ਪਾਲੋ ਚੌਕੇ ਵਿੱਚ ਚੁੱਲੇ ਤੇ ਪਾਣੀ ਦਾ ਪਤੀਲਾ ਗਰਮ ਕਰ ਰਹੀ ਸੀ। ਕੋਲ ਹੀ ਉਸਦੀ ਨਨਾਣ ਰਾਣੀ ਅੱਗ ਸੇਕ ਰਹੀ ਸੀ। ਉਸਦੀ ਸੱਸ ਬਾਹਰ ਬੈਠੀ ਅਪਣੇ ਪੋਤੇ ਨੂੰ ਖਿਡਾ ਰਹੀ ਸੀ।ਜਦ ਪਾਲੋ ਬਾਲਟੀ ਵਿੱਚ ਗਰਮ ਪਾਣੀ ਦਾ ਪਤੀਲਾ ਉਲਟਾਉਣ ਲੱਗੀ ਤਾਂ ਗਰਮ ਪਾਣੀ ਦੀ ਛੱਲ ਉਸਦੇ ਪੈਰਾਂ ਤੇ ਪੈ ਗਈ।ਉਸਨੇ ਚੀਕ ਕੇ ਕਿਹਾ,”ਹਾਏ ਮਾਂ! ਮਰ ਗਈ! ਗਰਮ ਪਾਣੀ ਪੈਰਾਂ ਤੇ ਪੈ ਗਿਆ।”ਇਹ ਸੁਣਕੇ ਉਸਦੀ ਸੱਸ ਰਸੋਈ ਵਿੱਚ ਭੱਜੀ- ਭੱਜੀ ਆਈ ਤੇ ਕਹਿਣ ਲੱਗੀ,” ਕੁੜੇ ਕੀ ਹੋ ਗਿਆ, ਪਾਣੀ ਕੀਹਦੇ ਤੇ ਪੈ ਗਿਆ?”ਉਸਨੂੰ ਦੇਖਕੇ ਪਾਲੋ ਨੇ ਕਿਹਾ,”ਇਹ ਤਾਂ ਬੇਬੇ ਮੈ ਆਂ, ਮੇਰੇ ਪੈਰਾਂ ਤੇ ਗਰਮ ਪਾਣੀ ਪੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ