ਪੰਜ ਮਹੀਨੇ ਪਹਿਲਾਂ ਹੋਏ ਕਚੀਰੇ ਨੇ ਰਿਸ਼ਤਿਆਂ ਤੋਂ ਮੋਹ ਭੰਗ ਕਰ ਦਿੱਤਾ।ਇੰਨੇ ਸਮੇਂ ਦੌਰਾਨ ਭੂਆ ਦਾ ਕੋਈ ਫੋਨ ਨਹੀਂ ਸੀ ਆਇਆ ਤੇ ਅਸੀਂ ਤਾਂ ਕਰਨਾ ਹੀ ਕੀ ਸੀ। ਅੱਜ ਭੂਆ ਦਾਦੀ ਨੂੰ ਨਾਲ ਲੈ ਕੇ ਬੜੇ ਹੀ ਸਹਿਜ ਢੰਗ ਨਾਲ ਸਾਡੇ ਘਰ ਆ ਬੈਠੀ। ਮੈਂ ਤੇ ਭਾਪਾ ਭੂਆ ਵਲ ਓਪਰਿਆਂ ਵਾਂਗ ਝਾਕ ਰਹੇ ਸੀ..ਮੰਮੀ ਨੇ ਤਾਂ ਮੱਥਾ ਵੀ ਨਹੀਂ ਸੀ ਟੇਕਿਆ। ਹਾਂ,ਬੇਬੇ ਨੂੰ ਅਸੀਂ ਸਾਰੇ ਜੱਫੀ ਪਾ ਕੇ ਮਿਲੇ।ਲੱਗਦਾ ਨਹੀਂ ਸੀ ਕਿ ਉਹ ਪੰਜ ਮਹੀਨੇ ਪਹਿਲਾਂ ਇੰਨੀ ਬੀਮਾਰ ਸੀ। ਭੂਆ ਦੀ ਤੀਮਾਰਦਾਰੀ ਨੇ ਉਸ ਦਾ ਉੱਕਾ ਹੀ ਰੂਪ ਬਦਲ ਦਿੱਤਾ ਸੀ।ਉਨ੍ਹਾਂ ਦੀ ਸਥਿਤੀ ਦੇਖ ਮੇਰਾ ਥੋੜ੍ਹਾ ਜਿਹਾ ਮਨ ਪਿਘਲਿਆ ਪ੍ਰੰਤੂ ਉਸ ਦਿਨ ਦੀ ਕੁੜੱਤਣ ਨੇ ਮੈਨੂੰ ਫੇਰ ਪੱਥਰ ਬਣਾ ਦਿੱਤਾ।
‘ ਆਖਦੀ ਹੁੰਦੀ ਸੀ.. ਭਾਬੀ ਆਹ ਵੀਰ ਨੀ.. ਪੁੱਤ..ਐ..ਮੇਰਾ ਪੁੱਤ,ਆਹ ਦੇਖ ਮਾਂ…. ਤੇ ਤੂੰ ਆਵਦੀ ਜਾਨ ਛਿੜਕਦਾ ਹੁੰਦਾ ਸੀ… ਸਾਨੂੰ ਪਿੱਛੇ ਸੁੱਟ ਕੇ ਉਸ ਦੀ ਮੰਨਦਾ ਸੀ’,ਨਸ਼ੇ ਚ ਡੌਰ ਭੌਰ ਹੋਏ ਭਾਪੇ ਨੂੰ ਮੰਮੀ ਭੱਜ ਭੱਜ ਕੇ ਪੈ ਰਹੀ ਸੀ।
‘ਤੂੰ ਵੀ ਲੈ ਲੈ ਸਵਾਦ..’ਭੂਆ ਜੀ’ ਦਾ ਵੱਡਾ ਮੁਰੀਦ’ ਭਾਪੇ ਨੂੰ ਛੱਡ ਮੰਮੀ ਮੇਰੇ ਮਗਰ ਪੈ ਗਈ ਸੀ।
”ਆਵਦੇ ਪੋਤੇ ਦੇ ਗਲ ਗੂਠਾ ਦੇ ਕੇ ਲਾ ਦੇ ਬੀਬੀ ਲਾਡੋ ਦੇ ਹੱਕ ਚ ਗੂਠਾ …..ਨਾਲੇ ਹੁਣ ਤੇਰਾ ਇਲਾਜ ਆਪੇ ਕਰਾਉੂ…. ਬਥੇਰਾ ਸਾਂਭ ਲਿਆ ਮੈਂ…..ਹੁਣ ਤੋਂ ਅੱਧ ਦੀ ਮਾਲਕਣ ਬਣਜੂ” ਮੰਮੀ ਮੰਜੇ ਤੇ ਪਈ ਅਧਰੰਗ ਦੀ ਮਾਰੀ ਲਾਚਾਰ ਬੇਬੇ ਵੱਲ ਨੂੰ ਅਹੁਲੀ।
ਪਤਾ ਨੀ ਭੂਆ ਜੀ ਨੂੰ ਕੀ ਹੋਇਆ ਕਿ ਬਾਪੂ ਜੀ ਦੇ ਮਰਨ ਤੋਂ ਛੇ ਮਹੀਨੇ ਪਿੱਛੋਂ ਹੀ ਜ਼ਮੀਨ ਵਿੱਚੋਂ ਆਪਣਾ ਹਿੱਸਾ ਮੰਗ ਲਿਆ।ਉਹ ਵੀ ਉਸ ਵਕਤ ਜਦੋਂ ਬੇਬੇ ਨੂੰ ਅਧਰੰਗ ਹੋ ਗਿਆ ਸੀ ..ਹੁਣ ਤਾਂ ਰਲਮਿਲ ਕੇ ਬੇਬੇ ਨੂੰ ਸਾਂਭਣ ਦੀ ਲੋੜ ਸੀ।ਭਾਪੇ ਦਾ ਤਾਂ ਪਤਾ ਹੀ ਹੈ..ਪੈਸੇ ਤੋਂ ਇਲਾਵਾ ਕਿਸੇ ਵੱਡੇ ਦੇ ਧਰਵਾਸ ਦੀ ਜ਼ਰੂਰਤ ਸੀ।ਇਸ ਵਕਤ ਭੂਆ ਨੇ ਆਹ ਕੇ ਕੀਤਾ ?ਪੜ੍ਹਾਈ ਪੂਰੀ ਕਰ ਆਵਦੀ ਖੇਤੀ ਕਰਨ ਦੀ ਰੀਝ ਮੈਨੂੰ ਵਿੱਚੇ ਹੀ ਡੁੱਬਦੀ ਨਜ਼ਰ ਆਈ।
”ਆਖਦੇ ਆਵਦੀ ‘ਭੂਆ ਜੀ’ ਨੂੰ ਲੈ ਜੇ ਏਨੂੰ ਨਾਲੇ ਆਵਦਾ ਹਿੱਸਾ” ਗੁੱਸੇ ਵਿਚ ਮੋਬਾਇਲ ਮੇਰੇ ਅੱਗੇ ਵਗਾਹ ਮਾਰ ਮੰਮੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ