81 ਨੂੰ ਢੁੱਕਿਆ ਰੁਲਦਾ ਬਾਬਾ ਦੀਵਾਲੀ ਤੋਂ ਚਾਰ ਪੰਜ ਦਿਨ ਪਹਿਲਾਂ ਮੁਹੱਲੇ ਚ ਹੋਕਾ ਦਿੰਦਾ ਫਿਰਦਾ ਰਹਿੰਦਾ।ਦੇਖਿਓ ਸ਼ੇਰੋ ਪਟਾਕੇ ,ਆਤਿਸ਼ਬਾਜੀਆਂ ਨਾਲ ਕਿਸੇ ਦਾ ਘਰ ਨਾ ਉਜਾੜ ਦਿਓ।ਘਰ ਵਸਾਉਣੇ ਬਹੁਤ ਔਖੇ ਹੁੰਦੇ ਨੇ।ਪਰ ਕਿਸੇ ਦੇ ਕੰਨ ਤੇ ਜੂੰ ਨਾ ਸਰਕਦੀ।ਬਾਬੇ ਨੂੰ ਲੱਗ ਰਿਹਾ ਸੀ ਕਿ ਇਹ ਮੇਰੀ ਆਖਰੀ ਦਿਵਾਲੀ ਹੈ।ਅੱਜ ਰੁਲਦਾ ਬਾਬਾ ਖੂੰਡੀ ਨਾਲ ਹਰੇਕ ਦਾ ਬੂਹਾ ਖੜਕਾਉਂਦਾ ਤੇ ਆਪਣੀ ਗੱਲ ਦੁਹਰਾਉਂਦਾ।ਮਹੱਲੇ ਦੇ ਮਰਦ ਤੇ ਔਰਤਾਂ ਬਾਬੇ ਦੇ ਘਰੇ ਜਾ ਕੇ ਓਹਦੇ ਪੋਤਿਆਂ ਨੂੰ ਉਲਾਂਭੇ ਦੇਣ ਲੱਗੇ। ਅਸੀਂ ਕੀਹਦਾ ਘਰ ਉਜਾੜਦੇ ਫਿਰਦੇ ਹਾਂ।ਰੁਲਦੇ ਬਾਬੇ ਨੂੰ ਮੁਹੱਲੇ ਦੇ ਇਕੱਠ ਚ ਸਾਂਝੀ ਥਾਂ ਤੇ ਬੁਲਾਇਆ ਗਿਆ।ਕਈ ਔਰਤਾਂ ਤੇ ਮਰਦ ਬਾਬੇ ਨੂੰ ਘੂਰ ਘੂਰ ਕੇ ਪੁੱਛਣ ਲੱਗੇ ਕਿ ਅੱਜ ਤੈਨੂੰ ਦੱਸਣਾ ਹੀ ਪਊ,ਅਸੀਂ ਕੀਹਦੇ ਘਰ ਉਜਾੜਦੇ ਫਿਰਦੇ ਹਾਂ।ਰੁਲਦੇ ਬਾਬੇ ਨੇ ਹਉਕਾ ਭਰਿਆ ਤੇ ਦੱਸਣ ਲੱਗਿਆ।ਦੇਖੋ ਸ਼ੇਰੋ 47ਤੋਂ ਪਹਿਲਾਂ ਸਾਡੇ ਕੋਲ ਵੀ ਇੱਕ ਹਸਦਾ ਵਸਦਾ ਘਰ ਸੀ।ਦੇਸ ਦੀ ਵੰਡ ਹੋਈ ਦੰਗੇ ਭੜਕ ਗਏ।ਮੇਰਾ ਮਾਂ ਪਿਓ,ਭੈਣ ਭਰਾ ਦੰਗਿਆਂ ਦੀ ਭੇਟ ਚੜ ਗਏ।ਮੈਂ ਕਿਸੇ ਤਰਾਂ ਬਚ ਕੇ ਲੁਕਦਾ ਛਿਪਦਾ ਦਿੱਲੀ ਆ ਗਿਆ।ਮਿਹਨਤ ਨਾਲ ਦਿੱਲੀ ਵਿੱਚ ਇੱਕ ਛੋਟਾ ਜਿਹਾ ਮਕਾਨ ਬਣਾ ਲਿਆ।ਮੇਰਾ ਵਿਆਹ ਹੋਇਆ ਦੋ ਪੁੱਤਰ ਹੋਏ ।ਪੁੱਤਰ ਜਵਾਨ ਹੋਏ ਓਹਨਾਂ ਦਾ ਵਿਆਹ ਹੋਇਆ।ਪਰਮਾਤਮਾ ਨੇ ਦੋ ਪੋਤਰਿਆਂ ਦੀ ਦਾਤ ਬਖਸ਼ੀ।ਘਰ ਵਿੱਚ ਬਹੁਤ ਰੌਣਕਾਂ ਸੀ।ਫੇਰ ਅਭਾਗੀ 84 ਆਈ। ਮੇਰੇ ਦੋਵੇਂ ਪੁੱਤਰਾਂ , ਨੂਹਾਂ ਤੇ ਮੇਰੀ ਘਰਵਾਲੀ ਨੂੰ ਦਿਨ ਦਿਹਾੜੇ ਘਰ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ।ਮੈਂ ਆਪਣੇ ਪੋਤਰਿਆਂ ਨੂੰ ਇੱਕ ਸੇਠ ਮਿੱਤਰ ਸੈਨ ਦੀ ਦੁਕਾਨ ਤੇ ਲੈ ਕੇ ਗਿਆ ਹੋਇਆ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ