More Punjabi Kahaniya  Posts
ਸਰਵਰੇਣ


“ਭਿਖਸ਼ਾ … sss.. ਦੇਹ .. .।”
ਇਹ ਦੋ ਸ਼ਬਦ ਜੋ ਉਸਨੇ ਹੁਣ ਤੱਕ ਹਜ਼ਾਰਾਂ ਵਾਰ ਸਹਿਜ ਸੁਭਾਅ ਲੋਕਾਂ ਦੇ ਦਰਾਂ ਤੇ ਖੜ ਕੇ ਬੋਲੇ ਸੀ ਪਰ ਅੱਜ ਐਨੇ ਭਾਰੇ ਕਿਉਂ ਹੋ ਗਏ ਸੀ .. ਐਨੇ ਔਖੇ ਕਿਉਂ ਹੋ ਗਏ ਸੀ … ‘ਸਰਵਰੇਣ’ ਅੱਜ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ। ਕੱਲ ਸ਼ਾਮ ਦੀ ਬੂੰਦਾ ਬਾਂਦੀ ਹੋ ਰਹੀ ਸੀ, ਜੋ ਵਿੱਚ ਵਿੱਚ ਕਦੀ ਤੇਜ਼ ਕਦੀ ਹੌਲੀ ਹੋ ਜਾਂਦੀ ਸੀ . .. ਜੰਗਲ ਵਿੱਚ ਡਿੱਗੇ ਪੱਤਿਆਂ ਵਿੱਚੋਂ ਮਿੱਟੀ ਨਾਲ ਰਲੀ ਵਾਸ਼ਨਾ ਉੱਠ ਰਹੀ ਸੀ। ਪਹਾੜੀ ਤੇ ਥੋੜੇ ਜਿਹੇ ਖਾਲੀ ਕੀਤੇ ਮੈਦਾਨ ਜਿਹੇ ਵਿੱਚ ਬਣੀ ਕੁਟੀਆ ‘ਚ ਸੌਣ ਲਈ ਬਣੇ ਕੱਚੇ ਥੜੇ ਤੇ ਉਹ ਉਸਲਵੱਟੇ ਲੈ ਰਿਹਾ ਸੀ। ਉਸਨੂੰ ਅੱਜ ਦੀ ਰਾਤ ਬਾਕੀਆਂ ਨਾਲੋਂ ਬੜੀ ਤੇਜ਼ੀ ਨਾਲ ਬੀਤ ਰਹੀ ਲੱਗ ਰਹੀ ਸੀ। ਇਹ ਰਾਤ ਰੁੱਕ ਕਿਉਂ ਨਹੀਂ ਜਾਂਦੀ ਉਹ ਸੋਚ ਰਿਹਾ ਸੀ। ਅੱਧੀ ਤੋਂ ਵੱਧ ਰਾਤ ਬੀਤ ਚੁੱਕੀ ਸੀ ਪਰ ‘ਸਰਵਰੇਣ’ ਨੂੰ ਅੱਜ ਨੀਂਦ ਕਿੱਥੇ ? … ਕਦੀ ਇੱਕ ਪਾਸਾ ਲੈਂਦਾ ਕਦੀ ਦੂਜਾ ਖ਼ਿਆਲਾਂ ਦੀ ਲੜੀ ਸੀ ਕਿ ਟੁਟਦੀ ਨਹੀਂ ਸੀ … ਸੋਚਾਂ ਦੀ ਪੰਡ ਸੀ ਕਿ ਲੱਥਦੀ ਨਹੀਂ ਪਈ ਸੀ … ਵਕਤ ਦਾ ਸ਼ਾਹੂਕਾਰ ‘ਪੰਨਾ ਲਾਲ’ ਅੱਜ ਦਾ ਭਿਖਸ਼ੂ ‘ਸਰਵਰੇਣ’ ਸੀ … ਉਸ ਦਾ ਚਿੱਤ ਬਾਰ ਬਾਰ ਅਤੀਤ ਦੀਆਂ ਯਾਦਾਂ ਵਿੱਚ ਜਾ ਰਿਹਾ ਸੀ।
“ਭਿਖਸ਼ਾ sss.. ਦੇਹ .. .।”
ਇਹ ਸ਼ਬਦ ਜਿਵੇਂ ਉਸਦੇ ਸੰਘ ਵਿੱਚ ਫਸ ਗਏ ਸੀ। ਨਾ ਇਹ ਬੋਲਿਆਂ ਬਣਦੇ ਸੀ ਤੇ ਨਾ ਛਡਿਆਂ। ਇੱਕ ਵਾਰ ਤਾਂ ਉਸਦਾ ਮਨ ਕੀਤਾ ਕਿ ਗੁਰੂ ਨੂੰ ਦੱਸੇ ਪੁੱਛੇ ਬਿਨਾਂ ਰਾਤੋ ਰਾਤ ਕੁਟੀਆ ਛੱਡ ਕੇ ਦੌੜ ਜਾਵੇ। ਪਰ ਐਨੀ ਅੱਗੇ ਵੱਧ ਕਿ ਪਿੱਛੇ ਕਿਵੇਂ ਮੁੜੇ ਹੁਣ ? ਉਹ ਆਪਣੇ ਆਪ ਨਾਲ ਸਵਾਲ ਜਵਾਬ ਕਰ ਰਿਹਾ ਸੀ।ਉਸ ਦੀਆਂ ਅੱਖਾਂ ਅੱਗੇ ਉਸਦਾ ਗ਼ੁਜ਼ਰਿਆ ਸ਼ਾਹਾਨਾ ਠਾਠ ਆ ਰਿਹਾ ਸੀ। ਬਹੁਤ ਕਰੜੀ ਪ੍ਰੀਖਿਆ ਸੀ ਆਉਣ ਵਾਲੇ ਕੱਲ ਦੀ।
ਇੱਕ ਉਹ ਵੀ ਦਿਨ ਸੀ ਜਦੋਂ ਕਾਰੋਬਾਰ ਚੋਂ ਪੈਸੇ ਦੇ ਵਰ੍ਹਦੇ ਮੀਂਹ ਵਿੱਚ ਵੀ ਉਹ ਉਚਾਟ ਸੀ … ਸੁੱਖਾਂ ਤੋਂ ਅੱਕ ਗਿਆ ਸੀ … ਅੰਦਰੋਂ ਆਵਾਜ ਆ ਰਹੀ ਸੀ ਪ੍ਰਮਾਰਥ ਤੇ ਚੱਲਣ ਦੀ … ਮੂੰਹ ਮੰਗੀਆਂ ਮੁਰਾਦਾਂ ਦੌਲਤਾਂ ਨੂੰ ਠੋਕਰ ਮਾਰ ਕੇ ਭਿਖਿਆ ਮੰਗ ਕੇ ਖਾਣ ਦੇ ਪ੍ਰਮਾਰਥ ਦੇ ਰਾਹ ਚੱਲ ਪੈਣਾ ਸੌਖਾ ਤਾਂ ਨਹੀਂ ਹੁੰਦਾ .. ਕੋਈ ਵਿਰਲਾ ਈ ਇੰਝ ਕਰਦਾ ਹੋਏਗਾ। ਫਿਰ ਇੱਕ ਦਿਨ ਅਚਾਨਕ ਉਸਨੇ ਆਰ ਪਾਰ ਦਾ ਫੈਸਲਾ ਕਰ ਲਿਆ ਤੇ ਦੋਵਾਂ ਪੁੱਤਰਾਂ ਨੂੰ ਸਭ ਚਾਬੀਆਂ ਫੜਾ ਦਿੱਤੀਆਂ ਤੇ ਚੁਪ ਚੁਪੀਤੇ ਆਪਣੇ ਰਾਹ ਪੈ ਗਿਆ। ਜੰਗਲ ‘ਚ ਉਸ ਗੁਰੂ ਕੋਲ ਜਿਸ ਕੋਲ ਉਹ ਅੱਗੇ ਵੀ ਕਦੀ ਕਦੀ ਜਾਇਆ ਕਰਦਾ ਸੀ।
ਹਨੇਰਾ ਪੈਣ ਤੋਂ ਪਹਿਲਾਂ ਹੀ ਤੇਜ਼ ਤੇਜ਼ ਕਦਮਾਂ ਨਾਲ ਉਹ ਜੰਗਲ ਪਾਰ ਕਰਦਾ ਪਹਾੜੀ ਤੇ ਵੱਲ ਜਾ ਰਿਹਾ ਸੀ।ਜਦੋਂ ਨੇੜੇ ਪੁੱਜਾ ਤਾਂ ਗੁਰਦੇਵ ਕੁਟੀਆ ਤੋਂ ਕੁੱਝ ਦੂਰ ਇੱਕ ਹੋਰ ਕੁਟੀਆ ਲਈ ਰੱਸੀ ਨਾਲ ਲਕੜਾਂ ਦਾ ਢਾਂਚਾ ਜੋੜ ਰਹੇ ਸੀ। ਕੋਲ ਉਪਰ ਛੱਤ ਬਣਾਉਣ ਲਈ ਤਾੜ ਅਤੇ ਕੇਲੇ ਦੇ ਪੱਤਿਆਂ ਦਾ ਢੇਰ ਪਿਆ ਸੀ। ਉਸਦੇ ਪ੍ਰਣਾਮ ਕਰਨ ਤੋਂ ਪਹਿਲਾਂ ਹੀ ਗੁਰੂ ਮੁਸਕੁਰਾ ਕੇ ਬੋਲੇ,
“ਆ ਗਏ ?”
“ ਜੀ !! ਮੈਂ ਹਮੇਸ਼ਾ ਲਈ ਤੁਹਾਡੀ ਸ਼ਰਣ ਵਿੱਚ ਆ ਗਿਆ ਹਾਂ ਗੁਰਦੇਵ … ਮੇਰੇ ਤੇ ਕਿਰਪਾ ਕਰੋ।”
“ਕਿਰਪਾ ਤਾਂ ਸਦੈਵ ਈ ਏ ਪੁੱਤਰ ਪਰ ਰਸਤਾ ਕਠਿਨ ਏ। ਸੋਚ ਲੈ …. ਹਲੇ ਵੀ ਵਾਪਿਸ ਮੁੜ ਜਾ … ਦੁਨੀਆਂ ਦੇ ਅਨੰਦ ਮਾਣ ਸੁੱਖ ਮਾਣ .. ਰਾਜ ਭੋਗ।”
“ਨਹੀਂ ! ਮੈਂ ਪੱਕਾ ਫੈਸਲਾ ਲੈ ਕੇ ਆਇਆ ਹਾਂ ਗੁਰਦੇਵ..।”
ਗੁਰਦੇਵ ਨੇ ਗਹਿਰੀ ਨਿਗ੍ਹਾ ਨਾਲ ਵੇਖਿਆ ਕਿ ਉਂਝ ਤਾਂ ਰੂਹ ਪਾਕ ਸਾਫ਼ ਏ ਪਰ ਪੰਨਾ ਲਾਲ ਕਿਤੇ ਅਟਕਿਆ ਪਿਆ ਏ ਤੇ ਉਸ ਤੋਂ ਅੱਗੇ ਲੰਘ ਕੇ ਹੀ ਭਗਤੀ ਨੂੰ ਨਵਾਂ ਆਯਾਮ ਮਿਲੇਗਾ। ਬੋਲੇ, “ਪੁਰਾਣਾ ਘਰ ਤੇ ਪੁਰਾਣਾ ਨਾਮ ਭੁੱਲਣਾ ਪਏਗਾ …. ਪੰਨਾ ਲਾਲ ਨੂੰ ‘ਸਰਵਰੇਣ’ ਬਣਨਾ ਪਏਗਾ।ਘਰ ਘਰ ਭਿਖਿਆ ਮੰਗਣੀ ਪਏਗੀ। ਸੋਚ ਕੇ ਦੱਸ … ਬੋਲ ਮੰਜੂਰ ਏ ?”
(ਉਸਨੇ ਸੋਚਿਆ ਘਰ ਤਾਂ ਮੈਂ ਛੱਡ ਹੀ ਆਇਆ ਹਾਂ ਤੇ ਹੁਣ ਨਾਮ ਬਦਲਣ ਵਿਚ ਕੀ ਮੁਸ਼ਕਿਲ ਏ ਭਲਾ ??? …)
“ਜੀ ਮੰਜੂਰ ਏ ..।” ਪੰਨਾ ਲਾਲ ਬੋਲਿਆ।
ਗੁਰਦੇਵ ਭੇਦ ਭਰੇ ਮੁਸਕੁਰਾਏ ਤੇ ਬੋਲੇ, “ਜੇ ਫਿਰ ਵੀ ਮਨ ਕਰੇ ਵਾਪਿਸ ਜਾਣ ਦਾ ਤਾਂ ਕਦੀ ਵੀ ਦੱਸ ਦੇਈਂ …. ਪਰ ਦੱਸ ਕੇ ਜਾਈਂ … ਚੋਰਾਂ ਵਾਂਗ ਨਾ ਭੱਜ ਜਾਈਂ … ਸੇਠ ਏਂ ਸੇਠਾਂ ਵਾਂਗ ਹੀ ਜਾਈਂ ।”
ਗੱਲਾਂ ਕਰਦੇ ਕਰਦੇ ਨਵੀਂ ਬਣਾਈ ਝੋਂਪੜੀ ਤੇ ਪੱਤਿਆਂ ਦੀ ਛੱਤ ਪਾਉਂਦੇ ਹੋਏ ਗੁਰੂ ਨੇ ਕਿਹਾ, “ਸਰਵਰੇਣ ! ਆਪਣੀ ਕੁਟੀਆ ਨਹੀਂ ਵੇਖੇਂਗਾ ਅੰਦਰੋਂ ?”
ਪੰਨਾ ਲਾਲ ਇਧਰ ਉਧਰ ਵੇਖਣ ਲੱਗ ਪਿਆ ਜਿਵੇਂ ਕਿਸੇ ਹੋਰ ਨੂੰ ਕਹਿ ਰਹੇ ਹੋਣ ਕਿਉਕਿ ਉਹ ਤਾਂ ਸਰਵਰੇਣ ਨਹੀਂ ਸੀ। ਗੁਰੂ ਦੁਬਾਰਾ ਬੋਲੇ , “ ਮੈਂ ਤੈਨੂੰ ਹੀ ਕਹਿ ਰਿਹਾਂ ਪੰਨਾ ਲਾਲ … ਤੂੰ ਹੀ ਹੁਣ ਸਰਵਰੇਣ ਏਂ। ਭੋਜਨ ਕਰ ਕੇ ਆਰਾਮ ਕਰ ਲੈ, ਤੂੰ ਕੱਲ ਤੋਂ ਸਵੇਰੇ ਭਿਖਸ਼ਾ ਲੈਣ ਜਾਣਾ ਏ। ਕੱਲ ਬਾਕੀ ਚੇਲੇ ਵੀ ਤੇਰੇ ਨਾਲ ਜਾਣਗੇ ਅਤੇ ਉਸ ਤੋਂ ਬਾਅਦ ਤੂੰ ਇਕੱਲਾ ਜਾਇਆ ਕਰੇਂਗਾ।”
“ਜੀ ਗੁਰਦੇਵ।” ( ਤਾਂ ਇਹ ਕੁਟੀਆ ਮੇਰੇ ਲਈ ਹੀ ਬਣਾ ਰਹੇ ਸੀ ਉਹ ਹੈਰਾਨ ਹੁੰਦਾ ਸੋਚਣ ਲੱਗ ਪਿਆ। ) ਹਲੇ ਤੱਕ ਉਸਨੂੰ ਜਿੰਨਾ ਸੌਖਾ ਲੱਗ ਰਿਹਾ ਸੀ ਓਨਾ ਹੈ ਨਹੀਂ ਸੀ ਇਹ ਰਾਹ। ਪ੍ਰੀਖਿਆ ਦਰ ਪ੍ਰੀਖਿਆ ਕਰੜੀ ਘਾਲਣਾ ਸੀ। ਆਉਣ ਵਾਲਾ ਸਮਾਂ ਆਪਣੇ ਅੰਦਰ ਬਹੁਤ ਕੁੱਝ ਲੁਕੋਈ ਬੈਠਾ ਸੀ।
——————/////
2.
ਅਗਲੀ ਸਵੇਰ ਸਰਵਰੇਣ ਨੂੰ ਮੂੰਹ ਹਨੇਰੇ ਉਠਾ ਲਿਆ ਗਿਆ ਤੇ ਕੁੱਝ ਹੋਰ ਚੇਲਿਆਂ ਨਾਲ ਲੋਅ ਲੱਗਣ ਤੇ ਨੇੜੇ ਦੇ ਪਹਾੜੀ ਪਿੰਡ ਵਿੱਚ ਭਿਖਸ਼ਾ ਮੰਗਣ ਲਿਜਾਇਆ ਗਿਆ। ਤਨ ਦੇ ਕਪੜੇ ਬਦਲ ਗਏ ਸੀ .. ਮਹਿੰਗੀ ਜੁੱਤੀ ਦੀ ਥਾਂ ਖੜਾਵਾਂ ਨੇ ਲੈ ਲਈ ਸੀ .. ਸਰਵਰੇਣ ਬਾਕੀ ਚੇਲਿਆਂ ਨਾਲੋਂ ਬਹੁਤ ਉਤਸ਼ਾਹ ਵਿੱਚ ਸੀ ਤੇ ਵਿੱਚ ਵਿੱਚ ਸਭ ਤੋਂ ਅੱਗੇ ਵੱਧ ਜਾਇਆ ਕਰਦਾ ਸੀ। ਕੁੱਝ ਦੇਰ ਦੇ ਸਫਰ ਤੋਂ ਬਾਅਦ ਉਹ ਪਿੰਡ ਵਿੱਚੋਂ ਭਿਖਸ਼ਾ ਲੈ ਕੇ ਵਾਪਿਸ ਆ ਗਏ। ਸਰਵਰੇਣ ਕਦੀ ਐਨਾ ਤੁਰਿਆ ਨਹੀਂ ਸੀ ਸੋ ਜੋ ਜਾਣ ਲੱਗੇ ਅੱਗੇ ਅੱਗੇ ਸੀ, ਵਾਪਿਸੀ ਤੇ ਸਭ ਤੋਂ ਪਿੱਛੇ ਰਹਿ ਗਿਆ ਸੀ। ਕੁਟੀਆ ਵਿੱਚ ਆ ਕੇ ਸਭ ਨੇ ਕੁੱਝ ਦੇਰ ਆਰਾਮ ਕੀਤਾ ਅਤੇ ਫਿਰ ਧਿਆਨ ਅਭਿਆਸ ਵਿੱਚ ਲੱਗ ਗਏ। ਕੋਈ ਕਿਸੇ ਨਾਲ ਬੋਲਦਾ ਨਹੀਂ ਸੀ। ਸਭ ਨੂੰ ਆਪੋ ਆਪਣਾ ਕੰਮ ਪਤਾ ਸੀ। ਇੰਝ ਚਾਰ ਕੁ ਦਿਨ ਬੀਤੇ ਤਾਂ ਸਰਵਰੇਣ ਨੇ ਗੁਰਦੇਵ ਨੂੰ ਪੁਛਿਆ,
“ਮੈਂ ਹੁਣ ਅੱਗੇ ਕੀ ਕਰਾਂ ਗੁਰਦੇਵ … ਧਿਆਨ ਅਭਿਆਸ ਬਾਰੇ ਕੁੱਝ ਦੱਸੋ ?”
“ਜਿਸ ਦਿਨ ਮੈਂ ਆਪ ਤੇਰੀ ਲਿਆਉਂਦੀ ਭਿਖਸ਼ਾ ਕਬੂਲ ਕਰ ਲਵਾਂਗਾ ਫਿਰ ਦੱਸਾਂਗਾ, ਉਦੋਂ ਤਕ ਲੱਗਾ ਰਹਿ ਸਰਵਰੇਣ।”
ਹੁਣ ਸਰਵਰੇਣ ਰੋਜ਼ ਸਵੇਰੇ ਉਠਦਾ ਤੇ ਅਭਿਆਸ ਤੋਂ ਬਾਅਦ ਆਪਣੇ ਆਪ ਪਿੰਡ ਵਿੱਚੋ ਇਕੱਲਾ ਭਿਖਸ਼ਾ ਲੈਣ ਚਲਾ ਜਾਂਦਾ ਅਤੇ ਵਾਪਸੀ ਤੇ ਉਡੀਕ ਕਰਦਾ ਕਿ ਬਾਕੀਆਂ ਦੇ ਭਿਖਸ਼ਾ ‘ਚ ਲਿਆਉਂਦੇ ਭੋਜਨ ਵਾਂਗ ਗੁਰੂ ਉਸਦੀ ਭਿਖਸ਼ਾ ਨੂੰ ਵੀ ਭੋਗ ਲਾਉਣਗੇ ਪਰ ਇੰਝ ਨਾ ਹੁੰਦਾ ਅਤੇ ਸਰਵਰੇਣ ਉਡੀਕਦਾ ਰਿਹਾ।
ਕੁੱਝ ਦਿਨ ਬਾਅਦ ਸਰਵਰੇਣ ਨੂੰ ਗੁਰੂ ਨੇ ਪੁਛਿਆ, “ਕਿਵੇਂ ੳ ਸਰਵਰੇਣ ? ਵਾਪਿਸ ਜਾਣ ਦਾ ਮਨ ਤਾਂ ਨਹੀਂ ਨਾ ?”
“ਨਾ ਨਾ ਗੁਰਦੇਵ ਬਿਲਕੁਲ ਨਹੀਂ। ਹੁਣ ਤਾਂ ਮਨ ਟਿਕਾੳ ਚ ਆ ਰਿਹਾ ਏ। ਇਹ ਜੰਗਲ … ਇਹ ਹਰਿਆਲੀ .. ਇਹ ਪੰਛੀਆਂ ਦੀਆਂ ਆਵਾਜ਼ਾਂ … ਸਵੇਰੇ ਸੂਰਜ ਨੂੰ ਚੜਦੇ ਵੇਖਣਾ … ਇਹ ਪਹਾੜੀ .. ਇਹ ਨਦੀ … ਵਾਹ ਵਾਹ ਕਿਆ ਅਨੰਦ ਬਣ ਰਿਹਾ ਏ।”
ਗੁਰਦੇਵ ਉਸ ਦੀਆਂ ਬਾਹਰ ਮੁਖੀ ਗੱਲਾਂ ਤੋਂ ਮੁਸਕੁਰਾਏ ਬੱਸ।
“ਮੈਂ ਹੁਣ ਕੀ ਕਰਾਂ ਗੁਰਦੇਵ ? ਕੁੱਝ ਦੱਸੋ ਧਿਆਨ ਅਤੇ ਅਭਿਆਸ ਬਾਰੇ ?”
ਗੁਰਦੇਵ ਨੇ ਕਿਹਾ, “ਤੂੰ ਕੁੱਝ ਨਹੀਂ ਕਰਨਾ ਸਰਵਰੇਣ … ਬੱਸ ਭਿਖਸ਼ਾ ਲੈ ਕੇ ਆਉਣਾ ਏ ਤੇ ਜੋ ਕੋਈ ਕੰਮ ਕਰਨ ਵਾਲਾ ਤੈਨੂੰ ਲੱਗੇ ਕੁਟੀਆ ਵਿੱਚ ਮਨ ਕਰੇ ਤਾਂ ਬੱਸ ਉਹ ਕਰਨੈ। ਸਭ ਦਾ ਧਿਆਨ ਰਖਣੈ।”
ਸਰਵਰੇਣ ਕੁੱਝ ਦੇਰ ਚੁੱਪ ਕਰ ਕੇ ਬੋਲਿਆ , “ਮੇਰੀ ਭਿਖਸ਼ਾ ਕਦੋਂ ਕਬੂਲ ਹੋਏਗੀ ਗੁਰਦੇਵ ?”
“ਭਿਖਸ਼ਾ ਮੰਗਣ ਪਿੰਡ ਤੋਂ ਥੋੜਾ ਅੱਗੇ ਜਾਹ ਸਰਵਰੇਣ।”
ਸਰਵਰੇਣ ਖੁਸ਼ ਹੋ ਗਿਆ ਕਿ ਪਿੰਡ ਤੋਂ ਲੈ ਕੇ ਆਉਣ ਕਰਕੇ ਸ਼ਾਇਦ ਭਿਖਸ਼ਾ ਕਬੂਲ ਨਹੀਂ ਹੋ ਰਹੀ ਸੀ ਸੋ ਹੁਣ ਭਿਖਸ਼ਾ ਕਬੂਲ ਹੋਵੇਗੀ।
————————/////
3.
ਅਗਲੇ ਦਿਨ ਉਹ ਹੋਰ ਅੱਗੇ ਗਿਆ ਅਤੇ ਭਿਖਸ਼ਾ ਮੰਗ ਕੇ ਲੈ ਕੇ ਆਇਆ। ਉਸਨੂੰ ਉਮੀਦ ਸੀ ਕਿ ਗੁਰੂ ਅੱਜ ਜਰੂਰ ਕਬੂਲ ਕਰਨਗੇ। ਪਰ ਗੁਰਦੇਵ ਨੇ ਮੂੰਹ ਵੀ ਨਹੀਂ ਕੀਤਾ। ਇੰਝ ਕਈ ਮਹੀਨੇ ਹੋਰ ਚਲਦਾ ਰਿਹਾ। ਸੇਠ ਤੋ ਬਣਿਆ ਸਰਵਰੇਣ ਹੁਣ ਕਾਫੀ ਬਦਲ ਗਿਆ ਸੀ। ਦੇਣ ਵਾਲਾ ਮੰਗਤਾ ਬਣਦਾ ਜਾ ਰਿਹਾ ਸੀ। ਔਖਾ ਸੀ ਪਰ ਜਰੂਰੀ ਸੀ। ਹੰਕਾਰ ਖੁਰ ਰਿਹਾ ਸੀ। ਸੁਭਾਅ ਵਿੱਚ ਵੀ ਠਹਿਰਾਵ ਆਉਣਾ ਸ਼ੁਰੂ ਹੋ ਗਿਆ ਸੀ। ਜਦੋਂ ਕਈ ਹਫਤੇ ਉਹ ਇੰਝ ਭਿਖਸ਼ਾ ਲੈ ਆਉਂਦਾ ਰਿਹਾ ਪਰ ਕਬੂਲ ਨਹੀ ਹੋਈ ਅਤੇ ਨਾ ਹੀ ਧਿਆਨ ਲਈ ਦੀਕਸ਼ਿਤ ਕੀਤਾ ਗਿਆ ਤਾਂ ਇੱਕ ਦਿਨ ਇੱਕ ਦਿਨ ਫਿਰ ਉਸਨੇ ਹਿੰਮਤ ਕਰਕੇ ਮੌਕਾ ਵੇਖ ਕੇ, ਟਹਿਲਦੇ ਹੋਏ ਗੁਰਦੇਵ ਨੂੰ ਪੁਛਿਆ,
“ਕੋਈ ਆਗਿਆ ਗੁਰਦੇਵ ?”
“ਥੋੜਾ ਹੋਰ ਅੱਗੇ ਭਿਖਸ਼ਾ ਲੈਣ ਲਈ ਜਾ ਸਰਵਰੇਣ।”
“ਜੀ ਗੁਰਦੇਵ ।”
————————/////
4.
ਸਰਵਰੇਣ ਬਸਤੀ ਤੋਂ ਥੋੜਾ ਹੋਰ ਅੱਗੇ ਗਿਆ ਅਤੇ ਉੱਥੋਂ ਭਿਖਸ਼ਾ ਲੈ ਕੇ ਆਉਣ ਲੱਗਾ। ਇਸ ਤੋਂ ਅੱਗੇ ਹੁਣ ਉਸਦੀ ਆਪਣੀ ਬਸਤੀ ਸ਼ੁਰੂ ਹੁੰਦੀ ਸੀ। ਕਈ ਦੇਰ ਇੰਝ ਹੀ ਚਲਦਾ ਰਿਹਾ। ਭਿਖਿਆ ਕਬੂਲ ਨਹੀਂ ਹੋਈ। ਸਰਵਰੇਣ ਨੇ ਵੀ ਕੁੱਝ ਕਹਿਣਾ ਪੁੱਛਣਾ ਬੰਦ ਕਰ ਦਿੱਤਾ ਕਿਉਂਕਿ ਇਸ ਤੋਂ ਅੱਗੇ ਉਸ ਦੀ ਆਪਣੀ ਬਸਤੀ ਸੀ ਅਤੇ ਉਹ ਡਰਦਾ ਸੀ ਕਿ ਗੁਰਦੇਵ ਕਿਤੇ ਉਸਨੂੰ ਹੋਰ ਅੱਗੇ ਜਾਣ ਨੂੰ ਨਾ ਆਖ ਦੇਣ, ਆਖਿਰ ਉਹ ਉੱਥੇ ਦਾ ਸੇਠ ਰਿਹਾ ਸੀ … ਏਥੇ ਤੱਕ ਤਾਂ ਠੀਕ ਸੀ ਪਰ ਅੱਗੇ ਜਾਣਾ ਤਾਂ ਔਖਾ ਸੀ। ਜਿਹਨਾਂ ਨੂੰ ਕਦੀ ਵਿਆਜਾਂ ਤੇ ਪੈਸੇ ਦਿੱਤੇ ਸੀ ਤੇ ਹੁਕਮ ਚਲਾਏ ਤੇ ਸਿਕਦਾਰੀਆਂ ਕੀਤੀਆਂ ਸੀ, ਹੁਣ ਉਹਨਾਂ ਦੇ ਘਰ ਤੇ ਹੀ ਅਲਖ ਜਗਾਉਣੀ ਤੇ ਭਿਖਿਆ ਦਾ ਪਾਤਰ ਅੱਡ ਕੇ ਭਿਖਿਆ ਮੰਗਣੀ ਕਿਹੜਾ ਸੌਖਾ ਕੰਮ ਸੀ ? ਕਈ ਮਹੀਨੇ ਬੀਤ ਗਏ ਅਤੇ ਇੰਝ ਹੀ ਸਮਾਂ ਲੰਘਦਾ ਗਿਆ। ਸਰਵਰੇਣ ਗੁਰੂ ਤੋਂ ਕੰਨੀ ਕਤਰਾਉਣ ਲੱਗਾ … ਪਰ ਗੁਰੂ ਗੁਰੂ ਹੁੰਦਾ ਏ। ਸਰਵਰੇਣ ਨੂੰ ਇੱਕ ਦਿਨ ਗੁਰਦੇਵ ਨੇ ਆਵਾਜ਼ ਮਾਰ ਕੇ ਰੋਕ ਲਿਆ ਤੇ ਕਿਹਾ,
“ਸਰਵਰੇਣ!….”
ਸਰਵਰਹੁਣ ਠੰਡਾ ਪੈ ਗਿਆ। ਥਾਂ ਤੇ ਹੀ ਜੜ ਹੋ ਗਿਆ ਅਤੇ ਮਿਮਿਆਉਂਦਾ ਹੋਇਆ ਬੋਲਿਆ , “ਜੀ ਜੀ ਗੁਰਦੇਵ ..”
“ਹੁਣ ਥੋੜਾ ਹੋਰ ਅੱਗੇ ਭਿਖਿਆ ਲੈਣ ਜਾਇਆ ਕਰ ਸਰਵਰੇਣ।”
ਸਰਵਰੇਣ ਦਾ ਰੰਗ ਪੀਲਾ ਪੈ ਗਿਆ। ਉਹੀ ਹੋਇਆ ਜੋ ਉਹ ਨਹੀਂ ਚਾਹੁੰਦਾ ਸੀ। ਪਰ ਗੁਰਦੇਵ ਨੇ ਕਿਹਾ ਏ ਤਾਂ ਜਾਣਾ ਤਾਂ ਪਏਗਾ ਹੀ। ਕੀ ਕਰੇ ਤੇ ਕੀ ਨਾ ਕਰੇ ?
———-////
5.
ਸਾਰੀ ਰਾਤ ਉਸਲਵੱਟੇ ਲੈਂਦਿਆਂ ਪਾਸੇ ਮਾਰਦਿਆਂ ਲੰਘ ਗਈ ਸੀ। ਆਖ਼ਿਰ ਪ੍ਰਭਾਤ ਹੋਈ। ਬੜੇ ਭਾਰੀ ਤੇ ਥੱਕੇ ਥੱਕੇ ਕਦਮਾਂ ਨਾਲ ਉਸ ਨੇ ਭਿਕਸ਼ਾ ਪਾਤਰ ਤੇ ਥੈਲਾ ਚੁਕਿਆ ਅਤੇ ਆਪਣੀ ਬਸਤੀ ਵੱਲ ਤੁਰ ਪਿਆ। ਉਸ ਬਸਤੀ ਵੱਲ ਜਿੱਥੇ ਦਾ ਉਹ ਸੇਠ ਸੀ … ਉਹਨਾਂ ਘਰਾਂ ਵੱਲ ਜਿਹਨਾਂ ਤੇ ਕਦੀ ਹੁਕਮ ਚਲਾਉਂਦਾ ਸੀ … ਰੋਅਬ ਦਾਅਬ ਸੀ … ਉਹਨਾਂ ਦਰਾਂ ਤੇ ਹੀ ਅਲਖ ਜਗਾਉਣੀ ਸੀ … ਭਿਖਿਆ ਮਂਗਣੀ ਸੀ। ਅਤਿ ਕਠਿਨ।
ਸੋਚਾਂ ਸੋਚਦੇ … ਸੈਂਕੜੇ ਵਾਰ ਜਿਉਂਦੇ ਮਰਦੇ … ਆਖ਼ਿਰ ਉਹ ਆਪਣੇ ਇਲਾਕੇ ਦੇ ਮੁੱਢ ਪਹੁੰਚ ਗਿਆ।
ਪਹਿਲਾ ਘਰ ਉਸੇ ਦਾ ਸੀ ਜਿਸ ਕੋਲੋਂ ਕਦੀ ਉਸ ਨੇ ਬਹੁਤ ਉੱਚੀ ਬੋਲ ਕੇ ਕਰਜ਼ ਵਸੂਲ ਕੀਤਾ ਸੀ।
“ਭਿਖਸ਼ਾ ….. ਦੇਹ … !!”
ਆਵਾਜ਼ ਬਹੁਤ ਨੀਵੀਂ ਸੀ। ਪਹਿਲਾਂ ਵਾਲੀ ਗੜਕ ਨਹੀ ਸੀ। ਅੰਦਰੋਂ ਔਰਤ ਨਿਕਲੀ ਅਤੇ ਵੇਖ ਕੇ ਆਟਾ ਲੈਣ ਵਾਪਿਸ ਚਲੀ ਗਈ। ਐਨੇ ਨੂੰ ਉਹੀ ਸ਼ਖਸ ਜੋ ਉਸਦਾ ਪਤੀ ਸੀ ਬਾਹਰ ਆਇਆ ਅਤੇ ਵੇਖਦਿਆਂ ਹੀ ਪਹਿਚਾਣ ਕੇ ਟੁੱਟ ਪਿਆ,
“ਚਲ ਚਲ ਅੱਗੇ ! ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ..।”
ਤੇ ਉਹ ਸ਼ਰਮਿੰਦਾ ਜਿਹਾ ਹੋ ਕੇ ਦੁਆ ਦਿੰਦਾ ਹੋਇਆ ਅੱਗਲੇ ਘਰ ਤੁਰ ਪਿਆ। ਭਿਕਸ਼ਾ ਤਾਂ ਆਖ਼ਿਰ ਲੈਣੀ ਹੀ ਸੀ। ਅਗਲੇ ਘਰ ਵਿੱਚੋਂ ਵੀ ਜਵਾਬ ਮਿਲ ਗਿਆ ਅਤੇ ਉਸ ਤੋਂ ਅਗਲੇ ਤੋਂ ਵੀ। ਕੋਈ ਉਸ ਤੇ ਹਸਦਾ ਕੋਈ ਘਿਰਣਾ ਨਾਲ ਵੇਖਦਾ। ਸਰਵਰੇਣ ਦਾ ਮਰਣ ਹੋਇਆ ਪਿਆ ਸੀ। ਲੱਤਾਂ ਭਾਰ ਨਹੀਂ ਝੱਲ ਰਹੀਆਂ ਸੀ। ਤ੍ਰਿਸਕਾਰ ਨੇ ਕਮਰ ਤੋੜ ਦਿੱਤੀ ਸੀ। ਵਿੱਚ ਵਿੱਚ ਸੂਖਮ ਉਬਾਲ ਉਠਦਾ ਤੇ ਸੋਚਦਾ ਕੇ ਹੁਣੇ ਆਪਣੀ ਗੱਦੀ ਤੇ ਜਾਵਾਂ ਤੇ ਇਸ ਨੂੰ ਦੱਸਾਂ ਕਿ ਮੈਂ ਕੀ ਆਂ। ਪਰ ਰਸਤਾ ਬਦਲ ਚੁੱਕਾ ਸੀ। ਪੰਨਾ ਲਾਲ ਸਰਵਰੇਣ ਬਣ ਰਿਹਾ ਸੀ। ਚਾਰਾ ਕੋਈ ਹੈ ਨਹੀਂ ਸੀ। ਗੁਰੂ ਦਾ ਹੁਕਮ ਸੀ ਕਿ ਕੋਈ ਭਿਖਿਆ ਦੇਵੇ ਜਾਂ ਨਾ ਸਭ ਨੂੰ ਦੁਆ ਹੀ ਦੇਣੀ ਏ… ਸਮਭਾਵ ਹੀ ਰਖਣਾ ਏ। ਸੋ ਉਹ ਦੁਆ ਦਿੰਦਾ ਤੇ ਅਗਲੇ ਘਰ ਵਿੱਚ ਅਲਖ ਜਗਾ ਦਿੰਦਾ। ਫਿਰ ਇੱਕ ਘਰ ਨੇ ਉਸਦੇ ਕੀਤੇ ਪੁਰਾਣੇ ਅਹਿਸਾਨ ਨੂੰ ਚੇਤੇ ਕਰਦਿਆਂ ਭਿਖਿਆ ਦਿੱਤੀ ਅਤੇ ਕੁੱਝ ਮਾਣ ਦਿੱਤਾ। ਕੁੱਝ ਨੇ ਇਸ ਰੂਪ ਵਿੱਚ ਪਹਿਚਾਣਿਆ ਤੇ ਕੁੱਝ ਨੇ ਨਹੀਂ। ਸਰਵਰੇਣ ਭਿਖਿਆ ਲੈ ਕੇ ਵਾਪਿਸ ਪਰਤ ਆਇਆ।
—————///
6.
ਵਾਪਿਸ ਜਾ ਕੇ ਭਿਖਿਆ ਅਰਪਣ ਕੀਤੀ ਪਰ ਗੁਰੂ ਨੇ ਹਲੇ ਵੀ ਕਬੂਲ ਨਹੀਂ ਕੀਤੀ। ਉਹ ਆਪਣੀ ਕੁਟੀਆ ਵਿੱਚ ਜਾ ਕੇ ਲੇਟ ਗਿਆ। ਅੱਜ ਉਹ ਬਹੁਤ ਉਦਾਸ ਸੀ। ਮਨੋਬਲ ਗਿਰਿਆ ਹੋਇਆ ਸੀ। ਅੱਜ ਜੋ ਹੋਇਆ ਸੋ ਹੋਇਆ ਪਰ ਕੱਲ ਫਿਰ ਉੱਥੇ ਹੀ ਜਾਣ ਦਾ ਖ਼ਿਆਲ ਡਰਾ ਰਿਹਾ ਸੀ। ਪਰ ਕੀਤਾ ਕੀ ਜਾ ਸਕਦਾ ਸੀ। ਗੁਰਦੇਵ ਦਾ ਹੁਕਮ ਸੀ। ਸਰਵਰੇਣ ਜਰੂਰ ਕੋਈ ਹੁਕਮੀ ਬੰਦਾ ਰਿਹਾ ਹੋਵੇਗਾ। ਜੋ ਅਮੀਰ ਪਿਛੋਕੜ ਹੋਣ ਤੇ ਵੀ ਐਨਾ ਬਰਦਾਸ਼ਤ ਕਰ ਗਿਆ ਅਤੇ ਗੁਰੂ ਦੇ ਹੁਕਮ ਨੂੰ ਮੰਨ ਰਿਹਾ ਸੀ।
ਅਗਲੇ ਦਿਨ ਅਤੇ ਫਿਰ ਹੋਰ ਕੁੱਝ ਮਹੀਨੇ ਇੰਝ ਹੀ ਚਲਦਾ ਰਿਹਾ। ਆਖ਼ਿਰ ਸਰਵਰੇਣ ਇਸ ਸਭ ਦਾ ਆਦੀ ਹੋ ਗਿਆ। ਕੋਈ ਕੁੱਝ ਬੁਰਾ ਕਹਿੰਦਾ ਤਾਂ ਉਸ ਤੇ ਕੋਈ ਅਸਰ ਨਾ ਹੁੰਦਾ। ਉਹ ਦੁਆ ਦੇ ਕੇ ਅੱਗੇ ਵਧ ਜਾਂਦਾ। ਲੋਕ ਵੀ ਹੁਣ ਉਸ ਨਾਲ ਹਮਦਰਦੀ ਅਤੇ ਸਤਿਕਾਰ ਰੱਖਣ ਲੱਗ ਪਏ ਸੀ। ਹਰ ਕੋਈ ਭਿਖਿਆ ਦੇ ਦਿੰਦਾ ਸੀ ਹੁਣ। ਉਹ ਬਹੁਤ ਸਹਿਜ ਭਾਵ ਨਾਲ ਜਾਂਦਾ ਅਤੇ ਆ ਜਾਂਦਾ। ਬਹੁਤ ਹੀ ਮਹਾਨ ਤਬਦੀਲੀ ਆ ਰਹੀ ਸੀ ਉਸ ਵਿੱਚ। ਅਤੇ ਇੱਕ ਦਿਨ …
“ਮੈਨੂੰ ਵੀ ਧਿਆਨ ਬਾਰੇ ਦੀਕਸ਼ਿਤ ਕਰੋ ਗੁਰਦੇਵ !! ਬਹੁਤ ਦੇਰ ਹੋ ਗਈ … ਮੈਂ ਜਿਸ ਮੰਗ ਨੂੰ ਲੈ ਕੇ ਆਇਆ ਸੀ ਉਹ ਹਲੇ ਉੱਥੇ ਹੀ ਪਈ ਮੈਨੂੰ ਬੇਚੈਨ ਕਰਦੀ ਏ … ਕਿਰਪਾ ਕਰੋ।”
“ਕੋਈ ਗੱਲ ਨਹੀਂ ਸਰਵਰੇਣ ਜਲਦੀ ਸਮਾਂ ਆਏਗਾ … ਥੋੜਾ ਹੋਰ ਅੱਗੇ ਜਾਇਆ ਕਰ ਭਿਖਿਆ ਲੈਣ।”
ਸੁਣ ਕੇ ਸਰਵਰੇਣ ਇੱਕ ਦਮ ਸੋਚਾਂ ਵਿੱਚ ਪੈ ਗਿਆ। ਅੱਗੇ ਕੁੱਝ ਦੂਰ ਤਾਂ ਹੁਣ ਉਸਦਾ ਆਪਣਾ ਘਰ ਸੀ। ਆਪਣੇ ਘਰ ਵਿੱਚ ਆਪ ਹੀ ਭਿਖਾਰੀ ਬਣ ਕੇ ਜਾਵਾਂਗਾ। ਆਪਣੀਆਂ ਹੀ ਨੂੰਹਾਂ ਪੁੱਤਾਂ ਤੋਂ ਭਿਖਿਆ ਮੰਗਾਂਗਾ, ਜਿਹਨਾਂ ਨੂੰ ਮੈਂ ਆਪ ਹੀ ਸਭ ਦੇ ਕੇ ਆਇਆ ਸੀ।
“ਕੀ ਸੋਚ ਰਿਹੈਂ ਸਰਵਰੇਣ ?” ਗੁਰਦੇਵ ਬੋਲੇ।
“ ਜ ਜੀ ਕੁੱਝ ਨਹੀਂ … ਮੈਂ ਹੋਰ ਅੱਗੇ ਜਾਇਆ ਕਰਾਂਗਾ ਗੁਰਦੇਵ ..।” ਅਤੇ ਉਹ ਆਗਿਆ ਲੈ ਕੇ ਆਪਣੀ ਕੁਟੀਆ ਵਿੱਚ ਚਲਾ ਗਿਆ।
“ਜੇ ਕੁੱਝ ਪ੍ਰੇਸ਼ਾਨੀ ਜਾਂ ਉਦਾਸੀ ਏ ਜਾਂ ਘਰ ਵਾਪਿਸ ਜਾਣਾ ਚਾਹੁੰਦਾ ਏਂ ਤਾਂ ਬੇਝਿਜਕ ਦੱਸ ਸਕਦਾਂ ਏਂ ਸਰਵਰੇਣ … ਤੂੰ ਜਾ ਸਕਦਾ ਏਂ … ਤੇਰੇ ਸ਼ਾਹਾਨਾ ਠਾਠ ਤੂੰ ਫਿਰ ਵਾਪਿਸ ਮਾਣ ਸਕਦਾ ਏਂ … ਅਸੀਂ ਪਹਿਲਾਂ ਵਾਂਗ ਹੀ ਤੇਰੇ ਘਰ ਕਦੀ ਕਦੀ ਮਿਲਣ ਆਉਂਦੇ ਰਹਾਂਗੇ।” ਗੁਰਦੇਵ ਨੇ ਉਸਨੂੰ ਮਗਰੋਂ ਰੋਕਦੇ ਕਿਹਾ। ਸਰਵਰੇਣ ਨੂੰ ਦੋ ਸਾਲ ਤੋਂ ਵੱਧ ਸਮਾਂ ਘਰ ਛੱਡੇ ਹੋ ਗਿਆ ਸੀ।
“ ਨਹੀਂ ਗੁਰਦੇਵ ! ਮੈਂ ਆਪਦੀ ਸ਼ਰਣ ਵਿੱਚ ਹੀ ਸੱਚਾ ਸੁੱਖ ਲਭਣ ਦਾ ਅਭਿਲਾਸ਼ੀ ਆਂ।” ਗੁਰਦੇਵ ਮੁਸਕੁਰਾਏ ਅਤੇ ਅੱਗੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)