ਸਰਕਾਰੀ ਹਸਪਤਾਲ ਦੇ ਜਨਰਲ ਵਾਰਡ ਵਿੱਚ ਪਿਆ ਹਾਂ । ਪਰਸੋੰ ਹੀ ਮੇਰਾ ਹਰਨੀਆ ਦਾ ਓਪਰੇਸ਼ਨ ਹੋਇਆ ਸੀ।ਕੱਲ੍ਹ ਤਾਂ ਭੋਰਾ ਸੁਰਤ ਨਹੀਂ ਰਹੀ,ਅੱਜ ਥੋੜ੍ਹਾ ਜਿਹਾ ਠੀਕ ਮਹਿਸੂਸ ਕਰ ਰਿਹਾ ਹਾਂ ।
ਦੋ ਦਿਨ ਸਿੱਧਾ ਪਏ ਰਹੇ ਕਾਰਣ ਢੂਹੀ ਥੋੜ੍ਹੀ ਆਕੜ ਜਿਹੀ ਗਈ ਏ। ਪਤਨੀ ਨੇ ਸਹਾਰਾ ਦੇ ਕੇ ਮੈਨੂੰ ਬਿਠਾਇਆ । ਹੁਣ ਆਪ ਉਹ ਭਾਂਡੇ ਧੋਣ ਲਈ ਬਾਹਰ ਚਲੀ ਗਈ ਹੈ। ਵੈਸੇ ਮੈਂ ਜਾਣਦਾ ਹਾਂ ਕਿ ਭਾਂਡੇ ਧੋਣ ਦਾ ਤਾਂ ਬਹਾਨਾ ਹੀ ਹੈ। ਬਾਹਰ ਕਿਤੇ ਜਾਕੇ ਉਹ ਇਕਾਂਤ ਭਾਲੂ ਤੇ ਖੁੱਲ੍ਹ ਕੇ ਰੋਊਗੀ। ਪਰਸੋੰ ਦੀ ਵਾਰ ਵਾਰ ਰੋਣ ਲੱਗ ਪੈੰਦੀ ਹੈ, ਮੇਰੇ ਸਾਹਮਣੇ ਨਹੀਂ ਰੋਂਦੀ ਪਰ ਮੈਨੂੰ ਉਹਦਾ ਚਿਹਰਾ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ।
ਬਥੇਰਾ ਸਮਝਾਉੰਦਾ ਹਾਂ ਕਿ ਮੈਂ ਠੀਕ ਠਾਕ ਹਾਂ.. ਇਹ ਕੋਈ ਵੱਡਾ ਓਪਰੇਸ਼ਨ ਵੀ ਨਹੀਂ.. ਪਰ ਮੇਰੇ ਕਹਿੰਦੇ ਕਹਿੰਦੇ ਅੱਖਾਂ ਭਰ ਲੈੰਦੀ ਹੈ।
ਵਾਰਡ ਵਿੱਚ ਇੱਕ ਅਧੇੜ ਉਮਰ ਦੀ ਨਰਸ ਮਰੀਜ਼ਾਂ ਨੂੰ ਦੇਖਦੀ ਫਿਰ ਰਹੀ ਹੈ।ਛੋਟਾ ਹਸਪਤਾਲ ਹੋਣ ਕਾਰਨ ਔਰਤ ਮਰਦ ਇੱਕ ਵਾਰਡ ‘ਚ ਹੀ ਭਰੇ ਪਏ ਹਨ। ਸਾਹਮਣੇ ਵਾਲੇ ਬੈੱਡ ਉੱਪਰ ਜੋ ਮਰੀਜ਼ ਔਰਤ ਹੈ, ਉਸਦੀ ਪੱਟੀ ਕਰਨ ਲਈ ਉਹ ਰੁਕ ਜਾਂਦੀ ਹੈ। ਪੱਟੀ ਔਰਤ ਦੇ ਹੇਠਲੇ ਹਿੱਸੇ ਵਿੱਚ ਕਰਨੀ ਹੈ। ਮੈਂ ਹੇਠਾਂ ਸਰਕ ਕੇ ਲੰਬਾ ਪੈਣਾ ਚਾਹੁੰਦਾ ਹਾਂ ਪਰ ਟਾਂਕੇ ਹਿੱਲਣ ਦੇ ਡਰੋਂ ਉਸੇ ਤਰ੍ਹਾਂ ਬੈਠਾ ਰਹਿੰਦਾ ਹਾਂ। ਦਰਵਾਜ਼ੇ ਵੱਲ ਨਿਗ੍ਹਾ ਮਾਰਦਾ ਹਾਂ ਪਰ ਪਤਨੀ ਕਿਤੇ ਦਿਖਾਈ ਨਹੀਂ ਦਿੰਦੀ, ਹਾਰ ਕੇ ਮੈਂ ਅੱਖਾਂ ਬੰਦ ਕਰਕੇ ਮੂੰਹ ਇੱਕ ਪਾਸੇ ਘੁਮਾ ਲੈਂਦਾ ਹਾਂ।
“ਸ਼ਰਮ ਕਰ…. ਕੋਈ ਕੱਪੜਾ ਹੀ ਉੱਪਰ ਲੈ ਲਾ.. ਹੇਠਾਂ ਲੇਟ ਜਾ… ਕਦੇ ਦੇਖਿਆ ਨਹੀਂ ਕੁੱਝ.. ।”
ਆਵਾਜ਼ ਮੇਰੇ ਕੋਲੋਂ ਹੀ ਆਉਂਦੀ ਹੈ । ਅੱਖਾਂ ਖੋਲ੍ਹ ਕੇ ਦੇਖਦਾ ਹਾਂ , ਉਹ ਨਰਸ ਇਹ ਸਾਰਾ ਕੁੱਝ ਮੈਨੂੰ ਹੀ ਕਹਿ ਰਹੀ ਹੈ । ਮੈਂ ਸੁੰਨ ਹੋ ਗਿਆ, ਇਹੋ ਜਿਹਾ ਮੈਂ ਕੀ ਕਰ ਦਿੱਤਾ ਹੈ? ਦਰਦ ਦੇ ਬਾਵਜੂਦ ਮੈਂ ਥੋੜ੍ਹੀ ਉੱਚੀ ਆਵਾਜ਼ ਵਿੱਚ ਪੁੱਛਦਾ ਹਾਂ
” ਮੈਂ ਕੀ ਕੀਤਾ…!! ”
” ਮੈਂ ਜਾਣਦੀ ਹਾਂ ਤੇਰੇ ਵਰਗਿਆਂ ਨੂੰ… ਸਾਹਮਣੇ ਕੀ ਦੇਖਦਾ ਹੈਂ।” ਉਹ ਸਾਰੇ ਵਾਰਡ ਨੂੰ ਸੁਣਾ ਕੇ ਕਹਿੰਦੀ ਹੈ।
ਮੇਰੇ ਨਾਲ ਦੇ ਬੈੱਡ ਵਾਲਾ ਮਰੀਜ਼ ਦਬੀ ਜਿਹੀ ਆਵਾਜ਼ ਵਿੱਚ ਕੁੱਝ ਕਹਿਣ ਲੱਗਦਾ ਹੈ ਪਰ ਉਹ ਉਸਨੂੰ ਵੀ ਘੂਰੀ ਵੱਟਦੀ ਬਾਹਰ ਨੂੰ ਨਿਕਲ ਗਈ ਹੈ ।
ਮੈਨੂੰ ਲੱਗਿਆ ਮੈਂ ਬਿਨਾਂ ਕਸੂਰ ਤੋਂ ਹੀ ਸਾਰਿਆਂ ਸਾਹਮਣੇ ਨੰਗਾ ਹੋ ਗਿਆ ਹਾਂ । ਹਰ ਇੱਕ ਦੀ ਨਿਗ੍ਹਾ ਜਿਵੇਂ ਮੈਨੂੰ ਹੀ ਘੂਰਦੀ ਹੋਵੇ । ਟਾਂਕਿਆਂ ਦੀ ਪ੍ਰਵਾਹ ਕੀਤੇ ਬਿਨਾਂ ਮੈਂ ਖੁਦ ਨੂੰ ਬੈੱਡ ਉੱਪਰੋਂ ਹੇਠਾਂ ਨੂੰ ਖਿਸਕਾ ਲਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ