“ਬੀਬੀ ਨਜ਼ੀਰਾ ਇੱਕ ਘਰੋਂ ਕੰਮ ਕਰਕੇ ਨਿਕਲਦੀ ਦੂਜੇ ਘਰ ਚਲੀ ਜਾਂਦੀ,ਬੜੀ ਗਰੀਬੀ ਦੇਖੀ ਬੀਬੀ ਨਜ਼ੀਰਾ ਨੇ ਪਰ ਕਦੇ ਮੰਗ ਕੇ ਨਾ ਖਾਧਾ, ਮੇਹਨਤ ਕਰਦੇ ਦੋਵੇ ਜੀਂ ਨਾਲ ਉਹਨਾਂ ਦੀ ਧੀ ਵੀ, ਇਕ ਹੀ ਧੀ ਸੀ ਮਾਈ ਨਜ਼ੀਰਾ ਦੇ,ਬਸ ਮੇਹਨਤ ਕਰਦੀ ਕੰਮ ਚ ਕਾਹਦੀ ਸ਼ਰਮ ਪਿੰਡ ਵਿੱਚ ਲਾਗ ਪੁਣੇ ਦਾ ਕੰਮ ਕਰਦੀ ਤੇ ਮਿੱਟੀ ਦੇ ਭਾਂਡੇ ਬਣਾਉਂਦੇ ਦੀਵੇ ਵਗੈਰਾ ਜੋ ਦੀਵਾਲੀ ਨੂੰ ਘਰੋਂ ਘਰੀਂ ਜਾਕੇ ਦੇ ਆਉਂਦੇ,
ਬਦਲੇ ਵਿੱਚ ਕੋਈ ਪੈਸੇ ਦਿੰਦਾ ਕੋਈ ਦਾਣੇ ਇੰਨੇ ਨਾਲ ਓਹਨਾਂ ਦਾ ਗੁਜ਼ਾਰਾ ਹੋ ਜਾਂਦਾ, ਸਾਲ ਭਰ ਦਾ ਤੇ ਚਾਰ ਪੈਸੇ ਧੀ ਦੇ ਵਿਆਹ ਲਈ ਜੋੜ ਰੱਖਦੀ,ਫਿਰ ਮਿੱਟੀ ਨਾਲ ਮਿੱਟੀ ਹੋਣਾ ਸਾਰਾ ਸਾਲ ਮਿੱਟੀ ਦੇ ਭਾਂਡੇ ਬਣਾਈ ਜਾਣੇ ਕਦੇ ਮੀਹ ਹਨ੍ਹੇਰੀ ਦੀ ਵੀ ਮਾਰ ਪੈ ਜਾਂਦੀ ਕਦੇ ਚੰਗਾ ਕਦੇ ਮੰਦਾ ਦਿਨ ਲੰਘਦੇ ਜਾਣੇ,
ਇਹੀ ਸਿਲਸਿਲਾ ਕੰਮ ਕਾਰ ਦਾ ਰਹਿਣਾ, ਧੀ ਜਵਾਨ ਹੋਣ ਤੇ ਮਾਈ ਨਜ਼ੀਰਾ ਆਪਣੇ ਤੋਂ ਚੰਗੇ ਕਰ ਧੀ ਦਾ ਰਿਸ਼ਤਾ ਕਰ ਦਿੰਦੀ ਅਖੇ ਮੈਂ ਤਾਂ ਇਹੋ ਜਿਹੇ ਦਿਨ ਦੇਖੇ ਦਰ ਦਰ ਕੰਮ ਕਰਨਾ ਪਿਆ ਮੇਰੀ ਧੀ ਕੋਈ ਸੁੱਖ ਦਾ ਸਾਹ ਲੈ ਲਵੇ,ਮਾਈ ਨਜ਼ੀਰਾ ਦੀ ਕੁੜੀ ਸੋਹਣੀ ਹੋਣ ਤੇ ਮੁੰਡੇ ਵਾਲੇ ਵੀ ਹਾਂ ਕਰ ਦਿੰਦੇ,ਤੇ ਮੰਗ ਵੀ ਕੋਈ ਨਾ ਰੱਖਦੇ,
ਪਰ ਮਾਈ ਨਜ਼ੀਰਾ ਜਾਣਦੀ ਵੱਡਿਆਂ ਨਾਲ ਜੇ ਨਾਤਾ ਜੋੜਿਆ ਕੁਛ ਨਾ ਕੁਝ ਤਾਂ ਕਰਨਾ ਹੀ ਪੈਂਦਾ ਜੇ ਅੱਜ ਸਹੀ ਨੇ ਕੱਲ੍ਹ ਨੂੰ ਮਾੜੀ ਮੋਟੀ ਵੀ ਗੱਲ ਹੋਉ ਝੱਟ ਮੇਰੇ ਧੀ ਨੂੰ ਮੇਹਣਾ ਮਾਰਿਆ ਕਰਨਗ਼ੇ,ਬਸ ਇਸੇ ਸੋਚ ਚ ਬਹੁਤ ਜਿਆਂਦਾ ਮਿਹਨਤ ਕਰਨ ਲੱਗੀ ਮਾਈ ਨਜ਼ੀਰਾ ਨੇ ਕਈ ਘਰਾਂ ਦਾ ਝਾੜੂ ਪੋਚਾ ਵੀ ਸਾਂਭ ਲਿਆ,
ਤੇ ਦੀਵੇ ਵੀ ਬਣਾ ਲਏ ਕਾਫੀ ਕਿ ਇਹਨਾਂ ਨੂੰ ਵੇਚ ਦੀਵਾਲੀ ਨੂੰ ਚੰਗੀ ਆਮਦ ਹੋਜੂ, ਧੀ ਦਾ ਵਿਆਹ ਵਧੀਆ ਹੋਜੂ,ਚਲੋ ਘਰ ਪਰਿਵਾਰ ਨਾਲ ਸਲਾਹ ਕਰਕੇ ਮਾਈ ਨਜ਼ੀਰਾ ਧੀ ਦਾ ਵਿਆਹ ਦੀਵਾਲੀ ਤੋਂ ਬਾਅਦ ਰੱਖ ਲੈਂਦੀ ਆ,ਘਰੋਂ ਘਰੀਂ ਆਪਣਾ ਕੰਮ ਕਰਦੀ ਜਾਂਦੀ ਤੇ ਖੁਸ਼ੀ ਵਿੱਚ ਦੱਸਦੀ ਜਾਂਦੀ ਕਿ ਧੀ ਦਾ ਵਿਆਹ ਦੀਵਾਲੀ ਤੋਂ ਬਾਅਦ ਤੇ ਆਖਦੀ ਰੱਬ ਖੈਰ ਕਰੇ ਐਤਕੀ ਦੀਵਾਲੀ ਬਹੁਤ ਵਧੀਆ ਲੰਘੇ,
ਬਸ ਏਸੇ ਹੀ ਹੌਂਸਲੇ ਕਿੰਨੇ ਹੀ ਘਰਾ ਦਾ ਕੰਮ ਕਰ ਜਾਂਦੀ ਓਹਨੂੰ ਥਕਾਨ ਨਾ ਹੁੰਦੀ, ਇੱਕ ਦਿਨ ਐਵੇ ਹੀ ਕੰਮ ਕਰਨ ਗਈ ਕਿਸੇ ਕੋਲ ਗੱਲਾਂ ਕਰੇ ਕਿ ਧੀ ਦਾ ਵਿਆਹ ਏ ਇਸ ਵਾਰ ਦੀਵਾਲੀ ਚੰਗੀ ਲੱਗ ਜਾਵੇ ਅਸੀਂ ਦੀਵੇ ਵੀ ਬਹੁਤ ਬਣਾਏ ਨੇ ਤਾਂ ਜੋ ਚੰਗੀ ਆਮਦ ਹੋਜੇ ਧੀ ਦਾ ਵਿਆਹ ਵਧੀਆ ਹੋਜੇ,
ਇੰਨਾ ਕਹਿਣ ਤੇ ਮਾਈ ਨਜ਼ੀਰਾ ਨੂੰ ਸਾਹਮਣੇ ਵਾਲੀ ਬੇਬੇ ਬੋਲੀ, ਨਜ਼ੀਰਾ ਐਤਕੀ ਦੀਵਾਲੀ ਕਿੱਥੇ ਐਂਤਕੀ ਤਾਂ ਕਾਲੀ ਦੀਵਾਲੀ ਮਨੋਉਣ ਦਾ ਮਤਾ ਪਾਸ ਹੋਇਆ ਆਪਣੇ ਪਿੰਡ ਤੇ ਆਲੇ ਦੁਆਲੇ ਦੇ ਪਿੰਡਾ ਚ, ਕਿਉਂਕਿ ਸਰਕਾਰ ਦੀਆਂ ਕੁਝ ਮਾੜੀਆਂ ਨੀਤੀਆਂ ਖਿਲਾਫ ਰੋਸ਼ ਪ੍ਰਦਰਸ਼ਨ ਕਰਨਾ, ਇੰਨਾਂ ਸੁਣਦਿਆਂ ਹੀ ਮਾਈ ਨਜ਼ੀਰਾ ਦੇ ਸਭ ਚਾ ਰੁੱਲ ਜਾਂਦੇ,
ਚੇਹਰੇ ਦੀ ਰੰਗਤ ਬਦਲ ਜਾਂਦੀ ਵਿਚਾਰੀ ਉਦਾਸ ਜਿਹੈ ਮਨ ਨੂੰ ਲੈ ਘਰ ਚਲੀ ਜਾਂਦੀ ਸੋਚਦੀ ਹੁਣ ਕੀ ਹੋਉ ਦਿਨ ਵੀ ਧਰਲੇ ਵਿਆਹ ਦੇ ਤੇ ਹੁਣ ਇਹ ਵੀ ਕੀ ਗੱਲ ਹੋਗੀ,ਬਸ ਸੋਚੀ ਜਾਂਦੀ ਤੇ ਕੰਮ ਕਰੀ ਜਾਂਦੀ ਬਹੁਤ ਦਿਨ ਪਰੇਸ਼ਾਨ ਰਹੀ ਫਿਰ ਸੋਚਿਆ ਇਹ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਔਖੇ ਸਮਿਆਂ ਚ,
ਮੈ ਵੀ ਇਹਨਾਂ ਦਾ ਸਾਥ ਦਿਓ ਨਾਲ ਹੀ ਖੜੂ, ਮੈ ਵੀ ਕੋਈ ਦੀਵਾ ਨਹੀਂ ਵੇਚਦੀ ਜੋ ਹੋਉ ਰੱਬਾ ਦੇਖੀ ਜਾਉ, ਮੈ ਪਿੰਡ ਤੇ ਆਪਣੇ ਲੋਕਾਂ ਨਾਲ ਖੜੂ ਜੇ ਮੇਰੇ ਕੋਲ ਕੁਛ ਹੈ ਨੀਂ, ਪਰ ਮੈਂ ਇਹਨਾਂ ਤੋਂ ਤਾਂ ਕਮਾ ਖਾਧੀ ਆ, ਮਾਈ ਨਜ਼ੀਰਾ ਪੱਕਾ ਫੈਸਲਾ ਕਰ ਲੈਂਦੀ, ਕੇ ਕੋਈ ਦੀਵਾ ਨਹੀਂ ਵੇਚਣਾ ਇਸ ਵਾਰ,ਚਲੋ ਕਿਵੇਂ ਨਾ ਕਿਵੇਂ ਮਾਈ ਨਜ਼ੀਰਾ ਦੇ ਧੀ ਦੇ ਵਿਆਹ ਦੀ ਖਬਰ ਘਰੋਂ ਘਰੀਂ ਹੋ ਸਾਰੇ ਪਿੰਡ ਚ ਚਲੀ ਜਾਂਦੀ ਏ,
ਕਿ ਮਾਈ ਨਜ਼ੀਰਾ ਨੇ ਪਿੰਡ ਦਾ ਸਾਥ ਦੇਣ ਦਾ ਫੈਸਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ