ਅੱਜ ਤੋਂ ਕੁੱਝ ਸਾਲ ਪਹਿਲਾਂ ਜਦੋਂ ਮੋਬਾਈਲ ਦਾ ਜਮਾਨਾ ਨਹੀਂ ਸੀ। ਸਵੇਰੇ ਸਵੱਖਤੇ ਉੱਠਣਾ ਰੱਬ ਦਾ ਨਾਂ ਲੈਣਾ ,ਮਧਾਣੀ ਪਾਉਣੀ ਸਾਰੇ ਟੱਬਰ ਦੇ ਉੱਠਣ ਤੋਂ ਪਹਿਲਾਂ ਹੀ ਮੂੰਹ ਹਨੇਰੇ ਚੁੱਲਾ ਚੌਂਕਾ ਸੁੰਭਰ ਕੇ ਆਟਾ ਗੁੰਨ ਦਾਲ ਸਬਜੀ ਬਣਾ ਚਾਹ ਬਣਾਉਣੀ। ਸਾਰਿਆਂ ਨੂੰ ਬਿਸਤਰਿਆਂ ਚ ਬੈਠਿਆਂ ਨੂੰ ਚਾਹ ਦੇਣੀ ਤੇ ਆਪ ਵੀ ਨਿਸ਼ਚਿੰਤ ਹੋ ਬੈਠ ਕੇ ਪੀਣੀ। ਤੇ ਜਵਾਕਾਂ ਨੂੰ ਸਕੂਲ ਤੋਰ ਕੋਈ ਨਾ ਕੋਈ ਸਲਾਈ ਕਢਾਈ ਦਾ ਕੰਮ ਫੜ ਲੈਣਾ। ਜਦੋਂ ਦੁੱਧ ਵਾਧ ਚੋਅ ਸੀਰੀ ਨੇ ਵੀ ਪਸ਼ੂਆਂ ਨੂੰ ਪੱਠੇ ਪਾ ਘਰ ਚਲੇ ਜਾਣਾ । ਦਿਨ ਚੜੇ ਅਰਾਮ ਨਾਲ ਉੱਠ ਕੇ ਦੁੱਧ ਵਾਧ ਸਾਂਭਣਾ ਤੇ ਰੋਟੀ ਤੋਂ ਪਹਿਲਾਂ ਹੀ ਹੱਥੀਂ ਕੱਪੜੇ ਧੋ ਧੋ ਤਾਰਾਂ ਭਰ ਦੇਣੀਆਂ ਵੀ ਛੇਤੀ ਸੁੱਕ ਜਾਣਗੇ। ਫਿਰ ਤਵਾ ਧਰ ਲੈਣਾ। ਸੀਰੀਆਂ ਪਾਲੀਆਂ ਦੀ ਰੋਟੀ ਬਣਾ ਬੰਨ ਕੇ ਸਾਰੇ ਟੱਬਰ ਨੇ ਖਾ ਕਿਸੇ ਨੇ ਖੇਤ ਚਲੇ ਜਾਣਾ ਤੇ ਕਿਸੇ ਬਜੁਰਗ ਨੇ ਲੀੜਾ ਲੈ ਮੰਜੇ ਤੇ ਪੈ ਜਾਣਾ। ਨਹਾ ਧੋਕੇ ਰੋਟੀ ਖਾਣੀ ਤਾਂ ਚਾਹ ਦਾ ਟਾਈਮ ਹੋ ਜਾਣਾ। ਭਾਂਡੇ ਟੀਂਡੇ ਮਾਂਜ ਸਜਾ ਟਾਣ ਜਾਂ ਸੈਲਫ ਤੇ ਸਜਾ ਦੇਣੇ ਤੇ ਘੜੀ ਪਲ ਅਰਾਮ ਕਰ ਕੋਈ ਨਾ ਕੋਈ ਚੁੱਕਵਾਂ ਕੰਮ ਫੜ ਲੈਣਾ । ਉਦੋਂ ਨੂੰ ਦੁਪਹਿਰ ਦੀ ਚਾਹ ਤੇ ਰੋਟੀ ਦਾ ਟੈਮ ਹੋ ਜਾਣਾ ਜਿਆਦਾਤਰ ਘਰਾਂ ਚ ਰੋਟੀਆਂ ਸਵੇਰੇ ਹੀ ਪਕਾ ਕੇ ਰੱਖ ਦਿੰਦੇ ਸੀ। ਵੇਲੇ ਨਾਲ ਹੀ ਆਥਣ ਦੇ ਰੋਟੀ ਟੁੱਕ ਲੱਗ ਜਾਣਾ। ਰਲ ਮਿਲ ਕੇ ਕੰਮ ਹੁੰਦੇ ਸੀ। ਇੰਨਾ ਕੰਮ ਕਰਕੇ ਵੀ ਸਮਾਂ ਹੀ ਸਮਾਂ ਸੀ ਰਾਤ ਨੂੰ ਟੱਬਰ ਇਕੱਠਾ ਹੋ ਕੇ ਬਹਿੰਦਾ ਸੀ ਗੱਲਾਂਬਾਤਾਂ ਕਰਕੇ ਫਿਰ ਪੈਂਦੇ ਸੀ।
ਵੱਡਿਆਂ ਦੇ ਹੱਥ ਕਬੀਲਦਾਰੀ ਹੁੰਦੀ ਸੀ ਕੋਈ ਫਿਕਰ ਨਾ ਫਾਕਾ ਹੁੰਦਾ ਸੀ। ਜੇ ਕੋਈ ਟੱਬਰ ਦਾ ਜੀਅ ਨੌਕਰੀ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ