(ਅਹਿਸਾਸ ਜੋ ਬਿਆਨ ਨਾ ਕੀਤੇ ਗਏ)
#gurkaurpreet
(ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਨੂੰ ਜਿਹਨਾਂ ਪਲਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਆਖਿਰ ਉਹ ਪਲ ਆ ਗਏ ਸੀ। ਪਰ ਉਸਦੇ ਸਾਰੇ ਚਾਅ ਸਾਰੀਆਂ ਸੱਧਰਾਂ ਇੱਕ ਹੀ ਪਲ ਵਿੱਚ ਬਿਖਰ ਗਏ ਸੀ। ਹੁਣ ਅੱਗੇ ਪੜੋ,,,)
ਮੇਰਾ ਦਿਲ ਬਹੁਤ ਘਬਰਾ ਰਿਹਾ ਸੀ, ਉਤਸ਼ਾਹ ਜਾਂ ਉਮੰਗ ਨਾਲ ਨਹੀ, ਬਲਕਿ ਹਰਮਨ ਦੇ ਰੁੱਖੇਪਣ ਤੋਂ। ਪਤਾ ਨਹੀਂ ਕੀ ਸੋਚ ਲਿਆ ਸੀ ਮੇਰੇ ਬਾਰੇ, ਉਹਨਾਂ ਦੇ ਬੋਲਾਂ ਨਾਲ ਹੀ ਮੈਂ ਅੰਦਰ ਤੱਕ ਕੰਬ ਗਈ ਸੀ।#gurkaurpreet ਹਰਮਨ ਨੇ ਮੈਨੂੰ ਹੱਥਾਂ ਨਾਲ ਛੂਹਣਾ ਸ਼ੁਰੂ ਕੀਤਾ ਤਾਂ ਕੋਈ ਲਗਾਵ ਜਾਂ ਪਿਆਰ ਦਾ ਅਹਿਸਾਸ ਹੀ ਨਹੀਂ ਸੀ, ਇੰਝ ਲੱਗ ਰਿਹਾ ਸੀ ਜਿਵੇਂ ਮੈਂ ਉਹਨਾਂ ਦੇ ਦਫਤਰ ਦੀ ਉਹ ਫਾਇਲ ਹੋਵਾਂ ਜਿਸਨੂੰ ਪੜਨੇ ਦੀ ਕੋਈ ਜਰੂਰਤ ਨਹੀਂ ਹੁੰਦੀ, ਬੱਸ ਆਖਰੀ ਪੰਨੇ ਤੇ ਜਾਓ, ਸਾਇਨ ਕਰੋ ਤੇ ਫਿਰ ਉਸ ਫਾਇਲ ਨੂੰ ਪਰਾਂ ਵਗਾ ਮਾਰੋ। ਉਹਨਾਂ ਦੀ ਹਰ ਛੂਹ ਮੇਰੇ ਸ਼ਰੀਰ ਤੇ ਚੁਭ ਰਹੀ ਸੀ। ਮੇਰੀ ਚੁੰਨੀ ਜੋ ਮੈਂ ਰੀਝਾਂ ਨਾਲ ਸਿਰ ਤੇ ਲਈ ਸੀ, ਇਸ ਉਮੀਦ ਚ ਕਿ *ਹਰਮਨ ਦੇ ਪੋਲੇ ਪੋਲੇ ਹੱਥਾਂ ਨਾਲ ਇਹ ਚੁੰਨੀ ਸਰਕਦੀ ਹੋਈ ਸਿਰ ਤੋਂ ਮੋਢਿਆਂ ਤੇ ਆਉ, ਜਦੋਂ ਹਰਮਨ ਮੇਰੇ ਮੱਥੇ ਤੋਂ ਵਾਲਾਂ ਦੀ ਲਟ ਨੂੰ ਹਟਾਉਣਗੇ ਤਾਂ ਚੁੰਨੀ ਮੋਢਿਆਂ ਤੋਂ ਵੀ ਥੱਲੇ ਆ ਜਾਉ ਤੇ ਫਿਰ ਮੈਂ ਸੰਗ ਕੇ ਹਰਮਨ ਦੇ ਸੀਨੇ ਵਿੱਚ ਆਪਣਾ ਮੂੰਹ ਲੁਕੋਣ ਦੀ ਕੋਸ਼ਿਸ਼ ਕਰੂ*, ਪਰ ਹਰਮਨ ਨੇ ਤਾਂ ਇੱਕੋ ਝਟਕੇ ਚ ਚੁੰਨੀ ਵਗਾ ਕੇ ਥੱਲੇ ਸੁੱਟ ਦਿੱਤੀ ਸੀ, ਤੇ ਮੈਂ ਖੁਦ ਨੂੰ ਆਪਣੀਆਂ ਬਾਹਾਂ ਨਾਲ ਲੁਕੋਣ ਦਾ #gurkaurpreet ਯਤਨ ਕੀਤਾ, ਪਰ ਹਰਮਨ ਦੇ ਮਜ਼ਬੂਤ ਹੱਥਾਂ ਅੱਗੇ ਮੇਰਾ ਕੀ ਵੱਸ ਚੱਲਣਾ ਸੀ, ਮੈਂ ਬੇਜਾਨ ਹੋਈ ਪਈ ਸੀ, ਤੇ ਹਰਮਨ ਦਾ ਜੋ ਮਨ ਹੋ ਰਿਹਾ ਸੀ ਉਹ ਕਰ ਰਹੇ ਸੀ। ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਉਹ ਖਿਡੌਣਾ ਹੋਵਾਂ ਜੋ ਕਿਸੇ ਹਠੀ ਬੱਚੇ ਦੇ ਹੱਥੇ ਚੜ੍ਹ ਜਾਂਦਾ ਹੈ, ਬੱਚਾ ਜਿਵੇਂ ਚਾਹੇ ਉਸ ਖਿਡੌਣੇ ਨੂੰ ਤੋੜਦਾ ਮਰੋੜਦਾ ਹੈ। ਮੈਂ ਸੁਣਿਆ ਸੀ ਕਿ ਪਿਆਰ ਦੇ ਪਹਿਲੇ ਪਲ ਚ ਐਵੇਂ ਮਹਿਸੂਸ ਹੁੰਦਾ ਜਿਵੇਂ ਤੁਹਾਡੇ ਪੈਰਾਂ ਥੱਲੇ ਕੱਚ ਦੇ ਲੱਖਾਂ ਹੀ ਟੁਕੜੇ ਆ ਗਏ ਹੋਣ, ਪਰ ਕੁਝ ਪਲਾਂ ਚ ਹੀ ਇਹ ਅਹਿਸਾਸ ਮਖਮਲੀ ਰੇਸ਼ਮ ਵਰਗਾ ਹੋ #gurkaurpreet ਜਾਂਦਾ ਏ, ਇੰਝ ਲੱਗਦਾ ਹੈ ਜਿਵੇ ਤੁਸੀਂ ਹਵਾ ਵਿੱਚ ਬੱਦਲਾਂ ਦੇ ਉੱਪਰ ਉੱਡ ਰਹੇ ਹੋ, ਆਪਣੇ ਪਿਆਰ ਦੀਆਂ ਬਾਹਾਂ ਕਿਸੇ ਸੱਤਰੰਗੀ ਪੀਂਘ ਦੇ ਝੂਟੇ ਜਿਹਾ ਅਹਿਸਾਸ ਦਿੰਦੀਆਂ ਨੇ, ਹਰ ਛੋਹ ਨਾਲ ਸ਼ਰੀਰ ਚ ਗੁਦਗੁਦੀ ਜਿਹੀ ਹੁੰਦੀ ਏ, ਦੋ ਜਣਿਆਂ ਦੇ ਸਾਹਾਂ ਦੀ ਖੁਸ਼ਬੂ ਆਪਸ ਵਿੱਚ ਘੁਲਮਿਲ ਜਾਂਦੀ ਹੈ, ਇੰਝ ਲੱਗਦਾ ਹੈ ਜਿਵੇਂ ਸਦੀਆਂ ਤੋਂ ਹੱਦਾਂ ਚ ਬੰਨਿਆ ਸਮੁੰਦਰ ਝਰਨਿਆਂ ਰਾਹੀਂ ਵਗਣ ਲੱਗ ਗਿਆ ਹੋਵੇ, ਪਰ ਮੇਰਾ ਅਹਿਸਾਸ ਤਾਂ ਜਿਉਂ ਦਾ ਤਿਉਂ ਸੀ, ਕੱਚ ਦੇ ਟੁਕੜੇ ਪੈਰਾਂ ਥੱਲੇ ਵਿਛਦੇ ਹੀ ਜਾ ਰਹੇ ਸੀ। ਕੁਝ ਦੇਰ ਮਗਰੋਂ ਮੈਨੂੰ ਅੱਖਾਂ ਚੋਂ ਵਹਿੰਦੇ ਹੰਝੂਆਂ ਦੀ ਗਰਮਾਹਟ ਮਹਿਸੂਸ ਹੋਣੀ ਬੰਦ ਹੋ ਗਈ ਸੀ, ਕੁਝ ਵੀ ਮਹਿਸੂਸ ਨਹੀਂ ਸੀ ਹੋ ਰਿਹਾ, ਅੱਖਾਂ ਮੂਹਰੇ ਬੱਸ ਹਨੇਰਾ ਸੀ। ਮੈਥੋਂ ਕੱਚ ਦੇ ਟੁਕੜਿਆਂ ਉੱਪਰ #gurkaurpreet ਹੋਰ ਨਹੀਂ ਸੀ ਤੁਰਿਆ ਜਾ ਰਿਹਾ, ਮੈਂ ਬੇਹੋਸ਼ ਹੋ ਗਈ ਸੀ, ਜਦੋਂ ਹੋਸ਼ ਆਇਆਂ ਤਾਂ ਦੇਖਿਆ ਹਰਮਨ ਆਰਾਮ ਨਾਲ ਪਏ ਹੋਏ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ, ਮੈਨੂੰ ਇਹ ਵੀ ਨਹੀਂ ਸੀ ਪੁੱਛਿਆ ਕਿ ਮੈਂ ਕਿਵੇਂ ਮਹਿਸੂਸ ਕਰ ਰਹੀ ਹਾਂ। ਮੈਂ ਅੌਖੇ ਸੌਖੇ ਕੋਲ ਪਏ ਜੱਗ ਵਿੱਚੋਂ ਪਾਣੀ ਪੀਤਾ, ਉਦੋਂ ਮੇਰੇ ਵੱਲ ਦੇਖਿਆ ਤੇ ਕਿਹਾ, “42 ਸੈਕਟਰ ਵਾਲੇ ਗਰਲਜ਼ ਕਾਲਜ ਚ ਨਾਟਕ ਬਹੁਤ ਹੁੰਦੇ ਨੇ, ਹੈ ਨਾ”, ਮੈਨੂੰ ਸਮਝ ਨਹੀਂ ਸੀ ਆ ਰਿਹਾ ਉਹ ਪੁੱਛ ਰਹੇ ਸੀ ਜਾਂ ਇਹ ਤੰਜ ਸੀ। ਹਰਮਨ ਮੂੰਹ ਘੁਮਾ ਕੇ ਆਰਾਮ ਨਾਲ ਸੌ ਗਏ ਸੀ, ਮੇਰੇ ਚ ਇਹ ਵੀ ਹਿੰਮਤ ਨਹੀ ਸੀ ਕਿ ਮੈਂ ਉੱਠ ਕੇ ਕੱਪੜੇ #gurkaurpreet ਪਾ ਸਕਾਂ, ਉਂਝ ਹੀ ਕੰਬਲ ਲਪੇਟ ਕੇ ਪੈ ਗਈ, ਮੇਰੀਆਂ ਅੱਖਾਂ ਜਾਰੋ ਜਾਰ ਵੱਗ ਰਹੀਆਂ ਸੀ, ਹੌਂਕਿਆਂ ਨੂੰ ਮੈਂ ਆਪਣੇ ਅੰਦਰ ਹੀ ਦਬਾ ਲਿਆ ਸੀ। ਜਦੋਂ ਅਗਲੀ ਸਵੇਰ ਉੱਠੀ ਤਾਂ ਜਿਸਮ ਦੇ ਹਰ ਹਿੱਸੇ ਚ ਦਰਦ ਹੋ ਰਿਹਾ ਸੀ, ਹਰਮਨ ਹਾਲੇ ਵੀ ਘੂਕ ਸੁੱਤੇ ਪਏ ਸੀ। ਮੇਰੇ ਜਿਸਮ ਤੇ ਕਈ ਸਾਰੇ ਨਿਸ਼ਾਨ ਬਣੇ ਸੀ, ਅੰਮ੍ਰਿਤ ਦੱਸਦੀ ਹੁੰਦੀ ਸੀ ਕਿ ਇਹਨਾਂ ਨੂੰ ਪਿਆਰ ਦੇ ਨਿਸ਼ਾਨ ਕਹਿੰਦੇ ਨੇ, ਜਦੋਂ ਵੀ ਇਹਨਾਂ ਨੂੰ ਦੇਖੋ ਤਾਂ ਪਿਆਰਾ ਜਿਹਾ ਅਹਿਸਾਸ ਹੁੰਦਾ ਹੈ, ਤੁਹਾਡਾ ਦਿਲ ਚਾਹੇਗਾ ਕਿ ਇਹ ਨਿਸ਼ਾਨ ਸ਼ਰੀਰ ਤੋਂ ਕਦੇ ਨਾ ਜਾਣ, ਪਰ ਮੈਨੂੰ ਇਹਨਾਂ ਨਿਸ਼ਾਨਾ ਨੂੰ ਦੇਖ ਕੇ ਸਿਰਫ਼ ਦਰਦ ਮਹਿਸੂਸ ਹੋ ਰਿਹਾ ਸੀ, ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਸ਼ਰੀਰ ਤੇ ਕਿਸੇ ਨੇ ਕੋੜੇ ਬਰਸਾਏ ਹੋਣ।
ਚੰਗੀ ਤਰ੍ਹਾਂ ਮੇਕਅੱਪ ਕਰਨ ਤੋਂ ਬਾਅਦ ਵੀ ਮੇਰੇ ਚੇਹਰੇ ਤੇ ਕੋਈ ਰੌਣਕ ਨਹੀਂ ਸੀ, ਮੇਰਾ ਪਹਿਲੀ ਰਸੋਈ ਦਾ ਸ਼ਗਨ ਸੀ, ਕੰਮ ਤਾਂ ਸਭ ਨਿੰਮੀ #gurkaurpreet ਦੀਦੀ ਨੇ ਹੀ ਕਰ ਲਿਆ ਸੀ, ਮੈਂ ਬਸ ਰਸੋਈ ਚ ਕੰਮ ਕਰਨ ਦਾ ਸ਼ਗਨ ਜਿਹਾ ਹੀ ਕੀਤਾ ਸੀ, ਮੇਰੇ ਚੇਹਰੇ ਦੀ ਰੰਗਤ ਉੱਡੀ ਦੇਖ ਕੇ ਨਿੰਮੀ ਦੀਦੀ ਨੇ ਮਜਾਕ ਵਿੱਚ ਕਿਹਾ ਸੀ, “ਲੱਗਦਾ ਤੇਰੀ ਵੀ ਪਹਿਲੀ ਰਾਤ ਸੁਖਾਲੀ ਨਹੀ ਗਈ”, ਮੈਂ ਦੀਦੀ ਨੂੰ ਤੁਰੰਤ ਪੁੱਛਿਆ,”ਕੀ ਤੁਹਾਡੀ ਵੀ ਪਹਿਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ