ਦੀਵੇ ਨੂੰ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾ ਵਿੱਚ ਦੀਵੇ ਦਾ ਹੋਣਾ ਲਾਜਮੀ ਹੈ।ਦੀਵਾ, ਜੋਤ, ਚਿਰਾਗ ਇਹ ਸਾਰੇ ਸ਼ਬਦ ਸਮਾਨ-ਅਰਥੀ ਹਨ। ਦੀਵਾ ਪੰਜਾਬੀ ਭਾਸ਼ਾ ਅਤੇ ਜੋਤ ਸੰਸਕ੍ਰਿਤ, ਦੀਪ ਹਿੰਦੀ, ਚਿਰਾਗ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ। ਜਗਦਾ ਦੀਵਾ ਜੀਵਨ ਰੂਪੀ ਜੋਤ ਹੈ, ਅਤੇ ਬੁੱਝਿਆ ਦੀਵਾ ਅਜੀਵਨ ਦਾ ਪ੍ਰਤੀਕ ਹੈ। ਇਸ ਲਈ ਜਗਦੇ ਦੀਵੇ ਨੂੰ ਸ਼ੁਭ ਅਤੇ ਬੁੱਝੇ ਦੀਵੇ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਦੀਵਾ ਮਿੱਟੀ, ਆਟੇ ਅਤੇ ਧਾਤ ਦਾ ਬਣਿਆ ਹੁੰਦਾ ਹੈ। ਈਸਾਈ ਧਰਮ ਵਿੱਚ ਲੈਂਪ ਜਾ ਮੋਮਬੱਤੀ ਦੀ ਵਰਤੋਂ ਕੀਤੀ ਜਾਂਦੀ ਹੈ। ਲੈਂਪ ਦੀਵੇ ਦਾ ਹੀ ਪਰਿਵਰਤਿਤ ਰੂਪ ਹੈ।
ਹਿੰਦੂ ਧਰਮ ਵਿੱਚ ਇਸ਼ਟ / ਦੇਵਤੇ ਅੱਗੇ ਜੋਤ ਜਗਾਈ ਜਾਂਦੀ ਹੈ। ਇਸ ਜੋਤ ਵਿੱਚ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਘਿਓ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਧਰਮ ਭਾਰਤੀ ਧਰਮਾਂ ਵਿੱਚ ਵਿਕਸਿਤ ਹੋਇਆ ਧਰਮ ਹੈ, ਇਸ ਲਈ ਸਿੱਖਾਂ ਵਿੱਚ ਵੀ ਘਿਉ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਵੀ ਘਿਉ ਦੀ ਜੋਤ ਜਗਾਈ ਜਾਂਦੀ ਹੈ।
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜ
ਸੋਹੈ।।
ਦੀਵੇ ਦਾ ਜਿਕਰ ਗੁਰਬਾਣੀ ਵਿੱਚ ਕਈ ਵਾਰ ਆਉਦਾ ਹੈ ਜਿਵੇ
ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥
ਅਰਥ: ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।
ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ਵਾਰਨੇ ਜਾਉ ਕਮਲਾ ਪਤੀ ॥੧॥
ਦੀਵੇ ਦਾ ਇਤਿਹਾਸ ਸਤਿਜੁਗ ਵੇਲੇ ਦਾ ਹੀ ਮੰਨਿਆ ਜਾਦਾ ਹੈ ਲੋਕ ਆਟੇ ਦੇ ਦੀਵੇ ਬਣਾ ਕੇ ੳਸ ਵਿੱਚ ਘਿਓ ਪਾ ਕੇ ਦੀਵੇ ਬਾਲਦੇ ਸਨ । ਫੇਰ ਰਾਮ ਚੰਦਰ ਜੀ ਵੇਲੇ ਵੀ ਦੀਵੇ ਜਗਾ ਕੇ ਬਨਵਾਸ ਤੋ ਆਇਆ ਦਾ ਸਵਾਗਤ ਕੀਤਾ ਗਿਆ ਸੀ । ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋ ਗਵਾਲੀਅਰ ਦੇ ਕਿਲੇ ਵਿਚੋ ਰਿਹਾ ਹੋ ਕੇ ਦਰਬਾਰ ਸਾਹਿਬ ਪਹੁੰਚੇ ਸਨ ਉਸ ਵੇਲੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ । ਗੁਰੂ ਜੀ ਬਾਹਰ ਦੇ ਦੀਵੇ ਜਗਾਉਣ ਦੇ ਨਾਲ-ਨਾਲ ਅੰਦਰ ਦਾ ਦੀਵਾ ਜਗਾਉਣ ਤੇ ਬਹੁਤ ਜੋਰ ਦਿੰਦੇ ਹਨ , ਦੀਵਾ ਰੋਸਨੀ , ਖੁਸ਼ੀ ਤੇ ਅਣਖ ਦੀ ਪ੍ਰਤੀਕ ਮੰਨਿਆ ਜਾਦਾ ਹੈ ।
ਜਦੋ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਛੱਡਣ ਲੱਗੇ ਉਸ ਸਮੇ ਗੁਰਬਖਸ਼ ਉਦਾਸੀ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ ਤੁਸੀ ਇਥੇ ਹੀ ਰੁਕਣਾ ਹੈ ਜਿਸ ਅਸਥਾਨ ਤੇ ਗੁਰੂ ਪਿਤਾ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਹੋਇਆ ਹੈ ਤੁਸੀ ਹਰ ਰੋਜ ਇਸ ਅਸਥਾਨ ਤੇ ਦੀਵਾ ਜਗਾਇਆ ਕਰਨਾ ਹੈ । ਕਿਉਕਿ ਦੀਵਾ ਉਸ ਦਾ ਹੀ ਜਗਦਾ ਹੈ ਜਿਸ ਦਾ ਪਰਿਵਾਰ ਹੁੰਦਾ ਹੈ । ਗੁਰੂ ਸਾਹਿਬ ਦੇ ਇਹ ਸਾਰੇ ਹੀ ਸਿੰਘ ਗੁਰੂ ਜੀ ਦਾ ਪਰਿਵਾਰ ਹਨ ਇਸ ਲਈ ਪਿਤਾ ਜੀ ਦਾ ਦੀਵਾ ਹਰ ਰੋਜ ਜਗਾਇਆ ਕਰਨਾ ਹੈ ।ਇਸੇ ਹੀ ਤਰਾ ਸ਼ਹੀਦ ਭਾਈ ਮਨਸਾ ਸਿੰਘ ਜੀ ਦੀ ਇਕ ਘਟਨਾ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ ਭਾਈ ਵੀਰ ਸਿੰਘ ਲਿਖਦੇ ਹਨ ।
ਖਾਲਸੇ ਲਈ ਜਦੋਂ ਤੁਰਕਾਨੀ ਕਹਿਰ ਦੁਪਹਿਰ ਵਾਂਗ ਚਮਕ ਰਿਹਾ ਸੀ, ਤਦ ਸੰਘਣੇ ਬਣਾਂ ਵਿਚ ਹੀ ਸਿਰ ਲੁਕਾਉਣ ਦੇ ਆਸਰੇ ਮਿਲਦੇ ਸੇ। ਸਹਿਰਾ ਜੰਗਲਾਂ ਵਿਚ ਸਿੱਖ ਦਾ ਕਿਤੇ ਪਤਾ ਨਹੀਂ ਸੀ ਲਗਦਾ। ਇਸੇ ਤਰ੍ਹਾਂ ਜਦੋਂ ਅੱਸੀ ਅੱਸੀ ਰੁਪਏ ਨੂੰ ਸਿੱਖ ਦਾ ਸਿਰ ਵਿਕਦਾ ਸੀ ਓਦੋਂ ਭਲਾ ਇਨ੍ਹਾਂ ਦੇ ਮੁੱਕਣ ਵਿਚ ਕੀ ਸੰਸਾ ਹੋ ਸਕਦਾ ਸੀ। ਸ਼ਹਿਰ ਸਿੱਖਾਂ ਲਈ ਉਜਾੜ ਹੋ ਗਏ ਅਰ ਜੰਗਲਾਂ ਵਿਚ ਵਸਤੀ ਹੋ ਗਈ। ਰਾਮਦਾਸ ਪੁਰੇ ਦਾ ਗਿਰਾਉਂ, ਜੋ ਅੱਜ ਵੀ ਸ੍ਰੀ ਅੰਮ੍ਰਿਤਸਰ ਦੀ ਘੁੱਘ ਵਸਦੀ ਨਗਰੀ, ਸਾਰੇ ਪੰਜਾਬ ਦੀਆਂ ਵਸਤੀਆਂ ਦੀ ਰਾਣੀ ਵਸਤੀ ਹੋ ਰਹੀ ਹੈ, ਜਿਸਦੇ ਰਚਣਹਾਰ ਸਿੱਖ ਹੀ ਸਨ , ਸਿੱਖਾਂ ਤੋਂ ਖਾਲੀ ਰਹਿ ਗਈ। ਗੁਰੂ ਕੇ ਬਜ਼ਾਰ ਚੌਂਕ ਪਾਸ਼ੀਆਂ ਵਾਲੇ ਇਲਾਕੇ ਵਿਚ ਕੁਝ ਗਰੀਬ ਖਤਰੀ ਦੁਕਾਨਦਾਰ ਅਤੇ ਹੋਰ ਮਿਹਨਤੀ ਲੋਕ ਸ਼ਹਿਰ ਦੀ ਸਾਰੀ ਵੱਲੋਂ ਰਹਿ ਗਏ ਸਨ। ਓਹ ਬੀਰ ਬਾਂਕਰੇ ਬਹਾਦਰ, ਜਿਨ੍ਹਾਂ ਦੀ ਛਬਿ ਨਾਲ ਛਬਿ ਦੀ ਛਬਿ ਹੈਸੀ ਟੋਲਿਆਂ ਨਾ ਮਿਲੇ। ਸ੍ਰੀ ਦਰਬਾਰ ਸਾਹਿਬ ਜੀ ਦਾ ਕੀ ਹਾਲ ਹੋ ਗਿਆ ? ਦਰਸ਼ਨੀ ਦਰਵਾਜ਼ੇ ਦਾ ਬੂਹਾ ਬੰਦ, ਦੋ ਪਹਿਰੇਦਾਰ ਬਰਕਨਦਾਜ਼ ਹਰ ਵੇਲੇ ਮੌਜੂਦ, ਵੱਡੀ ਪਰਕਰਮਾਂ ਵਿਚ ਚਾਰ ਬੰਦੂਕਚੀ ਰੌਂਦ ਵਾਸਤੇ। ਇਸ ਭੈ ਦੇ ਸਮੇਂ ਕੌਣ ਹੀਆ ਕਰੇ ਕਿ ਅੰਮ੍ਰਿਤ ਸਰੋਵਰ ਦੀ ਯਾਤਰਾ ਕਰੇ ਕਿ ਇਸ਼ਨਾਨ ਕਰ ਆਵੇ। ਜੋ ਸਿੰਘ ਬਹਾਦਰ ਪਹੁੰਚੇ ਬੀ ਸੋ ਦਰਸ਼ਨ ਤੇ ਇਸ਼ਨਾਨ ਕਰਕੇ ਸੀਸ ਨਜ਼ਰ ਕਰੇ। ਓਹ ਪਵਿਤ੍ਰ ਪੌੜ ਜੋ ਸੰਗਮਰਮਰ ਨਾਲ ਹੁਣ ਫਬ ਰਹੇ ਹਨ, ਅਰ ਜਿੱਥੇ ਅਸੀਂ ਗੱਪਾਂ ਮਾਰਦੇ ਟਹਿਲਦੇ ਹਾਂ, ਸੋ ਸੈਂਕੜੇ ਵੇਰ ਸਿੱਖਾਂ ਦੇ ਪਵਿਤ੍ਰ ਲਹੂਆਂ ਨਾਲ ਰੰਗੇ ਗਏ। ਜਿਤਨੇ ਸਿੱਖਾਂ ਦੇ ਸੀਸ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਪਰ ਲਗੇ ਹਨ ਜੇ ਸਾਰੇ ਕੱਠੇ ਕਰਕੇ ਪਰਕਰਮਾਂ ਵਿਚ ਬੀੜਕੇ ਰੱਖੀਏ ਤਾਂ ਫੇਰ ਬੀ ਪਤਾ ਨਹੀਂ ਸਮਾ ਸਕਣ ਕਿ ਨਹੀਂ। ਬਾਬਾ ਦੀਪ ਸਿੰਘ ਜੀ ਅਰ ਬਾਬਾ ਗੁਰਬਖਸ਼ ਸਿੰਘ ਜੀ ਨਾਲ ਕਈ-ਕਈ ਹਜ਼ਾਰ ਸਿੱਖ ਇਕ-ਇਕ ਦਿਨ ਵਿਚ ਹਰਿਮੰਦਰ ਦੀ ਖਾਤਰ ਜਾਨਾਂ ਪਰ ਖੇਡ ਗਿਆ ਸੀ, ਅਰ ਇਹ ਦੋਵੇਂ ਸੂਰਮੇ, ਜੋ ਲੱਖਾਂ ਤੇ ਭਾਰੂ ਸੇ, ਨਾਲ ਹੀ ਸ਼ਹੀਦ ਹੋਏ ਸੇ, ਜਿਨ੍ਹਾਂ ਦੇ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਵਿਚ ਮੌਜੂਦ ਹਨ।
ਭਲਾ ਇਸ ਭਿਆਨਕ ਸਮੇਂ, ਕਿ ਜਦ ਪਹਿਰੇ ਖੜੇ ਹਨ ਅਰ ਓਥੇ ਜਾਣਾ ਜਾਨ ਪਰ ਖੇਡਣਾ ਹੈ, ਸਿਦਕੀਆਂ ਤੋਂ ਬਾਝ ਕੌਣ ਸਿਰ ਸਿਰ ਬਾਜ਼ੀ ਲਾਕੇ ਖੇਡ ਸਕਦਾ ਸੀ ? ਪਰ ਬੀਰ ਸਿਖ ਕੌਮ ਪਾਸੋਂ ਇਹ ਕਦ ਹੋ ਸਕਦਾ ਸੀ ਕਿ ਮੰਦਰ ਦੇ ਦਰਵਾਜ਼ੇ ਬੰਦ ਰਹਿਣ ਤੇ ਝਾੜੂ ਤਕ ਬੀ ਨਾ ਹੋਵੇ? ਸਾਂਦਲ ਬਾਰ ਵਿਚ ਸ੍ਰੀ ਦਰਬਾਰ ਸਾਹਿਬ ਜੀ ਦਾ ਹਾਲ ਜੋ ਪਹੁੰਚਾ ਤਦ ਭਾਈ ਮਨਸਾ ਸਿੰਘ ਜੀ ਉਠ ਖੜੇ ਹੋਏ ਤੇ ਬੋਲੇ, ‘ਵਰ ਦਿਓ ਖਾਲਸਾ ਜੀ, ਸਾਡੇ ਇਸ਼ਟ ਮੰਦਰ ਦੀ ਸਾਡੇ ਬੈਠਿਆਂ ਸੇਵਾ ਵਿਸਰ ਰਹੀ ਹੈ, ਉਹ ਸੇਵਾ ਸਿਰ ਚਾਈਏ’ । ਜਥੇ ਨੇ ਅਰਦਾਸਾ ਸੋਧਕੇ ਪਿਆਰੇ ਬੀਰ ਨੂੰ ਤੋਰ ਦਿੱਤਾ। ਸੇਵਾ ਦੀ ਮਨਸ਼ਾ ਧਾਰਕੇ ਮਨਸਾ ਸਿੰਘ ਹੋਰੀ ਭੇਸ ਵਟਾ ਕੇ ਅੰਮ੍ਰਿਤਸਰ ਪਹੁੰਚੇ। ਸ਼ਹਿਰ ਤੋਂ ਬਾਹਰ ਇਕ ਡੂੰਘੀ ਖਾਈ ਦੇ ਕਿਨਾਰੇ ਇਕ ਘੁਰਾ ਪੁੱਟਿਆ, ਜਿਸ ਵਿਚ ਬੈਠਕੇ ਦਿਨ ਬਿਤਾਉਣਾ। ਭੇਸ ਵਟਾ ਕੇ ਖਾਣ ਪੀਣ ਲਈ ਲਾਗੇ ਦੇ ਪਿੰਡਾਂ ਵਿਚੋਂ ਲੈ ਆਉਣਾ। ਉਧਰ ਰਾਤ ਨੇ ਹਨੇਰਾ ਕੀਤਾ ਇਧਰ ਇਹ ਸ਼ੇਰ ਦੀ ਤਰ੍ਹਾਂ ਦਬਵੇਂ ਪੈਰ ਰੱਖਕੇ ਅਠਸਠ ਤੀਰਥ ਪਹੁੰਚੇ, ਸਿਰ ਪਰ ਝਾੜੂ, ਘਿਉ, ਦੀਵਾ, ਵੱਟੀ ਤੇ ਸੁਆਹ ਵਿਚ ਲੁਕਾਕੇ ਕੁੱਜੇ ਵਿਚ ਪਾਕੇ ਅਗਨੀ, ਕੁਝ ਲੀਰਾਂ, ਗੰਧਕ ਤੇ ਕੱਖ ਲੈਕੇ ਪਹੁੰਚੇ। ਚਾਰ ਚੁਫੇਰੇ ਤਸੱਲੀ ਕਰਕੇ ਕਿ ਪਹਿਰੇਦਾਰ ਅਵੇਸਲੇ ਹਨ, ਸਰੋਵਰ ਵਿਚ ਵਿਚ ਠਿੱਲ੍ਹ ਪਏ ਮੂਧਾ ਘੜਾ ਇਕ ਛਾਤੀ ਹੇਠ ਦੇ ਲਿਆ ਅਰ ਬੇ – ਮਲੂਮ ਪਹੁੰਚ ਪਏ। ਹਰਿ ਕੀ ਪੌੜੀ ਜਾ ਕੇ ਲੱਖ ਲੱਖ ਸ਼ੁਕਰ ਕੀਤਾ। ਅਪਣੇ ਇਸ਼ਟ ਮੰਦਰ ਦੇ ਦਰਸ਼ਨ ਕੀਤੇ। ਫੇਰ ਅੱਗੇ ਵਧੇ, ਬੜੀ ਹਿਕਮਤ ਨਾਲ ਬੂਹਾ ਖੋਲ੍ਹਕੇ ਅੰਦਰ ਵੜੇ। ਗਰਦੇ ਦੇ ਢੇਰ ਲੱਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
anmol jankari sangi krn lyi aap g da dhanwad