੱਛੇ ਪਰ ਉਸ ਗਵਾਹ ਨੇ ਵਕੀਲ ਸਾਹਬ ਦੀ ਜਰੂਰਤ ਦੇ ਹਿਸਾਬ ਨਾਲ ਜਵਾਬ ਨਾਂ ਦਿੱਤੇ। ਅਖੀਰ ਵਕੀਲ ਸਾਹਬ ਨੇ ਜਮੀਨ ਦਾ ਕਬਜਾ ਸਾਬਤ ਕਰਨ ਲਈ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।ਮਸਲਨ ਪਾਣੀ ਦੀ ਵਾਰੀ ਕਦੋਂ ਹੈ।ਜਮੀਨ ਦਾ ਚੜਦਾ ਲਹਿੰਦਾ ਕਿਹਦੇ ਨਾਲ ਲੱਗਦਾ ਵਗੈਰਾ ਵਗੈਰਾ।ਨਾਲ ਹੀ ਪੁੱਛਿਆ ਕਿ ਤੇਰੇ ਜਨਮ ਤੋਂ ਪਹਿਲਾਂ ਤੇਰੇ ਪਿਤਾ ਨਾਲ ਖੇਤੀ ਕੌਣ ਕਰਾਂਉਦਾ ਸੀ।ਗਵਾਹ ਨੇ ਭੋਲੇਪਣ ਨਾਲ ਜਵਾਬ ਦਿੱਤਾ ਕਿ ‘ਵਕੀਲ ਸਾਹਬ ਜਦੋਂ ਮੈਂ ਜੰਮਿਆ ਨਹੀ ਸੀ ਮੈਨੂੰ ਕੀ ਪਤਾ ਕੌਣ ਖੇਤੀ ਕਰਾਉਂਦਾ ਸੀ। ਜੱਜ ਸਾਹਬ ਵੀ ਜਵਾਬ ਸੁਣ ਕੇ ਮੁਸਕਰਾਉਣ ਲੱਗੇ।
……………….
ਮੇਰੇ ਇੱਕ ਵਕੀਲ ਮਿੱਤਰ ਨੇ ਆਪਣੇ ਇੱਕ ਪੜੇ ਲਿਖੇ ਮੁਦਈ ਨੂੰ ਜਿਰਹ ਦੀ ਬੜੀ ਮਿਹਨਤ ਨਾਲ ਤਿਆਰੀ ਕਰਾਈ।ਉਸ ਨੇ ਇੱਕ ਲਿਖਤੀ ਦਸਤਾਵੇਜ ਉੱਪਰ ਆਪਣੇ ਦਸਤਖਤ ਕੀਤੇ ਹੋਏ ਸੀ।ਵਕੀਲ ਸਾਹਬ ਨੇ ਬੜੀ ਮਿਹਨਤ ਨਾਲ ਮੇਰੇ ਵੱਲੋਂ ਪੁੱਛੇ ਜਾਣ ਵਾਲੇ ਜਿਰਹ ਦੇ ਆਮ ਸਵਾਲ ਤਿਆਰ ਕਰਾਏ।ਲਿਖਤ ਬਾਰੇ ਸਮਝਾ ਦਿੱਤਾ ਕਿ ਦਸਤਖਤ ਮੰਨਣੇ ਨਹੀ ਜਦੋਂ ਵਕੀਲ ਸਾਹਬ ਪੁੱਛਣ ਬੱਸ ਇਹੀ ਕਹਿਣਾ ਕਿ ਮੇਰੇ ਦਸਤਖਤ ਨਹੀ ਹਨ।ਮੈ ਸਭ ਤੋ ਪਹਿਲਾਂ ਗਵਾਹ ਅੱਗੇ ਉਸ ਦਾ ਦਾਵਾ ਕਰ ਦਿੱਤਾ ਕਿ ਦੇਖ ਤੇਰੇ ਦਸਤਖਤ ਹਨ ਗਵਾਹ ਕਹਿੰਦਾ ‘ਨਹੀ’।ਉਸ ਤੋਂ ਬਾਅਦ ਵਕੀਲ ਸਾਹਬ ਦਾ ਵਕਾਲਤ ਨਾਮਾ ਗਵਾਹ ਨੂੰ ਦਿਖਾ ਦਿੱਤਾ ਦੇਖ ਤੇਰੇ ਦਸਤਖਤ ਹਨ ਗਵਾਹ ਕਹਿੰਦਾ ‘ਨਹੀ’।ਇੰਨੇ ਵਿੱਚ ਵਕੀਲ ਸਾਹਬ ਦੇ ਚਿਹਰੇ ਦੇ ਹਾਵ ਭਾਵ ਜਿਹੇ ਬਦਲ ਗਏ ਗਵਾਹ ਨੇ ਸੋਚਿਆ ਕਿ ਸ਼ਾਇਦ ਮੈੰ ਗਲਤ ਕਹਿ ਗਿਆ। ਮੈਂ ਉਹ ਦਸਤਾਵੇਜ ਗਵਾਹ ਮੂਹਰੇ ਕੀਤਾ ਕਿਹਾ ਕਿ ਦੇਖ ਇਹ ਤਾਂ ਤੇਰੇ ਦਸਤਖਤ ਹਨ। ਗਵਾਹ ਕਹਿੰਦਾ’ਹਾਂਜੀ’ ਵਕੀਲ ਸਾਹਬ ਦੀ ਹਾਲਤ ਦੇਖਣ ਵਾਲੀ ਸੀ।
…………………..
ਇੱਕ ਵਾਰ ਜਿਲਾ ਤੇ ਸ਼ੈਸਨ ਅਦਾਲਤ ਵਿੱਚ ਇਰਾਦਾ ਕਤਲ ਦੇ ਕੇਸ ਵਿੱਚ ਵਕੀਲ ਸਾਹਬ ਜਿਰਹ ਕਰ ਰਹੇ ਸੀ।ਵਾਕਾ ਹਨੇਰੀ ਰਾਤ ਦੇ ਸਮੇਂ ਦਾ ਸੀ ਮੁਦਈ ਧਿਰ ਦੇ ਸਰਕਾਰੀ ਵਕੀਲ ਨੇ ਗਵਾਹੀ ਰਾਹੀਂ ਸਾਬਤ ਕਰਨਾਂ ਸੀ ਕਿ ਸੱਟਾਂ ਮਾਰਨ ਸਮੇ ਪੀੜਿਤ ਧਿਰ ਨੇ ਦੋਸ਼ੀਆਂ ਨੂੰ ਪਛਾਣ ਲਿਆ ਸੀ ਪਰ ਮੁਦਈ ਧਿਰ ਸਾਬਤ ਨਾਂ ਕਰ ਸਕੀ।ਦੋਸ਼ੀ ਧਿਰ ਦੇ ਵਕੀਲ ਨੇ ਜਿਰਾਹ ਦੇ ਦੌਰਾਨ ਮੁਦਈ ਨੂੰ ਇਹ ਪੁੱਛ ਲਿਆ ਕਿ ਵਾਕੇ ਸਮੇਂ ਕਿਸ ਚੀਜ ਦਾ ਚਾਨਣ ਸੀ।ਗਵਾਹ ਬੋਲਿਆ ਕਿ ਸਾਹਮਣੇ ਦੀਵਾ ਜਗਦਾ ਸੀ।ਜੱਜ ਸਾਹਬ ਨੇ ਮੁਸਕਰਾ ਕੇ ਕਿਹਾ ਕਿ ਵਕੀਲ ਸਾਹਬ ਹੁਣ ਇਹ ਦੀਵਾ ਸੁਪਰੀਮ ਕੋਰਟ ਤੱਕ ਜਗਦਾ ਜਾਊ।
……………………
ਮਾਲ ਅਦਾਲਤ ਵਿੱਚ ਇੱਕ ਖਾਨਗੀ ਵਸੀਅਤ ਵਿੱਚ ਗਵਾਹੀ ਕਰਾਉਣੀ ਸੀ।ਉਹਨਾਂ ਦਿਨਾਂ ਵਿੱਚ ਮਾਲ ਅਦਾਲਤਾਂ ਵਿੱਚ ਗਵਾਹ ਜਿਰਹ ਕੀਤੇ ਜਾਂਦੇ ਸੀ ।ਲਾਭਪਾਤਰੀ ਨੇ ਦੱਸਿਆ ਕਿ ਗਵਾਹ ਪੋਸਤੀ ਹੈ ਇਹਦੀ ਪੀਨਕ ਲੱਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ