ਜਦੋਂ ਇਹਨਾਂ ਦੀ ਬਦਲੀ ਬਠਿੰਡੇ ਦੀ ਹੋਈ ਤਾਂ ਮੈ ਭਵਾਂ ਜਿਆਦਾ ਖੁਸ਼ ਤਾਂ ਨਹੀ ਸੀ ਪਰ ਸਰਕਾਰੀ ਹੁਕਮ ਦੇੇ ਬੱਧਿਆ ਨੂੰ ਅਉਣਾ ਤਾਂ ਪੈਣਾ ਹੀ ਸੀ। ਮੈਂ ਵੀ ਆਵਦੀ ਬਦਲੀ ਦੀ ਅਰਜੀ ਨਾਲ ਹੀ ਦੇ ਦਿੱਤੀ। ਸਮਾਨ ਚੁੱਕ ਕੇ ਲਿਆਉਣ ਤੋਂ ਕੁੱਝ ਦਿਨ ਪਹਿਲਾਂ ਅਸੀ ਕੁੱਝ ਕਾਗਜੀ ਕਾਰਵਾਈ ਕਰਨ ਲਈ ਛਾਉਣੀ ਗਏ ਤਾਂ ਬਦਲ ਕੇ ਜਾਣ ਵਾਲਾ ਅਫਸਰ ਸਾਨੂੰ ਸਾਡੀ ਹੋਣ ਵਾਲੀ ਸਰਕਾਰੀ ਕੋਠੀ ਵੀ ਦਿਖਾਉਣ ਲੈ ਗਿਆ। ਉੱਥੇ ਹੀ ਰੇਸ਼ਮਾ ਮੈਨੂੰ ਪਹਿਲੀ ਵਾਰ ਮਿਲੀ ਸੀ। ਉਹਨਾਂ ਦੀ ਪਤਨੀ ਦੇ ਨਾਲ ਪਰ ਥੌੜਾ ਪਿੱਛੇ ਹੱਟ ਕੇ ਖੜ੍ਹੀ ਹੋਈ ਸੀ। ਪਤਲਾ ਜਿਹਾ ਸਰੀਰ, ਲੰਮਾ ਕੱਦ, ਸਾਂਵਲਾ ਰੰਗ ਪਰ ਸੋਹਣੇ ਨੈਣ-ਨਕਸ਼। ਗੱਲਾਂ ਗੱਲਾਂ ਵਿੱਚ ਉਹਨਾਂ ਦੱਸਿਆ ਕਿ ਰੇਸ਼ਮਾ ਪਿੱਛਲੇ ਸੱਤ-ਅੱਠ ਮਹਿਨਿਆਂ ਤੋ ਇੱਥੇ ਕੰਮ ਕਰ ਰਹੀ ਹੈ ਅਤੇ ਸਾਰਾ ਘਰ ਉਸਨੇ ਹੀ ਸੰਭਾਲ ਰੱਖਿਆ ਹੈ। ਉਹਨਾਂ ਨੇ ਨਾਲ ਹੀ ਹੱਸਦੇ ਹੋਏ ਕਿਹਾ ਕਿ ਇਸ ਘਰ ਦੇ ਨਾਲ ਨਾਲ ਉਹਨਾਂ ਰੇਸ਼ਮਾ ਵੀ ਤੁਹਾਡੀ ਅਤੇ ਮੈਂ ਵੀ ਝੱਟ ਹਾਂ ਕਰ ਦਿੱਤੀ।
ਪੰਦਰਾਂ ਕੁ ਦਿਨਾਂ ਬਾਅਦ ਜਦੋਂ ਅਸੀ ਸਮਾਨ ਸਮੇਤ ਪਹੁੰਚੇ ਤਾਂ ਉਹ ਪਹਿਲਾਂ ਹੀ ਦਰਵਾਜੇ ਉੱਤੇ ਖੜ੍ਹੀ ਮਿਲੀ। ਸੱਚਮੁੱਚ ਉਸਦੇ ਸਿਰ ਉੱਤੇ ਮੈਨੂੰ ਘਰ ਦੀ ਕੋਈ ਚਿੰਤਾਂ ਨਹੀ ਹੁੰਦੀ ਸੀ। ਦਿਵਾਲੀ ਦੇ ਨੇੜੇ ਜਿਹੇ ਜਦੋਂ ਮੈਂ ਉਸਨੂੰ ਦੱਸਿਆ ਕਿ ਕੱਲ ਕੋਈ ਮਹਿਮਾਨ ਅਉਣੇ ਹਨ ਅਤੇ ਉਹ ਥੌੜਾ ਛੇਤੀ ਆ ਜਾਵੇ। ਉਹ ਅਗਲੀ ਸਵੇਰ ਸੁਵੱਖਤੇ ਹੀ ਆ ਗਈ। ਹਲਕੇ ਹਰੇ ਰੰਗ ਦੀ ਸਾੜੀ ਜਿਸ ਉੱਤੇ ਲਾਲ ਅਤੇ ਸੁਨਿਹਰੇ ਬਾਰਡਰ ਲੱਗਾ ਹੋਇਆ ਸੀ, ਪਾ ਕੇ ਜਦੋਂ ਉਹ ਅੰਦਰ ਵੜੀ ਤਾਂ ਮੇਰਾ ਚਾਹ ਪੀਦੀਂ ਦਾ ਸਾਰਾ ਧਿਆਨ ਉਸ ਉੱਤੇ ਹੀ ਕੇਂਦਰਿਤ ਹੋ ਗਿਆ। “ਤੇਰੀ ਸਾੜੀ ਬਹੁਤ ਸੋਹਣੀ ਆ”, ਮੇਰੇ ਮੂੰਹ ਵਿੱਚੋ ਜਿਵੇਂ ਆਪਣੇ ਆਪ ਹੀ ਨਿਕਲ ਗਿਆ। “ਮੇਰੇ ਵਿਆਹ ਦੀ ਸਾੜੀ ਹੈ”, ਉਸਨੇ ਚਿਹਰੇ ਉੱਤੇ ਬਿਨ੍ਹਾਂ ਕੋਈ ਭਾਵ ਲਿਆਉਦੇ ਹੋਏ ਕਿਹਾ।
ਮੇਰੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਮੈਂ ਤਾਂ ਅੱਜ ਤੱਕ ਉਸਨੂੰ ਕੁਵਾਰੀ ਹੀ ਸਮਝਦੀ ਰਹੀ। ਨਾਂ ਉਸਦੇ ਹੱਥਾਂ ਵਿੱਚ ਕਦੇ ਕੋਈ ਵੰਗ, ਨਾ ਕੋਈ ਗਹਿਣਾ ਅਤੇ ਨਾ ਹੀ ਮੰਗਲਸੂਤਰ। ਮੈਨੂੰ ਪਤਾ ਸੀ ਕਿ ਉਸਦੇ ਸੱਭਿਆਚਾਰ ਵਿੱਚ ਵਿਆਹੁਤਾ ਲਈ ਮੰਗਲਸੂਤਰ ਸਰੀਰ ਦੇ ਕਿਸੇ ਅੰਗ ਵਰਗਾ ਹੀ ਹੁੰਦਾ। ਮੇਰੇ ਮੂੰਹ ਦੇ ਹਾਵ-ਭਾਵ ਅਤੇ ਮੈਨੂੰ ਚੁੱਪ ਦੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ