ਸਮਾਂ ਤਾਂ ਹੁਣ ਵੀ ਬਹੁਤ ਚੰਗਾ ਹੀ ਹੈ।ਹੁਣ ਦੇ ਬੱਚਿਆਂ ਲਈ ਇਹੀ ਸਮਾਂ ਚੰਗਾ ਹੋਵੇਗਾ । ਮੈਨੂੰ ਲਗਦਾ ਸਭ ਤੋਂ ਚੰਗਾ ਸਮਾਂ ਤਾਂ ਵਰਤਮਾਨ ਹੀ ਹੈ ਪਰ ਲਗਦਾ ਚੰਗਾ ਬਚਪਨ ਦਾ ਸਮਾਂ ਹੈ ਜਿਹੜਾ ਹਮੇਸ਼ਾ ਯਾਦਾਂ ਚ, ਸੁਪਨਿਆਂ ਚ ਆਉਂਦਾ ਰਹਿੰਦਾ ਹੈ। ਹੁਣ ਦੇ ਸਮੇਂ ਨਾਲ਼ ਜੋੜ ਕੇ ਦੇਖਦੇ ਹਾਂ ਤਾਂ ਲਗਦਾ ਕਿ ਉਹ ਸੁਨਹਿਰੀ ਸਮਾਂ ਸੀ।
ਗੱਲ ਕਰਨ ਲੱਗੀ ਸਾਂ ਪਿੰਡ ਚ ਹੁੰਦੇ ਵਿਆਹਾਂ ਦੀ। ਕਈ ਕਈ ਦਿਨ ਚਲਣ ਵਾਲੇ ਵਿਆਹ ਦੀ ਰੌਣਕ ‘ਕੱਲੇ ਵਿਆਹ ਵਾਲੇ ਘਰ ਹੀ ਨਹੀਂ , ਨਾਲ਼ ਦੇ ਕਈ ਘਰਾਂ ‘ਚ, ਸ਼ਰੀਕੇ ਦੇ ਘਰਾਂ ‘ਚ ਤੇ ਪੂਰੇ ਪਿੰਡ ‘ਚ ਹੁੰਦੀ ਸੀ। ਜਿਸ ਘਰ ਵਿਆਹ ਹੁੰਦਾ ਸੀ ਉਹਨਾਂ ਨੂੰ ਆਏ ਗਏ ਲਈ ਜਿਆਦਾ ਪ੍ਰਬੰਧ ਕਰਨ ਦੀ ਲੋੜ ਨੀ ਸੀ ਹੁੰਦੀ, ਹੁਣ ਤਾਂ ਖ਼ੈਰ ਕੋਈ ਆ ਕੇ ਰਹਿੰਦਾ ਹੀ ਨਹੀਂ। ਆਂਢ ਗੁਆਂਢ ਦੇ ਕਈ ਘਰਾਂ ‘ਚ ਰਿਸ਼ਤੇਦਾਰਾਂ ਦੇ ਰਹਿਣ ਦਾ ਇੰਤਜ਼ਾਮ ਹੁੰਦਾ ਸੀ। ਸੌਣ ਦਾ, ਨਹਾਉਣ ਦਾ , ਤਿਆਰ ਹੋਣ ਦਾ। ਰਾਤ ਨੂੰ ਪੂਰੀ ਰੌਣਕ ਲੱਗੀ ਹੁੰਦੀ, ਇੱਕ ਘਰ ਦੀ ਭੂਆ ਸਭ ਦੀ ਭੂਆ ਹੁੰਦੀ ਤੇ ਮਾਮੀ ਸਭ ਦੀ ਮਾਮੀ। ਸਾਰੇ ਘਰ ਦਿਲ ਖੋਲ੍ਹ ਦਿੰਦੇ ਆਏ ਗਿਆਂ ਲਈ। ਬਾਲਟੀਆਂ, ਮੱਗ, ਤੋਲੀਆਂ ਦਾ ਪ੍ਰਬੰਧ ਹੱਥੋ ਹੱਥੀ ਹੋ ਜਾਂਦਾ।ਕਿਸੇ ਘਰ ਭੱਠੀ ਪੁੱਟੀ ਜਾਂਦੀ ਸੀ, ਕਿਸੇ ਘਰ ਭਾਂਡੇ ਪਏ ਤੇ ਕਿਸੇ ਘਰ ਬਿਸਤਰੇ, ਕਿਸੇ ਘਰ ਭਾਜੀ ਤੇ ਕਿਸੇ ਘਰ ਸਬਜੀਆਂ-ਦਾਲਾਂ। ਕੋਈ ਏਧਰ ਆ ਰਿਹਾ ਕੋਈ ਜਾ ਰਿਹਾ। ਤੇ ਸਾਰੇ ਵਿਆਹ ਚ ਸ਼ਾਮਿਲ ਹੁੰਦੇ ਸੀ, ਚੁੱਲ੍ਹੇ ਨਿਉਂਦੇ ਦਿੱਤੇ ਹੁੰਦੇ ਸੀ, ਸਭ ਕੁਝ ਖੁੱਲਾ ਡੁੱਲਾ।
ਪੂਰੇ ਪਿੰਡ ਨੂੰ ਹੀ ਸੱਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ