ਸਟੋਰ ਵਿਚ ਸੇਬਾਂ ਨੂੰ ਕਾਹਲੀ ਕਾਹਲੀ ਲਫਾਫੇ ਵਿਚ ਪਾਉਂਦੇ ਨੂੰ ਵੇਖ ਲਾਗੇ ਖਲੋਤਾ ਵਡੇਰੀ ਉਮਰ ਦਾ ਗੋਰਾ ਹੱਸ ਪਿਆ!
ਆਖਣ ਲੱਗਾ ਚੋਬਰਾਂ ਥੋੜਾ ਧਿਆਨ ਨਾਲ ਪਾ ਲੈ..ਕਈ ਵਾਰ ਖਰਾਬ ਹੋਣ ਕਰਕੇ ਵੀ ਸਸਤੇ ਭਾਅ ਲੱਗੇ ਹੁੰਦੇ..!
ਅੱਗੋਂ ਆਖਿਆ ਕੇ ਬਾਪੂ ਮੈਂ ਬੜੀ ਦੂਰ ਪਹੁੰਚਣਾ ਹੈ ਤੇ ਮੇਰੇ ਕੋਲ ਟਾਈਮ ਵੀ ਹੈਨੀ ਛਾਂਟਣ ਦਾ!
ਅੱਗੋਂ ਪੁੱਛਣ ਲੱਗਾ ਕੀ ਕੰਮ ਕਰਦਾ ਏ ਜਵਾਨਾਂ?
ਆਖਿਆ ਘਰ ਲੈ ਕੇ ਦਿੰਦਾ ਹਾਂ ਲੋਕਾਂ ਨੂੰ..ਰੀਅਲ ਏਸ੍ਟੇਟ ਵਿਚ ਦਲਾਲ ਹਾਂ!
ਆਖਣ ਲੱਗਾ ਕੇ ਜਦੋਂ ਮੈਂ ਤੇਰੀ ਉਮਰ ਦਾ ਹੁੰਦਾ ਸਾਂ ਤਾਂ ਮੇਰੇ ਕੋਲ ਵੀ ਅਕਸਰ ਟਾਈਮ ਘੱਟ ਹੀ ਹੁੰਦਾ ਸੀ..ਨਾ ਖਾਣ ਦਾ ਨਾ ਪੀਣ ਦਾ ਨਾ ਨਾਲਦੀ ਕੋਲ ਬੈਠ ਕੇ ਗੱਲਾਂ ਕਰਨ ਦਾ ਕੋਈ ਟਾਈਮ..ਸਮਝਦਾ ਹੁੰਦਾ ਸਾਂ ਕੇ ਸ਼ਾਇਦ ਮੇਰੇ ਬਗੈਰ ਦੁਨੀਆ ਰੁਕ ਜਾਊ..ਤਲੀ ਤੇ ਟਿਕਾਇਆ ਸੰਸਾਰ ਭੁੰਜੇ ਡਿੱਗ ਪਊ..!
ਫੇਰ ਇਸੇ ਭੱਜ ਦੌੜ ਵਿਚ ਨਿਆਣੇ ਕਦੋਂ ਜੁਆਨ ਹੋਏ ਤੇ ਕਦੋਂ ਆਪੋ ਆਪਣੇ ਕੰਮਾਂ ਧੰਦਿਆਂ ਵਿਚ ਰੁੱਝ ਉਡਾਰੀ ਮਾਰ ਗਏ..ਪਤਾ ਹੀ ਨਹੀਂ ਲੱਗਾ..!
ਹੁਣ ਤੇ ਬਸ ਮੈਂ ਤੇ ਮੇਰੀ ਘਰ ਵਾਲੀ..ਵੇਖ ਲੈ ਗਿਣਤੀ ਦੇ ਸਿਰਫ ਦੋ-ਚਾਰ ਸੇਬ ਲੈਣੇ ਨੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ