“ਰੱਬ ਦੇ ਰੰਗਾਂ ਦੀ ਬਣਤਰ ਨੂੰ ਬਿਆਨ ਕਰਦੀਆਂ ਬਹੁਤ ਰੱਬੀ ਰੂਹਾਂ ਪੂਰੇ ਸੰਸਾਰ ਵਿੱਚ ਹੀ ਮਿਲਦੀਆਂ,ਭਾਵ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਰੱਬੀ ਰੂਹ ਹੁੰਦੀ ਜਿੰਨ੍ਹਾਂ ਨੂੰ ਭਗਤ ਜਾ ਫਿਰ ਦਰਵੇਸ਼ ਆਖ ਬਲਾਉਂਦੇ,ਇਹਨਾਂ ਨੂੰ ਕਿਉਂਕਿ ਆਮ ਇਨਸ਼ਾਨ ਵਾਂਗੂ ਇਹ ਨਾ ਬੋਲ ਸਕਦੇ ਨਾ ਖ਼ਾ ਪੀ ਸਕਦੇ ਨਾ ਹੀ ਇਹਨਾਂ ਵਿਚਾਰਿਆ ਨੂੰ ਕੋਈ ਸੁੱਝ ਬੁੱਝ ਹੁੰਦੀ,ਨਾ ਇਹ ਠੀਕ ਢੰਗ ਨਾਲ ਤੁਰ ਫਿਰ ਸਕਦੇ ਹੁੰਦੇ,
ਐਵੇਂ ਹੀ ਮੇਰੇ ਪਿੰਡ ਵਿੱਚ ਇੱਕ ਭਗਤ ਬੂਟਾ ਜੋ ਵਿਚਾਰਾਂ ਸਧਾਰਨ ਹੋਣ ਦੇ ਨਾਲ ਨਾਲ ਠੀਕ ਢੰਗ ਨਾਲ ਤੁਰ ਫਿਰ ਵੀ ਨਹੀਂ ਸਕਦਾ,ਨਾ ਕੱਪੜੇ ਲੀੜੇ ਦਾ ਪਤਾ ਵਿਚਾਰੇ ਨੂੰ ਨਾ ਦੁੱਖ ਦਰਦ ਦਾ,ਬੂਟੇ ਦੀ ਉਮਰ ਕਰੀਬ 17 ਕੁ ਸਾਲ ਹੋਣੀ,ਹਾਂ ਪਰ ਕੰਮ ਕਰਨ ਦੀ ਥੋੜੀ ਬਹੁਤ ਸਮਝ ਹੈ ਓਹਨੂੰ,ਘਰ ਗਰੀਬੀ ਹੋਣ ਕਾਰਨ ਉਹਨਾਂ ਨੂੰ ਪਸ਼ੂਆਂ ਨੂੰ ਪੱਠੇ ਲੈਣ ਲਈ ਇੱਧਰ ਉੱਧਰ ਜਾਣਾ ਪੈਂਦਾ,
ਜੋ ਉਹਦੇ ਘਰ ਦੇ ਵੱਢ ਰੱਖ ਆਉਂਦੇ ਉਹ ਸਾਇਕਲ ਰੇਹੜੀ ਤੇ ਚੱਕ ਲਿਆਉਂਦਾ ਇਸੇ ਤਰਾਂ ਪਸ਼ੂਆਂ ਦੇ ਕੰਮ ਦੀ ਜਾਂਚ ਹੈ ਥੋੜ੍ਹੀ ਬਹੁਤ ਓਹਨੂੰ,ਤੇ ਹੋਰ ਵੀ ਨਿੱਕੇ ਮੋੱਟੇ ਕੰਮ ਕਰਵਾ ਦਿੰਦਾ ਘਰਦਿਆਂ ਨਾਲ,ਕਿਸੇ ਨੇ ਕੁਛ ਵੀ ਦੇਣਾ ਖਾਣ ਨੂੰ ਉਹ ਫ਼ੜ ਖਾ ਲੈਂਦਾ,
ਉਹਨੂੰ ਕੋਈ ਦੁੱਖ ਦਰਦ ਦਾ ਅਹਿਸਾਸ ਨਹੀਂ ਹੁੰਦਾ,ਉਹਦੀ ਕਿਸੇ ਸਮੇਂ ਹੋਈ ਤਬੀਯਤ ਖ਼ਰਾਬ ਉਹਤੋਂ ਦੱਸੀ ਨਹੀਂ ਜਾਂਦੀ,ਉਹਦਾ ਸ਼ਰੀਰ ਦੇਖ ਉਹਦੇ ਘਰ ਦੇ ਹੀ ਅੰਦਾਜ਼ਾ ਲਾਉਂਦੇ ਤੇ ਡਾਕਟਰ ਨੂੰ ਦਖਾਉਂਦੇ,ਉਹ ਬਿਮਾਰੀ ਦੀ ਹਾਲਤ ਚ ਵੀ ਹੱਸਦਾ ਫਿਰੀ ਜਾਂਦਾ,ਬਸ ਐਵੇ ਹੀ ਜ਼ਿੰਦਗੀ ਗੁਜ਼ਰਦੀ ਜਾਂਦੀ ਬੂਟੇ ਦੀ,
ਮੰਦਬੁੱਧੀ ਹੋਣ ਦੇ ਕਾਰਨ ਵੀ ਓਹਨੂੰ ਆਪਣਿਆਂ ਦਾ ਪੂਰਾ ਅਹਿਸਾਸ ਤੇ ਦਰਦ ਮਹਿਸੂਸ ਹੁੰਦਾ ਭਾਮੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ